ਫ਼ੌਜਾ ਸਿੰਘ
ਫ਼ੌਜਾ ਸਿੰਘ (ਜਨਮ: 01 ਅਪ੍ਰੈਲ 1911) ਇੱਕ ਉੱਘੇ ਪੰਜਾਬੀ ਸਿੱਖ ਦੌੜਾਕ ਹਨ।[4] 2003 ਵਿੱਚ ਉਹਨਾਂ ਨੇ ਟੋਰਾਂਟੋ ਮੈਰਾਥਾਨ ਵਿੱਚ 92 ਸਾਲ ਦੀ ਉਮਰ ਵਿੱਚ ਨੱਬੇ ਸਾਲਾਂ ਤੋਂ ਉੱਤੇ ਦੇ ਦੌੜਾਕ ਦਾ 5 ਘੰਟੇ 40 ਮਿੰਟਾਂ ਦਾ ਆਲਮੀ ਰਿਕਾਰਡ ਬਣਾਇਆ[5][6] ਅਤੇ ਲੰਡਨ ਮੈਰਾਥਾਨ (2003) ਉਹਨਾਂ ਨੇ 6 ਘੰਟੇ 2 ਮਿੰਟਾਂ ਵਿੱਚ ਪੂਰੀ ਕੀਤੀ। ਅਗਸਤ 2012 ਤੱਕ ਉਹਨਾਂ ਨੇ ਛੇ ਲੰਡਨ ਮੈਰਾਥਾਨ,[7] ਦੋ ਕਨੇਡੀਆਈ ਮੈਰਾਥਾਨ, ਨਿਊਯਾਰਕ ਮੈਰਾਥਾਨ ਅਤੇ ਅਨੇਕਾਂ ਅੱਧੀਆਂ-ਮੈਰਾਥਾਨਾਂ ਵਿੱਚ ਹਿੱਸਾ ਲਿਆ।
ਨਿੱਜੀ ਜਾਣਕਾਰੀ | |
---|---|
ਛੋਟਾ ਨਾਮ | ਪੱਗ ਵਾਲਾ ਭੁਚਾਲ ਦੋੜ ਦਾ ਬਾਬਾ ਸੁਪਰਮੈਨ ਸਿੱਖ[1] |
ਰਾਸ਼ਟਰੀਅਤਾ | ਸੰਯੁਕਤ ਬਾਦਸ਼ਾਹੀ |
ਜਨਮ | ਬਿਆਸ ਪਿੰਡ, ਜਲੰਧਰ ਪੰਜਾਬ, ਬ੍ਰਿਟਿਸ਼ ਭਾਰਤ | 1 ਅਪ੍ਰੈਲ 1911
ਸਰਗਰਮੀ ਦੇ ਸਾਲ | 2000 – 2013 |
ਕੱਦ | 1.72 ਮੀਟਰ |
ਭਾਰ | 53 kg (117 lb) |
ਖੇਡ | |
ਦੇਸ਼ | ਸੰਯੁਕਤ ਬਾਦਸ਼ਾਹੀ |
ਖੇਡ | ਮੈਰਾਥਨ |
ਰਿਟਾਇਰ | 24 ਫਰਵਰੀ 2013[2][3] |
29 ਮਈ 2015 ਤੱਕ ਅੱਪਡੇਟ |
16 ਅਕਤੂਬਰ 2011 ਨੂੰ ਸਿੰਘ ਟੋਰਾਂਟੋ ਮੈਰਾਥਾਨ ਨੂੰ 8 ਘੰਟੇ 11 ਮਿੰਟ 06 ਸਕਿੰਟਾਂ ਵਿੱਚ ਪੂਰਾ ਕਰਕੇ ਉਹ ਦੁਨੀਆ ਦੇ ਪਹਿਲੇ ਸੌ ਸਾਲ ਦੇ ਬਜ਼ੁਰਗ ਦੌੜਾਕ ਬਣੇ।[8] ਪਰ ਗਿਨੀਜ਼ ਵਰਲਡ ਰਿਕਾਰਡ ਨੇ ਇਸ ਨੂੰ ਕਿਤਾਬ ਵਿੱਚ ਇਹ ਕਹਿ ਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਿੰਘ ਆਪਣਾ ਜਨਮ ਸਰਟੀਫ਼ਿਕੇਟ ਨਹੀਂ ਪੇਸ਼ ਕਰ ਸਕੇ[9] ਪਰ ਜਿਵੇਂ ਕਿ 1911 ਵੇਲ਼ੇ ਭਾਰਤ ਵਿੱਚ ਜਨਮ ਦੇ ਰਿਕਾਰਡ ਨਹੀਂ ਰੱਖੇ ਜਾਂਦੇ ਸਨ, ਸਿੰਘ ਆਪਣਾ ਬ੍ਰਿਟਿਸ਼ ਪਾਸਪੋਰਟ, ਜਿਸ ’ਤੇ ਉਹਨਾਂ ਦੀ ਜਨਮ ਤਾਰੀਖ਼ 1 ਅਪ੍ਰੈਲ 1911 ਲਿਖੀ ਹੋਈ ਹੈ, ਅਤੇ ਰਾਣੀ ਇਲੈਜ਼ਬਿੱਥ ਦੁਆਰਾ ਆਪਣੇ 100ਵੇਂ ਜਨਮਦਿਨ ’ਤੇ ਭੇਜੀ ਵਧਾਈ ਚਿੱਠੀ ਪੇਸ਼ ਕਰਨ ਵਿੱਚ ਕਾਮਯਾਬ ਹੋਏ।[9]
ਅਪ੍ਰੈਲ 2012 ਵਿੱਚ ਉਹਨਾਂ ਨੇ ਪੂਰੀ ਮੈਰਾਥਾਨ ਨੂੰ ਅਲਵਿਦਾ ਕਹਿ ਦਿੱਤਾ ਪਰ ਉਹਨਾਂ ਕਿਹਾ ਕਿ ਉਹ ਅੱਧੀਆਂ-ਮੈਰਾਥਾਨਾਂ ਅਤੇ ਹੋਰ ਛੋਟੀਆਂ ਦੌੜਾਂ ਵਿੱਚ ਦੌੜਦੇ ਰਹਿਣਗੇ।[10][11]
ਜੀਵਨੀ
ਸੋਧੋਸਿੰਘ ਦਾ ਜਨਮ 1 ਅਪ੍ਰੈਲ 1911 ਨੂੰ[4] ਬਰਤਾਨਵੀ ਪੰਜਾਬ ਵਿੱਚ ਜਲੰਧਰ ਜ਼ਿਲੇ ਦੇ ਬਿਆਸ ਪਿੰਡ ਵਿੱਚ ਹੋਇਆ।[11] ਪਿੰਡ ਵਿੱਚ ਉਹ ਪੇਸ਼ੇ ਵਜੋਂ ਇੱਕ ਕਿਸਾਨ ਸਨ ਅਤੇ 1992 ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਕੋਲ਼ ਲੰਡਨ ਆਏ। ਇੱਥੇ ਆ ਕੇ ਉਹਨਾਂ ਦਾ ਦੌੜਨ ਦਾ ਸ਼ੌਕ ਫਿਰ ਤੋਂ ਜਾਗਿਆ ਅਤੇ ਉਹਨਾਂ 81 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ (2000) ਤੋਂ ਦੌੜਨਾ ਸ਼ੁਰੂ ਕੀਤਾ।[3][4]
ਉਹ ਅਨਪੜ੍ਹ ਹਨ ਅਤੇ ਪੰਜਾਬੀ ਬੋਲਣੀ ਜਾਣਦੇ ਹਨ ਪਰ ਪੜ੍ਹਨੀ ਅਤੇ ਲਿਖਣੀ ਨਹੀਂ।[8] ਇਸੇ ਕਰਕੇ ਖ਼ੁਸ਼ਵੰਤ ਸਿੰਘ ਵੱਲੋਂ ਲਿਖੀ ਆਪਣੀ ਜੀਵਨੀ ਖ਼ੁਦ ਨਾ ਪੜ੍ਹ ਸਕਣ ਦਾ ਉਹ ਦੁੱਖ ਜ਼ਾਹਰ ਕਰਦੇ ਹਨ।[3]
ਹਵਾਲੇ
ਸੋਧੋ- ↑ Wee, Lea (13 December 2012). "Running gave him second wind". Straits Times. Singapore. p. 24.
- ↑ "New Delhi Marathon runner Fauja Singh to retire after one last run". 24 January 2013. Archived from the original on 25 ਜਨਵਰੀ 2013. Retrieved 29 ਮਈ 2015.
