ਪੰਜਾਬ ਦੇ ਲੋਕ ਨਾਇਕ
ਪੰਜਾਬ ਦੇ ਲੋਕ ਨਾਇਕ ਸੁਖਦੇਵ ਮਾਦਪੁਰੀ ਦੁਆਰਾ ਰਚਿਤ ਪੁਸਤਕ ਹੈ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ ਪੁੰਨੂ, ਹੀਰ ਰਾਂਝਾ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ ਅਤੇ ਕੀਮਾ ਮਲਕੀ ਆਦਿ ਅਜਿਹੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ। ਜਿਹਨਾਂ ਦੀ ਛਾਪ ਪੰਜਾਬੀਆਂ ਨੇ ਅਨੇਕਾ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ। ਇਹ ਸਾਰੀਆਂ ਕਹਾਣੀਆਂ ਮਧਕਾਲ ਵਿੱਚ ਵਾਪਰਦੀਆਂ ਹਨ। ਪਹਿਲਾਂ ਇਹ ਲੋਕਾਂ ਦੇ ਮਨਾ ਵਿੱਚ ਸਾਭੀਆਂ ਹੋਇਆਂ ਸਨ ਲੋਕਾਂ ਤੋਂ ਸੁਣ ਕੇ ਮਧਕਾਲੀ ਕਿੱਸਾਕਾਰਾ ਨੇ ਇਹਨਾਂ ਨੂੰ ਆਪਣੇ ਕਿੱਸਿਆ ਵਿੱਚ ਰੂਪਮਾਨ ਕੀਤਾ ਹੀਰ ਵਾਰਿਸ ਸ਼ਾਹ,ਪੀਲੂ ਦਾ ਮਿਰਜ਼ਾ ਫ਼ਜ਼ਲ ਸ਼ਾਹ ਦੀ ਸੋਹਣੀ ਅਤੇ ਹਾਸ਼ਮ ਦੀ ਸੱਸੀ ਪੰਜਾਬੀ ਕਿੱਸਾ ਸਾਹਿਤ ਦੀਆਂ ਅਮਰ ਰਚਨਾਵਾਂ ਹਨ ਇਹਨਾਂ ਵਿੱਚ ਪੰਜਾਬੀ ਜਨ ਜੀਵਨ ਅਤੇ ਲੋਕ ਸਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ। ਇਹਨਾਂ ਪ੍ਰਮੁੱਖ ਪ੍ਰੀਤ ਕਥਾਵਾਂ ਤੋਂ ਇਲਾਵਾ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਲੀ,ਸੋਹਣੀ,ਜੈਨੀ,ਕਾਕਾ ਪਰਤਾਪੀ ਅਤੇ ਇੰਦਰ ਬੇਗੋ ਪੰਜਾਬੀ ਲੋਕਾਂ ਦੇ ਮਨ ਦੀਆਂ ਪਿਆਰੀਆਂ ਪ੍ਰੀਤਾਂ ਹਨ ਇਹਨਾਂ ਨੂੰ ਅਨੇਕਾ ਲੋਕ ਕਵੀਆ ਨੇ ਆਪਣੇ ਕਿੱਸਿਆਂ ਵਿੱਚ ਸਾਭਿਆਂ ਹੋਇਆ ਹੈ। ਮੱਧਕਾਲ ਦੇ ਇਹਨਾਂ ਆਸ਼ਕਾਂ ਨੇ ਆਪਣੀ ਮੁਹੱਬਤ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਹੈ। ਓਹਨਾਂ ਸਮਾਜਿਕ ਬੰਦਿਸ਼ਾ ਨੂੰ ਤੋੜ ਕੇ ਆਪਣੇ ਇਸ਼ਕ ਨੂੰ ਤੋੜ ਨਿਭਾਇਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬੀ ਸਮਾਜ ਆਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ। ਪੰਜਾਬ ਵਿੱਚ ਕਾਫੀ ਲੰਬਾ ਸਮਾਂ ਸੂਰਮਿਆਂ ਦੇ ਕਿੱਸੇ ਵੀ ਪੰਜਾਬੀ ਮਹਿਫ਼ਲਾਂ ਦਾ ਸ਼ਿਗਾਰ ਰਹੇ ਹਨ। ਪੂਰਨ,ਰਾਜਾ ਰਸਾਲੂ,ਦੁੱਲਾ ਭੱਟੀ,ਜੀਊਣਾ ਮੋੜ,ਜੱਗਾ ਡਾਕੂ,ਸੁੱਚਾ ਸੂਰਮਾ,ਸੁੰਦਰ ਸਿੰਘ ਵਰਗੇ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ ਇਹ ਪੁਸਤਕ ਵੀ ਸਾਡੇ ਪੰਜਾਬ ਦੇ ਲੋਕ ਨਾਇਕਾਂ ਦੀ ਝਾਤ ਪਵਉਂਦੀ ਹੈ।[1]
ਲੇਖਕ | ਸੁਖਦੇਵ ਮਾਦਪੁਰੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬ ਦੀ ਲੋਕ ਧਾਰਾ |
ਪ੍ਰਕਾਸ਼ਕ | ਲਾਹੋਰ ਬੁੱਕ ਸ਼ਾਪ,ਲੁਧਿਆਣਾ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 156 |
ਅਧਿਆਏ ਵੰਡ
ਸੋਧੋਇਸ ਪੁਸਤਕ ਵਿੱਚ ਕੁੱਲ 15 ਕਹਾਣੀਆਂ ਸਾਡੇ ਪੰਜਾਬ ਦੇ ਲੋਕ ਨਾਇਕਾਂ ਨਾਲ ਸੰਬੰਧਿਤ ਹਨ।
ਹੀਰ ਰਾਂਝਾ
ਸੋਧੋਇਸ ਪੁਸਤਕ ਵਿੱਚ ਪਹਲੀ ਪ੍ਰੇਮ ਕਹਾਣੀ ਹੀਰ ਰਾਂਝੇ ਦੀ ਹੈ ਰਾਂਝਾ ਤਖ਼ਤ ਹਜ਼ਾਰੇ ਦੇ ਮੋਜੂ ਚੌਧਰੀ ਦਾ ਪੁੱਤਰ ਬਾਪ ਦੀ ਮੌਤ ਤੋ ਬਾਅਦ ਭਰਾਵਾਂ ਦੀ ਕਾਨੀ ਵੰਡ ਕਰਕੇ ਘਰ ਛਡ ਕੇ ਚਲਇਆ ਜਾਂਦਾ ਹੈ|ਹੀਰ ਦੇ ਪਿੰਡ ਸਿਆਲਾ ਨੂੰ ਹੀਰ ਦੇ ਦਰਸ਼ਨ ਕਰਨ ਲਈ ਜਾਂਦਾ ਹੈ ਤਾਂ ਹੀਰ ਨੂੰ ਦੇਖਦਿਆ ਸਾਰ ਹੀ ਦੋਹਾ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ |ਹੀਰ ਦੇ ਘਰ ਪਤਾ ਲੱਗਣ ਤੇ ਉਸਦਾ ਵਿਆਹ ਖੇੜਿਆ ਨਾਲ ਕਰ ਦਿੱਤਾ ਜਾਂਦਾ ਹੈ ਰਾਂਝਾ ਹੀਰ ਦੇ ਵਿਯੋਗ ਵਿੱਚ ਜੋਗੀ ਬਣ ਕੇ ਹੀਰ ਦੇ ਸੁਹਰੇ ਪਿੰਡ ਖੇੜਿਆ ਨੂ ਚਲਇਆ ਜਾਂਦਾ ਹੈ ਅੰਤ ਵਿੱਚ ਹੀਰ ਦੇ ਘਰਦਿਆਂ ਨੇ ਹੀਰ ਨੂ ਜ਼ਹਰ ਦੇ ਕੇ ਮਾਰ ਦਿੱਤਾ ਅਤੇ ਰਾਂਝਾ ਦਿਨ ਕਬਰ ਤੇ ਆਪਣੀ ਜਾਨ ਦੇ ਦਿੰਦਾ ਹੈ[2]
