ਧਰਮਵੀਰ ਗਾਂਧੀ
ਧਰਮਵੀਰ ਗਾਂਧੀ (ਜਨਮ 1 ਜੂਨ 1951) ਭਾਰਤੀ ਸਿਆਸਤਦਾਨ ਹੈ। ਉਹ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਉਹ ਪਹਿਲੀ ਵਾਰ ਆਮ ਆਦਮੀ ਪਾਰਟੀ ਤੇ ਟਿਕਟ ਤੇ 2014 'ਚ ਲੋਕ ਸਭਾ ਮੈਂਬਰ ਬਣੇ ਤੇ 2024 'ਚ ਦੂਜੀ ਵਾਰ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜ ਕੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਰਹੇ ਪਰ ਉਨ੍ਹਾਂ ਅਨੁਸਾਰ ਜਿਹੜੇ ਅਸੂਲਾਂ ਨੂੰ ਲੈ ਕੇ ਪਾਰਟੀ ਦਾ ਗਠਨ ਹੋਇਆ ਸੀ, ਉਸ ਉੱਤੇ ਹੀ ਪਹਿਰਾ ਨਹੀਂ ਦਿੱਤਾ ਗਿਆ ਤਾਂ ਉਸਦਾ ਆਮ ਆਦਮੀ ਪਾਰਟੀ ਨਾਲ਼ ਚੱਲਣਾ ਮੁਸ਼ਕਲ ਹੋ ਗਿਆ ਸੀ ਅਤੇ ਉਨ੍ਹਾਂ ਨੇ ਨਵਾਂ ਪੰਜਾਬ ਪਾਰਟੀ ਦਾ ਗਠਨ ਕੀਤਾ।
ਧਰਮਵੀਰ ਗਾਂਧੀ | |
---|---|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 2014–2019 | |
ਤੋਂ ਪਹਿਲਾਂ | ਪਰਨੀਤ ਕੌਰ |
ਤੋਂ ਬਾਅਦ | ਪਰਨੀਤ ਕੌਰ |
ਹਲਕਾ | ਪਟਿਆਲਾ |
ਦਫ਼ਤਰ ਸੰਭਾਲਿਆ 2024 | |
ਤੋਂ ਪਹਿਲਾਂ | ਪਰਨੀਤ ਕੌਰ |
ਹਲਕਾ | ਪਟਿਆਲਾ |
ਨਿੱਜੀ ਜਾਣਕਾਰੀ | |
ਜਨਮ | ਨੂਰਪੁਰ ਬੇਦੀ | 1 ਜੂਨ 1951
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ (2024 ਤੋਂ) ਨਵਾਂ ਪੰਜਾਬ ਪਾਰਟੀ (2019-2024) ਪੰਜਾਬ ਫਰੰਟ (2016-2019) ਆਮ ਆਦਮੀ ਪਾਰਟੀ (2016 ਤੱਕ) |
ਰਿਹਾਇਸ਼ | ਪਟਿਆਲਾ |
ਸਿੱਖਿਆ | ਐਮਡੀ (ਮੈਡੀਸਨ) |
ਪੇਸ਼ਾ | ਡਾਕਟਰ, ਸਿਆਸਤਦਾਨ |
2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 1 ਅਪ੍ਰੈਲ 2024 ਨੂੰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸਤੋਂ ਪਹਿਲਾਂ ਓਹ 2023 'ਚ ਰਾਹੁਲ ਗਾਂਧੀ ਵੱਲੋਂ ਕੀਤੀ ਗਈ 'ਭਾਰਤ ਜੋੜੋ ਯਾਤਰਾ' ਦਾ ਸਰਗਰਮ ਹਿੱਸਾ ਵੀ ਰਹੇ। ਗਾਂਧੀ ਵੱਲੋਂ ਦਾਅਵਾ ਕੀਤਾ ਗਿਆ ਕਿ ਅੱਜ ਦੇਸ਼ ਅੰਦਰ ਲੋਕਤੰਤਰ,ਧਰਮ-ਨਿਰਪੱਖਤਾ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਇਹ ਫ਼ੈਸਲਾ ਜ਼ਰੂਰੀ ਹੈ। 