ਮਾਯਾ ਰਾਓ (2 ਮਈ 1928 - 1 ਸਤੰਬਰ 2014) ਕਥਕ ਨਾਚ ਵਿੱਚ ਪ੍ਰਸਿੱਧ ਭਾਰਤੀ ਕਲਾਸੀਕਲ ਡਾਂਸਰ, ਕੋਰੀਓਗ੍ਰਾਫਰ ਅਤੇ ਸਿੱਖਿਅਕ ਸੀ।। ਉਨ੍ਹਾਂ ਨੂੰ ਕਥਕ ਦੀ ਕੋਰੀਓਗ੍ਰਾਫੀ ਖਾਸ ਕਰਕੇ ਡਾਂਸ ਬੈਲੇਜ਼,[1] ਵਿੱਚ ਆਪਣੇ ਮੋਹਰੀ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਇਸਦਾ ਸਿਹਰਾ ਕਥਕ ਦੀ ਉੱਤਰੀ ਭਾਰਤੀ ਸ਼ੈਲੀ ਨੂੰ ਦੱਖਣੀ ਭਾਰਤ ਲਿਆਉਣ ਨੂੰ ਜਾਂਦਾ ਹੈ, ਜਦੋਂ ਉਨ੍ਹਾਂ ਨੇ ਮਲੇਸ਼ਵਰਮ, ਬੰਗਲੌਰ ਵਿਖੇ 1987 ਨੂੰ ਆਪਣਾ ਡਾਂਸ ਸਕੂਲ ਨਾਟਯ ਇੰਸਟੀਚਿਊਟ ਆਫ ਕਥਕ ਐਂਡ ਕੋਰੀਓਗ੍ਰਾਫੀ (ਐਨ.ਆਈ.ਕੇ.ਸੀ.) ਖੋਲ੍ਹਿਆ ਸੀ।[2][3] ਉਹ ਆਪਣੀ ਡਾਂਸ ਕੰਪਨੀ “ਨਾਟਿਆ ਅਤੇ ਸਟੈਮ ਡਾਂਸ ਕੈਂਪਨੀ” ਦੇ ਸੰਸਥਾਪਕ ਨਿਰਦੇਸ਼ਕ ਵੀ ਸਨ, ਜੋ ਐਨ.ਆਈ.ਕੇ.ਸੀ. ਅਤੇ ਬੰਗਲੌਰ ਵਿੱਚ ਸਥਿਤ ਐਸ.ਟੀ.ਈ.ਐਮ. ਡਾਂਸ ਕੈਂਪਨੀ ਦਾ ਸੁਮੇਲ ਹੈ (ਜਿਸਦੀ ਸਥਾਪਨਾ ਉਸ ਦੀ ਧੀ ਮਧੂ ਨਟਰਾਜ ਨੇ ਕੀਤੀ ਸੀ)।[4][5] ਜੈਪੁਰ ਘਰਾਨਾ ਦੇ ਗੁਰੂ ਸੋਹਣਲਾਲ ਦੀ ਮੁੱਢਲੀ ਸਿਖਲਾਈ ਤੋਂ ਬਾਅਦ ਉਨ੍ਹਾਂ ਨੇ ਜੈਪੁਰ ਘਰਾਨਾ ਗੁਰੂ ਸੁੰਦਰ ਪ੍ਰਸਾਦ ਅਤੇ ਦਿੱਲੀ ਦੇ ਕਥਕ ਡਾਂਸ ਦੀ ਨੈਸ਼ਨਲ ਇੰਸਟੀਚਿਊਟ ਵਿਖੇ ਲਖਨਾਉ ਘਰਾਨਾ ਦੇ ਗੁਰੂ ਸ਼ੰਭੂ ਮਹਾਰਾਜ ਦੇ ਅਧੀਨ ਵੀ ਸਿਖਲਾਈ ਲਈ ਹੈ।

