ਨੇਹਾ ਮਹਿਤਾ (ਜਨਮ 1 ਅਪਰੈਲ 1977)[1] ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸ ਨੂੰ ਵਧੇਰੇ ਪਛਾਣ ਭਾਰਤ ਦੇ ਲੰਬਾ ਸਮਾਂ ਚੱਲਣ ਵਾਲੇ ਹਸਾਉਣੇ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਅੰਜਲੀ ਮਹਿਤਾ ਦੀ ਭੂਮਿਕਾ ਕਾਰਨ ਮਿਲੀ। ਇਸਨੇ ਸਟਾਰ ਪਲੱਸ ਦੇ ਸੀਰੀਅਲ ਭਾਬੀ  ਵਿੱਚ ਸਰੋਜ ਦੀ ਸਿਰਲੇਖ ਭੂਮਿਕਾ ਨਿਭਾਈ ਜਿਸਨੇ ਇਸ ਨੂੰ ਇੱਕ ਪ੍ਰਸਿੱਧ ਭਾਰਤੀ ਟੈਲੀਵਿਜ਼ਨ ਚਿਹਰਾ ਬਣਾਇਆ।

ਨੇਹਾ ਮਹਿਤਾ
ਨੇਹਾ ਮੇਹਤਾ
Sony LIV ਦੀ ਲਾਂਚ ਪਾਰਟੀ ਵਿੱਚ ਨੇਹਾ ਮਹਿਤਾ
ਜਨਮ (1977-04-01) 1 ਅਪ੍ਰੈਲ 1977 (ਉਮਰ 47)
ਪੇਸ਼ਾਟੈਲੀਵਿਜਨ ਅਦਾਕਾਰਾ
ਸਰਗਰਮੀ ਦੇ ਸਾਲ2001–ਵਰਤਮਾਨ
ਲਈ ਪ੍ਰਸਿੱਧਤਾਰਕ ਮਹਿਤਾ ਕਾ ਉਲਟਾ ਚਸ਼ਮਾ
ਵੈੱਬਸਾਈਟtwitter.com/nehamehtaa

ਨਿੱਜੀ ਜ਼ਿੰਦਗੀ

ਸੋਧੋ

ਮਹਿਤਾ ਦਾ ਜਨਮ ਭਾਵਨਗਰ, ਗੁਜਰਾਤ ਵਿੱਖੇ ਹੋਇਆ। ਮਹਿਤਾ ਦੇ ਖ਼ਾਨਦਾਨ ਦਾ ਪਿਛੋਕੜ ਪਾਟਨ, ਗੁਜਰਾਤ ਤੋਂ ਹੈ। ਮਹਿਤਾ ਦਾ ਪਾਲਣ-ਪੋਸ਼ਣ ਵੜੋਦਰਾ ਅਤੇ ਅਹਿਮਦਾਬਾਦ ਵਿੱਚ ਹੀ ਹੋਇਆ। ਨੇਹਾ ਇੱਕ ਅਜਿਹੇ ਪਰਿਵਾਰ ਤੋਂ ਹੈ ਜਿਸ ਦੀਆਂ ਡੂੰਘੀ ਜੜ੍ਹਾਂ ਗੁਜਰਾਤੀ ਸਾਹਿਤ ਵਿੱਚ ਹੈ ਅਤੇ ਇਹ ਖ਼ੁਦ ਇੱਕ ਗੁਜਰਾਤੀ ਬੁਲਾਰਾ ਹੈ। ਇਸਦੇ ਪਿਤਾ ਇੱਕ ਪ੍ਰਸਿੱਧ ਲੇਖਕ ਹਨ ਅਤੇ ਇਸਦੇ ਪਿਤਾ ਨੇ ਇਸਨੂੰ ਇੱਕ ਅਦਾਕਾਰਾ ਬਨਣ ਲਈ ਪ੍ਰੇਰਿਤ ਕੀਤਾ। ਇਸਨੇ ਭਾਰਤੀ ਸ਼ਾਸਤਰੀ ਨਾਚ ਅਤੇ ਜ਼ਬਾਨੀ ਵਿੱਚ ਡਿਪਲੋਮਾ ਅਤੇ ਡਰਾਮਾ ਵਿੱਚ ਮਾਸਟਰਜ਼ ਇਨ ਪਰਫਾਰਮਿੰਗ ਆਰਟਸ (MPA) ਦੀ ਡਿਗਰੀ ਪ੍ਰਾਪਤ ਕੀਤੀ।[2][3]

ਕੈਰੀਅਰ

ਸੋਧੋ

ਮਹਿਤਾ ਨੇ ਬਹੁਤ ਸਾਲ ਲਈ  ਗੁਜਰਾਤੀ ਥੀਏਟਰ ਕੀਤਾ। ਇਸਨੇ ਆਪਣਾ ਭਾਰਤੀ ਟੈਲੀਵਿਜ਼ਨ ਕੈਰੀਅਰ 2001 ਵਿਚ, ਜ਼ੀ ਟੀ ਵੀ ਚੈਨਲ ਉੱਪਰ ਆਉਣ ਵਾਲੇ ਸੀਰੀਅਲ  ਡਾਲਰ ਬਹੂ ਤੋਂ ਕੀਤੀ। 2002 ਤੋਂ 2008 ਤੱਕ ਇਸ ਨੇ ਸਟਾਰ ਪਲੱਸ ਟੀ. ਵੀ. ਸੀਰੀਅਲ ਭਾਬੀ ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ। ਇਹ ਭਾਰਤ ਦਾ ਚੌਥਾ ਲੰਬਾ ਚੱਲਣ ਵਾਲਾ ਟੀਵੀ ਸੀਰੀਅਲ ਸੀ। ਇਸਨੇ, ਇੱਕ ਤੇਲਗੂ ਫਿਲਮ, ਧਾਮ ਵਿੱਚ  ਮੁੱਖ ਭੂਮਿਕਾ ਨਿਭਾਈ।

