ਡੌਬੀਰੇਨਰ ਟ੍ਰਾਈਏਡ
ਪੀਰੀਓਡਿਕ ਟੇਬਲ ਦੇ ਇਤਿਹਾਸ ਵਿੱਚ, ਡੌਬੀਰੇਨਰ ਟ੍ਰਾਈਏਡ ਰਸਾਇਣਕ ਤੱਤਾਂ ਨੂੰ ਉਹਨਾਂ ਦੇ ਭੌਤਿਕ ਵਿਸ਼ੇਸ਼ਤਾਵਾਂ ਦੇ ਤੌਰ 'ਤੇ ਕੁਝ ਲਾਜ਼ਮੀ ਕ੍ਰਮ ਵਿੱਚ ਕ੍ਰਮਬੱਧ ਕਰਨ ਦੀ ਇੱਕ ਸ਼ੁਰੂਆਤੀ ਕੋਸ਼ਿਸ਼ ਸਨ। 1829 ਵਿੱਚ, ਜਰਮਨ ਰਸਾਇਣਕ ਵਿਗਿਆਨੀ ਜੋਹਾਨ ਵੋਲਫਗਾਂਗ ਡੋਬੇਰੀਨਰ ਨੇ ਆਪਣੇ ਪਹਿਲੇ ਪੂਰਵ-ਅਨੁਮਾਨਾਂ ਦੀ ਰਿਪੋਰਟ[1] ਪ੍ਰਕਾਸ਼ਿਤ ਕੀਤੀ ਜਿਸ ਵਿੱਚ ਤਿੰਨ ਤੱਤਾਂ (ਇਸ ਲਈ "ਟ੍ਰਾਈਏਡ") ਦੇ ਸਮੂਹ ਸਨ ਜਿਹਨਾਂ ਕੋਲ ਸਮਾਨ ਵਿਸ਼ੇਸ਼ਤਾਵਾਂ ਸਨ। ਉਸ ਨੇ ਇਹ ਵੀ ਨੋਟ ਕੀਤਾ ਕਿ ਟ੍ਰਾਈਏਡ ਵਿੱਚ ਕੁਝ ਤੱਤਾਂ ਦੇ ਕੁੱਝ ਸੰਖਿਆਤਮਕ ਗੁਣਾਂ (ਜਿਵੇਂ ਕਿ ਪ੍ਰਮਾਣੂ ਵਜ਼ਨ ਅਤੇ ਘਣਤਾ) ਵਿੱਚ ਇੱਕ ਰੁਝਾਨ ਹੈ। ਉਸ ਨੇ ਇਹ ਵੀ ਦੱਸਿਆ ਸੀ ਕਿ ਇੱਕ ਟ੍ਰਾਈਏਡ ਵਿੱਚ ਕਿਸੇ ਵੀ ਤੱਤ ਦੀ ਕੋਈ ਵਿਸੇਸ਼ਤਾ ਦਾ ਮੁੱਲ ਦੂਸਰੇ ਦੋ ਤੱਤਾਂ ਦੀ ਉਸ ਵਿਸੇਸ਼ਤਾ ਦੇ ਮੁੱਲਾਂ ਦਾ ਗਣਿਤਕ ਮੱਧਮਾਨ (ਅਰਿਦਮੈਟਿਕ ਮੀਨ) ਹੁੰਦਾ ਹੈ।
Element 1 ਅਟਾਮਿਕ ਭਾਰ |
Element 2 ਅਸਲ ਅਟਾਮਿਕ ਭਾਰ 1 ਅਤੇ 3 ਦਾ ਅਰਧਮੈਟਿਕ ਮੀਨ |
Element 3 ਅਟਾਮਿਕ ਭਾਰ |
---|---|---|
ਲੀਥੀਅਮ 6.9 |
ਸੋਡੀਅਮ 23.0 23.0 |
ਪੋਟਾਸ਼ੀਅਮ 39.1 |
ਕੈਲਸ਼ੀਅਮ 40.1 |
ਸਟਰੋਂਟਿਅਮ 87.6 88.7 |
ਬੈਰੀਅਮ 137.3 |
ਕਲੋਰੀਨ 35.5 |
ਬ੍ਰੋਮੀਨ 79.9 81.2 |
ਆਇਓਡੀਨ 126.9 |
ਸਲਫਰ 32.1 |
ਸੇਲੇਨਿਅਮ 79.0 79.9 |
ਟੇਲੂਰਿਅਮ 127.6 |
ਕਾਰਬਨ 12.0 |
ਨਾਈਟ੍ਰੋਜਨ 14.0 14.0 |
ਆਕਸੀਜਨ 16.0 |
ਆਇਰਨ 55.8 |
ਕੋਬਾਲਟ 58.9 57.3 |
ਨਿੱਕਲ 58.7 |
ਹਵਾਲੇ
ਸੋਧੋ- ↑ Döbereiner, Johann Wolfgang (1829). "An Attempt to Group Elementary Substances according to Their Analogies". Annalen der Physik und Chemie. 15: 301–307.
an attempt which I made twelve years ago to group substances by their analogies.
- "Johann Wolfgang Dobereiner". Archived from the original on 2016-03-23. Retrieved 2016-03-23.
- "A Historic Overview: Mendeleev and the Periodic Table" (PDF). Retrieved 2013-01-15.