ਜਾਰਜ ਵਾਕਰ ਬੁਸ਼
ਜਾਰਜ ਵਾਕਰ ਬੁਸ਼ (ਜਨਮ: 6 ਜੁਲਾਈ 1946; ਅੰਗਰੇਜੀ: George Walker Bush) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ ਸੰਯੁਕਤ ਰਾਜ ਦੇ 43ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਜੌਹਨ ਕੁਵਿੰਸੀ ਐਡਮਜ਼ ਤੋ ਬਾਅਦ ਸੰਯੁਕਤ ਰਾਜ ਦੇ ਦੂਸਰੇ ਏਸੇ ਰਾਸ਼ਟਰਪਤੀ ਸਨ ਜਿੰਨ੍ਹਾ ਦੇ ਪਿਤਾ ਵੀ ਰਾਸ਼ਟਰਪਤੀ ਰਹਿ ਚੁੱਕੇ ਹੋਣ। ਇਸ ਤੋ ਪਹਿਲਾਂ ਉਹਨਾਂ ਨੇ ਟੈਕਸਸ ਦੇ 46ਵੇਂ ਰਾਜਪਾਲ ਵਜੋ ਸੇਵਾ ਨਿਭਾਈ। ਉਹਨਾਂ ਨੇ ਆਪਣਾ ਪਦਭਾਰ 20 ਜਨਵਰੀ ਸੰਨ 2001 ਨੂੰ ਸੰਭਾਲਿਆ, 20 ਜਨਵਰੀ, 2009 ਨੂੰ ਉਹਨਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਦੀ ਕਮਾਨ ਸੌਂਪ ਦਿੱਤੀ। ਉਹ ਸੰਯੁਕਤ ਰਾਜ ਦੇ 41ਵੇ ਰਾਸ਼ਟਰਪਤੀ ਜਾਰਜ ਐਚ ਡਬਲਿਉ ਬੁਸ਼ ਦੇ ਪੁੱਤਰ ਹਨ।[1]
ਜਾਰਜ ਵਾਕਰ ਬੁਸ਼ | |
---|---|
43ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ ਜਨਵਰੀ 20, 2001 – ਜਨਵਰੀ 20, 2009 | |
ਉਪ ਰਾਸ਼ਟਰਪਤੀ | ਡਿਕ ਚੇਨੀ |
ਤੋਂ ਪਹਿਲਾਂ | ਬਿਲ ਕਲਿੰਟਨ |
ਤੋਂ ਬਾਅਦ | ਬਰਾਕ ਓਬਾਮਾ |
46ਵਾਂ ਟੈਕਸਸ ਦਾ ਰਾਜਪਾਲ | |
ਦਫ਼ਤਰ ਵਿੱਚ ਜਨਵਰੀ 17, 1995 – ਦਸਬੰਰ 21, 2000 | |
ਲੈਫਟੀਨੈਂਟ |
|
ਤੋਂ ਪਹਿਲਾਂ | ਐਨ ਰਿਚਰਡਸ |
ਤੋਂ ਬਾਅਦ | ਰਿਕ ਪੈਰੀ |
ਨਿੱਜੀ ਜਾਣਕਾਰੀ | |
ਜਨਮ | ਜਾਰਜ ਵਾਕਰ ਬੁਸ਼ ਜੁਲਾਈ 6, 1946 ਨਿਊ ਹੈਵਨ, ਕਨੈਕਟੀਕਟ, ਸੰਯੁਕਤ ਰਾਜ |
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ |
ਲੌਰਾ ਵੈਚ (ਵਿ. 1977) |
ਬੱਚੇ |
|
ਮਾਪੇ |
|
ਰਿਹਾਇਸ਼ | ਪ੍ਰੇਰੀ ਚੈਪਲ ਰੈਂਚ, ਕਰਾਫੋਰਡ, ਟੈਕਸਾਸ, ਸੰਯੁਕਤ ਰਾਜ |
ਅਲਮਾ ਮਾਤਰ | |
ਕਿੱਤਾ |
|
ਦਸਤਖ਼ਤ | |
ਵੈੱਬਸਾਈਟ | |
ਛੋਟਾ ਨਾਮ |
|
ਫੌਜੀ ਸੇਵਾ | |
ਬ੍ਰਾਂਚ/ਸੇਵਾ |
|
ਸੇਵਾ ਦੇ ਸਾਲ | 1968–1974 |
ਰੈਂਕ | ਪਹਿਲਾ ਲੈਫਟੀਨੈਂਟ |
ਯੂਨਿਟ |
|
11 ਸਤੰਬਰ ਦੇ ਹਮਲਿਆਂ ਤੋਂ ਬਾਅਦ ਜਾਰਜ ਡਬਲਯੂ ਬੁਸ਼ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। 11 ਸਤੰਬਰ, 2001 ਨੂੰ ਰਿਕਾਰਡ ਕੀਤਾ ਗਿਆ | |
