ਟੋਡਰ ਮੱਲ ਦੀ ਹਵੇਲੀ
ਟੋਡਰ ਮੱਲ ਦੀ ਹਵੇਲੀ,ਜੋ ਜਹਾਜ ਹਵੇਲੀ ਦੇ ਨਾਮ ਨਾਲ ਮਸ਼ਹੂਰ ਹੈ ਸਰਹਿੰਦ ਦੇ ਇੱਕ ਵਪਾਰਕ-ਕਾਰੋਬਾਰੀ ਟੋਡਰ ਮੱਲ ਦੀ ਹਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੂਬਾ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੀ ਅਦਾਲਤ ਵਿੱਚ ਦੀਵਾਨ ਨਿਯੁਕਤ ਸਨ।ਟੋਡਰ ਮੱਲ ਸਿੱਖ ਗੁਰੂਆਂ ਦੇ ਅਨਿੰਨ ਸ਼ਰਧਾਲੂ ਸਨ ਅਤੇ ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਤੇ ਉਹਨਾ ਦੀ ਮਾਤਾ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰ ਮਲ ਨੂੰ ਆਪਣੀ ਸਾਰੀ ਜਾਇਦਾਦ ਤੇ ਦੌਲਤ ਵੇਚਣੀ ਪਈ ਸੀ।[1]
ਟੋਡਰ ਮੱਲ ਦੀ ਹਵੇਲੀ | |
---|---|
ਜਹਾਜ ਹਵੇਲੀ | |
ਹੋਰ ਨਾਮ | ਹਵੇਲੀ ਟੋਡਰ ਮੱਲ |
ਆਮ ਜਾਣਕਾਰੀ | |
ਕਿਸਮ | ਹਵੇਲੀ |
ਆਰਕੀਟੈਕਚਰ ਸ਼ੈਲੀ | ਮੁਗਲ |
ਜਗ੍ਹਾ | ਫਤਿਹਗੜ੍ਹ ਸਾਹਿਬ , ਪੰਜਾਬ |
ਪਤਾ | ਹਰਨਾਮ ਨਗਰ |
ਮੁਕੰਮਲ | 17ਵੀੰ ਸਦੀ |
ਮਾਲਕ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ |
ਮੌਜੂਦਾ ਹਾਲਤ
ਸੋਧੋਇਹ ਇਤਿਹਾਸਕ ਇਮਾਰਤ ਅਤੇ ਧਰੋਹਰ ਹੁਣ ਲਗਪਗ ਖੰਡਰ ਬਣਦੀ ਜਾ ਰਹੀ ਹੈ। ਇਸ ਦੀ ਇਤਿਹਾਸਕ ਦਿੱਖ ਵਿਗੜਦੀ ਜਾ ਰਹੀ ਹੈ ਅਤੇ ਇਸਦਾ ਕਾਫੀ ਹਿੱਸਾ ਡਿੱਗ ਚੁੱਕਾ ਹੈ।ਹੁਣ ਇਸ ਹਵੇਲੀ ਨੂੰ ਸੰਭਾਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ। ਮੁੜ ਬਹਾਲੀ ਦਾ ਕੰਮ, ਚੂਨੇ ਦੀ ਚਿਨਾਈ ਹੋਣ ਕਾਰਨ ਬਹੁਤ ਧੀਮੀ ਚਾਲ ਤੇ ਕਰਨਾ ਪੈਂਦਾ ਹੈ, ਫਿਰ ਵੀ ਕਮੇਟੀ ਦੇ ਇੱਕ ਅਨੁਮਾਨ ਮੁਤਾਬਕ 2017 ਦੇ ਅਰੰਭ ਤੱਕ ਪੂਰਾ ਹੋਣ ਦੀ ਉਮੀਦ ਹੈ।[2] ਸ੍ਰੀ ਜੋਤੀ ਸਰੂਪ ਸਾਹਿਬ ਦੀ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਗਿਆ ਹੈ ਕਿਉਂਕਿ ਦੀਵਾਨ ਟੋਡਰ ਮੱਲ ਨੇ ਮੁਗ਼ਲ ਹਕੂਮਤ ਦੀਆਂ ਸ਼ਰਤਾਂ [1][3][4][5]
ਇਮਾਰਤੀ ਬਣਤਰ
ਸੋਧੋਇਹ ਹਵੇਲੀ ਦੀ ਬਣਤਰ ਮੁਗਲ ਇਮਾਰਤਸਾਜੀ ਵਾਲੀ ਹੈ ਅਤੇ ਇਹ ਸਰਹੰਦੀ ਇੱਟਾਂ ਤੋਂ ਬਣੀ ਹੋਈ ਹੈ।।ਇਹ ਹਵੇਲੀ ਕਿਸੇ ਸਮੇਂ ਇੱਕ ਆਲੀਸ਼ਾਨ ਹਵੇਲੀ ਸੀ ਅਤੇ ਇਹ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੇ ਮਹਿਲ ਦੇ ਬਿਲਕੁਲ ਲਾਗੇ ਸੀ ਅਤੇ ਇਸ ਵਿੱਚ ਫੁਹਾਰੇ ਲੱਥੇ ਹੋਏ ਸਨ ਅਤੇ ਇੱਕ ਇਸ਼ਨਾਨ ਘਰ ਵੀ ਬਣਿਆ ਹੋਇਆ ਸੀ। [6]
ਇਹ ਵੀ ਵੇਖੋ
ਸੋਧੋਤਸਵੀਰਾਂ
ਸੋਧੋ-
Brief description of history of Haveli Todar Mal,Fatehgarh Sahib district,Punjab,India
-
Haveli Todar Mal,Fatehgarh Sahib district,Punjab,India
-
Ruins of Haveli Todar Mal,Fatehgarh Sahib district,Punjab,India
-
Well at Haveli Todar Mal,Fatehgarh Sahib district,Punjab,India
ਹਵਾਲੇ
ਸੋਧੋ- ↑ 1.0 1.1 "Aggarwal Sabha hails SGPC move". The Tribune. December 31, 2009. Archived from the original on ਮਾਰਚ 5, 2016. Retrieved ਅਕਤੂਬਰ 5, 2016.
{{cite news}}
: Unknown parameter|dead-url=
ignored (|url-status=
suggested) (help) - ↑ http://sikhsangat.org/2014/diwan-todar-mals-haveli-moves-at-snail-pace/
- ↑ "Shrines: Haveli Todar Mal". Fatehgarh Sahib district website.
- ↑ "Jahaz Haveli to get a facelift by Gurdeep Singh Mann". The Tribune. January 4, 2010.
- ↑ "SGPC keen on Sikh heritage conservation". The Indian Express. May 31, 2008. Archived from the original on ਅਕਤੂਬਰ 2, 2012. Retrieved ਅਕਤੂਬਰ 5, 2016.
{{cite news}}
: Unknown parameter|dead-url=
ignored (|url-status=
suggested) (help) - ↑ "The forgotten Diwan of Sirhind". The Tribune. January 2, 2004.