ਭੋਆ ਵਿਧਾਨ ਸਭਾ ਹਲਕਾ

ਪੰਜਾਬ ਰਾਜ, ਭਾਰਤ ਵਿੱਚ ਵਿਧਾਨ ਸਭਾ ਹਲਕਾ

ਭੋਆ ਵਿਧਾਨ ਸਭਾ ਹਲਕਾ ਜ਼ਿਲ੍ਹਾ ਪਠਾਨਕੋਟ ਦਾ ਹਲਕਾ ਨੰ: 2 ਹੈ। ਪਹਿਲਾ ਇਸ ਹਿੰਦੂ ਤੇ ਦਲਿਤ ਭਾਈਚਾਰੇ ਦੇ ਕਬਜ਼ੇ ਵਾਲੀ ਸੀਟ ਨੂੰ ਕਾਂਗਰਸ ਦੀ ਰਵਾਇਤੀ ਸੀਟ ਮੰਨਿਆ ਜਾਂਦਾ ਸੀ ਪਰ ਪਿਛਲੀਆਂ ਚੋਣਾਂ 'ਚ ਇਸ ਜ਼ਿਲੇ ਦਾ ਇੱਕ ਮਾਤਰ ਰਾਖਵੀਂ ਸੀਟ 'ਤੇ ਭਾਜਪਾ ਦਾ ਹੀ ਕਬਜ਼ਾ ਹੈ। 2002 'ਚ ਇਸ ਸੀਟ 'ਤੇ ਕਾਂਗਰਸ ਦੇ ਰੁਮਾਲ ਚੰਦ ਇਥੋਂ ਜਿੱਤੇ ਸਨ। ਸਾਲ 2007 'ਚ ਭਾਜਪਾ ਦੇ ਬਿਸ਼ੰਭਰ ਦਾਸ ਨੇ ਕਾਂਗਰਸ ਦੇ ਰੁਮਾਲ ਚੰਦ ਨੂੰ ਇਸ ਸੀਟ ਤੋਂ ਹਰਾ ਕੇ ਜਿੱਤ ਦਰਜ ਕੀਤੀ ਤੇ ਪਿਛਲੇ 2012 ਦੀਆਂ ਚੋਣਾਂ 'ਚ ਭਾਜਪਾ ਦੀ ਸੀਮਾ ਕੁਮਾਰੀ ਨੇ ਇਸ ਸੀਟ 'ਤੇ ਭਾਜਪਾ ਨੂੰ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ ਦਰਜ ਦਿਲਾਉਂਦੇ ਹੋਏ ਕਾਂਗਰਸ ਦੇ ਬਲਬੀਰ ਫਤਿਹਪੁਰ ਨੂੰ ਹਰਾਇਆ। ਸਾਲ 2017 'ਚ ਕਾਂਗਰਸ ਦੇ ਜੁਗਿੰਦਰ ਪਾਲ ਨੇ ਮੌਜੂਦਾ ਵਿਧਾਇਕ ਸੀਮਾ ਕਮਾਰੀ ਨੂੰ ਹਰਾਇਆ ਹੈ। ਇਸ ਵਿਧਾਨ ਸਭਾ ਹਲਕੇ ਵਿੱਚ ਦਲਿਤ ਦੀ ਵੋਟ 62 ਫੀਸਦੀ ਜਿਸ ਵਿੱਚ 31 ਫੀਸਦੀ ਮਹਾਸ਼ਾ, 28 ਫੀਸਦੀ ਰਾਮਦਾਸੀਏ, ਇਕ-ਇਕ ਫੀਸਦੀ ਮੇਘ ਤੇ ਰਟਾਲ, ਇੱਕ ਫੀਸਦੀ ਹੋਰ ਹਨ ਅਤੇ ਜਰਨਲ ਵੋਟਾਂ ਦੀ ਗਿਣਤੀ 38 ਫੀਸਦੀ ਹੈ। ਸਾਲ ੨੦੧੭ ਦੀਆਂ ਵਿਧਾਨ ਸਭਾ ਦੀ ਚੋਣਾਂ ਸਮੇਂ ਕੁਲ ਵੋਟ ਦੀ ਗਿਣਤੀ 1,49,662 ਹੈ।[1]

ਭੋਆ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਪਠਾਨਕੋਟ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ2012

