ਨੂਰੀ ਬਿਲਗੇ ਜੇਲਾਨ
ਨੂਰੀ ਬਿਲਗੇ ਜੇਲਾਨ (ਤੁਰਕ ਉਚਾਰਨ: [ˈnuːri ˈbilɟe ˈdʒejlan], ਜਨਮ 26 ਜਨਵਰੀ 1959) ਤੁਰਕੀ ਦਾ ਇੱਕ ਫ਼ਿਲਮ ਨਿਰਦੇਸ਼ਕ, ਫ਼ੋਟੋਗਰਾਫਰ, ਸਕਰੀਨਲੇਖਕ ਅਤੇ ਅਦਾਕਾਰ ਹੈ। ਉਸਨੂੰ ਸਾਲ 2014 ਵਿੱਚ ਕਾਨਸ ਫ਼ਿਲਮ ਫ਼ੈਸਟੀਵਲ ਦਾ ਸਭ ਤੋਂ ਵਧੀਆ ਐਵਾਰਡ ਪਾਲਮੇ ਦਿਓਰ ਮਿਲਿਆ ਹੋਇਆ ਹੈ। ਉਸਦਾ ਵਿਆਹ ਫ਼ਿਲਮ-ਮੇਕਰ, ਫ਼ੋਟੋਗਰਾਫਰ ਅਤੇ ਅਭਿਨੇਤਰੀ ਏਬਰੂ ਜੇਲਾਨ ਨਾਲ ਹੋਇਆ ਹੈ, ਜਿਸ ਨਾਲ ਉਸਨੇ ਕਲਾਈਮੇਟਸ (2006) ਫ਼ਿਲਮ ਵਿੱਚ ਬਤੌਰ ਸਹਾਇਕ ਅਭਿਨੇਤਾ ਕੰਮ ਕੀਤਾ ਸੀ।
ਨੂਰੀ ਬਿਲਗੇ ਜੇਲਾਨ | |
---|---|
ਜਨਮ | |
ਅਲਮਾ ਮਾਤਰ | ਬੋਗਾਜ਼ਿਚੀ ਯੂਨੀਵਰਸਿਟੀ ਮੀਮਾਰ ਸੀਨਾਨ ਯੂਨੀਵਰਸਿਟੀ |
ਪੇਸ਼ਾ | ਫ਼ਿਲਮ ਨਿਰਦੇਸ਼ਕ, ਫ਼ੋਟੋਗਰਾਫ਼ਰ |
ਸਰਗਰਮੀ ਦੇ ਸਾਲ | 1995–ਹੁਣ ਤੱਕ |
ਜੀਵਨ ਸਾਥੀ | ਏਬਰੂ ਜੇਲਾਨ |
ਪੁਰਸਕਾਰ |
|
ਮੁੱੱਢਲਾ ਜੀਵਨ
ਸੋਧੋਜੇਲਾਨ ਨੇ ਫ਼ੋਟੋਗਰਾਫੀ 15 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ। ਜਦੋਂ ਉਹ ਬੋਗਾਜ਼ਿਚੀ ਯੂਨੀਵਰਸਿਟੀ, ਇੰਸਤਾਨਬੁਲ ਵਿੱਚ ਪੜ੍ਹਦਾ ਸੀ, ਉਸਨੇ ਸਿਨੇਮਾ ਅਤੇ ਫ਼ੋਟੋਗਰਾਫੀ ਕਲੱਬਾਂ ਵਿੱਚ ਹਿੱਸਾ ਲਿਆ ਅਤੇ ਜੇਬ ਖ਼ਰਚ ਲਈ ਪਾਸਪੋਰਟ ਸਾਈਜ਼ ਵਾਲੀਆਂ ਫੋਟੋਆਂ ਖਿੱਚਦਾ ਰਿਹਾ। ਯੂਨੀਵਰਸਿਟੀ ਵਿੱਚੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਪਿੱਛੋਂ ਉਹ ਲੰਡਨ ਅਤੇ ਕਠਮੰਡੂ, ਨੇਪਾਲ ਗਿਆ ਕਿ ਜ਼ਿੰਦਗੀ ਵਿੱਚ ਅੱਗੇ ਕੀ ਕਰਨਾ ਹੈ। ਉਸ ਤੋਂ ਬਾਅਦ ਉਹ ਅੰਕਾਰਾ, ਤੁਰਕੀ ਵਾਪਸ ਆ ਕੇ ਫ਼ੌਜ ਵਿੱਚ ਨੌਕਰੀ ਕਰਨ ਲੱਗਾ। ਜਦੋਂ ਉਹ ਫ਼ੌਜ ਵਿੱਚ ਸੀ ਤਾਂ ਉਸਨੂੰ ਮਹਿਸੂਸ ਹੋਇਆ ਕਿ ਸਿਨੇਮਾ ਹੀ ਉਸਦੀ ਜ਼ਿੰਦਗੀ ਨੂੰ ਕੋਈ ਸ਼ਕਲ ਦੇ ਸਕਦਾ ਹੈ।[2]
ਸ਼ੈਲੀ ਅਤੇ ਵਿਸ਼ੇ
ਸੋਧੋਜੇਲਾਨ ਦੀਆਂ ਫ਼ਿਲਮਾਂ ਵਿਅਕਤੀ ਦੇ ਆਪਣੇ-ਆਪ ਨਾਲ ਜ਼ਬਤ, ਅਸਤਿਤਵਵਾਦ, ਮਨੁੱਖੀ ਜੀਵਨ ਦੀ ਨੀਰਸਤਾ, ਅਤੇ ਰੋਜ਼ਾਨਾ ਜ਼ਿੰਦਗੀ ਦੇ ਵੇਰਵੇ ਬਿਆਨ ਕਰਦੀਆਂ ਹਨ। ਉਹ ਲੰਮੇ ਸ਼ਾਟ ਅਤੇ ਡੱਚ ਐਂਗਲ ਦਾ ਪ੍ਰਯੋਗ ਕਰਦਾ ਹੈ, ਜਿਹੜੇ ਕਿ ਆਮਤੌਰ ਤੇ ਬਿਲਕੁਲ ਕੁਦਰਤੀ ਹਾਲਤਾਂ ਵਿੱਚ ਲਏ ਜਾਂਦੇ ਹਨ। ਇਸ ਵਿੱਚ ਉਹ ਕੁਦਰਤੀ ਆਵਾਜ਼ਾਂ ਨੂੰ ਵੀ ਬਹੁਤ ਕਲਾਤਮਕ ਅਤੇ ਅਸਾਨੀ ਨਾਲ ਪੇਸ਼ ਕਰ ਦਿੰਦਾ ਹੈ। ਉਹ ਆਪਣੇ ਮੁੱਖ ਪਾਤਰ ਨੂੰ ਪਿੱਛੋਂ ਫਿਲਮਾਉਣ ਲਈ ਵੀ ਜਾਣਿਆ ਜਾਂਦਾ ਹੈ, ਜਿਹੜੀ ਕਿ ਉਸਦੇ ਅਨੁਸਾਰ ਦਰਸ਼ਕਾਂ ਨੂੰ ਪਾਤਰਾਂ ਦੀਆਂ ਗਹਿਰੀਆਂ ਭਾਵਨਾਵਾਂ ਬਾਰੇ ਅੰਦਾਜ਼ਾ ਲਾਉਣ ਲਈ ਮਜਬੂਰ ਕਰਦੀ ਹੈ, ਜਿਹਨਾਂ ਦੇ ਚਿਹਰੇ ਛਿਪੇ ਹੋਏ ਹੁੰਦੇ ਹਨ। ਕਲਾਈਮੇਟਸ ਤੱਕ, ਜੇਲਾਨ ਦੀਆਂ ਫ਼ਿਲਮਾਂ ਬਹੁਤ ਘੱਟ ਖਰਚੇ ਉੱਤੇ ਬਣਾਈਆਂ ਜਾਂਦੀਆਂ ਸਨ, ਜਿਹਨਾਂ ਵਿੱਚ ਨਵੇਂ ਅਤੇ ਗੈਰ-ਤਜਰਬੇਕਾਰ ਅਦਾਕਾਰ ਹੀ ਹੁੰਦੇ ਸਨ, ਜਿਹਨਾਂ ਵਿੱਚੋਂ ਬਹੁਤੇ ਉਸਦੇ ਪਰਿਵਾਰ ਦੇ ਜੀਅ ਹੁੰਦੇ ਸਨ। (ਜਿਵੇਂ ਕਿ ਉਸਦੇ ਮਾਤਾ-ਪਿਤਾ)[ਹਵਾਲਾ ਲੋੜੀਂਦਾ]
