ਤੁਸ਼ਾਰ ਕਪੂਰ (ਜਨਮ 20 ਨਵੰਬਰ 1976) ਇੱਕ ਭਾਰਤੀ ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਹੈ। ਉਹ ਅਦਾਕਾਰ ਜੀਤੇਂਦਰ ਦਾ ਪੁੱਤਰ ਹੈ ਅਤੇ ਏਕਤਾ ਕਪੂਰ ਉਸਦੀ ਭੈਣ ਹੈ। ਉਹ ਬਾਲਾਜੀ ਟੈਲੀਫ਼ਿਲਮਸ ਅਤੇ ਬਾਲਾਜੀ ਮੋਸ਼ਨ ਪਿਕਚਰਜ਼ ਦਾ ਕੋ-ਓਨਰ ਵੀ ਹੈ।

ਤੁਸ਼ਾਰ ਕਪੂਰ
Tussar Kapoor at filmfare.jpg
ਤੁਸ਼ਾਰ ਕਪੂਰ 2016 ਵਿੱਚ
ਜਨਮ (1976-11-20) 20 ਨਵੰਬਰ 1976 (ਉਮਰ 45)
ਮੁੰਬਈ, ਮਹਾਂਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਰੌਸ ਸਕੂਲ ਆਫ਼ ਬਿਜ਼ਨਸ
ਪੇਸ਼ਾਅਦਾਕਾਰ, ਹਾਸਰਸ ਨਿਰਮਾਤਾ
ਸਰਗਰਮੀ ਦੇ ਸਾਲ2001–ਵਰਤਮਾਨ
ਬੱਚੇਲਕਸ਼ਿਆ ਕਪੂਰ
ਮਾਤਾ-ਪਿਤਾਜਿਤੇਂਦਰ ਕਪੂਰ (ਪਿਤਾ)
ਸ਼ੋਭਾ ਕਪੂਰ (ਮਾਤਾ)
ਸੰਬੰਧੀਏਕਤਾ ਕਪੂਰ (ਭੈਣ)

ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀਸੋਧੋ

ਤੁਸ਼ਾਰ ਕਪੂਰ ਪ੍ਰਸਿੱਧ ਬਾਲੀਵੁੱਡ ਅਦਾਕਾਰ ਜੀਤੇਂਦਰ ਦਾ ਪੁੱਤਰ ਹੈ, ਉਸਦੀ ਮਾਤਾ ਦਾ ਨਾਮ ਸ਼ੋਭਾ ਕਪੂਰ ਹੈ। ਉਸਦੀ ਭੈਣ ਏਕਤਾ ਕਪੂਰ ਵੀ ਮਸ਼ਹੂਰ ਟੈਲੀਵਿਜ਼ਨ ਅਤੇ ਫ਼ਿਲਮੀ ਨਿਰਮਾਤਾ ਹੈ। ਉਸਨੇ ਬੰਬੇ ਸਕਾਟਿਸ਼ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ, ਅਭਿਸ਼ੇਕ ਬੱਚਨ ਵੀ ਉਸਦੇ ਨਾਲ ਹੀ ਕਲਾਸ ਵਿੱਚ ਪਡ਼੍ਹਿਆ ਹੈ।[1] ਇਸ ਤੋਂ ਬਾਅਦ ਉਹ ਬੀਬੀਏ ਡਿਗਰੀ ਲਈ ਮਿਚੀਗਨ ਯੂਨੀਵਰਸਿਟੀ ਦੇ ਰੌਸ ਸਕੂਲ ਆਫ਼ ਬਿਜ਼ਨਸ ਵਿਖੇ ਚਲਾ ਗਿਆ ਸੀ। ਆਪਣੇ ਪਿਤਾ ਦੀ ਤਰ੍ਹਾਂ ਹੀ ਤੁਸ਼ਾਰ ਕਪੂਰ ਵੀ ਹਿੰਦੂ ਧਰਮ ਨੂੰ ਮੰਨਦਾ ਹੈ, ਅਤੇ ਉਹ ਆਪਣੇ ਧਰਮ ਦੀਆਂ ਰਵਾਇਤਾਂ ਵੀ ਲਾਗੂ ਕਰਦਾ ਹੈ ਜਿਵੇਂ ਕਿ ਜਨੇਊ ਪਾ ਕੇ। ਤੁਸ਼ਾਰ ਕਪੂਰ ਦਾ ਬੱਚਾ 2016 ਵਿੱਚ ਇੱਕ ਸਰਜਰੀ ਨਾਲ ਹੋਇਆ ਸੀ।[2]lyricswoow

