ਪ੍ਰਸ਼ਾਂਤ ਭੂਸ਼ਣ (ਜਨਮ: 1956) ਭਾਰਤ ਦੀ ਉੱਚਤਮ ਅਦਾਲਤ ਵਿੱਚ ਇੱਕ ਉਘਾ ਵਕੀਲ ਹੈ। ਉਹ ਭ੍ਰਿਸ਼ਟਾਚਾਰ, ਖਾਸ ਤੌਰ 'ਤੇ ਅਦਾਲਤੀ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਲਈ ਜਾਣਿਆ ਜਾਂਦਾ ਹੈ। ਅੰਨਾ ਹਜ਼ਾਰੇ ਦੀ ਅਗਵਾਈ ਤਹਿਤ ਭ੍ਰਿਸ਼ਟਾਚਾਰ ਦੇ ਖਿਲਾਫ ਕੀਤੇ ਗਏ ਸੰਘਰਸ਼ ਵਿੱਚ ਉਹ ਉਹਨਾਂ ਦੀ ਟੀਮ ਦਾ ਪ੍ਰਮੁੱਖ ਸਾਥੀ ਸੀ। ਅਰਵਿੰਦ ਕੇਜਰੀਵਾਲ ਅਤੇ ਕਿਰਨ ਬੇਦੀ ਦੇ ਨਾਲ ਉਸ ਨੇ ਸਰਕਾਰ ਨਾਲ ਹੋਈਆਂ ਵਾਰਤਾਵਾਂ ਵਿੱਚ ਨਾਗਰਿਕ ਸਮਾਜ ਦਾ ਪੱਖ ਰੱਖਿਆ ਸੀ। 15 ਸਾਲ ਦੀ ਵਕਾਲਤ ਦੇ ਦੌਰਾਨ ਉਹ 500 ਤੋਂ ਜਿਆਦਾ ਜਨਹਿਤ ਯਾਚਿਕਾਵਾਂ ਉੱਤੇ ਜਨਤਾ ਦੇ ਵੱਲੋਂ ਕੇਸ ਲੜ ਚੁੱਕਿਆ ਹੈ। ਪ੍ਰਸ਼ਾਂਤ ਭੂਸ਼ਣ ਕਨੂੰਨ ਵਿਵਸਥਾ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਵਿਵਸਥਾ ਦੀ ਕੋਸ਼ਿਸ਼ ਕਰਦਾ ਹੈ।

ਪ੍ਰਸ਼ਾਂਤ ਭੂਸ਼ਣ
ਜਨਮ (1956-06-23) 23 ਜੂਨ 1956 (ਉਮਰ 68)
ਅਲਮਾ ਮਾਤਰਅਲਾਹਾਬਾਦ ਯੂਨੀਵਰਸਿਟੀ
ਪੇਸ਼ਾਵਕੀਲ
ਲਈ ਪ੍ਰਸਿੱਧਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ
ਰਾਜਨੀਤਿਕ ਦਲਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ

ਸੋਧੋ

ਭੂਸ਼ਨ ਲੰਮੇ ਸਮੇਂ ਤੋਂ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦਾ ਇੱਕ ਆਲੋਚਕ ਰਿਹਾ ਹੈ, ਅਤੇ 2008 ਵਿੱਚ, ਉਸ ਨੇ ਕਿਹਾ ਸੀ ਕਿ ਉਹ ਬਹੁਜਨ ਸਮਾਜ ਪਾਰਟੀ ਦੇ ਲਈ ਵੋਟ ਕਰੇਗਾ।[1] In 2012, he joined the Aam Aadmi Party, stating that the other political parties were corrupt.

