ਜੰਬਾਵਤੀ
ਜਾਂਬਵਤੀ(IAST jāmbavatī) ਇੱਕ ਅਸ਼ਟਭਰੀਆ ਹੈ, ਹਿੰਦੂ ਦੇਵਤਾ ਕ੍ਰਿਸ਼ਨਾ, ਵਿਸ਼ਨੂੰ ਦਾ ਇੱਕ ਅਵਤਾਰ ਅਤੇ ਦਵਾਰਕਾ ਦੇ ਪਾਤਸ਼ਾਹ ਦੀ ਮੁੱਖ ਰਾਣੀਆਂ ਵਿਚੋਂ ਨੌਵੀਂ ਸੀ - ਇਨ੍ਹਾਂ ਦਾ ਸਮਾਂ ਦਵਾਪਰ ਯੁੱਗ ਰਿਹਾ ਹੈ।[1] ਜਦੋਂ ਕਿ ਉਸ ਦਾ ਤੀਜਾ ਵਿਆਹ ਕ੍ਰਿਸ਼ਨ ਨਾਲ ਹੋਇਆ ਸੀ, ਜਾਂਬਵਤੀ ਰੁਕਮਿਨੀ ਅਤੇ ਸੱਤਿਆਭਾਮ ਤੋਂ ਬਾਅਦ ਮਹੱਤਵਪੂਰਨਤਾ ਦੇ ਪਾਸਿਓਂ ਚੌਥੇ ਨੰਬਰ 'ਤੇ ਹੈ, ਉਹ ਰਿੱਛ-ਪਾਤਸ਼ਾਹ ਜਾਂਵਬੰਧ ਦੀ ਇਕਲੌਤੀ ਧੀ ਸੀ। ਕ੍ਰਿਸ਼ਨਾ ਨੇ ਉਸ ਨਾਲ ਵਿਆਹ ਕਰਵਾ ਲਿਆ, ਜਦੋਂ ਉਸਨੇ ਚੋਰੀ ਕੀਤੇ ਸਯਮਾਨਟਕਾ ਗਹਿਣੇ ਨੂੰ ਵਾਪਸ ਲੈਣ ਲਈ ਜਾਂਵਬੰਧ ਨੂੰ ਹਰਾਇਆ।[2]
ਜੰਬਾਵਤੀ | |
---|---|
ਮਾਤਾ ਪਿੰਤਾ | ਜਾਂਵਬੰਧ |
Consort | ਕ੍ਰਿਸ਼ਨ |
ਨਾਮ ਅਤੇ ਪਰਿਵਾਰ
ਸੋਧੋਜਾਂਬਵਤੀ, ਇੱਕ ਪਿੱਤਰ ਨਾਂ ਹੈ, ਦਾ ਮਤਲਬ ਜਾਂਵਬੰਧ ਦੀ ਧੀ ਹੈ। ਭਾਗਵਤ ਪੁਰਾਣਦੀ ਟਿੱਪਣੀ ਕਰਨ ਵਾਲੇ ਸ਼੍ਰੀਧਰ, ਉਸਦੀ ਪਛਾਣ ਕ੍ਰਿਸ਼ਨਾ ਦੀ ਪਤਨੀ ਰੋਹਿਨੀ ਨਾਲ ਕੀਤੀ। ਹਾਲਾਂਕਿ, ਇੱਕ ਹੋਰ ਟਿੱਪਣੀਕਾਰ ਰਤਨਗਰਭਾ ਇਸ ਨਾਲ ਸਹਿਮਤ ਨਹੀਂ ਹੈ।[3] ਹਰਿਵਮਸਾ ਇਹ ਵੀ ਸੁਝਾਅ ਦਿੰਦਾ ਹੈ ਕਿ ਰੋਹਿਨੀ ਜਾਂਬਵਤੀ ਦਾ ਬਦਲਵਾਂ ਨਾਮ ਹੋ ਸਕਦਾ ਹੈ।[4] ਜਾਂਵਵਤੀ ਨੂੰ ਨਰੇਂਦਰਪੁਤਰੀ ਅਤੇ ਕਪਿੰਦਰਾਪੁਤਰੀ ਦਾ ਵਿਸ਼ੇਸ਼ਣ ਵੀ ਦਿੱਤਾ ਗਿਆ ਹੈ।
ਜਾਂਵਬੰਧ ਜਾਂ ਜਾਂਬਵਤ ਹਿੰਦੂ ਮਹਾਂਕਾਵਿ ਰਮਾਇਣ ਵਿੱਚ ਵਨਾਰਾ-ਰਾਜਾ ਸੁਗਰੀਵ,ਜਿਸਨੇ ਕ੍ਰਿਸ਼ਨ ਦੇ ਪਿਛਲੇ ਮਨੁੱਖੀ ਸਰੂਪ, ਰਾਮ ਦੀ ਸਹਾਇਤਾ ਕੀਤੀ ਸੀ, ਦੇ ਸਲਾਹਕਾਰ ਵਜੋਂ ਦਿਖਾਇਆ ਹੈ। ਉਸ ਨੂੰ ਅਕਸਰ ਇੱਕ ਦੇ ਭਾਲੂ ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਹੈ, ਉਸ ਦੀ ਪਛਾਣ ਬਾਂਦਰਾਂ ਨਾਲ ਵੀ ਕੀਤੀ ਜਾਂਦੀ ਹੈ।[5][6] ਮਹਾਂਭਾਰਤ ਵਿੱਚ ਜਾਂਬਵਤ ਨੂੰ ਜਾਂਬਵਤੀ ਦੇ ਪਿਤਾ ਵਜੋਂ ਦੱਸਿਆ ਗਿਆ ਹੈ।[4] ਭਾਗਵਤ ਪੁਰਾਣ ਅਤੇ ਹਰਿਵਮਸ ਉਸਨੂੰ ਰਿੱਛਾਂ ਦਾ ਰਾਜਾ ਕਹਿੰਦੇ ਹਨ।[7]
ਮੌਤ
ਸੋਧੋਕ੍ਰਿਸ਼ਨ ਦੀ ਮੌਤ ਤੋਂ ਬਾਅਦ, ਜਾਂਬਵਤੀ ਨੇ ਰੁਕਮਿਨੀ ਅਤੇ ਕੁਝ ਹੋਰ ਔਰਤਾਂ ਦੇ ਨਾਲ ਆਪਣੇ ਆਪ ਨੂੰ ਕ੍ਰਿਸ਼ਨਾ ਦੀ ਚੀਤਾ ਵਿੱਚ ਸਾੜ ਲਿਆ।[8]
ਹਵਾਲੇ
ਸੋਧੋ- ↑ Mani, Vettam (1975). Puranic Encyclopaedia: a Comprehensive Dictionary with Special Reference to the Epic and Puranic Literature. Motilal Banarsidass Publishers. p. 62. ISBN 978-0-8426-0822-0.
- ↑ "Chapter 56: The Syamantaka Jewel". Bhaktivedanta VedaBase: Śrīmad Bhāgavatam. Archived from the original on 28 September 2011. Retrieved 27 February 2013.
- ↑ Horace Hayman Wilson (1870). The Vishńu Puráńa: a system of Hindu mythology and tradition. Trübner. pp. 79–82, 107.
- ↑ 4.0 4.1 Edward Hopkins Washburn (1915). Epic mythology. Strassburg K.J. Trübner. p. 13. ISBN 0-8426-0560-6.
- ↑ "Valmiki Ramayana – Kishkindha Kanda in Prose Sarga65". Valmikiramayan.net. Archived from the original on 27 ਸਤੰਬਰ 2013. Retrieved 3 February 2013.
- ↑ Vettam Mani (1975). Puranic Encyclopaedia: a Comprehensive Dictionary with Special Reference to the Epic and Puranic Literature. Motilal Banarsidass Publishers. p. 341. ISBN 978-0-8426-0822-0.
- ↑ Srimad Bhagavatam Canto 10 Chapter 83 Verse 9 Archived 2013-09-27 at the Wayback Machine.. Vedabase.net. Retrieved on 2013-05-02.
- ↑ http://www.sacred-texts.com/hin/m16/m16007.htm