ਵਿਧਾਇਕ ਸੂਚੀ

ਸੋਧੋ
ਸਾਲ ਮੈਂਬਰ ਤਸਵੀਰ ਪਾਰਟੀ
2017 ਜੁਗਿੰਦਰ ਪਾਲ ਭਾਰਤੀ ਰਾਸ਼ਟਰੀ ਕਾਂਗਰਸ
2012 ਸੀਮਾ ਕੁਮਾਰੀ ਭਾਰਤੀ ਜਨਤਾ ਪਾਰਟੀ

ਵਿਧਾਨ ਸਭਾ ਮੈਂਬਰ

ਸੋਧੋ
ਸਾਲ ਹਲਾਕ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 2 ਜੁਗਿੰਦਰ ਪਾਲ ਕਾਂਗਰਸ 67865 ਸੀਮਾ ਕੁਮਾਰੀ ਭਾਜਪਾ 40369
2012 2 ਸੀਮਾ ਕੁਮਾਰੀ ਭਾਜਪਾ 50503 ਬਲਬੀਰ ਰਾਮ ਕਾਂਗਰਸ 38355

ਚੌਣ ਨਤੀਜਾ

ਸੋਧੋ

ਪੰਜਾਬ ਵਿਧਾਨ ਸਭਾ ਚੋਣਾਂ 2017

ਸੋਧੋ
ਪੰਜਾਬ ਵਿਧਾਨ ਸਭਾ ਚੋਣਾਂ 2017: ਭੋਆ
ਪਾਰਟੀ ਉਮੀਦਵਾਰ ਵੋਟਾਂ % ±%
INC ਜੁਗਿੰਦਰ ਪਾਲ 68865 52.13
ਭਾਜਪਾ ਸੀਮਾ ਕੁਮਾਰੀ 40369 30.56
ਭਾਰਤੀ ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ ਲਾਲ ਚੰਦ ਕਤਰੂਚੱਕ 13353 10.11 {{{change}}}
ਆਪ ਅਮਰਜੀਤ ਸਿੰਘ 3767 2.85
ਅਜ਼ਾਦ ਮਹਾਸ਼ਾ ਵਿਨੋਦ ਕੁਮਾਰ 750 0.57
ਬਹੁਜਨ ਸਮਾਜ ਪਾਰਟੀ ਚੈਨ ਸਿੰਘ 695 0.53
ਅਜ਼ਾਦ ਬਲਬੀਰ ਰਾਮ ਫਤਿਹਪੁਰੀਆ 657 0.5
ਤ੍ਰਿਣਮੂਲ ਕਾਂਗਰਸ ਮਾ. ਸੰਪੂਰਨ ਸਿੰਘ ਸੈਦਪੁਰ 643 0.49
ਹਿੰਦੋਸਤਾਨ ਉਠਾਣ ਪਾਰਟੀ ਬਲਬੀਰ ਸਿੰਘ 465 0.35 {{{change}}}
ਅਜ਼ਾਦ ਲਭੱਈਆ ਰਾਮ 458 0.35
ਆਪਨਾ ਪੰਜਾਬ ਪਾਰਟੀ ਅਨਿਕਾ ਰਾਏ 367 0.28 {{{change}}}
ਅਜ਼ਾਦ ਧਰਿੰਦਰ ਕੁਮਾਰ 358 0.27
ਅਜ਼ਾਦ ਸੁਰਿੰਦਰ ਕੁਮਾਰ ਕਲੋਤਰਾ 302 0.23
ਅਜ਼ਾਦ ਦਲੀਪ ਸਿੰਘ 221 0.17
ਸ਼ਿਵ ਸੈਨਾ ਬੋਬੀ ਸੰਧੂ 219 0.17
ਅਜ਼ਾਦ ਗੀਤਾ 148 0.11
ਨੋਟਾ ਨੋਟਾ 454 0.34

ਇਹ ਵੀ ਦੇਖੋ

ਸੋਧੋ

੧. ਪੰਜਾਬ ਵਿਧਾਨ ਸਭਾ

੨. ਪਠਾਨਕੋਟ ਵਿਧਾਨ ਸਭਾ ਹਲਕਾ

ਹਵਾਲੇ

ਸੋਧੋ
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)
  2. "Bhoa Assembly election result, 2017". Retrieved 13 January 2017.

ਫਰਮਾ:ਭਾਰਤ ਦੀਆਂ ਆਮ ਚੋਣਾਂ