ਰਾਜਨੀਤੀ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਬੁਸ਼ ਇੱਕ ਵਪਾਰੀ ਸਨ। ਤੇਲ ਅਤੇ ਗੈਸ ਦਾ ਉਤਪਾਦਨ ਕਰਨ ਵਾਲੀ ਕਈ ਕੰਪਨੀਆਂ ਨਾਲ ਉਹ ਜੁੜੇ ਰਹੇ ਸਨ ਅਤੇ 1989 ਤੋਂ 1998 ਤੱਕ ਟੈਕਸਸ ਰਿੰਜਰਸ ਬੇਸਬਾਲ ਕਲੱਬ ਦੇ ਸਾਥੀ ਮਾਲਿਕਾਂ ਵਿੱਚੋਂ ਇੱਕ ਸਨ।
ਮੁਢਲੀ ਜਿੰਦਗੀ
ਸੋਧੋਜਾਰਜ ਵਾਕਰ ਬੁਸ਼ ਦਾ ਜਨਮ 6 ਜੁਲਾਈ, 1946 ਨੂੰ ਕਨੈਟੀਕਟ ਦੇ ਗ੍ਰੇਸ-ਨਿਊ ਹੈਵਨ ਹਸਪਤਾਲ ਵਿੱਚ ਹੋਇਆ ਸੀ।ਉਹ ਜਾਰਜ ਹਰਬਰਟ ਵਾਕਰ ਬੁਸ਼ ਅਤੇ ਬਾਰਬਰਾ ਪੀਅਰਸ ਦਾ ਪਹਿਲੀ ਸੰਤਾਨ ਸੀ। ਉਨ੍ਹਾਂ ਦਾ ਪਾਲਣ ਪੋਸ਼ਣ ਮਿਡਲੈਂਡ ਅਤੇ ਹਿਊਸਟਨ, ਟੈਕਸਾਸ ਵਿੱਚ ਹੋਇਆ ਸੀ, ਚਾਰ ਭੈਣ-ਭਰਾ: ਜੇਬ , ਨੀਲ, ਮਾਰਵਿਨ ਅਤੇ ਡੋਰਥੀ । ਇੱਕ ਹੋਰ ਛੋਟੀ ਭੈਣ, ਰੌਬਿਨ , 1953 ਵਿੱਚ ਤਿੰਨ ਸਾਲ ਦੀ ਉਮਰ ਵਿੱਚ ਲਿਊਕੇਮੀਆ ਤੋਂ ਮਰ ਗਈ ਸੀ। ਉਸਦੇ ਨਾਨਾ, ਪ੍ਰੇਸਕੌਟ ਬੁਸ਼ , ਕਨੈਕਟੀਕਟ ਤੋਂ ਇੱਕ ਅਮਰੀਕੀ ਸੈਨੇਟਰ ਸਨ । ਉਹਨਾਂ ਦੇ ਪਿਤਾ 1981 ਤੋਂ 1989 ਤੱਕ ਰੋਨਾਲਡ ਰੀਗਨ ਦੇ ਉਪ ਰਾਸ਼ਟਰਪਤੀ ਅਤੇ 1989 ਤੋਂ 1993 ਤੱਕ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਸਨ।[2]
ਸਿੱਖਿਆ
ਸੋਧੋਬੁਸ਼ ਨੇ ਆਪਣੀ ਬੈਚਲਰ ਆਫ ਆਰਟਸ(ਬੀਏ) ਦੀ ਡਿਗਰੀ ਯੇਲ ਯੂਨੀਵਰਸਿਟੀ ਤੋ ਅਤੇ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ(ਐਮਬੀਏ) ਦੀ ਡਿਗਰੀ ਹਾਰਵਰਡ ਯੂਨੀਵਰਸਿਟੀ ਤੋ ਪੂਰੀ ਕੀਤੀ, ਉਹ ਪਹਿਲੇ ਰਾਸ਼ਟਰਪਤੀ ਸਨ ਜਿੰਨ੍ਹਾ ਕੋਲ ਐਮਬੀਏ ਦੀ ਡਿਗਰੀ ਸੀ।
ਫੌਜ ਵਿੱਚ ਸੇਵਾ
ਸੋਧੋਬੁਸ਼ ਨੇ 1968 ਤੋ 1974 ਤੱਕ ਸੰਯੁਕਤ ਰਾਜ ਦੀ ਹਵਾਈ ਫੌਜ ਵਿੱਚ ਵੀ ਸੇਵਾ ਕੀਤੀ ਉਹ ਟੈਕਸਾਸ ਏਅਰ ਨੈਸ਼ਨਲ ਗਾਰਡ ਅਤੇ ਅਲਬਾਮਾ ਏਅਰ ਨੈਸ਼ਨਲ ਗਾਰਡ ਬ੍ਰਾਂਚ ਵਿਚ ਫਸਟ ਲੈਫਟੀਨੈਂਟ ਰੈਂਕ ਤੇ ਸਨ।
ਉਹ ਫੌਜੀ ਸੇਵਾ ਕਰਨ ਵਾਲੇ ਸੰਯੁਕਤ ਰਾਜ ਦੇ ਸਭ ਤੋ ਤਾਜ਼ਾ ਰਾਸ਼ਟਰਪਤੀ ਹਨ।
ਨਿਜੀ ਜਿੰਦਗੀ
ਸੋਧੋਬੁਸ਼ ਦਾ ਵਿਆਹ 1977 ਵਿੱਚ ਲੌਰਾ ਵੇਲਚ ਨਾਲ ਹੋਇਆ ਸੀ, ਬੁਸ਼ ਦੀਆਂ ਦੋ ਜੁੜਵਾ ਧੀਆਂ ਹਨ ਬਾਰਬਰਾ ਅਤੇ ਜੇਨਾ ਜਿੰਨ੍ਹਾ ਦਾ ਜਨਮ 25 ਨਵੰਬਰ 1981 ਨੂੰ ਹੋਇਆ ਸੀ।
