ਜਸਮੇਰ ਮਾਨ

ਪੰਜਾਬੀ ਕਵੀ

ਜਸਮੇਰ ਮਾਨ (ਜਨਮ 18 ਜਨਵਰੀ 1952) ਇੱਕ ਪੰਜਾਬੀ ਕਵੀ ਅਤੇ ਗੀਤਕਾਰ ਹੈ।

ਜਸਮੇਰ ਮਾਨ
ਜਨਮ (1952-01-18) 18 ਜਨਵਰੀ 1952 (ਉਮਰ 72)
ਪਿੰਡ ਸਲੇਮਪੁਰ, ਜ਼ਿਲ੍ਹਾ ਅੰਬਾਲਾ (ਹੁਣ ਜ਼ਿਲ੍ਹਾ ਰੂਪਨਗਰ), ਭਾਰਤੀ ਪੰਜਾਬ
ਕਿੱਤਾਕਵੀ, ਗੀਤਕਾਰ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ ਏ ਪੰਜਾਬੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ
ਪ੍ਰਮੁੱਖ ਕੰਮਨਾਤ ਪਰਿੰਦਿਆਂ ਦੀ

ਜ਼ਿੰਦਗੀ

ਸੋਧੋ

ਜਸਮੇਰ ਮਾਨ ਦਾ ਪਿੰਡ ਪਟਿਆਲਾ ਤੋਂ 16 ਕਿਲੋਮੀਟਰ ਦੂਰ ਸਰਹੰਦ ਵਾਲੇ ਪਾਸੇ ਹੈ ਜਿਸਦਾ ਨਾਂ ਮਲਾਹੇੜੀ ਹੈ। ਇਸ ਦਾ ਜਨਮ ਪਿੰਡ ਸਲੇਮਪੁਰ, ਜ਼ਿਲ੍ਹਾ ਅੰਬਾਲਾ (ਹੁਣ ਜ਼ਿਲ੍ਹਾ ਰੂਪਨਗਰ), ਭਾਰਤੀ ਪੰਜਾਬ ਵਿੱਚ 18 ਜਨਵਰੀ 1952 ਨੂੰ ਸ. ਚੰਨਣ ਸਿੰਘ ਮਾਨ ਅਤੇ ਸਰਦਾਰਨੀ ਨੰਦ ਕੌਰ ਦੇ ਘਰ ਹੋਇਆ ਸੀ। ਉਸਨੇ ਆਪਣੀ ਕਾਲਜ ਦੀ ਐਮਏ ਤੱਕ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ। ਬਾਅਦ ਵਿੱਚ ਉਹ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਕਰਮਚਾਰੀ ਭਰਤੀ ਹੋ ਗਿਆ। ਸਾਹਿਤਕ ਸ਼ੌਕ ਨਾਲ ਨਾਲ ਜਾਰੀ ਰਿਹਾ। ਅੱਜਕੱਲ ਉਹ ਸੇਵਾਮੁਕਤ ਜੀਵਨ ਬਤੀਤ ਕਰ ਰਿਹਾ ਹੈ ਅਤੇ ਪੂਰੀ ਤਰ੍ਹਾਂ ਰਚਨਾ ਪ੍ਰਕਿਰਿਆ ਨੂੰ ਸਮਰਪਿਤ ਹੈ।

ਕਾਵਿ ਸੰਗ੍ਰਹਿ

ਸੋਧੋ

ਨਮੂਨੇ ਵਜੋਂ ਇੱਕ ਗੀਤ ਦਾ ਟੋਟਾ

ਸੋਧੋ

<poem> ਮੈਨੂੰ ਜੂਨ ਬਖਸ਼ਦੇ ਦਾਤਾ ਤੂੰ ਦਾਤ ਪਰਿੰਦਿਆਂ ਦੀ ਇਨਸਾਨਾਂ ਤੋਂ ਵੀ ਵੱਧ ਹੈ ਔਕਾਤ ਪਰਿੰਦਿਆਂ ਦੀ। ਕੋਈ ਲੋੜ ਨਾ ਮਹਿਲਾਂ ਦੀ, ਆਲ੍ਹਣਾ ਕੱਖਾਂ ਕਾਨਿਆਂ ਦਾ ਜੀਭਾ ਤੇ ਗੀਤ ਰਹੇ ਸਦਾ, ਉਸ ਦੇ ਸ਼ੁਕਰਾਨਿਆਂ ਦੀ। ਬਹਿ ਝੁੱਗੀਆਂ ਵਿੱਚ ਗਾਵਾਂ ਕੋਈ ਨਾਤ ਪਰਿੰਦਿਆਂ ਕੀ ਮੈਨੂੰ ਜੂਨ ਬਖਸ਼ ਦੇ ਦਾਤਾ ਤੂੰ ਦਾਤ ਪਰਿੰਦਿਆਂ ਦੀ। <poem>

ਹਵਾਲੇ

ਸੋਧੋ