ਸੱਸੀ ਪੁੰਨੂ
ਸੋਧੋਇਸ ਪੁਸਤਕ ਵਿੱਚ ਦੂਜੀ ਪ੍ਰੇਮ ਕਹਾਣੀ ਸੱਸੀ ਪੁੰਨੂ ਦੀ ਹੈ |ਸੱਸੀ ਦਾ ਜਨਮ ਸ਼ਹਿਰ ਭੰਬੋਰ ਦੇ ਰਾਜੇ ਦੇ ਘਰ ਹੋਇਆ|ਜੋਤਸ਼ੀਆ ਨੇ ਇਸ ਬੱਚੀ ਦੇ ਮੁਟਿਆਰ ਹੋਣ ਤੇ ਬਦਨਾਮੀ ਦਾ ਕਾਰਣ ਬਣਨ ਬਾਰੇ ਦਸਿਆ ਜਿਸ ਕਰਕੇ ਰਾਜੇ ਦੇ ਹੁਕਮ ਨਾਲ ਇਸ ਬੱਚੀ ਨੂੰ ਸੰਦੂਕ ਵਿੱਚ ਪਾ ਕੇ ਦਰਿਆ ਵਿੱਚ ਰੋੜ ਦਿੱਤਾ ਜਾਂਦਾ ਹੈ |ਪਰੰਤੂ ਸ਼ਹਿਰੋ ਬਾਹਰ ਰਹਿੰਦੇ ਅੱਤਾ ਨਾਂ ਦੇ ਧੋਬੀ ਧੋਬਣ ਨੇ ਸੱਸੀ ਨੂੰ ਆਪਣੀ ਗੋਦ ਵਿੱਚ ਲੈ ਲਿਆ| ਜਵਾਨ ਹੋਣ ਤੇ ਸੱਸੀ ਦਾ ਪਿਆਰ ਕੀਚਮ ਦੇ ਸ਼ਹਿਜਾਦੇ ਪੁੰਨੂ ਨਾਲ ਹੋ ਜਾਂਦਾ ਹੈ|ਪਰੰਤੂ ਪੁੰਨੂੰ ਤੇ ਸੱਸੀ ਦਾ ਪਿਆਰ ਪੁੰਨੂ ਦੇ ਮਾਂ ਬਾਪ ਨੂੰ ਪ੍ਰਵਾਨ ਨਾ ਹੋਣ ਕਰ ਕੇ ਓਹ ਪੁੰਨੂ ਨੂੰ ਚੱਕ ਕੇ ਵਾਪਿਸ ਆਪਣੇ ਦੇਸ਼ ਲੈ ਜਾਂਦੇ ਹਨ ਜਿਸ ਕਰਕੇ ਸੱਸੀ ਉਸਦੇ ਵਿਛੋੜੇ ਵਿੱਚ ਤੜਫਦੀ ਹੋਈ ਮਾਰੂਥਲਾਂ ਵਿੱਚ ਆਪਣੀ ਜਾਨ ਦੇ ਦੇਂਦੀ ਹੈ|
ਸੋਹਣੀ ਮਹੀਵਾਲ
ਸੋਧੋਇਸ ਪੁਸਤਕ ਦੀ ਤੀਸਰੀ ਪ੍ਰੇਮ ਕਹਾਣੀ ਸੋਹਣੀ ਮਹੀਵਾਲ ਹੈ |ਮਹੀਵਾਲ ਦਾ ਅਸਲੀ ਨਾਮ ਮਿਰਜ਼ਾ ਇਜ਼ਤ ਬੇਗ ਸੀ |ਓਹ ਪਹਲੀ ਵਾਰ ਸੋਦਾਗਰੀ ਕਰਨ ਲਈ ਗੁਜਰਾਤ ਆਇਆ ਸੀ ਜਿਥੇ ਉਸ ਨੂੰ ਤੁਲਾ ਘੁਮਿਆਰ ਦਿ ਧੀ ਸੋਹਣੀ ਨਾਲ ਪਿਆਰ ਹੋ ਜਾਂਦਾ ਹੈ|ਮਹੀਵਾਲ ਫ਼ਕੀਰ ਬਣ ਕੇ ਦਰਿਆ ਦੇ ਪਰਲੇ ਕੰਡੇ ਤੇ ਝੁਗੀ ਪਾ ਕੇ ਰਹਿਣ ਲਾਗ ਜਾਂਦਾ ਹੈ |ਸੋਹਣੀ ਆਪਣੇ ਸੁਹਰੇ ਪਰਿਵਾਰ ਤੋਂ ਚੋਰੀ ਰਾਤ ਨੂੰ ਪੱਕੇ ਘੜੇ ਟੇਵ ਤੈਰ ਕੇ ਮਹੀਵਾਲ ਨੂੰ ਮਿਲਣ ਜਾਂਦੀ ਹੈ |ਸੋਹਣੀ ਦੀ ਨਨਾਣ ਪੱਕੇ ਘੜੇ ਦੀ ਥਾਂ ਤੇ ਕੱਚਾ ਘੜਾ ਰੱਖ ਦੇਂਦੀ ਹੈ ਜਿਸ ਕਰਕੇ ਸੋਹਣੀ ਕੱਚੇ ਘੜੇ ਤੇ ਤੈਰਦੀ ਹੋਈ ਦਰਿਆ ਵਿੱਚ ਡੁਬ ਜਾਂਦੀ ਹੈ ਅਤੇ ਉਸਨੂੰ ਬਚਾਉਂਦਾ ਹੋਇਆ ਮਹੀਵਾਲ ਵੀ ਦਰਿਆ ਵਿੱਚ ਡੁਬ ਜਾਂਦਾ ਹੈ|
ਮਿਰਜ਼ਾ ਸਾਹਿਬਾ
ਸੋਧੋਇਸ ਪੁਸਤਕ ਦੀ ਚੋਥੀ ਪ੍ਰੇਮ ਕਹਾਣੀ ਮਿਰਜ਼ਾ ਸਾਹਿਬਾ ਹੈ |ਮਿਰਜ਼ਾ ਆਪਣੇ ਬਾਪ ਦੀ ਮੌਤ ਤੋਂ ਬਾਅਦ ਆਪਣੇ ਨਾਨਕੇ ਪਿੰਡ ਖੀਵੇ ਰਹਿੰਦਾ ਹੈ ਜਿਥੇ ਉਸਦਾ ਪਿਆਰ ਸਾਹਿਬਾ ਨਾਲ ਪੈ ਜਾਂਦਾ ਹੈ |ਸਾਹਿਬਾ ਦਿ ਮੰਗਣੀ ਕਰ ਦਿਤੀ ਜਾਂਦੀ ਹੈ |ਸਾਹਿਬਾ ਦੁਆਰਾ ਮਿਰਜ਼ੇ ਨੂ ਸੁਨੇਹਾ ਭੇਜਿਆ ਜਾਂਦਾ ਹੈ ਕੀ ਓਹ ਉਸ ਨੂ ਆ ਕੇ ਲੈ ਜਾਵੇ |ਮਿਰਜ਼ਾ ਸਾਹਿਬਾ ਨੂੰ ਨਿਕਾਹ ਤੋਂ ਇੱਕ ਰਾਤ ਪਹਿਲਾ ਦਾਨਾਬਾਦ ਨੂੰ ਲੈ ਤੁਰਿਆ |ਮਿਰਜ਼ਾ ਰਸਤੇ ਵਿੱਚ ਜੰਡ ਥੱਲੇ ਆਰਾਮ ਕਰਨ ਲਈ ਰੁਕਦਾ ਹੈ ਜਿਥੇ ਸਾਹਿਬਾ ਦੇ ਭਰਾ ਆ ਕੇ ਉਸਨੁ ਘੇਰਾ ਪਾ ਕੇ ਤੀਰਾਂ ਨਾਲ ਮਾਰ ਦੇਂਦੇ ਹਨ |ਅੰਤ ਵਿੱਚ ਸਾਹਿਬਾ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਰ ਜਾਂਦੀ ਹੈ|
ਕੀਮਾ ਮਲਕੀ
ਸੋਧੋਕੀਮਾ ਅਤੇ ਮਲਕੀ ਦੀ ਪ੍ਰੀਤ ਕਹਾਣੀ ਸਿੰਧ ਅਤੇ ਪੰਜਾਬ ਦੇ ਤਖਤ ਹਜ਼ਾਰੇ ਨਾਲ ਸੰਬੰਧਿਤ ਹੈ।ਮਲਕੀ ਸਿੰਧ ਦੇ ਪਿੰਡ ਗੜ ਮੁਗਲਾਏ ਦੇ ਵਰ੍ਰੈਚ ਜੱਟ ਮੁਬਾਰਕ ਅਲੀ ਦੀ ਧੀ ਸੀ।ਕੀਮਾ ਤਖ਼ਤ ਹਜ਼ਾਰੇ ਦੇ ਬਖਤਾਵਰ ਪਰਿਵਾਰ ਵਿਚੋਂ ਜਾਨੀਂ ਚੋਧਰੀ ਦਾ ਪੁੱਤਰ ਸੀ।ਦੋਹਾਂ ਦੀ ਪ੍ਰੀਤ ਕਹਾਣੀ ਵਿੱਚ ਮਲਕੀ ਦਾ ਚਾਚਾ 'ਦਰੀਆ' ਖਲਨਾਇਕ ਵਜੋਂ ਪੇਸ਼ ਹੁੰਦਾ ਹੈ।ਇਹ ਕਿੱਸਾ ਅਕਬਰ ਦੇ ਰਾਜ ਸਮੇਂ ਵਾਪਰਦਾ ਹੈ ਇਸਦਾ ਅੰਤ ਸੁਖਾਂਤਕ ਹੁੰਦਾ ਹੈ।[3]