ਜੇਲਾਨ ਦੀਆਂ 10 ਮਨਪਸੰਦ ਫ਼ਿਲਮਾਂ ਜਿਹੜੀਆਂ ਉਸਨੇ 2012 ਵਿੱਚ ਇੱਕ ਚੋਣ ਵਿੱਚ ਦੱਸੀਆਂ ਸਨ, ਇਸ ਪ੍ਰਕਾਰ ਹਨ, ਆਂਦਰੇ ਰੁਬਲੇਵ (1966), ਅਓ ਹਸਰਦ ਬਲਥਾਜ਼ਰ (1966), ਲਾ ਇਵੈਨਚੁਰਾ (1960), ਲਾ ਇਕਲਿੱਸ (1962), ਲੇਟ ਸਪਰਿੰਗ (1949), ਏ ਮੈਨ ਅਸਕੇਪਡ (1956), ਦਿ ਮਿਰਰ (1975), ਸੀਨਜ਼ ਫ਼ਰਾਮ ਏ ਮੈਰਿਜ (1973), ਸ਼ੇਮ (1968), ਅਤੇ ਟੋਕੀਓ ਸਟੋਰੀ (1953).[3]
ਫ਼ਿਲਮਾਂ
ਸੋਧੋਫ਼ਿਲਮਾਂ, ਟੈਲੀਵਿਜ਼ਨ ਅਤੇ ਵਿਡੀਓ | ||||||
---|---|---|---|---|---|---|
ਸਾਲ | ਅੰਗਰੇਜ਼ੀ ਨਾਂ | ਤੁਰਕੀ ਵਿੱਚ ਨਾਂ | ਕੰਮ ਕੀਤਾ | ਟਿੱਪਣੀ | ||
ਨਿਰਦੇਸ਼ਕ | ਨਿਰਮਾਤਾ | ਲੇਖਕ | ||||
1995 | ਕੁਕੂਨ | Koza | ਹਾਂ | ਹਾਂ | ਹਾਂ | ਲਘੂ ਫ਼ਿਲਮ |
1998 | ਸਮਾਲ ਟਾਊਨ | Kasaba | ਹਾਂ | ਹਾਂ | ਹਾਂ | ਪਹਿਲੀ ਫ਼ੀਚਰ ਫ਼ਿਲਮ |
2000 | ਕਲਾਊਡਸ ਆਫ਼ ਮਈ | Mayıs Sıkıntısı | ਹਾਂ | ਹਾਂ | ਹਾਂ | |
2002 | ਡਿਸਟੈਂਟ | Uzak | ਹਾਂ | ਹਾਂ | ਹਾਂ | |
2006 | ਕਲਾਈਮੇਟਸ | İklimler | ਹਾਂ | ਹਾਂ | ਹਾਂ | ਅਦਾਕਾਰੀ ਵੀ ਕੀਤੀ |
2008 | ਥ੍ਰੀ ਮੰਕੀਜ਼ | Üç Maymun | ਹਾਂ | ਹਾਂ | ਹਾਂ | |
2011 | ਵੰਸ ਅਪਾਨ ਏ ਟਾਇਮ ਇਨ ਐਨਾਤੋਲੀਆ | Bir Zamanlar Anadolu'da | ਹਾਂ | ਹਾਂ | ਹਾਂ | |
2014 | ਵਿੰਟਰ ਸਲੀਪ | Kış Uykusu | ਹਾਂ | ਹਾਂ | ਹਾਂ | |
2018 | ਦਿ ਵਾਇਲਡ ਪੀਅਰ ਟ੍ਰੀ | Ahlat Ağacı | ਹਾਂ |
ਸਨਮਾਨ
ਸੋਧੋ- ਕਾਨਸ ਫ਼ਿਲਮ ਫ਼ੈਸਟੀਵਲ 2014 ਵਿੱਚ ਪਾਲਮੇ ਦਿਓਰ ਅਵਾਰਡ – ਵਿੰਟਰ ਸਲੀਪ