ਟੈਕਸਸ ਦੇ ਰਾਜਪਾਲ
ਸੋਧੋਬੁਸ਼ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਟੈਕਸਸ ਦੀਆਂ 1994 ਦੀਆਂ ਰਾਜਪਾਲ ਚੋਣਾਂ ਤੋ ਕੀਤੀ ਅਤੇ ਇਸ ਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸਗੋ ਉਹ ਦੂਜੀ ਵਾਰ ਵੀ ਚੋਣਾਂ ਵਿੱਚ ਜਿੱਤੇ, ਉਹਨਾਂ ਦੀ ਰਾਜਪਾਲਤਾ ਵਿੱਚ ਉਹਨਾਂ ਨੇ ਕਈ ਸਮਾਜਿਕ ਸੁਧਾਰ ਫੈਸਲੇ ਲਏ ਜਿਵੇ ਕਿ ਨਸ਼ਿਆਂ ਦੀ ਗਲਤ ਵਰਤੋ ਤੇ ਰੋਕ, ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ ਆਦਿ ਹੋਰ ਵੀ ਕਈ ਫੈਸਲੇ ਲਏ ਜਿੰਨ੍ਹਾ ਨਾਲ ਸੂਬੇ ਦਾ ਵਿਕਾਸ ਤੇਜੀ ਨਾਲ ਹੋਇਆ। 2000 ਵਿੱਚ ਉਹਨਾਂ ਨੇ ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣਾਂ ਜਿੱਤਣ ਤੋ ਬਾਅਦ ਰਾਜਪਾਲ ਦੇ ਅਹੁਦੇ ਤੋ ਅਸਤੀਫਾ ਦੇ ਦਿੱਤਾ।
ਹਵਾਲੇ
ਸੋਧੋ- ↑ "George W. Bush - Age, Presidency & Wife". HISTORY (in ਅੰਗਰੇਜ਼ੀ). 2019-06-07. Retrieved 2023-10-08.
- ↑ "George W. Bush | Biography, Presidency, & Facts | Britannica". www.britannica.com (in ਅੰਗਰੇਜ਼ੀ). 2023-09-27. Retrieved 2023-10-08.
ਹੋਰ ਪੜ੍ਹੋ
ਸੋਧੋਬਾਹਰੀ ਲਿੰਕ
ਸੋਧੋ- George W. Bush Presidential Library and Museum
- White House biography
- Full audio of a number of Bush speeches
- Appearances on C-SPAN
- ਜਾਰਜ ਵਾਕਰ ਬੁਸ਼ collected news and commentary at The New York Times
- Essays on Bush, each member of his cabinet and the First Lady
- Archived White House website
- Collection of George W. Bush's works on the Troubled Asset Relief Program
- ਜਾਰਜ ਵਾਕਰ ਬੁਸ਼ ਕਰਲੀ ਉੱਤੇ
- ਜਾਰਜ ਵਾਕਰ ਬੁਸ਼, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਜਾਰਜ ਵਾਕਰ ਬੁਸ਼ ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