ਸ੍ਰੀ ਭੈਣੀ ਸਾਹਿਬ

(ਭੈਣੀ ਸ਼ਾਹਿਬ ਤੋਂ ਮੋੜਿਆ ਗਿਆ)

ਭੈਣੀ ਸ਼ਾਹਿਬ ਜਿਲ੍ਹਾ ਲੁਧਿਆਣਾ ਦਾ ਪੰਜਾਬ ਸਰਕਾਰ ਦੁਆਰਾ ਘੋਸਿਤ ਪਵਿਤਰ ਸ਼ਹਿਰ ਹੈ ਜੋ ਲੁਧਿਆਣਾ ਤੋਂ ਉੱਤਰ ਵੱਲ ਲੁਧਿਆਣਾ ਚੰਡੀਗੜ੍ਹ ਸੜਕ ਤੋਂ ੩ ਕਿਲੋਮਿਟਰ ਪਾਸੇ ਹੈ। ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਆਰੰਭੀ ਕੂਕਾ ਲਹਿਰ ਨੇ ਜੰਗ-ਏ-ਅਜ਼ਾਦੀ ਵਿੱਚ ਮਹੱਤਵ-ਪੂਰਨ ਯੋਗਦਾਨ ਪਾ ਕੇ ਮੋਹਰੀ ਰੋਲ ਅਦਾ ਕੀਤਾ।

ਸਤਿਗੁਰੂ ਰਾਮ ਸਿੰਘ ਜੀ ਯਾਦਗਾਰ , ਭੈਣੀ ਸਾਹਿਬ , ਲੁਧਿਆਣਾ , ਪੰਜਾਬ, ਭਾਰਤ
ਸਤਿਗੁਰੂ ਰਾਮ ਸਿੰਘ ਜੀ ਯਾਦਗਾਰ ,ਅਜਾਇਬਘਰ , ਭੈਣੀ ਸਾਹਿਬ , ਲੁਧਿਆਣਾ , ਪੰਜਾਬ, ਭਾਰਤ
ਚੌਕ ਭੈਣੀ ਸਾਹਿਬ

ਨਾਮਧਾਰੀ ਦਰਬਾਰ ਦੇ ਗੁਰੂ

ਸੋਧੋ
 
ਨਾਮਧਾਰੀ ਰਾਗੀ ਸਿੰਘ ,ਸਤਿਗੁਰੂ ਰਾਮ ਸਿੰਘ ਜੀ ਯਾਦਗਾਰ , ਭੈਣੀ ਸਾਹਿਬ , ਲੁਧਿਆਣਾ , ਪੰਜਾਬ, ਭਾਰਤ
  1. ਸਤਿਗੁਰੂ ਬਾਲਕ ਸਿੰਘ ਜੀ
  2. ਸਤਿਗੁਰੂ ਰਾਮ ਸਿੰਘ ਜੀ
  3. ਸਤਿਗੁਰੂ ਹਰੀ ਸਿੰਘ ਜੀ
  4. ਸਤਿਗੁਰੂ ਪ੍ਰਤਾਪ ਸਿੰਘ ਜੀ
  5. ਸਤਿਗੁਰੂ ਜਗਜੀਤ ਸਿੰਘ ਜੀ

ਕੁਰਬਾਨੀਆਂ

ਸੋਧੋ

ਨਾਮਧਾਰੀ ਸ਼ਹੀਦ ਸਿੰਘਾਂ ਵੱਲੋਂ ਕੀਤੀਆਂ ਬੇਮਿਸਾਲ ਕੁਰਬਾਨੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹਨਾਂ 66 ਕੂਕਾ ਸਿੰਘਾਂ ਨੇ ਅੰਗਰੇਜ਼ਾਂ ਦੀਆਂ ਤੋਪਾਂ ਅੱਗੇ ਖੜੇ ਹੋ ਕੇ ਉਡਾਏ ਜਾਣ ਦੀ ਜੋ ਮਹਾਨ ਸ਼ਹਾਦਤ ਦਿੱਤੀ, ਉਸਨੇ ਸਮੁੱਚੇ ਦੇਸ਼ ਵਿੱਚ ਅਜ਼ਾਦੀ ਦੇ ਸੰਗਰਾਮ ਵਿੱਚ ਨਵੀਂ ਰੂਹ ਫੂਕੀ।