ਮਾਯਾ ਰਾਓ
ਜਨਮ(1928-05-02)2 ਮਈ 1928
ਮੌਤ1 ਸਤੰਬਰ 2014(2014-09-01) (ਉਮਰ 86)
ਬੰਗਲੌਰ
ਪੇਸ਼ਾਕਥਕ ਗੁਰੂ, ਡਾਂਸਰ, ਕੋਰੀਓਗ੍ਰਾਫਰ
ਨਾਟਯ ਇੰਸਟੀਚਿਊਟ ਆਫ ਕਥਕ ਐਂਡ ਕੋਰੀਓਗ੍ਰਾਫੀ (ਐਨ.ਆਈ.ਕੇ.ਸੀ, 1987) ਦੇ ਸੰਸਥਾਪਕ
ਸਰਗਰਮੀ ਦੇ ਸਾਲ1945– 2014

ਉਨ੍ਹਾਂ ਨੂੰ ਰਾਸ਼ਟਰੀ ਅਕਾਦਮੀ ਸੰਗੀਤ ਨਾਟਕ ਅਕਾਦਮੀ ਦੁਆਰਾ ਸੰਗੀਤ, ਡਾਂਸ ਅਤੇ ਡਰਾਮਾ ਲਈ 1989 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਦਿੱਤਾ ਗਿਆ। ਸਾਲ 2011 ਵਿੱਚ ਅਕਾਦਮੀ ਨੇ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਟੈਗੋਰ ਰਤਨ ਨਾਲ ਸਨਮਾਨਿਤ ਕੀਤਾ, ਜੋ ਕਿ ਭਾਰਤ ਭਰ ਦੇ 100 ਕਲਾਕਾਰਾਂ ਨੂੰ ਰਬਿੰਦਰਨਾਥ ਟੈਗੋਰ ਦੀ 150 ਵੀਂ ਜਯੰਤੀ ਸਮਾਰੋਹ 'ਤੇ ਪ੍ਰਦਰਸ਼ਨ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਦਿੱਤਾ ਜਾਂਦਾ ਹੈ।[6][7]

ਮੁੱਢਲਾ ਜੀਵਨ ਸੋਧੋ

ਉਨ੍ਹਾਂ ਦਾ ਜਨਮ ਬੰਗਲੌਰ ਵਿੱਚ ਮਲੇਸ਼ਵਰਮ ਵਿੱਚ ਸ਼ਹਿਰ ਦੇ ਪ੍ਰਸਿੱਧ ਆਰਕੀਟੈਕਟ ਹੱਤੰਗਡੀ ਸੰਜੀਵ ਰਾਓ ਅਤੇ ਸੁਭਦਰਾ ਬਾਈ ਦੇ ਘਰ ਇੱਕ ਕੱਟੜਪੰਥੀ ਕੋਂਕਣੀ ਸਰਸਵਤ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਤਿੰਨ ਭਰਾ ਅਤੇ ਤਿੰਨ ਭੈਣਾਂ ਸਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਹਿੰਦੂਸਤਾਨੀ ਸ਼ਾਸਤਰੀ ਸੰਗੀਤ - ਦਿਲਰੂਬਾ ਰਾਮਾ ਰਾਓ ਤੋਂ ਸਿੱਖਿਆ,ਕਿਉਂਕਿ ਇੱਕ ਕੱਟੜਵਾਦੀ ਪਰਿਵਾਰ ਵਿੱਚੋਂ ਹੋਣ ਕਾਰਨ ਉਨ੍ਹਾਂ ਦੇ ਘਰ ਕੁੜੀਆਂ ਦਾ ਨੱਚਣਾ ਵਰਜਿਤ ਮੰਨਿਆ ਜਾਂਦਾ ਸੀ। ਹਾਲਾਂਕਿ ਇਹ ਸਭ ਉਦੋਂ ਬਦਲਿਆ ਜਦੋਂ ਉਹ 12 ਸਾਲ ਦੇ ਸਨ ਅਤੇ ਉਨ੍ਹਾਂ ਦੇ ਆਰਕੀਟੈਕਟ ਪਿਤਾ ਨੇ ਬੰਗਲੌਰ ਵਿੱਚ ਬੀ.ਆਰ.ਵੀ. ਟਾਕੀਜ਼ ਆਡੀਟੋਰੀਅਮ ਵਿੱਚ ਡਾਂਸਰ ਉਦੈ ਸ਼ੰਕਰ ਦੀ ਟਰੂਪ ਵੇਖੀ। ਪ੍ਰਦਰਸ਼ਨ ਤੋਂ ਪ੍ਰੇਰਿਤ ਉਸਦੇ ਪਿਤਾ ਨੇ ਚਾਹਿਆ ਸੀ ਕਿ ਉਨ੍ਹਾਂ ਦੀਆਂ ਧੀਆਂ ਵੀ ਨ੍ਰਿਤ ਸਿੱਖਣ।[8][9]