ਆਪ ਦੀ ਚੋਣ ਮਹਿਨਮ ਦੌਰਾਨ ਭੂਸ਼ਨ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਭ੍ਰਿਸ਼ਟ ਹੋਣ ਅਤੇ ਰਿਲਾਇੰਸ ਇੰਡਸਟਰੀਜ਼ ਦੀ ਇੱਕ "ਕਠਪੁਤਲੀ" ਹੋਣ ਦਾ ਦੋਸ਼ ਲਾਇਆ ਸੀ।[2] ਉਸ ਨੇ ਰਸਸ ਤੇ ਅੱਤਵਾਦੀ ਕਾਰਵਾਈਆਂ ਦੇ ਸਮਰਥਨ ਦਾ ਦੋਸ਼ ਲਾਇਆ, ਅਤੇ ਆਰ.ਐਸ.ਐਸ. ਦੇ ਨਾਲ ਇਸ ਦੇ ਸੰਬੰਧਾਂ ਲਈ ਭਾਜਪਾ ਦੀ ਆਲੋਚਨਾ ਕੀਤੀ।[3][4]

4 ਮਾਰਚ 2015 ਨੂੰ ਭੂਸ਼ਨ ਅਤੇ ਯੋਗਿੰਦਰ ਯਾਦਵ ਨੂੰ ਕਥਿਤ ਪਾਰਟੀ ਵਿਰੋਧੀ ਕੰਮ ਕਰਨ ਲਈ ਅਤੇ 2015 ਦਿੱਲੀ ਚੋਣਾਂ ਵਿੱਚ ਪਾਰਟੀ ਦੀ ਹਾਰ ਵੱਲ ਕੰਮ ਕਰਨ ਲਈ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਬਾਹਰ ਕਰ ਦਿੱਤਾ ਗਿਆ। ਉਹਨਾਂ ਦੋਨਾਂ ਨੇ ਇਹ ਦੋਸ਼ ਨਿਰਾਧਾਰ ਦੱਸੇ ਹਨ। 28 ਮਾਰਚ 2015 ਨੂੰ ਕੌਮੀ ਕੌਂਸਲ ਮੀਟਿੰਗ ਵਿੱਚ ਵੋਟ ਕਰਾ ਕੇ ਉਹਨਾਂ ਨੂੰ ਆਪ ਦੀ ਕੌਮੀ ਕਾਰਜਕਾਰਨੀ ਪ੍ਰੀਸ਼ਦ ਤੋਂ ਵੀ ਹਟਾ ਦਿੱਤਾ ਗਿਆ ਸੀ॰[5][6][7][8]

ਹਵਾਲੇ

ਸੋਧੋ
  1. Simha, Vijay (6 September 2008). "The House of Bhushan". Vol. 5, no. 35. Tehelka. Archived from the original on 5 ਜਨਵਰੀ 2013. Retrieved 31 ਮਾਰਚ 2015. {{cite news}}: Unknown parameter |dead-url= ignored (|url-status= suggested) (help)
  2. "Prashant Bhushan takes on Narendra Modi, calls him a Reliance puppet". India: The Economic Times. 9 January 2014. Archived from the original on 2015-02-01. Retrieved 2015-03-31.
  3. "Will BJP snap its ties with RSS, asks AAP's Prashant Bhushan". India: The Economic Times. 8 February 2014. Archived from the original on 2016-01-05. Retrieved 2015-03-31.
  4. "Will BJP snap its ties with RSS, asks Prashant Bhushan". India: Daily News and Analysis. 8 February 2014.
  5. http://timesofindia.indiatimes.com/india/Yogendra-Yadav-Prashant-Bhushan-sacked-from-AAP-national-executive/articleshow/46724584.cms
  6. http://indiatoday.intoday.in/story/aap-meet-to-sack-us-illegal-undemocratic-says-bhushan/1/426219.html
  7. http://www.oneindia.com/feature/aap-rift-know-why-kejriwal-led-party-can-not-afford-losing-veterans-yogendra-bhushan-1697424.html
  8. http://indianexpress.com/article/cities/delhi/live-aaps-national-council-meeting-set-to-begin-amid-high-police-presence/