ਮਾਖਾ, ਸਿਰਸਾ
ਮਾਖਾ , ਹਰਿਆਣਾ (ਭਾਰਤ) ਵਿੱਚ ਤਹਿਸੀਲ ਕਾਲਾਂਵਾਲੀ ਜ਼ਿਲ੍ਹਾ ਸਿਰਸਾ ਦਾ ਇੱਕ ਪਿੰਡ ਹੈ। ਇਹ ਕਾਲਾਂਵਾਲੀ ਤੋਂ 10 ਕਿਲੋਮੀਟਰ, ਮੰਡੀ ਡੱਬਵਾਲੀ ਤੋਂ 25 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 52 ਕਿਲੋਮੀਟਰ ਦੂਰ ਸਥਿਤ ਹੈ। ਇਹ ਮੰਡੀ ਡੱਬਵਾਲੀ-ਕਾਲਾਂਵਾਲੀ ਸੜਕ ਤੇ ਪਿਪਲੀ ਬੱਸ ਅੱਡੇ ਤੋਂ 2 ਕਿਲੋਮੀਟਰ ਉੱਤਰ ਦਿਸ਼ਾ ਵਿੱਚ ਹੈ।[1] ਇਹ ਪਿੰਡ ਸਿਰਸਾ ਸੰਸਦੀ ਹਲਕੇ ਅਤੇ ਡੱਬਵਾਲੀ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ। ਮਾਖਾ ਨਾਂ ਵਾਲੇ ਪਿੰਡ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਮਾਖਾ ਅਤੇ ਮਾਖਾ ਚਹਿਲਾਂ ਵੀ ਹਨ।
ਰਕਬਾ ਅਤੇ ਆਬਾਦੀ
ਸੋਧੋਪਿੰਡ ਦਾ ਕੁੱਲ ਭੂਗੋਲਿਕ ਖੇਤਰ 680 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਿਕ ਪਿੰਡ ਮਾਖਾ ਦੀ ਕੁੱਲ ਆਬਾਦੀ 1,452 ਸੀ, ਜਿਸ ਵਿੱਚੋਂ ਮਰਦਾਂ ਦੀ ਆਬਾਦੀ 803 ਅਤੇ ਔਰਤਾਂ ਦੀ ਆਬਾਦੀ 649 ਸੀ। ਮਾਖਾ ਪਿੰਡ ਦੀ ਸਾਖਰਤਾ ਦਰ 50.14% ਸੀ ਜਿਸ ਵਿੱਚੋਂ 53.67% ਮਰਦ ਅਤੇ 45.76% ਔਰਤਾਂ ਪੜ੍ਹੀਆਂ-ਲਿਖੀਆਂ ਸਨ। ਮਾਖਾ ਪਿੰਡ ਵਿੱਚ 270 ਦੇ ਕਰੀਬ ਘਰ ਹਨ।[1]
ਸਿੱਖਿਆ ਸਹੂਲਤਾਂ
ਸੋਧੋਮਾਖਾ ਪਿੰਡ ਵਿੱਚ ਸਿੱਖਿਆ ਲਈ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ। ਇਸ ਸਕੂਲ ਦੀ ਸਥਾਪਨਾ 1952 ਵਿੱਚ ਹੋਈ ਸੀ।[2]
ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ
ਸੋਧੋਪਿੰਡ ਮਾਖਾ ਦਾ ਦਰਬਾਰਾ ਸਿੰਘ : ਪੀ ਆਈ ਏ ਦੇ 1/13 F. F. ਵਿੱਚ ਸਿਪਾਹੀ ਨੰਬਰ 17496 ਸੀ ਜੋ ਕਿ 1 ਸਤੰਬਰ , 1942 ਨੂੰ ਆਜ਼ਾਦ ਹਿੰਦ ਫ਼ੌਜ ਵਿੱਚ ਸ਼ਾਮਲ ਹੋਇਆ ਅਤੇ ਲਾਂਸ ਨਾਇਕ ਵਜੋਂ ਸੇਵਾ ਕੀਤੀ। ਉਹ 7ਵੇਂ ਗੁਰੀਲਾ ਰੈਜੀਮੈਂਟ ਵਿੱਚ ਤੈਨਾਤ ਸੀ। ਉਸ ਨੂੰ ਜ਼ੰਗੀ ਕੈਦੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਅਤੇ 1 ਮਹੀਨੇ ਲਈ ਤਾਈਪਿੰਗ ਜ਼ੇਲ੍ਹ ਵਿੱਚ ਰੱਖਿਆ ਗਿਆ।[3]
ਨੇੜਲੇ ਪਿੰਡ
ਸੋਧੋਮਾਖਾ ਦੇ ਆਸੇ ਪਾਸੇ ਪਿਪਲੀ, ਪਾਨਾ,ਅਸੀਰ, ਖੋਖਰ, ਹੱਸੂ, ਦੇਸੂ ਮਲਕਾਣਾ, ਜਗਮਾਲਵਾਲੀ, ਕਾਲਾਂਵਾਲੀ ਪਿੰਡ ਅਤੇ ਕਾਲਾਂਵਾਲੀ ਮੰਡੀ ਹੈ।
ਗੈਲਰੀ
ਸੋਧੋ-
ਗੁਰਦੁਆਰਾ ਸਾਹਿਬ ਪਿੰਡ ਮਾਖਾ
-
ਮਾਖਾ ਪਿੰਡ ਦੇ ਆਜ਼ਾਦੀ ਘੁਲਾਟੀਆਂ ਦੇ ਨਾਂਵਾਂ ਨੂੰ ਦਰਸਾਉਂਦਾ ਪਿੰਡ ਵਿੱਚ ਲੱਗਿਆ ਹੋਇਆ ਗੌਰਵ ਪੱਟ
ਹਵਾਲੇ
ਸੋਧੋ- ↑ 1.0 1.1 "Makha Village in Dabwali (Sirsa) Haryana | villageinfo.in". villageinfo.in. Retrieved 2023-02-26.
- ↑ "GPS MAKHA - Makha (60570), District Sirsa (Haryana)". schools.org.in (in ਅੰਗਰੇਜ਼ੀ). Retrieved 2023-02-26.
- ↑ Singh, Fauja; Datta, Chaman Lal; Singh, Bakhshish; Studies, Punjabi University Department of Punjab Historical (1972). Who's Who: Punjab Freedom Fighters (in ਅੰਗਰੇਜ਼ੀ). Department of Punjab Historical Studies, Punjabi University.