28 ਜੁਲਾਈ, 2008 ਵਿੱਚ ਇਸਨੇ ਨੂੰ ਸਬ ਟੀਵੀ ਦੇ ਟੈਲੀਵਿਜਨ ਸੀਰੀਜ਼ "ਤਾਰਕ ਮਹਿਤਾ ਕਾ ਉਲਟਾ ਚਸ਼ਮਾ" ਵਿੱਚ ਅੰਜਲੀ ਮਹਿਤਾ ਦੀ ਭੂਮਿਕਾ ਅਦਾ ਕਰ ਰਹੀ ਹੈ ਜੋ ਅਜੇ ਤੱਕ ਚਲਣ ਵਾਲਾ ਸੀਰੀਅਲ ਹੈ। ਅੰਜਲੀ ਮਹਿਤਾ ਸੀਰੀਅਲ ਵਿੱਚ ਇੱਕ ਲੇਖਕ ਦੀ ਪਤਨੀ ਹੈ ਅਤੇ ਮੁੱਖ ਭੂਮਿਕਾ ਅਦਾ ਕਰ ਰਹੀ ਹੈ।

ਇਸਨੇ 2012-2013 ਵਿੱਚ ਇੱਕ ਸਬ ਟੀਵੀ ਸ਼ੋਅ "ਵਾਹ! ਵਾਹ! ਕਯਾ ਬਾਤ ਹੈ!" ਵਿੱਚ ਸ਼ੈਲੇਸ਼ ਲੋਢਾ ਨਾਲ ਮੇਜ਼ਬਾਨੀ ਕੀਤੀ।[4]

ਫ਼ਿਲਮੋਗ੍ਰਾਫੀ

ਸੋਧੋ

ਫ਼ਿਲਮਾਂ

ਸੋਧੋ
ਸਾਲ ਫਿਲਮ ਭੂਮਿਕਾ ਸੂਚਨਾ
2001 ਜਨਮੋ ਜਨਮ ਸੁਮਨ ਗੁਜਰਾਤੀ ਫ਼ਿਲਮ
2008 ਇ.ਅਮ.ਆਈ ਪ੍ਰੇਰਨਾ ਦੀ ਦੋਸਤ
2010 ਬੇਟਰ ਹਾਲਫ਼ ਕਾਮਿਨੀ ਗੁਜਰਾਤੀ ਫ਼ਿਲਮ
2021 ਹਲਕੀ ਫੁਲਕੀ ਅਨੇਰੀ ਗੁਜਰਾਤੀ ਫ਼ਿਲਮ

ਟੈਲੀਵਿਜ਼ਨ

ਸੋਧੋ
ਸਾਲ ਲੜੀ ਭੂਮਿਕਾ
2001 ਡਾਲਰ ਬਹੂ ਵੈਸ਼ਾਲੀ
2002–2008 ਭਾਬੀ ਸਰੋਜ
2002 ਸੌ ਦਾਦਾ ਸਾਸੁ ਨਾ ਅਨੁਰਾਧਾ
2004 ਰਾਤ ਹੋਨੇ ਕੋ ਹੈ ਕੁਸ਼ਿਕ
2004–2005 ਦੇਸ ਮੇਂ ਨਿਕਲਾ ਹੋਗਾ ਚਾਂਦ ਹੀਰ ਯਸ਼ ਦੀਵਾਨ
2008–2020 ਤਾਰਕ ਮਹਿਤਾ ਕਾ ਉਲਟਾ ਚਸ਼ਮਾ ਅੰਜਲੀ ਤਾਰਕ ਮਹਿਤਾ
2012–2013 ਵਾਹ! ਵਾਹ! ਕਯਾ ਬਾਤ ਹੈ! ਨੇਹਾ

ਹਵਾਲੇ

ਸੋਧੋ
  1. "Taarak Mehta Ka Ooltah Chashmah's Shailesh Lodha wishes onscreen wife Anjali aka Neha Mehta on her birthday". The Times of India (in ਅੰਗਰੇਜ਼ੀ). 1 April 2019. Retrieved 3 June 2022.
  2. Best Gujarati Actress Neha Mehta:Tarak Mehta Fame:Interview by Devang Bhatt [ਸਰਬੋਤਮ ਗੁਜਰਾਤੀ ਅਭਿਨੇਤਰੀ ਨੇਹਾ ਮਹਿਤਾ: ਤਾਰਕ ਮਹਿਤਾ ਫੇਮ: ਦੇਵਾਂਗ ਭੱਟ ਦੁਆਰਾ ਇੰਟਰਵਿਊ] (in ਗੁਜਰਾਤੀ). 24 July 2014. Retrieved 12 September 2023 – via ਯੂਟਿਊਬ.
  3. "Revealed! You will be shocked to know the education qualifications of'Taarak Mehta…' star cast". ਦੈਨੀਕ ਭਾਸਕਰ. Retrieved 14 October 2016.
  4. "Taarak Mehta's 500 episode celebration!". The Times of India. 18 December 2010. Archived from the original on 2013-09-17. Retrieved 2017-04-10.