ਉਨ੍ਹਾਂ ਦੇ ਗੁਰੂ ਪੰਡਿਤ ਰਾਮਰਾਓ ਨਾਇਕ, ਉਸਤਾਦ ਫੈਯਾਜ਼ ਖਾਨ ਦੇ ਸ਼ਾਗਿਰਦ ਅਤੇ ਆਗਰਾ ਘਰਾਨਾ ਦੇ ਗਾਇਕ ਸਨ।[10] ਉਸਨੇ ਬੈਂਸਨ ਟਾਊਨ, ਬੰਗਲੌਰ ਵਿਖੇ ਸੰਗੀਤ ਅਤੇ ਡਾਂਸ ਸਕੂਲ ਚਲਾਇਆ, ਜਿੱਥੇ ਵੱਖ ਵੱਖ ਨਾਚ ਅਤੇ ਸੰਗੀਤ ਦੀਆਂ ਸ਼ੈਲੀਆਂ ਸਿਖਾਈਆਂ ਜਾਂਦੀਆਂ ਸਨ। ਇੱਥੇ ਜੈਪੁਰ ਘਰਾਣਾ ਤੋਂ ਸੋਹਣ ਲਾਲ ਕਥਕ ਭਾਗ ਦਾ ਇੰਚਾਰਜ ਸੀ।[11] ਛੇਤੀ ਹੀ ਉਸਦੀਆਂ ਛੋਟੀਆਂ ਭੈਣਾਂ, ਉਮਾ ਅਤੇ ਚਿਤਰਾ, ਕ੍ਰਮਵਾਰ ਛੇ ਸਾਲ ਅਤੇ ਚਾਰ ਸਾਲ, ਨੇ ਗੁਰੂ ਸੋਹਣਲਾਲ ਦੇ ਅਧੀਨ ਕਥਕ ਸਿੱਖਣਾ ਅਰੰਭ ਕਰ ਦਿੱਤਾ ਸੀ, ਜਦੋਂ ਕਿ ਬਾਰਾਂ ਸਾਲਾਂ ਦੀ ਉਮਰ ਵਿੱਚ ਉਨ੍ਹਾਂ ਦੀ ਕਥਕ ਲਈ ਉਮਰ ਬਹੁਤ ਜ਼ਿਆਦਾ ਮੰਨੀ ਜਾਂਦੀ ਸੀ। ਆਖਿਰ 'ਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 1942 ਵਿੱਚ 'ਕਦੇ ਪੇਸ਼ੇਵਰਾਂ ਜਾਂ ਸਟੇਜਾਂ ਤੇ ਨਾਚ ਨਾ ਕਰਨ' ਵਾਅਦਾ ਲੈਂਦਿਆਂ ਕਥਕ ਦੀ ਸਿਖਲਾਈ ਲੈਣ ਦੀ ਆਗਿਆ ਦੇ ਦਿੱਤੀ, ਪਰ ਇਹ ਵਾਅਦਾ ਜਲਦੀ ਹੀ ਟੁੱਟ ਗਿਆ। ਉਨ੍ਹਾਂ ਨੇ ਅਗਲੇ ਦੋ ਸਾਲਾਂ ਲਈ ਡਾਂਸ ਦੀ ਸਿਖਲਾਈ ਲਈ। ਹਾਲਾਂਕਿ ਜਦੋਂ ਉਨ੍ਹਾਂ ਨੇ 1944 ਵਿੱਚ ਇੱਕ ਸਾਰਸਵਤ ਸਮਾਜ ਕਮਿਊਨਟੀ ਪ੍ਰੋਗਰਾਮ ਲਈ ਟਾਊਨ ਹਾਲ ਵਿੱਚ ਪਹਿਲੀ ਪੇਸ਼ਕਾਰੀ ਦਿੱਤੀ ਤਾਂ ਉਨ੍ਹਾਂ ਦੇ ਪਿਤਾ ਨੇ ਇਤਰਾਜ਼ ਨਹੀਂ ਕੀਤਾ।[8][9]

ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੇਂਟਰ ਕਾਲਜ, ਬੰਗਲੌਰ ਤੋਂ 1945 ਵਿੱਚ ਅੰਗਰੇਜ਼ੀ ਸਾਹਿਤ ਵਿੱਚ ਬੀ.ਏ. (ਆਨ.) ਕੀਤੀ[9] ਅਤੇ ਬਾਅਦ ਬੰਗਲੌਰ ਦੇ ਮਹਾਰਾਣੀ'ਜ ਕਾਲਜ ਵਿੱਚ ਪੜ੍ਹਾਈ ਕੀਤੀ। ਇੱਥੇ ਉਨ੍ਹਾਂ ਨੇ ਨੱਚਣ ਲਈ ਇੱਕ ਕਲੱਬ ਬਣਾਇਆ ਅਤੇ ਡਾਂਸ-ਡਰਾਮੇ ਪੇਸ਼ ਕੀਤੇ।[12] ਉਨ੍ਹਾਂ ਦੀ ਇਸ ਪਹਿਲੀ ਵੱਡੀ ਕਾਰਗੁਜ਼ਾਰੀ ਨੇ 1947 ਵਿੱਚ ਮਹਾਰਾਣੀ'ਜ ਕਾਲਜ ਵਿੱਚ ਗਰੀਬ ਵਿਦਿਆਰਥੀਆਂ ਲਈ ਇੱਕ ਬੈਲੇ “ਸੀਤਾ ਹਾਰਨ” ਦਾ ਰਾਹ ਪੱਧਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਪਿਤਾ ਦੀ 1946 ਵਿੱਚ ਕਾਰੋਬਾਰ ਵਿੱਚ ਧੋਖੇਬਾਜੀ ਅਤੇ ਭਾਰੀ ਨੁਕਸਾਨ ਹੋਣ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰਕ ਘਰ ਦੀ ਇੱਕ ਸਾਲ ਅੰਦਰ ਨਿਲਾਮੀ ਹੋ ਗਈ ਅਤੇ ਪਰਿਵਾਰ ਇੱਕ ਕਮਰੇ ਵਾਲੇ ਘਰ ਵਿੱਚ ਚਲਿਆ ਗਿਆ। ਜਲਦੀ ਹੀ ਉਨ੍ਹਾਂ ਨੇ ਆਪਣੇ ਭਰਾ ਮਨੋਹਰ ਨਾਲ ਘਰ ਦਾ ਕੰਮ ਸੰਭਾਲ ਲਿਆ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ 17 ਸਾਲ ਦੀ ਉਮਰ ਤੋਂ ਹੀ ਡਾਂਸ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ।[8][11]