ਕਾਕਾ ਪਰਤਾਪੀ
ਸੋਧੋਕਾਕਾ ਪਰਤਾਪੀ ਮਾਲਵੇ ਦੀ ਪ੍ਰਸਿਧ ਪ੍ਰੀਤ ਕਥਾ ਹੈ |ਪਰਤਾਪੀ ਲੋਪੋ ਦਿ ਸੁਨਿਆਰੀ ਕਾਕਾ ਕਿਰਪਾਲ ਸਿੰਘ ਜੈਲਦਾਰ ਕਾਨ ਸਿੰਘ ਦਾ ਪੁੱਤਰ ਸੀ |ਦੋਹਾਂ ਨੂੰ ਇੱਕ ਦੂਜੇ ਨੂੰ ਮੇਲੇ ਵਿੱਚ ਦੇਖਦਇਆ ਹੀ ਪਿਆਰ ਹੋ ਜਾਂਦਾ ਹੈ |ਕਾਕੇ ਦੇ ਮਾਂ ਬਾਪ ਨੂ ਇਹ ਪਿਆਰ ਪ੍ਰਵਾਨ ਨਹੀਂ ਹੁੰਦਾ ਅਤੇ ਕਾਕੇ ਦੀ ਮਾਂ ਅਤਰੀ ਬਦਮਾਸ਼ਾ ਨੂੰ ਪੈਸੇ ਦੇ ਕੇ ਮਰਵਾ ਦੇਂਦੀ ਹੈ|
ਸੋਹਣਾ ਜੈਨੀ
ਸੋਧੋਸੋਹਣੀ ਦੇ ਦੇਸ਼ ਗੁਜਰਾਤ ਦਿ ਇੱਕ ਹੋਰਵ ਪ੍ਰੀਤ ਕਥਾ ਸੋਹਣਾ ਜੈਨੀ ਹੈ |ਜ਼ਿਲ੍ਹਾ ਗੁਜਰਾਤ ਦੇ ਚੱਕ ਅਬਦੁਲਾ ਨਾਮੀ ਮਾਲਿਕ ਅਬਦੁਲਾ ਦਾ ਸਬ ਤੋਂ ਛੋਟਾ ਪੁੱਤਰ ਸੋਹਣਾ ਸੀ ਜਿਸਦਾ ਪਿਆਰ ਜੋਗੀਆਂ ਦੇ ਡੇਰੇ ਦੇ ਨੰਬਰਦਾਰ ਸਮਰਨਾਥ ਦਿ ਧੀ ਜੈਨੀ ਨਾਲ ਹੋ ਜਾਂਦਾ ਹੈ ਪਰ ਜੋਗੀਆਂ ਨੂੰ ਓਹਨਾ ਦਾ ਪਿਆਰ ਸਵੀਕਾਰ ਨਹੀਂ ਸੀ ਜਿਸ ਕਰ ਕੇ ਸੋਹਣੇ ਨੂੰ ਮਾਰਨ ਲਈ ਜ਼ਹਿਰਲੇ ਸੱਪਾਂ ਤੋਂ ਦੰਗ ਮਰਵਾਏ ਗਏ ਪਰ ਜੈਨੀ ਉਸਨੁ ਬਚਾ ਲੈਂਦੀ ਹੈ ਅਤੇ ਸੋਹਣਾ ਤੇ ਜੈਨੀ ਆਪਣੇ ਦੇਸ਼ ਚਲੇ ਜਾਂਦੇ ਹਨ|
ਇੰਦਰ ਬੇਗੋ
ਸੋਧੋਇਹ ਲਾਹੌਰ ਵਿੱਚ ਵਾਪਰੀ ਸੱਚੀ ਪ੍ਰੀਤ ਕਹਾਣੀ ਹੈ |ਲਾਹੌਰ ਦੇ ਹਿੰਦੂ ਗੁਜਰ ਕਿਸ਼ਨ ਸਿੰਘ ਦਿ ਧੀ ਬੇਗੋ ਸੀ |ਬੇਗੋ ਇੱਕ ਦਿਨ ਫੁਲਕਾਰੀ ਕੱਡਣ ਲਈ ਪੱਟ ਲੈਣ ਲਈ ਲਾਹੌਰ ਇੰਦਰ ਬਜਾਜ ਦੀ ਹੱਟੀ ਤੇ ਜਾਂਦੀ ਹੈ ਅਤੇ ਇੰਦਰ ਨੂੰ ਦੇਖਦਿਆ ਹੀ ਬੇਗੋ ਤੇ ਮੋਹਿਤ ਹੋ ਜਾਂਦਾ ਹੈ |ਬੇਗੋ ਦੇ ਹਾਸੇ ਵਿੱਚ ਕਹਿਣ ਤੇ ਹੀ ਇੰਦਰ ਰਾਵੀ ਦਰਿਆ ਵਿੱਚ ਛਾਲ ਮਾਰ ਦੇਂਦਾ ਹੈ ਅਤੇ ਫਿਰ ਬੇਗੋ ਵੀ ਪਛਤਾਵੇ ਵਿੱਚ ਦਰਿਆ ਵਿੱਚ ਛਾਲ ਮਾਰ ਦੇਂਦੀ ਹੈ|
ਰੋਡਾ ਜਲਾਲੀ
