ਤਿਰਮਿਜ਼

(ਤਰਮੇਜ ਤੋਂ ਮੋੜਿਆ ਗਿਆ)

ਤਿਰਮਿਜ਼ (ਉਜ਼ਬੇਕ: Termiz/Термиз; ਰੂਸੀ: Термез; ਤਾਜਿਕ: [Тирмиз] Error: {{Lang}}: text has italic markup (help); Persian: ترمذ Termez, Tirmiz; Arabic: ترمذ Tirmidh) ਉਜ਼ਬੇਕਿਸਤਾਨ ਦੇ ਦੱਖਣੀ ਹਿੱਸੇ ਵਿੱਚ ਇੱਕ ਸ਼ਹਿਰ ਹੈ ਜਿਹੜਾ ਕਿ ਅਫ਼ਗਾਨਿਸਤਾਨ ਦੀ ਹੈਰਤਨ ਸਰਹੱਦ ਲਾਂਘੇ ਕੋਲ ਹੈ। ਇਹ ਉਜ਼ਬੇਕਿਸਤਾਨ ਦਾ ਸਭ ਤੋਂ ਗਰਮ ਸ਼ਹਿਰ ਹੈ। ਇਸਦੀ ਅਬਾਦੀ 1 ਜਨਵਰੀ 2005 ਨੂੰ 140404 ਸੀ ਅਤੇ ਇਹ ਸੁਰਖਾਨਦਰਿਆ ਖੇਤਰ ਦੀ ਰਾਜਧਾਨੀ ਹੈ।

ਤਿਰਮਿਜ਼
Termiz / Термиз
ਸੁਲਤਾਨ ਸਾਓਦਤ ਦਾ ਮਹਿਲ
ਸੁਲਤਾਨ ਸਾਓਦਤ ਦਾ ਮਹਿਲ
ਤਿਰਮਿਜ਼ is located in ਉਜ਼ਬੇਕਿਸਤਾਨ
ਤਿਰਮਿਜ਼
ਤਿਰਮਿਜ਼
ਉਜ਼ਬੇਕਿਸਤਾਨ ਵਿੱਚ ਸਥਿਤੀ
ਗੁਣਕ: 37°13′N 67°17′E / 37.217°N 67.283°E / 37.217; 67.283
ਦੇਸ਼ ਉਜ਼ਬੇਕਿਸਤਾਨ
Ensembleਸੁਰਖਾਨਦਾਰਿਓ ਖੇਤਰ
ਸਰਕਾਰ
 • ਕਿਸਮਸ਼ਹਿਰੀ ਪ੍ਰਸ਼ਾਸਨ
ਆਬਾਦੀ
 (2005)
 • ਕੁੱਲ1,40,404

ਨਾਂ-ਬਣਤਰ

ਸੋਧੋ

ਇਸ ਸ਼ਹਿਰ ਦਾ ਆਧੁਨਿਕ ਨਾਂ ਸੌਗਦੀਆਈ ਭਾਸ਼ਾ ਵਿੱਚੋਂ Tarmiδ ਵਿੱਚੋਂ ਆਇਆ ਹੈ, ਜਿਹੜਾ ਕਿ ਪੁਰਾਣੀ ਇਰਾਨੀ ਭਾਸ਼ਾ ਦੇ tara-maiθa ਸ਼ਬਦਾਂ ਵਿੱਚੋਂ ਹੈ ਅਤੇ ਜਿਸਦਾ ਮਤਲਬ ਤਬਦੀਲੀ ਦਾ ਸਥਾਨ ਹੈ। ਪ੍ਰਾਚੀਨ ਸਮਿਆਂ ਵਿੱਚ ਇੱਥੇ ਅਮੂ ਦਰਿਆ ਉੱਪਰ ਇੱਕ ਬਹੁਤ ਹੀ ਮਹੱਤਵਪੂਰਨ ਲਾਂਘਾ ਸੀ।

ਕੁਝ ਲੋਕ ਇਸ ਸ਼ਹਿਰ ਦੇ ਨਾਂ ਨੂੰ ਗਰੀਕ ਦੇ ਸ਼ਬਦ ਥਰਮੋਸ ਨਾਲ ਵੀ ਜੋੜਦੇ ਹਨ, ਜਿਸਦਾ ਮਤਲਬ ਗਰਮ ਹੁੰਦਾ ਹੈ, ਜਿਹੜੇ ਕਿ ਇਸ ਨਾਂ ਨੂੰ ਸਿਕੰਦਰ ਮਹਾਨ ਦੇ ਸਮੇਂ ਵਿੱਚ ਰੱਖਿਆ ਗਿਆ ਮੰਨਦੇ ਹਨ।[1] ਕੁਝ ਲੋਕ ਇਸਨੂੰ ਸੰਸਕ੍ਰਿਤ ਦੇ ਸ਼ਬਦ taramato ਤੋਂ ਬਣਿਆ ਵੀ ਮੰਨਦੇ ਹਨ, ਜਿਸਦਾ ਮਤਲਬ ਦਰਿਆ ਦੇ ਕੰਢੇ ਹੈ।[2]

