ਫ਼ਿਰੰਗੀ ਮਹਿਲ ਲਖਨਊ, ਉੱਤਰ ਪ੍ਰਦੇਸ਼, ਭਾਰਤ ਵਿੱਚ ਸਥਿਤ ਇੱਕ ਇਮਾਰਤੀ ਅਹਾਤਾ ਹੈ। ਫ਼ਿਰੰਗ ਸ਼ਬਦ (ਅਸਲ ਵਿੱਚ ਫ੍ਰੈਂਕਸ ਦਾ ਸੰਕੇਤ ਹੈ) ਯੂਰਪੀ ਲੋਕਾਂ ਦਾ ਲਖਾਇਕ ਹੈ ਅਤੇ ਮਹਲ ਦਾ ਅਰਥ ਫਾਰਸੀ ਵਿੱਚ ਮਹਿਲ ਹੀ ਹੈ। ਇਹ ਨਾਮ ਇਸ ਤੱਥ ਤੋਂ ਪੈਦਾ ਹੋਇਆ ਹੈ ਕਿ ਇਸ ਮਹਿਲ ਦੇ ਅਸਲ ਮਾਲਕ ਯੂਰਪੀਅਨ ਸਨ। ਮੁਗਲ ਬਾਦਸ਼ਾਹ ਔਰੰਗਜ਼ੇਬ ਵੇਲ਼ੇ, ਕੁਝ ਫਰਾਂਸੀਸੀ ਵਪਾਰੀ ਜਦੋਂ ਇੱਥੇ ਆਉਂਦੇ ਸਨ ਤਾਂ ਇੱਥੇ ਠਹਿਰਿਆ ਕਰਦੇ ਸਨ, ਜਿਵੇਂ ਕਿ ਇਸ ਮਹਿਲ ਦਾ ਪਹਿਲਾ ਮਾਲਕ ਨੀਲ। ਇਹ ਇਮਾਰਤ ਕੁਝ ਨਾਮਵਰ ਇਮਾਰਤਸਾਜ਼ੀ ਦੀ ਮਿਸਾਲ ਸੀ। ਬਾਅਦ ਵਿੱਚ ਇਸਨੂੰ ਸਰਕਾਰ ਨੂੰ ਜ਼ਬਤ ਕਰ ਲਿਆ ਸੀ।

ਫ਼ਿਰੰਗੀ ਮਹਿਲ
ਫ਼ਿਰੰਗੀ ਮਹਿਲ ਇਮਾਰਤ
ਸਥਿਤੀਲਖਨਊ, ਭਾਰਤ
ਬਣਾਇਆ17ਵੀਂ ਸਦੀ

ਇਹ ਬਾਅਦ ਵਿੱਚ ਔਰੰਗਜ਼ੇਬ ਦੇ ਸਲਾਹਕਾਰ ਜਿਸਨੂੰ ਮੁੱਲਾ ਅਸਦ ਬਿਨ ਕੁਤੁਬ ਸ਼ਹੀਦ ਕਹਿੰਦੇ ਸਨ ਅਤੇ ਉਸਦੇ ਭਰਾ ਮੁੱਲਾ ਸਈਦ ਬਿਨ ਕੁਤੁਬੁੱਦੀਨ ਸ਼ਹੀਦ ਨੂੰ ਸੌਂਪ ਦਿੱਤਾ ਗਿਆ ਸੀ। ਇਨ੍ਹਾਂ ਦੋਹਾਂ ਭਰਾਵਾਂ ਨੇ ਇਸ ਮਹਿਲ ਨੂੰ ਇਸਲਾਮੀ ਸਿੱਖਿਆ ਦਾ ਕੇਂਦਰ ਬਣਾ ਦਿੱਤਾ। ਸੱਭਿਆਚਾਰ ਅਤੇ ਸਿੱਖਆ ਦੇ ਕੇਂਦਰ ਵਜੋਂ ਇਸਦੀ ਤੁਲਨਾ ਕੈਂਬਰਿਜ ਯੂਨੀਵਰਸਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਨਾਲ ਕੀਤੀ ਗਈ ਹੈ। [1]