ਸੋਧੋਇਸ ਪੁਸਤਕ ਵਿੱਚ ਦਰਜ ਇਹ ਅਠਵੀਂ ਪ੍ਰੀਤ ਕਹਾਣੀ ਹੈ |ਇਹ ਹੋਇਸ਼ਾਰਪੁਰ ਦੇ ਇਲਾਕੇ ਦਿ ਪ੍ਰੀਤ ਕਹਾਣੀ ਹੈ |ਰੋਡਾ ਆਪਣੀ ਮਾਂ ਦੇ ਮੌਤ ਦੇ ਵੈਰਾਗ ਵਿੱਚ ਹਿ ਫ਼ਕੀਰ ਬਣ ਜਾਂਦਾ ਹੈ |ਪਿੰਡ ਵਿੱਚ ਆਏ ਫ਼ਕੀਰ ਤੇ ਲੋਹਾਰਾ ਦਿ ਧੀ ਜਲਾਲੀ ਮੋਹਿਤ ਹੋ ਜਾਂਦੀ ਹੈ ਅਤੇ ਜਲਾਲੀ ਦੀ ਮਾਂ ਨੂੰ ਪਤਾ ਲੱਗਣ ਤੇ ਰੋਡੇ ਨੂੰ ਮਾਰਨ ਦਿ ਵਿਓਂਤ ਬਣਾਉਂਦੀ ਹੈ| ਓਹ ਰੋਡੇ ਨੂੰ ਜਲਾਲੀ ਦੇ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਸ਼ੇਰਨੀ ਦਾ ਦੁੱਧ ਲਿਆਉਣ ਲਈ ਕਹਿੰਦੀ ਹੈ |ਜਦੋਂ ਜਲਾਲੀ ਨੂੰ ਪਤਾ ਲੱਗਦਾ ਹੈ ਤਾਂ ਓਹ ਵ ਉਸਦੇ ਪਿਛੇ ਜੰਗਲਾਂ ਵਿੱਚ ਚਲੀ ਜਾਂਦੀ ਹੈ|[4]
ਪੂਰਨ ਭਗਤ
ਸੋਧੋਪੂਰਨ ਭਗਤ ਦੀ ਜੀਵਨ ਕਥਾ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਮੀ ਹੋਈ ਹੈ।ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸਨੇ ਪੂਰਨ ਭਗਤ ਦੇ ਜੀਵਨ ਤੋਂ ਪ੍ਰਰੇਨਾ ਪ੍ਰਾਪਤ ਨਾ ਕੀਤੀ ਹੋਵੇ।ਮਧਕਾਲੀ ਸਮੇਂ ਜੋਗੀਆਂ ਦਾ ਜਨ ਸਧਾਰਨ ਜੀਵਨ ਤੇ ਬਹੁਤ ਪ੍ਰਭਾਵ ਸੀ।ਪੂਰਨ ਪਛਮੀ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਰਾਜਾ ਸਲਵਾਨ ਅਤੇ ਇਛਰਾਂ ਦਾ ਪੁੱਤਰ ਸੀ ਜੋ ਇਸ ਕਹਾਣੀ ਵਿੱਚ ਨਾਇਕ ਵਜੋਂ ਉਭਰਿਆ ਹੈ।
ਰਾਜਾ ਰਸਾਲੂ
ਸੋਧੋਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਜ਼ਿਕਰ ਘੱਟ ਆਉਂਦਾ ਹੈ।ਪਰ ਉਹ ਪੰਜਾਬ ਦੇ ਲੋਕ ਮਾਨਸ ਦਾ ਅਜਿਹਾ ਨਾਇਕ ਹੈ ਜਿਸਦੇ ਨਾ ਨਾਲ ਅਨੇਕਾ ਦਿਲਚਸਪ ਅਤੇ ਰਸ ਭਰਪੂਰ ਕਹਾਣੀਆ ਜੁੜੀਆਂ ਹੋਈਆਂ ਹਨ।ਰਾਜਾ ਰਸਾਲੂ ਸਲਵਾਨ ਅਤੇ ਰਾਣੀ ਲੂਣਾ ਦਾ ਪੁੱਤਰ ਸੀ।ਉਸਦੇ ਜੀਵਨ ਨਲ ਸੰਬਧਿਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿੱਚ ਰਚਿਆ ਹੈ।