2024 ਦੀਆਂ ਚੋਣਾਂ ਅਸਧਾਰਨ ਚੋਣਾਂ ਹਨ ਅਤੇ ਅਜਿਹੇ 'ਚ ਲੋਕਪੱਖੀ-ਅਗਾਂਹਵਧੂ ਸਖਸ਼ੀਅਤਾਂ-ਧਿਰਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ। 2024 ਦੀਆਂ ਲੋਕ ਸਭਾ ਚੋਣਾਂ 'ਚ ਉਹ ਕਾਂਗਰਸ ਪਾਰਟੀ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਸਨ, ਉਹਨਾ ਆਮ ਆਦਮੀ ਪਾਰਟੀ ਦੇ ਡਾ ਬਲਵੀਰ ਸਿੰਘ ਤੇ ਭਾਜਪਾ ਦੇ ਪ੍ਰਨੀਤ ਕੌਰ ਨੂੰ ਸਖਤ ਟੱਕਰ ਦੇ ਕੇ 2024 ਦੀ ਪਟਿਆਲਾ ਹਲਕੇ ਦੀ ਲੋਕ ਸਭਾ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ।
ਨਿੱਜੀ ਜ਼ਿੰਦਗੀ
ਸੋਧੋਡਾ ਧਰਮਵੀਰ ਗਾਂਧੀ ਦਾ ਜਨਮ ਭਾਰਤੀ ਪੰਜਾਬ ਦੇ ਰੋਪੜ ਜਿਲ੍ਹੇ ਦੇ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਹੋਇਆ। ਗਾਂਧੀ ਉਸਦੇ ਨਾਮ ਨਾਲ਼ ਬਾਅਦ ਵਿੱਚ ਜੁੜਿਆ। ਪਹਿਲਾਂ ਉਸਦੇ ਪਿਤਾ ਨੇ ਉਸ ਦਾ ਨਾਮ ਧਰਮੀਵਰ ਬੁੱਲਾ ਰੱਖਿਆ ਸੀ। ਧਰਮਵੀਰ ਦਾ ਪਿਤਾ ਪ੍ਰਾਇਮਰੀ ਸਕੂਲ ਅਧਿਆਪਕ ਸੀ ਅਤੇ ਸੂਫੀ ਅਤੇ ਭਗਤੀ ਲਹਿਰ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਧਰਮਵੀਰ ਦੇ ਦੂਜੇ ਦੋ ਭਰਾਵਾਂ ਦੇ ਨਾਵਾਂ ਨਾਲ਼ ਨਾਨਕ ਅਤੇ ਕਬੀਰ ਦੇ ਨਾਮ ਜੋੜੇ।
ਕਾਲਜ ਦੇ ਦਿਨਾਂ ਵਿੱਚ ਧਰਮਵੀਰ ਦਾ ਨਾਮ ਪਹਿਲਾਂ ਤਾਂ ਬੁੱਲਾ ਚਲਦਾ ਰਿਹਾ ਪਰ ਹੌਲੀ ਹੌਲੀ ਉਨ੍ਹਾਂ ਦੀ ਸਮਾਜ ਭਲਾਈ ਦੇ ਕੰਮਾਂ ਵੱਲ ਰੁਚੀ ਅਤੇ ਸਾਦਗੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੇ ਉਸਨੂੰ 'ਗਾਂਧੀ' ਕਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੁੱਲਾ ਦੀ ਥਾਂ ਗਾਂਧੀ ਨੇ ਲੈ ਲਈ ਅਤੇ ਇਹ ਪੱਕੇ ਤੌਰ ਤੇ ਉਸਦੇ ਨਾਮ ਨਾਲ ਜੁੜ ਗਿਆ।
ਪੰਜਾਬ ਫਰੰਟ
ਸੋਧੋਪੰਜਾਬ ਫਰੰਟ | |
---|---|
ਛੋਟਾ ਨਾਮ | PBF |
ਆਗੂ | ਧਰਮਵੀਰ ਗਾਂਧੀ |
ਸੰਸਥਾਪਕ | ਧਰਮਵੀਰ ਗਾਂਧੀ |
ਸਥਾਪਨਾ | 26 ਸਤੰਬਰ 2016 |
ਭੰਗ ਕੀਤੀ | 11 ਮਾਰਚ 2019 |