ਕੈਰੀਅਰਸੋਧੋ

 
"ਕਿਆ ਸੂਪਰ ਕੂਲ ਹੈਂ ਹਮ" ਦੇ ਇੱਕ ਗੀਤ ਨੂੰ ਰਿਲੀਜ਼ ਕਰਨ ਸਮੇਂ ਨੇਹਾ ਸ਼ਰਮਾ ਨਾਲ ਕਪੂਰ

ਅਦਾਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਕਪੂਰ ਨੇ ਫ਼ਿਲਮ ਨਿਰਦੇਸ਼ਕ ਡੇਵਿਡ ਧਵਨ ਨਾਲ ਸਹਾਇਕ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰੀ ਉਸਨੇ ਰੌਸ਼ਨ ਤਨੇਜਾ ਅਤੇ ਮਹੇਂਦਰ ਵਰਮਾ ਤੋਂ ਉਹਨਾਂ ਦੇ ਐਕਟਿੰਗ ਸਕੂਲ ਚੋਂ ਸਿੱਖੀ। ਨੱਚਣਾ ਉਸਨੇ ਨਿਮੇਸ਼ ਭੱਟ ਤੋਂ ਸਿੱਖਿਆ।[3][4]

ਉਸਨੇ ਆਪਣੀ ਪਹਿਲੀ ਫ਼ਿਲਮ 2001 ਵਿੱਚ ਕੀਤੀ। ਇਸ "ਮੁਝੇ ਕੁਛ ਕਹਿਣਾ ਹੈ" ਫ਼ਿਲਮ ਵਿੱਚ ਉਸਨੇ ਕਰੀਨਾ ਕਪੂਰ ਨਾਲ ਮੁੱਖ ਭੂਮਿਕਾ ਨਿਭਾਈ। ਇਹ ਫ਼ਿਲਮ, ਤੇਲਗੂ ਫ਼ਿਲਮ "ਥੋਲੀ ਪਰੇਮ" ਦਾ ਰੀਮੇਕ ਸੀ।[5] ਉਸਨੂੰ ਇਸ ਫ਼ਿਲਮ ਵਿੱਚ ਅਦਾਕਾਰੀ ਲਈ ਫ਼ਿਲਮਫੇਅਰ ਦਾ ਬੈਸਟ ਮੇਲ ਡੈਬਿਊ ਇਨਾਮ ਵੀ ਮਿਲਿਆ ਸੀ। ਫਿਰ ਉਹ ਇਸ਼ਾ ਦਿਓਲ ਨਾਲ "ਕਿਆ ਦਿਲ ਨੇ ਕਹਾ" ਫ਼ਿਲਮ ਵਿੱਚ ਨਜ਼ਰ ਆਇਆ। ਇਸ ਵਿੱਚ ਉਹ ਰਾਹੁਲ ਨਾਮ ਦੇ ਪਾਤਰ ਵਜੋਂ ਨਜ਼ਰ ਆਇਆ ਸੀ।[6] ਫਿਰ ਕਪੂਰ ਨੇ ਦੋ ਹੋਰ ਤੇਲਗੂ ਫ਼ਿਲਮਾਂ ਦੇ ਰੀਮੇਕ (2002 ਅਤੇ 2003) ਵਿੱਚ ਅਦਾਕਾਰੀ ਵਿਖਾਈ। ਇਹ ਦੋਵੇਂ ਫ਼ਿਲਮਾਂ ਬਾਕਸ ਆਫ਼ਿਸ ਤੇ ਵਧੀਆ ਚੱਲੀਆਂ ਸੀ।

ਫਿਰ ਉਹ ਰਾਮ ਗੋਪਾਲ ਵਰਮਾ ਦੁਆਰਾ ਬਣਾਈ ਫ਼ਿਲਮ "ਗਾਇਬ" (2004) ਵਿੱਚ ਨਜ਼ਰ ਆਇਆ ਅਤੇ ਇਸ ਨੇ ਉਸਨੂੰ ਕਾਫ਼ੀ ਪਹਿਚਾਣ ਦਿਵਾਈ।[7] 2004 ਦੇ ਸ਼ੁਰੂ ਵਿੱਚ ਹੀ ਉਹ ਹਿਟ ਫ਼ਿਲਮ "ਖ਼ਾਕੀ", 2005 ਵਿੱਚ "ਕਿਆ ਕੂਲ ਹੈਂ ਹਮ", 2006 ਵਿੱਚ "ਗੋਲਮਾਲ", 2007 ਵਿੱਚ "ਸ਼ੂਟਆਊਟ ਐਟ ਲੋਖ਼ੰਡਵਾਲਾ" ਵਿੱਚ ਮੁੱਖ ਭੂਮਿਕਾ ਵਿੱਚ ਆਇਆ, ਇਸ ਫ਼ਿਲਮ ਵਿੱਚ ਉਸਦੀ ਭੂਮਿਕਾ ਕਾਫ਼ੀ ਸਰਾਹੀ ਗਈ ਸੀ। ਫਿਰ ਉਹ "ਗੋਲਮਾਲ ਰਿਟਰਨਸ", 2010 ਵਿੱਚ "ਗੋਲਮਾਲ 3", 2011 ਵਿੱਚ "ਦ ਡਰਟੀ ਪਿਕਚਰ", 2012 ਵਿੱਚ "ਕਿਆ ਸੁਪਰ ਕੂਲ ਹੈਂ ਹਮ" ਅਤੇ "ਸ਼ੋਰ ਇਨ ਦ ਸਿਟੀ" ਅਤੇ 2013 ਵਿੱਚ "ਸ਼ੂਟਆਊਟ ਐਟ ਲੋਖ਼ੰਡਵਾਲਾ" ਵਿੱਚ ਆਇਆ।[8][9][10]