ਦੁੱਲਾ ਭੱਟੀ
ਸੋਧੋਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ।ਉਹ ਸਾਂਦਲ ਬਾਰ ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ।ਜਿਸਨੇ ਅਕਬਰ ਜਿਹੇ ਮੁਗਲ ਬਾਦਸ਼ਾਹ ਵਿਰੁਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੋੜ ਦਾ ਬਦਲਾ ਲੈਣ ਲਈ ਆਪਣੀ ਸ਼ਾਹਦਤ ਦੇ ਦਿੱਤੀ ਅਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ।
ਜੀਊਣਾ ਮੋੜ
ਸੋਧੋਜੀਊਣਾ ਮੋੜ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋੜ ਜਮਪਲ ਸਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਬੜਾ ਸਾਊ ਅਤੇ ਨਿਮਰ ਨੋਜਵਾਨ ਸੀ।ਉਸਨੂੰ ਸਮੇਂ ਦੀਆਂ ਪਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ।
ਸੁੱਚਾ ਸਿੰਘ ਸੂਰਮਾ
ਸੋਧੋਸੁੱਚਾ ਸਿੰਘ ਸੂਰਮਾ ਪੰਜਾਬ ਦੇ ਮਾਲਵਾ ਇਲਾਕੇ ਦਾ ਪ੍ਰਸਿਧ ਡਾਕੂ ਹੋਇਆ ਹੈ।ਜਿਸਨੇ ਹਲਾਤ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ।ਉਹ ਬੜਾ ਬਹਾਦੁਰ ਨਿਰਭੈਅ,ਗਾਉ ਗਰੀਬ ਦੀ ਰਖਿਆ ਕਰਨ ਵਾਲਾ ਅਤੇ ਅਣਖ ਸਵੈਮਨ ਲਈ ਜਾਨ ਹੁਲਣ ਵਾਲਾ ਗਬਰੂ ਸੀ।ਜਿਸ ਦੀਆਂ ਵਾਰਾਂ ਪੰਜਾਬੀ ਬੜੇ ਉਤਸ਼ਾਹ ਨਾਲ ਗਾਉਂਦੇ ਹਨ।[5]
ਗੁੱਗਾ ਜ਼ਾਹਰ ਪੀਰ
ਸੋਧੋਗੁੱਗਾ ਜ਼ਾਹਰ ਪੀਰ ਬੀਕਾਨੇਰ ਨਾਲ ਸੰਬੰਧਿਤ ਹੈ।ਜੋ ਕਿ ਪੰਜਾਬੀ ਨਾਇਕ ਦੇ ਰੂਪ ਵਿੱਚ ਵਿਚਰਿਆ,ਇਸ ਨਾਇਕ ਦੀ ਪੰਜਾਬ ਦੇ ਪਿੰਡਾਂ ਵਿੱਚ ਭਗਤੀ ਕੀਤੀ ਜਾਂਦੀ ਹੈ।ਇਸਦੇ ਭਗਤੀ ਸਥਾਨ ਨੂੰ ਗੁੱਗਾ ਮਾੜੀ ਆਖਦੇ ਹਨ।