ਇਸਤੋਂ ਬਾਅਦ | ਨਵਾਂ ਪੰਜਾਬ ਪਾਰਟੀ[1] |
ਈਸੀਆਈ ਦਰਜੀ | Registered |
ਉਸ ਦੇ ਕਾਲਜ ਦੇ ਦਿਨਾਂ ਦੌਰਾਨ, 1975 ਐਮਰਜੈਂਸੀ ਦੇ ਵਿਰੋਧ ਦੇ ਲਈ ਉਸਨੂੰ ਇੱਕ ਮਹੀਨੇ ਦੇ ਲਈ ਅੰਮ੍ਰਿਤਸਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ,[2]
ਧਰਮਵੀਰ ਗਾਂਧੀ 2011 ਵਿੱਚ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪ੍ਰੇਰਿਤ ਹੋਕੇ ਸਰਗਰਮ ਸਿਆਸਤ ਵਿੱਚ ਸ਼ਾਮਲ ਹੋ ਗਿਆ, ਅਤੇ ਦਿੱਲੀ ਵਿਧਾਨ ਸਭਾ ਦੀ ਚੋਣ, 2013 ਦੇ ਦੌਰਾਨ ਆਮ ਆਦਮੀ ਪਾਰਟੀ ਦੇ ਲਈ ਚੋਣ ਮੁਹਿੰਮ ਦੌਰਾਨ ਉਸਨੇ ਸਰਗਰਮੀ ਨਾਲ ਪ੍ਰਚਾਰ ਕੀਤਾ। ਫਿਰ ਉਹ 'ਆਪ' ਦੀ ਟਿਕਟ ਤੇ 2014 ਵਿੱਚ ਲੋਕ ਸਭਾ ਦੀ ਚੋਣ ਲੜੇ। ਉਸ ਤੇ ਕਥਿਤ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲਰ ਰਜਿੰਦਰ ਸਿੰਘ ਵਿਰਕ ਨੇ ਚੋਣ ਮੁਹਿੰਮ ਦੌਰਾਨ ਰਸੂਲਪੁਰ ਸੈਦਾਂ ਖੇਤਰ ਵਿੱਚ ਹਮਲਾ ਕੀਤਾ ਸੀ।[3] ਗਾਂਧੀ ਨੇ 20,942 ਵੋਟ ਦੇ ਫਰਕ ਨਾਲ ਮੌਜੂਦਾ ਸੰਸਦ ਪਰਨੀਤ ਕੌਰ ਨੂੰ ਹਰਾਇਆ।[4]ਉਸਨੇ 2016 ਵਿੱਚ 'ਆਪ' ਤੋਂ ਅਸਤੀਫਾ ਦੇ ਦਿੱਤਾ। 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਗਾਂਧੀ ਨੇ ਆਪਣੀ ਪਾਰਟੀ ਪੰਜਾਬ ਫਰੰਟ ਬਣਾਇਆ ਅਤੇ ਚੋਣ ਲੜੀ। ਉਹ ਤੀਜੇ ਸਥਾਨ 'ਤੇ ਆਇਆ।[1]
ਹਵਾਲੇ
ਸੋਧੋ- ↑ 1.0 1.1 Dharamvir Gandhi flots Nawan Punjab Party
- ↑ Monika Malik (2014-02-28). "Dharamveer Gandhi is AAP's Patiala candidate". The Pioneer.
- ↑ "Suspected Activists Attack Patiala's AAP Candidate Dharamvir Gandhi". NDTV. 2014-04-30.
- ↑ "Constituencywise-All Candidates". Archived from the original on 20 ਮਈ 2014. Retrieved 17 May 2014.
{{cite web}}
: Unknown parameter|dead-url=
ignored (|url-status=
suggested) (help)