{{cite news}}
: Unknown parameter|dead-url=
ignored (|url-status=
suggested) (help) - ↑ 3.0 3.1 3.2 "At 101, Fauja Singh completes his final marathon". Agence France-Presse. 24 February 2013. Archived from the original on 26 ਫ਼ਰਵਰੀ 2013. Retrieved 24 February 2013.
{{cite news}}
: Unknown parameter|dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "ndtv" defined multiple times with different content - ↑ 4.0 4.1 4.2 "Life begins at 90". ਬੀ ਬੀ ਸੀ. a. Retrieved ਨਵੰਬਰ ੧੫, ੨੦੧੨.
{{cite web}}
: Check date values in:|accessdate=
and|date=
(help) - ↑ "M100 Indian sets 8 world records in succession? Check ID first". MastersTrack.com. ਅਕਤੂਬਰ ੨੦੧੧. Archived from the original on 2015-06-18. Retrieved ਨਵੰਬਰ ੧੫, ੨੦੧੨.
{{cite web}}
: Check date values in:|accessdate=
and|date=
(help); External link in
(help); Unknown parameter|publisher=
|dead-url=
ignored (|url-status=
suggested) (help) - ↑ "At 93, Adidas Marathon man Fauja runs with god as partner". ਖ਼ਬਰ. ਇੰਡੀਅਨ ਐਕਸਪ੍ਰੈੱਸ. ਅਪ੍ਰੈਲ ੧੯, ੨੦੦੪. Retrieved ਨਵੰਬਰ ੧੫, ੨੦੧੨.
{{cite web}}
: Check date values in:|accessdate=
and|date=
(help); External link in
(help)|publisher=
- ↑ "ਉਲੰਪਿਕ ਮਸ਼ਾਲ ਲੈ ਕੇ ਦੌੜਿਆ ਫ਼ੌਜਾ ਸਿੰਘ -ਜੈਕਾਰਿਆਂ ਨਾਲ ਗੂੰਜਿਆ ਲੰਦਨ". SatSamundronPaar.com. ਅਗਸਤ ੧੧, ੨੦੧੨. Retrieved ਨਵੰਬਰ ੧੫, ੨੦੧੨.
{{cite web}}
: Check date values in:|accessdate=
and|date=
(help); External link in
(help)[permanent dead link]|publisher=
- ↑ 8.0 8.1 "Another marathon milestone for centenarian". ਅੰਗਰੇਜ਼ੀ ਖ਼ਬਰ. ਦ ਟ੍ਰਿਬਿਊਨ. ਅਕਤੂਬਰ ੧੮, ੨੦੧੧. Retrieved ਨਵੰਬਰ ੧੫, ੨੦੧੨.
{{cite web}}
: Check date values in:|accessdate=
and|date=
(help) - ↑ 9.0 9.1 "Fauja Singh, 100-Year-Old Marathon Runner, Won't Get His Record". HuffingtonPost.ca. ਅਕਤੂਬਰ ੨੪, ੨੦੧੧. Retrieved ਨਵੰਬਰ ੧੫, ੨੦੧੨.
{{cite web}}
: Check date values in:|accessdate=
and|date=
(help); External link in
(help)[permanent dead link]|publisher=
- ↑ "Oldest marathon runner announced retirement". ਅੰਗਰੇਜ਼ੀ ਖ਼ਬਰ. ਬੀ ਬੀ ਸੀ. ਅਪ੍ਰੈਲ ੨੦, ੨੦੧੨. Retrieved ਨਵੰਬਰ ੧੫, ੨੦੧੨.
{{cite web}}
: Check date values in:|accessdate=
and|date=
(help) - ↑ 11.0 11.1 "ਫੌਜਾ ਸਿੰਘ ਵੱਲੋਂ ਫੁੱਲਮੈਰਾਥਨ ਨੂੰ ਅਲਵਿਦਾ". ਖ਼ਬਰ. ਪੰਜਾਬੀ ਟ੍ਰਿਬਿਊਨ. ਅਪ੍ਰੈਲ ੨੩, ੨੦੧੨. Retrieved ਨਵੰਬਰ ੧੫, ੨੦੧੨.
{{cite web}}
: Check date values in:|accessdate=
and|date=
(help)