ਕਰੀਅਰ ਸੋਧੋ

ਉਹ ਕਥਕ ਦੀ ਭਾਲ ਵਿੱਚ 1951 ਵਿੱਚ ਜੈਪੁਰ ਚਲੀ ਗਈ ਸੀ। ਉਨ੍ਹਾਂ ਨੇ ਅਗਲੇ ਦੋ ਸਾਲਾਂ ਲਈ ਮਹਾਰਾਣੀ ਗਾਇਤਰੀ ਦੇਵੀ ਗਰਲਜ਼ ਪਬਲਿਕ ਸਕੂਲ ਵਿਖੇ ਅੰਗਰੇਜ਼ੀ ਪੜ੍ਹਾਉਣੀ ਵੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਹ ਸ਼੍ਰੀ ਲੰਕਾ ਚਲੀ ਗਈ ਅਤੇ ਪ੍ਰਸਿੱਧ ਡਾਂਸਰ, ਚਿੱਤਰਸੇਨਾ ਨਾਲ ਕੰਡਿਆਨ ਨਾਚ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ 1955 ਵਿੱਚ ਉਨ੍ਹਾਂ ਨੇ ਭਾਰਤ ਸਰਕਾਰ ਦੀ ਫੈਲੋਸ਼ਿਪ ਪ੍ਰਾਪਤ ਕੀਤੀ ਅਤੇ ਉੱਘੇ ਗੁਰੂ, ਸ਼ੰਭੂ ਮਹਾਰਾਜ, ਲਖਨਾਉ ਘਰਾਨਾ ਦੇ ਭਾਰਤੀ ਕਲਾ ਕੇਂਦਰ, ਨਵੀਂ ਦਿੱਲੀ ਵਿਖੇ ਸਿਖਲਾਈ ਪ੍ਰਾਪਤ ਕੀਤੀ। ਉਹ ਕੇਂਦਰ ਦੀ ਪਹਿਲੀ ਵਿਦਿਆਰਥੀ ਅਤੇ ਪੰਥ ਸ਼ੰਭੂ ਮਹਾਰਾਜ ਦੀ ਪਹਿਲੀ ਸ਼ਾਗਿਰਦ ਸੀ। ਉਹ ਇਕਲੌਤੀ ਵਿਦਿਆਰਥੀ ਸੀ ਜਿਸਨੇ ਆਪਣੀ ਸਾਰੀ ਜ਼ਿੰਦਗੀ ਨਾਚ ਕੀਤਾ। 1960 ਵਿੱਚ ਉਨ੍ਹਾਂ ਨੂੰ ਕੋਰਿਓਗ੍ਰਾਫੀ ਵਿੱਚ ਮਾਸਟਰਜ਼ ਦੀ ਪੜ੍ਹਾਈ ਲਈ ਕੋਰਿਓਗ੍ਰਾਫੀ ਵਿੱਚ ਯੂ.ਐਸ.ਐਸ.ਆਰ. ਕਲਚਰਲ ਸਕਾਲਰਸ਼ਿਪ ਲਈ ਚੁਣਿਆ ਗਿਆ ਸੀ। ਸੰਗੀਤ ਨਾਟਕ ਅਕਾਦਮੀ ਦੀ ਤਤਕਾਲੀ ਵਾਈਸ ਚੇਅਰਪਰਸਨ ਕਮਲਦੇਵੀ ਚੱਟੋਪਾਧਿਆਏ ਦੀ ਸਹਾਇਤਾ ਨਾਲ 1964 ਵਿੱਚ ਰੂਸ ਤੋਂ ਵਾਪਸ ਆਉਣ 'ਤੇ ਉਨ੍ਹਾਂ ਨੇ ਭਾਰਤੀ ਨਾਟਯ ਸੰਘ ਦੀ ਅਗਵਾਈ ਵਿੱਚ ਦਿੱਲੀ ਵਿੱਚ ਨਾਟਯ ਇੰਸਟੀਚਿਊਟ ਕੋਰੀਓਗ੍ਰਾਫੀ ਦੀ ਸ਼ੁਰੂਆਤ ਕੀਤੀ।[8][9][13][14]