ਆਵਾਜਾਈ

ਸੋਧੋ

ਅਮੂ ਦਰਿਆ ਉਜ਼ਬੇਕਿਸਤਾਨ ਅਤੇ ਅਫ਼ਗਾਨਿਸਤਾਨ ਦੋਵਾਂ ਦੇਸ਼ਾਂ ਨੂੰ ਅਲੱਗ ਕਰਦਾ ਹੈ। ਅਫ਼ਗਾਨਿਸਤਾਨ-ਉਜ਼ਬੇਕਿਸਤਾਨ ਦੋਸਤਾਨਾ ਪੁਲ ਅਫ਼ਗਾਨਿਸਤਾਨ ਵਿਚਲੇ ਸਰਹੱਦੀ ਕਸਬੇ ਹੈਰਤਨ ਵੱਲ ਜਾਣ ਵਾਲੀ ਨਦੀ ਉੱਪਰ ਬਣਿਆ ਹੋਇਆ ਹੈ। ਤਿਰਮਿਜ਼ ਵਿੱਚ ਇੱਕ ਹਵਾਈ ਅੱਡਾ ਵੀ ਬਣਿਆ ਹੋਇਆ ਹੈ, ਜਿੱਥੋਂ ਤਾਸ਼ਕੰਤ ਅਤੇ ਮਾਸਕੋ ਨੂੰ ਉਡਾਨਾਂ ਭਰੀਆਂ ਜਾਂਦੀਆਂ ਹਨ। ਤਿਰਮਿਜ਼ ਉਜ਼ਬੇਕ ਰੇਲਵੇ ਨਾਲ ਹੋਰ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਸ਼ਹਿਰ ਮਜ਼ਾਰ-ਏ-ਸ਼ਰੀਫ਼ ਨੂੰ ਵੀ ਇੱਥੋਂ ਰੇਲ ਜਾਂਦੀ ਹੈ। ਤਾਸ਼ਕੰਤ-ਤਿਰਮਿਜ਼ (ਨੰ: 379)ਅਤੇ ਤਿਰਮਿਜ਼-ਤਾਸ਼ਕੰਤ (ਨੰ: 379) ਰੇਲ ਹਰ ਰੋਜ਼ ਜਾਂਦੀ ਹੈ।[3] ਇਸ ਤੋਂ ਇਲਾਵਾ ਦੁਸ਼ਾਂਬੇ - ਕਾਨਬਾਦਾਮ (ਨੰ: 367) ਅਤੇ ਕਾਨੀਬਦਾਮ-ਦੁਸ਼ਾਂਬੇ ਰੇਲ (ਨੰ: 367) ਤਿਰਮਿਜ਼ ਵਿੱਚੋਂ ਲੰਘਦੀ ਹੈ।

ਜਨਸੰਖਿਆ

ਸੋਧੋ

ਸਰਕਾਰੀ ਅੰਕੜਿਆਂ ਮੁਤਾਬਿਕ ਤਿਰਮਿਜ਼ ਦੀ ਅਬਾਦੀ 2005 ਵਿੱਚ 140,4040 ਸੀ। ਇਸ ਵਿੱਚ ਤਾਜਿਕ ਅਤੇ ਉਜ਼ਬੇਕ ਸਭ ਤੋਂ ਮੁੱਖ ਨਸਲੀ ਸਮੂਹ ਹਨ।