150ਵੀਂ ਵਰ੍ਹੇਗੰਢ

ਸੋਧੋ

ਨਾਮਧਾਰੀ ਸੰਪ੍ਰਦਾਇ ਦੇ ਇਹਨਾਂ ਮਹਾਨ ਸ਼ਹੀਦਾਂ ਅੱਗੇ ਸਿਰ ਝੁਕਾਉਦੇ ਹੋਏ ਪੰਜਾਬ ਸਰਕਾਰ ਵੱਲੋਂ ਕੂਕਾ ਅੰਦੋਲਨ ਦੀ 150ਵੀਂ ਵਰ੍ਹੇਗੰਢ ਬੜੇ ਉਤਸ਼ਾਹ ਅਤੇ ਜੋਨਾਲ ਮਨਾਈ ਗਈ ਅਤੇ ਸੂਬੇ ਵਿੱਚ ਰਾਜ ਪੱਧਰੀ ਆਯੋਜਿਤ ਕਰਕੇ ਨਾਮਧਾਰੀ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਸਮਾਜਿਕ ਬੁਰਾਈਆਂ

ਸੋਧੋ
 
ਸਤਿਗੁਰੁ ਰਾਮ ਸਿਘ ਜੀ ਦਾ ਔਰਤਾਂ ਦੇ ਹੱਕ ਵਿੱਚ ਜਾਰੀ ਕੀਤਾ ਹੁਕਮਨਾਮਾ

ਨਾਮਧਾਰੀ ਸਮਾਜ ਵੱਲੋਂ ਬਾਲ ਵਿਆਹ, ਸਤੀ ਪ੍ਰਥਾ ਅਤੇ ਮਾਦਾ ਭਰੁਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਰੰਭੀਆਂ ਗਈਆਂ ਲਹਿਰਾਂ ਕਾਬਲੇ ਤਰੀਫ਼ ਹਨ।

ਨਾ-ਮਿਲਵਰਤਣ

ਸੋਧੋ

ਉਹਨਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਅੰਗਰੇਜ਼ਾਂ ਵਿਰੁੱਧ ਨਾ-ਮਿਲਵਰਤਣ ਲਹਿਰ ਚਲਾਈ ਗਈ ਅਤੇ ਉਹਨਾਂ ਦੀ ਡਾਕ, ਚੀਨੀ, ਅੰਗਰੇਜ਼ੀ ਭਾਸ਼ਾ ਅਤੇ ਹਰ ਚੀਜ਼ ਦਾ ਬਾਈਕਾਟ ਕੀਤਾ ਅੰਗਰੇਜ਼ਾਂ ਖਿਲਾਫ਼ ਭਾਰਤੀਆਂ ਦੀ ਨਫ਼ਰਤ ਦਾ ਪ੍ਰਤੀਕ ਹੈ।

ਸਿੱਕਾ

ਸੋਧੋ

ਭਾਰਤ ਸਰਕਾਰ ਵੱਲੋਂ ਕੂਕਾ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ ਸਤਿਗੁਰੂ ਰਾਮ ਸਿੰਘ ਦੀ ਤਸਵੀਰ ਵਾਲਾ 100 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਪੰਜ਼ ਰੁਪਏ ਦਾ ਕਰੰਸੀ ਸਿੱਕਾ ਜ਼ਾਰੀ ਕੀਤਾ ਗਿਆ।

ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਸਤਿਗੁਰੂ ਰਾਮ ਸਿੰਘ ਚੇਅਰ ਬਹਾਲ ਕੀਤੀ ਗਈ। ਨਾਮਧਾਰੀ ਸ਼ਹੀਦ ਸਿੰਘਾਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਤੋਂ ਸੇਧ ਅਤੇ ਕੁਰਬਾਨੀ ਦਾ ਜ਼ਜਬਾ ਲੈ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜਂ ਸਤਿਗੁਰੂ ਰਾਮ ਸਿੰਘ ਜੀ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।