ਇਸ ਤੋਂ ਬਾਅਦ ਉਹ ਉਸ ਸਮੇਂ ਦੇ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਦੇ ਸੱਦੇ 'ਤੇ ਐਨ.ਆਈ.ਕੇ.ਸੀ. ਤੋਂ ਬੰਗਲੌਰ ਚਲੀ ਗਈ, ਜੋ ਕਿ 12 ਜੁਲਾਈ 1987 ਨੂੰ ਖੁੱਲ੍ਹ ਗਿਆ ਸੀ। ਇਸ ਤੋਂ ਪਹਿਲਾਂ ਉਹ ਕਈ ਸਾਲਾਂ ਤੋਂ ਦਿੱਲੀ ਰਹਿ ਰਹੇ ਸਨ।[2][15] ਉਹ ਪਹਿਲਾਂ ਹੀ ਆਪਣੀ ਅਭਿਨਯਾ ਆਂਗਾ ਲਈ ਜਾਣੇ ਜਾਂਦੇ ਸਨ, ਉਨ੍ਹਾਂ ਨੂੰ ਕਈ ਪ੍ਰਚਲਿਤ ਡਾਂਸ ਬੈਲੇਜ਼ ਦੇ ਨਿਰਮਾਣ ਦਾ ਸਿਹਰਾ ਦਿੱਤਾ ਗਿਆ ਹੈ, ਜਿਵੇਂ ਕਿ ਵੈਂਕਟੇਸ਼ਵਰ ਵਿਲਾਸਮ, ਕਥਕ ਦੁਆਰਾ ਯੁੱਗ, ਕਲਾ ਅਤੇ ਜੀਵਣ, ਸੁਰਦਾਸ, ਬਰਸ਼ਾ ਮੰਗਲ, ਤਰਾਨਾ, ਰਾਮਾਇਣ ਦਰਸ਼ਨਮ, ਹੋਇਸਲਾ ਵੈਭਾਵ, ਦ ਵਿਜ਼ਨ ਆਫ ਅਮੀਰ ਖੁਸਰੂ, ਤੁਲਸੀ ਕੇ ਰਾਮ, ਅਤੇ ਉਰੂਬੰਗਾ ਆਦਿ।[1][12]

ਉਹ ਸੰਗੀਤ ਅਤੇ ਡਾਂਸ ਲਈ ਕਰਨਾਟਕ ਸੰਗੀਤ ਨ੍ਰਿਤਿਆ ਅਕੈਡਮੀ, ਸਟੇਟ ਅਕਾਦਮੀ ਦੀ ਚੇਅਰਪਰਸਨ ਬਣੀ ਅਤੇ 1987 ਤੋਂ 1990 ਤੱਕ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਰਾਜ ਦੇ ਵਿਰਾਸਤੀ ਸਮਾਰਕਾਂ ਜਿਵੇਂ ਕਿ ਸੋਮਨਾਥਪੁਰਾ, ਪੱਤਦਕਾਲ ਅਤੇ ਹਲੇਬੀਡੂ ਵਿਖੇ ਰਾਸ਼ਟਰੀ ਪ੍ਰਦਰਸ਼ਨ ਕਲਾ ਮੇਲਿਆਂ ਦੀ ਸ਼ੁਰੂਆਤ ਕੀਤੀ।[16] ਸੰਗੀਤ, ਨਾਚ ਅਤੇ ਨਾਟਕ ਲਈ 1989 ਵਿੱਚ ਸੰਗੀਤ ਨਾਟਕ ਅਕਾਦਮੀ ਦੁਆਰਾ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[17] ਉਨ੍ਹਾਂ ਨੂੰ 1986 ਵਿੱਚ ਰਾਜਯੋਤਸਵ ਅਵਾਰਡ ਨਾਲ ਕਰਨਾਟਕ ਰਾਜ ਦਾ ਦੂਜਾ ਸਭ ਤੋਂ ਉੱਚ ਨਾਗਰਿਕ ਸਨਮਾਨ,[18] ਅਤੇ ਕਰਨਾਟਕ ਸਰਕਾਰ ਦੁਆਰਾ ਸਾਲ 1999 ਲਈ ਸ਼ਾਂਤਲਾ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।[19] ਸੰਨ 2013 ਵਿੱਚ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਤੋਂ ‘ਟੈਗੋਰ ਰਤਨ’ ਪੁਰਸਕਾਰ ਪ੍ਰਾਪਤ ਹੋਇਆ, ਉਸੇ ਹੀ ਸਾਲ ਵਿੱਚ ਉਨ੍ਹਾਂ ਨੇ ਐਪਿਕ ਵੂਮਸ ਕਾਨਫਰੰਸ ਵਿੱਚ ਡਾਂਸ ਅਤੇ ਕੋਰੀਓਗ੍ਰਾਫੀ ਵਿੱਚ ਯੋਗਦਾਨ ਲਈ 'ਲਾਈਫ ਟਾਈਮ ਅਚੀਵਮੈਂਟ' ਪੁਰਸਕਾਰ ਪ੍ਰਾਪਤ ਕੀਤਾ।[20] ਇਨ੍ਹਾਂ ਹੀ ਸਾਲਾਂ ਦੌਰਾਨ ਉਨ੍ਹਾਂ ਨੇ 3,000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ,[2] ਖਾਸ ਤੌਰ 'ਤੇ ਨਿਰੂਪਮਾ ਰਾਜੇਂਦਰ, ਸਯਦ ਸੱਲੁੱਦੀਨ ਪਾਸ਼ਾ, ਸੱਤਿਆ ਨਾਰਾਇਣ ਚਰਕਾ, ਸ਼ੰਭੂ ਹੇਗੜੇ, ਸ਼ਿਵਾਨੰਦ ਹੇਗੜੇ ਆਦਿ।