ਮੌਸਮ

ਸੋਧੋ

ਤਿਰਮਿਜ਼ ਦਾ ਜਲਵਾਯੂ ਮਾਰੂਥਲੀ ਹੈ ਜਿਹੜਾ ਬਹੁਤ ਜ਼ਿਆਦਾ ਗਰਮ ਹੁੰਦਾ ਹੈ। ਗਰਮੀਆਂ ਗਰਮ ਅਤੇ ਲੰਮੀਆਂ ਹੁੰਦੀਆਂ ਹਨ ਅਤੇ ਸਰਦੀਆਂ ਠੰਡੀਆਂ ਅਤੇ ਛੋਟੀਆਂ ਹੁੰਦੀਆਂ ਹਨ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 23.8
(74.8)
30.1
(86.2)
34.4
(93.9)
38.7
(101.7)
43.6
(110.5)
46.5
(115.7)
47.0
(116.6)
46.3
(115.3)
41.5
(106.7)
37.5
(99.5)
32.4
(90.3)
26.7
(80.1)
47.0
(116.6)
ਔਸਤਨ ਉੱਚ ਤਾਪਮਾਨ °C (°F) 10.4
(50.7)
13.3
(55.9)
18.9
(66)
26.6
(79.9)
32.8
(91)
38.0
(100.4)
39.7
(103.5)
38.0
(100.4)
32.8
(91)
25.8
(78.4)
18.8
(65.8)
12.1
(53.8)
25.6
(78.1)
ਰੋਜ਼ਾਨਾ ਔਸਤ °C (°F) 4.2
(39.6)
6.7
(44.1)
12.1
(53.8)
18.9
(66)
24.6
(76.3)
29.1
(84.4)
30.5
(86.9)
28.4
(83.1)
22.8
(73)
16.5
(61.7)
10.8
(51.4)
5.6
(42.1)
17.5
(63.5)
ਔਸਤਨ ਹੇਠਲਾ ਤਾਪਮਾਨ °C (°F) −0.3
(31.5)
1.7
(35.1)
6.5
(43.7)
12.0
(53.6)
16.5
(61.7)
19.9
(67.8)
21.4
(70.5)
19.2
(66.6)
13.9
(57)
8.6
(47.5)
4.7
(40.5)
1.0
(33.8)
10.4
(50.7)
ਹੇਠਲਾ ਰਿਕਾਰਡ ਤਾਪਮਾਨ °C (°F) −19.7
(−3.5)
−21.7
(−7.1)
−7.9
(17.8)
−2.0
(28.4)
−0.1
(31.8)
11.4
(52.5)
12.9
(55.2)
9.3
(48.7)
2.8
(37)
−4.2
(24.4)
−11.0
(12.2)
−18.4
(−1.1)
−21.7
(−7.1)
ਬਰਸਾਤ mm (ਇੰਚ) 24
(0.94)
24
(0.94)
37
(1.46)
23
(0.91)
9
(0.35)
2
(0.08)
0.2
(0.008)
0
(0)
1
(0.04)
3
(0.12)
11
(0.43)
21
(0.83)
155
(6.1)
ਔਸਤਨ ਬਰਸਾਤੀ ਦਿਨ 7 10 11 8 5 1 1 0.2 0 3 6 8 60
ਔਸਤਨ ਬਰਫ਼ੀਲੇ ਦਿਨ 4 3 1 0.03 0.1 0 0 0 0.03 0.1 1 3 12
% ਨਮੀ 77 71 66 57 45 36 36 38 45 53 65 76 55
ਔਸਤ ਮਹੀਨਾਵਾਰ ਧੁੱਪ ਦੇ ਘੰਟੇ 139.5 144.1 189.1 246.0 334.8 375.0 384.4 362.7 315.0 257.3 195.0 139.5 3,082.4
ਔਸਤ ਰੋਜ਼ਾਨਾ ਧੁੱਪ ਦੇ ਘੰਟੇ 4.5 5.1 6.1 8.2 10.8 12.5 12.4 11.7 10.5 8.3 6.5 4.5 8.4
Source #1: Pogoda.ru.net[4]
Source #2: Deutscher Wetterdienst (sun 1961–1990)[5]

ਹਵਾਲੇ

ਸੋਧੋ
  1. E. M. Pospelov, Geograficheskie nazvaniya mira (Moscow, 1998), p. 415: "here in fact is found the hottest place in Central Asia (in June 1914 a temperature of 49.5 C was recorded in Termez."
  2. Sh. Kamaliddinov, Istoricheskaya geografiya Sogda i Toharistana.
  3. http://www.advantour.com/uzbekistan/uzbekistan_railways.htm
  4. "Weather and Climate - The Climate of Termez" (in Russian). Weather and Climate (Погода и климат). Archived from the original on 6 December 2016. Retrieved 6 December 2016.{{cite web}}: CS1 maint: unrecognized language (link)
  5. "Klimatafel von Termis (Termez) / Usbekistan" (PDF). Baseline climate means (1961-1990) from stations all over the world (in German). Deutscher Wetterdienst. Retrieved 9 June 2017.{{cite web}}: CS1 maint: unrecognized language (link)