ਭਾਰਵੀ

ਸੰਸਕ੍ਰਿਤ ਦੇ ਮਹਾਨ ਕਵੀ

ਭਾਰਵੀ (ਦੇਵਨਾਗਰੀ: भारवि, ਛੇਵੀਂ ਸ਼ਤਾਬਦੀ) ਸੰਸਕ੍ਰਿਤ ਦੇ ਮਹਾਨ ਕਵੀ ਸਨ। ਉਹ ਅਰਥ ਦੀ ਗੌਰਵਤਾ ਲਈ ਪ੍ਰਸਿੱਧ ਹਨ (ਭਾਰਵੇਰਰਥਗੌਰਵਂ)। ਕਿਰਾਤਾਰਜੁਨੀਆ ਮਹਾਂਕਾਵਿ ਉਹਨਾਂ ਦੀ ਮਹਾਨ ਰਚਨਾ ਹੈ। ਇਸਨੂੰ ਇੱਕ ਉੱਤਮ ਸ਼੍ਰੇਣੀ ਦੀ ਕਾਵਿਅਰਚਨਾ ਮੰਨਿਆ ਜਾਂਦਾ ਹੈ। ਇਹਨਾਂ ਦਾ ਕਾਲ ਛੇਵੀਂ-ਸੱਤਵੀਂ ਸ਼ਤਾਬਦੀ ਦੱਸਿਆ ਜਾਂਦਾ ਹੈ। ਇਹ ਕਵਿਤਾ ਕਿਰਾਤਰੂਪਧਾਰੀ ਸ਼ਿਵ ਅਤੇ ਪਾਂਡੂਪੁੱਤਰ ਅਰਜੁਨ ਦੇ ਵਿੱਚ ਦੇ ਧਨੁਰਿਉੱਧ ਅਤੇ ਵਾਦ-ਵਾਰਤਾਲਾਪ ’ਤੇ ਕੇਂਦਰਤ ਹੈ। ਮਹਾਂਭਾਰਤ ਦੇ ਇੱਕ ਪੁਰਬ ਉੱਤੇ ਆਧਾਰਤ ਇਸ ਮਹਾਂਕਾਵਿ ਵਿੱਚ ਅੱਠਾਰਹ ਸਰਗ ਹੈ। ਭਾਰਵੀ ਸੰਭਵਤਃ ਦੱਖਣੀ ਭਾਰਤ ਦੇ ਕਿਤੇ ਜੰਮੇ ਸਨ। ਉਹਨਾਂ ਦਾ ਰਚਨਾਕਾਲ ਪੱਛਮੀ ਗੰਗ ਰਾਜਵੰਸ਼ ਦੇ ਰਾਜੇ ਦੁਰਵਿਨੀਤ ਅਤੇ ਪੱਲਵ ਰਾਜਵੰਸ਼ ਦੇ ਰਾਜੇ ਸਿੰਹਵਿਸ਼ਣੁ ਦੇ ਸ਼ਾਸਣਕਾਲ ਦੇ ਸਮੇਂ ਦਾ ਹੈ।

ਕਵੀ ਨੇ ਵੱਡੇ-ਵੱਡੇ ਅਰਥ ਨੂੰ ਥੋੜ੍ਹੇ-ਜਿਹੇ ਸ਼ਬਦਾਂ ਵਿੱਚ ਪ੍ਰਕਟ ਕਰ ਕੇ ਆਪਣੀ ਕਵਿਤਾ-ਕੁਸ਼ਲਤਾ ਦਾ ਪਰਿਚੈ ਦਿੱਤਾ ਹੈ। ਕੋਮਲ ਭਾਵਾਂ ਦਾ ਪ੍ਰਦਰਸ਼ਨ ਵੀ ਕੁਸ਼ਲਤਾ ਪੂਰਣ ਕੀਤਾ ਗਿਆ ਹੈ। ਇਸ ਦੀ ਭਾਸ਼ਾ ਉਦਾਤ ਅਤੇ ਹਿਰਦਾ ਭਾਵਾਂ ਨੂੰ ਪ੍ਰਕਟ ਕਰਨ ਵਾਲੀ ਹੈ। ਪ੍ਰਾਕ੍ਰਿਤੀ ਦੇ ਦ੍ਰਿਸ਼ਟੀਆਂ ਦਾ ਵਰਣਨ ਵੀ ਅਤਿਅੰਤ ਮਨੋਹਰ ਹੈ। ਭਾਰਵੀ ਨੇ ਕੇਵਲ ਇੱਕ ਅੱਖਰ ‘ਨ’ ਵਾਲਾ ਸ਼ਲੋਕ ਲਿਖ ਕੇ ਆਪਣੀ ਕਵਿਤਾ ਚਤੁਰਾਈ ਦਾ ਪਰਿਚੈ ਦਿੱਤਾ ਹੈ।