2012 ਵਿੱਚ ਕਪੂਰ ਨੇ ਬੇਘਰ ਬੱਚਿਆਂ ਦੀ ਮਦਦ ਵਾਲੇ ਇੱਕ ਈਵੈਂਟ ਵਿੱਚ ਹਿੱਸਾ ਲਿਆ। 2012 ਵਿੱਚ ਉਸਨੇ "ਚਾਰ ਦਿਨ ਕੀ ਚਾਂਦਨੀ" ਫ਼ਿਲਮ ਵਿੱਚ ਉਪ-ਨਿਰਮਾਤਾ ਦੀ ਭੂਮਿਕਾ ਨਿਭਾਈ।[11] ਉਹ ਹਾਸਰਸ ਫ਼ਿਲਮਾਂ "ਕਿਆ ਕੂਲ ਹੈਂ ਹਮ 3" (2016) ਅਤੇ "ਮਸਤੀਜ਼ਾਦੇ" (2016) ਵਿੱਚ ਵੀ ਆਇਆ। ਇਹ ਫ਼ਿਲਮਾਂ ਚੰਗੀਆਂ ਸਾਬਿਤ ਹੋਈਆਂ ਸਨ।[12]

2017 ਵਿੱਚ ਉਸਨੇ "ਗੋਲਮਾਲ ਅਗੇਨ" ਵਿੱਚ ਲੱਕੀ ਦੀ ਭੂਮਿਕਾ ਨਿਭਾਈ। ਇਹ ਫ਼ਿਲਮ ਵੀ ਬਲਾਕਬਸਟਰ ਨਿਕਲੀ।[13]

ਹਵਾਲੇਸੋਧੋ

 1. "Tusshar Kapoor shares Abhishek Bachchan's picture on Friendship Day". The Times of India. 4 August 2015. Retrieved 12 November 2015. 
 2. Sahadevan, Sonup (27 June 2016). "Tusshar Kapoor becomes father to baby boy using surrogacy". The Indian Express. Retrieved 2016-06-30. 
 3. "A star arrives in style". The Hindu. Retrieved 27 September 2015. 
 4. "'Kya Kool Hain Hum 3' banned by Censor Board". Deccan Chronicle. 8 October 2015. Retrieved 12 November 2015. 
 5. "Satish Kaushik: Ruslaan fits TEREE SANG just as Tusshar did in MKKH - bollywood news: glamsham.com". www.glamsham.com (in ਅੰਗਰੇਜ਼ੀ). Archived from the original on 2017-10-27. Retrieved 2017-10-27. 
 6. Hungama, Bollywood. "Dinesh Hingoo - Latest Photos, Videos, News - Bollywood Hungama". Bollywood Hungama (in ਅੰਗਰੇਜ਼ੀ). Retrieved 2017-10-27. 
 7. Hungama, Bollywood. "Gayab Review - Bollywood Hungama". Bollywood Hungama (in ਅੰਗਰੇਜ਼ੀ). Retrieved 2017-10-27. 
 8. "Review: Shor In The City". NDTV. 29 April 2011. Archived from the original on 4 ਮਾਰਚ 2016. Retrieved 12 November 2015.  Check date values in: |archive-date= (help)
 9. "Review: Shor In The City is brilliant stuff!". Rediff.com. 28 April 2011. Retrieved 12 November 2015. 
 10. "Shor In The City Movie Review". The Times of India. 28 April 2011. Retrieved 12 November 2015. 
 11. "Tusshar Kapoor turns producer – The Times of India". Indiatimes. Retrieved 25 February 2014. 
 12. "Kya Kool Hai Hum 3 to take on Akshay Kumar's Airlift". www.indicine.com (in ਅੰਗਰੇਜ਼ੀ). Retrieved 2017-10-27. 
 13. "Golmaal Again: Ajay Devgn and Rohit Shetty team up again". www.indicine.com (in ਅੰਗਰੇਜ਼ੀ). Retrieved 2017-10-27. 

ਬਾਹਰੀ ਲਿੰਕਸੋਧੋ