- ਕਾਨ ਫ਼ਿਲਮ ਫ਼ੈਸਟੀਵਲ ਬੈਸਟ ਡਾਇਰੈਕਟਰ ਅਵਾਰਡ (2008)
- ਕਾਨ ਫ਼ਿਲਮ ਫੈਸਟੀਵਲ਼ ਵਿੱਚਗਰੈਂਡ ਪਰਿਕਸ (ਕਾਨ ਫ਼ਿਲਮ ਫੈਸਟੀਵਲ) ਕਾਨ ਫ਼ਿਲਮ ਫੈਸਟੀਵਲ (2002 – ਊਜ਼ਾਕ ("ਡਿਸਟੈਂਟ"), 2011 – ਵੰਸ ਅਪਾਨ ਏ ਟਾਇਮ ਇਨ ਐਨਾਤੋਲੀਆ)
- ਇੰਟਰਨੈਸ਼ਨਲ ਫੈਡਰੇਸ਼ਨ ਆਫ ਫਿਲਮ ਕ੍ਰਿਟੀਕਸ ਅਵਾਰਡ (1997 – ਕਸਬਾ, 2000 – ਕਲਾਊਡਸ ਆਫ਼ ਮਈ, 2006 – ਇਕਲਿਮਲਰ ("ਕਲਾਈਮੇਟਸ")), 2014 – ਵਿੰਟਰ ਸਲੀਪ
- ਸਭ ਤੋਂ ਵਧੀਆ ਨਿਰਦੇਸ਼ਕ ਲਈ ਗੋਲਡਨ ਆਰੇਂਜ ਐਵਾਰਡ (1999 – ਕਲਾਊਡਸ ਆਫ਼ ਮਈ, 2002 – ਊਜ਼ਾਕ (ਡਿਸਟੈਂਟ), 2006 – ਇਕਲਿਮਲਰ ("ਕਲਾਈਮੇਟਸ"))
- ਸਭ ਤੋਂ ਵਧੀਆ ਸਕਰੀਨਪਲੇ ਲਈ ਗੋਲਡਨ ਆਰੇਂਜ ਐਵਾਰਡ (2002 – ਊਜ਼ਾਕ ("ਡਿਸਟੈਂਟ"))
- ਸਭ ਤੋਂ ਵਧੀਆ ਸਕਰੀਨਪਲੇ ਲਈ ਏਸ਼ੀਆ ਪਸੇਫਿਕ ਸਕਰੀਨ ਅਵਾਰਡ (2008 – ਉਸ ਮੇਮੂਨ ("ਥ੍ਰੀ ਮੰਕੀਜ਼"), 2011 – ਵੰਸ ਅਪਾਨ ਏ ਟਾਇਮ ਇਨ ਐਨਾਤੋਲੀਆ, 2014 – ਵਿੰਟਰ ਸਲੀਪ
ਹਵਾਲੇ
ਸੋਧੋ- ↑ Kalyoncu, Cemal A (2 ਜੂਨ 2008). "Ürkek Ceylan Oscar yolunda". Aksiyon (in ਤੁਰਕੀ). Archived from the original on 8 ਜੂਨ 2008. Retrieved 28 ਅਕਤੂਬਰ 2008.
- ↑ "Nuri Bilge Ceylan-Biography". Retrieved 20 ਅਕਤੂਬਰ 2011.
- ↑ Nuri Bilge Ceylan | BFI | BFI[permanent dead link]. Explore.bfi.org.uk. Retrieved on 2014-05-22.