ਉਨ੍ਹਾਂ ਦੀ ਧੀ ਮਧੂ ਨਟਰਾਜ ਇੱਕ ਪ੍ਰਸਿੱਧੀ ਪ੍ਰਾਪਤ ਡਾਂਸਰ ਅਤੇ ਕੋਰੀਓਗ੍ਰਾਫਰ ਹੈ, ਅਤੇ ਉਸਨੇ ਐਨ.ਆਈ.ਕੇ.ਸੀ. ਦੀ ਬ੍ਰਾਂਚ ਐਸ.ਟੀ.ਐਮ. ਕੰਪਨੀ ਦੀ ਸ਼ੁਰੂਆਤ ਕੀਤੀ ਹੈ। ਉਹ ਆਪਣੇ ਅੰਤਿਮ ਸਮੇਂ ਤੱਕ ਇੰਸਟੀਚਿਊਟ ਵਿੱਚ ਕੋਰੀਓਗ੍ਰਾਫਰ ਸਲਾਹਕਾਰ ਵਜੋਂ ਰਹੇ। ਮਾਯਾ ਰਾਓ ਦੀ ਸਵੈ-ਜੀਵਨੀ, 'ਮਾਯਾ ਰਾਓ- ਏ ਲਾਈਫਟਾਈਮ ਇਨ ਕੋਰਿਓਗ੍ਰਾਫੀ' ਉਨ੍ਹਾਂ ਦੁਆਰਾ ਸਾਲ 2013 ਵਿੱਚ ਮੁਕੰਮਲ ਕੀਤੀ ਗਈ ਸੀ ਅਤੇ ਜੁਲਾਈ 2014 ਵਿੱਚ ਨਾਟਕਕਾਰ ਅਤੇ ਗਿਆਨਪੀਠ ਐਵਾਰਡੀ ਸ਼੍ਰੀ ਗਿਰੀਸ਼ ਕਰਨਦ ਦੁਆਰਾ ਜਾਰੀ ਕੀਤੀ ਗਈ ਸੀ।[21]

1 ਸਤੰਬਰ 2014 ਨੂੰ ਅੱਧੀ ਰਾਤ ਤੋਂ ਬਾਅਦ ਬੰਗਲੌਰ ਦੇ ਐਮ.ਐਸ. ਰਮਈਆ ਮੈਮੋਰੀਅਲ ਹਸਪਤਾਲ ਵਿੱਚ ਉਨ੍ਹਾਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ, ਜਿੱਥੇ ਉਨ੍ਹਾਂ ਨੂੰ ਤਕਰੀਬਨ ਰਾਤ ਦੇ 11.30 ਵਜੇ ਸਾਹ ਚੜ੍ਹਨ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰਕੇ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀਆਂ ਭੈਣਾਂ ਚਿਤ੍ਰ ਵੇਣੂਗੋਪਾਲ ਅਤੇ ਉਮਾ ਰਾਓ ਅਤੇ ਧੀ ਮਧੂ ਨਟਰਾਜ ਕਥਕ ਅਤੇ ਸਮਕਾਲੀ ਡਾਂਸਰ ਹਨ।[16][18]