ਖਿਲਾਫਤ ਲਹਿਰ ਸੋਧੋ

ਖ਼ਿਲਾਫ਼ਤ ਅੰਦੋਲਨ ਵੇਲ਼ੇ, ਮਹਾਤਮਾ ਗਾਂਧੀ ਇੱਕ ਵਾਰ ਫ਼ਿਰੰਗੀ ਮਹਿਲ ਵਿੱਚ ਕੁਝ ਸਮੇਂ ਲਈ ਰੁਕਿਆ ਸੀ ਅਤੇ ਆਪਣੀ ਬੱਕਰੀ ਆਪਣੇ ਨਾਲ ਲੈ ਗਿਆ ਸੀ। ਫ਼ਿਰੰਗੀ ਮਹਿਲ ਦੇ ਆਲੇ-ਦੁਆਲੇ ਦੇ ਮੁਸਲਮਾਨਾਂ ਨੇ ਸਤਿਕਾਰ ਵਜੋਂ, ਉਸਦੇ ਠਹਿਰਨ ਦੌਰਾਨ ਮਾਸ ਖਾਣਾ ਬੰਦ ਕਰ ਦਿੱਤਾ। ਮੌਲਵੀ ਅਬਦੁਲ ਬਾਰੀ ਨੇ ਗਾਂਧੀ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਦਾ ਨੇਤਾ ਮੰਨਿਆ। ਬਾਰੀ ਹਿੰਦੂ-ਮੁਸਲਿਮ ਏਕਤਾ ਦੇ ਮਜ਼ਬੂਤ ਸਮਰਥਕ ਸੀ। ਜਵਾਹਰ ਲਾਲ ਨਹਿਰੂ ਅਤੇ ਸਰੋਜਨੀ ਨਾਇਡੂ ਵਰਗੇ ਆਗੂ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੇ ਸਾਰੇ ਭਾਈਚਾਰਿਆਂ ਨੂੰ ਸੁਤੰਤਰਤਾ ਸੰਗਰਾਮ ਵਿੱਚ ਲਿਆਉਣ ਲਈ ਫ਼ਿਰੰਗੀ ਮਹਿਲ ਦਾ ਦੌਰਾ ਕੀਤਾ। ਫ਼ਿਰੰਗੀ ਮਹਿਲ ਦੇ ਉਲੇਮਾ ਖ਼ਿਲਾਫ਼ਤ ਲਹਿਰ ਦੇ ਹੱਕ ਵਿੱਚ ਸਨ। ਉਲੇਮਾ ਨੂੰ ਅੰਗਰੇਜ਼ਾਂ ਨੇ ਉਨ੍ਹਾਂ ਦੇ ਵਿਰੁੱਧ ਜਿਹਾਦ ਫਤਵਾ ਜਾਰੀ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਸੀ। [2]

ਪ੍ਰਸਿੱਧ ਸ਼ਖਸੀਅਤਾਂ ਸੋਧੋ

  • ਨਿਜ਼ਾਮੂਦੀਨ ਸਿਹਾਲੀਵੀ, ਭਾਰਤੀ ਇਸਲਾਮੀ ਵਿਦਵਾਨ ਜਿਸ ਨੇ ਦਰਸ-ਏ ਨਿਜ਼ਾਮੀ ਦਾ ਸਿਲੇਬਸ ਤਿਆਰ ਕੀਤਾ
  • ਅਬਦੁਲ ਬਾਰੀ ਫ਼ਿਰੰਗੀ ਮਹਲੀ, ਮੁਸਲਿਮ ਵਿਦਵਾਨ, ਉਸਨੇ ਬ੍ਰਿਟਿਸ਼ ਰਾਜ ਦੇ ਖਿਲਾਫ ਜਹਾਦ ਲਈ ਫਤਵਾ ਜਾਰੀ ਕੀਤਾ। [2]
  • ਅਬਦੁਲ ਹਯ ਲਖਨਵੀ ਫ਼ਿਰੰਗੀ ਮਹਲੀ, ਭਾਰਤੀ ਇਸਲਾਮੀ ਵਿਦਵਾਨ

ਹਵਾਲੇ ਸੋਧੋ

  1. "Firangi Mahal, Lucknow". Nativeplanet.com. Retrieved 15 April 2017.
  2. 2.0 2.1 "Times of India Publications". Archive.is. 22 November 2014. Archived from the original on 22 November 2014. Retrieved 7 February 2019. ਹਵਾਲੇ ਵਿੱਚ ਗਲਤੀ:Invalid <ref> tag; name ":0" defined multiple times with different content