ਹਵਾਲੇ ਸੋਧੋ

  1. 1.0 1.1 Govind, Ranjani. "Renowned Kathak dancer Maya Rao dead". The Hindu. Retrieved 2 September 2014.
  2. 2.0 2.1 2.2 Shoba Narayan (26 July 2014). "How Kathak breached the north-south divide". Mint. Retrieved 26 July 2014.
  3. Nataraj, Madhu (27 January 2012). "Taking it a step higher, again". The Hindu. Retrieved 26 July 2014.
  4. "About Kampni". stemdancekampni.in. Archived from the original on 1 ਜੁਲਾਈ 2014. Retrieved 26 July 2014. {{cite web}}: Unknown parameter |dead-url= ignored (|url-status= suggested) (help)
  5. "Where contemporary keeps step with classical". The Hindu. 28 June 2013. Retrieved 26 July 2014.
  6. "Sangeet Natak Akademi Ratna and Akademi Puraskar". Sangeet Natak Akademi. 2011. Archived from the original on 7 July 2014. Retrieved 2 August 2014. .. a one-time honour of Tagore Samman to be awarded to 100 persons of the age of 75 years and above who have made significant contribution in the field of performing arts.
  7. "List of recipients of Tagore Akademi Puraskar" (PDF). Press Information Bureau, Government of India. Retrieved 2 August 2014.
  8. 8.0 8.1 8.2 8.3 "Profiles: Kathak Guru Dr. Maya Rao turns 86 today!". narthaki. Retrieved 27 July 2014.
  9. 9.0 9.1 9.2 9.3 GS Kumar (25 August 2014). "Maya Rao took forbidden dance to a new level". The Times of India. Retrieved 1 September 2014.
  10. S R Ramakrishna. "Namaskara to the Agra master". The Music Magazine. Retrieved 2 September 2014.
  11. 11.0 11.1 "Maya Rao's Whirlwind World". The New Indian Express. 2 September 2014. Archived from the original on 5 ਸਤੰਬਰ 2014. Retrieved 2 September 2014.
  12. 12.0 12.1 "Pioneering dancer and a much-loved mentor". The Times of India. 2 September 2014. Retrieved 2 September 2014.
  13. Sunil Kothari (1989). Kathak, Indian Classical Dance Art. Abhinav Publications. p. 192. ISBN 978-81-7017-223-9.
  14. Caroline Bithell; Juniper Hill (24 May 2014). The Oxford Handbook of Music Revival. Oxford University Press. pp. 217–. ISBN 978-0-19-938492-1.
  15. Massey, Reginald (1999). India's kathak dance, past present, future. Abhinav Publications. pp. 29, 157. ISBN 81-7017-374-4.
  16. 16.0 16.1 "Kathak danseuse Maya Rao no more". 1 September 2014. Retrieved 2 September 2014.
  17. "SNA: List of Akademi Awardees". Sangeet Natak Akademi Official website. Archived from the original on 30 May 2015.
  18. 18.0 18.1 "Maya Rao Brought Kathak to City". The New Indian Express. 2 September 2014. Archived from the original on 5 ਸਤੰਬਰ 2014. Retrieved 2 September 2014.
  19. "State's honour of Allahrakha: Maya Rao bags Shantala Award". The Hindu. 5 January 2000. Archived from the original on 2 ਸਤੰਬਰ 2014. Retrieved 2 September 2014. {{cite web}}: Unknown parameter |dead-url= ignored (|url-status= suggested) (help)
  20. Sai, Veejay (2 January 2013). "The dance continues..." The Hindu. Retrieved 26 July 2014.
  21. "Ananth Nag and Girish Karnad attend a book launch at ITC Windsor, Bangalore". The Times of India. 20 July 2014. Retrieved 26 July 2014.

ਬਾਹਰੀ ਲਿੰਕ ਸੋਧੋ