ਮਾਰਕਸਵਾਦੀ ਸੁਹਜ ਸਾਸ਼ਤਰ

ਮਾਰਕਸਵਾਦੀ ਸੁਹਜ ਸਾਸ਼ਤਰ  ਕਾਰਲ ਮਾਰਕਸ ਦੇ ਸਿਧਾਂਤਾ ਤੇ ਅਧਾਰਿਤ ਜਾਂ ਤੋਂ ਨਿਰੂਪਿਤ ਸੁਹਜ ਸਾਸ਼ਤਰ ਦੀ ਇੱਕ ਥਿਊਰੀ ਹੈ। ਇਹ ਵਿਰੋਧਵਿਕਾਸੀ ਅਤੇ ਪਦਾਰਥਵਾਦੀ, ਜਾਂ ਦਵੰਦਾਤਮਕ ਪਦਾਰਥਵਾਦੀ, ਵਿਧੀ ਰਾਹੀਂ ਮਾਰਕਸਵਾਦ ਨੂੰ ਸਭਿਆਚਾਰਕ ਮੰਡਲਾਂ ਵਿੱਚ, ਖ਼ਾਸਕਰ ਕਲਾ, ਸੁੰਦਰਤਾ ਆਦਿ ਵਰਗੇ ਰਸ ਸਵਾਦ ਨਾਲ ਸਬੰਧਤ ਖੇਤਰਾਂ ਤੇ ਲਾਗੂ ਕਰਦਾ ਹੈ।ਮਾਰਕਸਵਾਦੀਆਂ ਦਾ ਵਿਸ਼ਵਾਸ ਹੈ  ਕਿ ਆਰਥਿਕ ਅਤੇ ਸਮਾਜਿਕ ਹਾਲਤਾਂ, ਅਤੇ ਖਾਸ ਕਰਕੇ ਉਨ੍ਹਾਂ ਵਿੱਚੋਂ ਬਣੇ ਜਮਾਤੀ ਸਬੰਧ, ਧਾਰਮਿਕ ਵਿਸ਼ਵਾਸਾਂ ਤੋਂ ਲੈਕੇ ਕਾਨੂੰਨੀ ਸਿਸਟਮਾਂ ਤੱਕ, ਸਭਿਆਚਾਰਕ ਚੁਗਾਠਾਂ ਤਕ, ਇੱਕ ਵਿਅਕਤੀ ਦੇ ਜੀਵਨ ਦੇ ਹਰ ਪਹਿਲੂ ਤੇ ਅਸਰ ਪਾਉਂਦੇ ਹਨ। ਇੱਕ ਕਲਾਸਿਕ ਮਾਰਕਸੀ ਦ੍ਰਿਸ਼ਟੀ-ਬਿੰਦੂ ਅਨੁਸਾਰ, ਕਲਾ ਦੀ ਭੂਮਿਕਾ ਅਜਿਹੀਆਂ ਹਾਲਤਾਂ ਦੀ ਸੱਚੀ ਪੇਸ਼ਕਾਰੀ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ  ਸੁਧਾਰਨ ਦੀ ਕੋਸ਼ਿਸ਼ ਕਰਨਾ ਵੀ ਹੈ (ਸਮਾਜਵਾਦੀ ਯਥਾਰਥਵਾਦ)। ਐਪਰ, ਇਹ ਕਲਾ ਅਤੇ ਖਾਸ ਕਰਕੇ ਸੁਹਜ ਸਾਸ਼ਤਰ ਬਾਰੇ ਮਾਰਕਸ ਅਤੇ ਐਂਗਲਜ਼ ਦੀਆਂ ਸੀਮਿਤ, ਪਰ ਮਹੱਤਵਪੂਰਨ ਲਿਖਤਾਂ ਦੀ ਵਿਵਾਦਪੂਰਨ ਵਿਆਖਿਆ ਹੈ। ਮਿਸਾਲ ਲਈ ਨਿਕੋਲਾਈ ਚੇਰਨੀਸ਼ੇਵਸਕੀ, ਜਿਸ ਨੇ ਮੁਢਲੇ ਸੋਵੀਅਤ ਯੂਨੀਅਨ ਦੀ ਕਲਾ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ, ਇਸ ਵਿਸ਼ੇ ਬਾਰੇ ਮਾਰਕਸ ਦੇ ਕਥਨਾਂ ਨੂੰ ਅਧਾਰ ਨਹੀਂ ਸੀ ਬਣਾਉਂਦਾ ਜਿੰਨਾ ਮਾਨਵਵਾਦੀ ਲੁਡਵਿਗ ਫਿਊਰਬਾਖ ਨੂੰ।

ਮਾਰਕਸਵਾਦੀ ਸੁਹਜ ਸਾਸ਼ਤਰ ਅਤੇ ਕਲਾ ਦਾ ਮਾਰਕਸਵਾਦੀ ਸਿਧਾਂਤ ਰਲਗੱਡ ਹਨ, ਅਤੇ ਦੋਨਾਂ ਵਿੱਚ ਕੋਈ ਸਾਫ ਵੱਖਰੇਵਾਂ ਨਹੀਂ ਮਿਲਦਾ, ਭਾਵੇਂ  ਸੁਹਜ ਸਾਸ਼ਤਰ ਦਾ ਇੱਕ ਸਪਸ਼ਟ ਫ਼ਰਕ ਹੈ ਕਿ ਇਹ ਵਧੇਰੇ ਕਰਕੇ ਬੁਨਿਆਦੀ ਅਤੇ ਦਾਰਸ਼ਨਿਕ ਸਵਾਲਾਂ ਨੂੰ ਸਿਝਣ ਦੀ ਨੁਮਾਇੰਦਗੀ ਕਰਦਾ ਹੈ। ਇਹ ਕਲਾ ਅਭਿਆਸ ਨਾਲ ਵੀ ਅਤੇ ਇਸੇ ਲਈ ਇਸ ਨੁਸਖੇ ਦੀ ਪਰਿਭਾਸ਼ਾ ਦੇ ਨਾਲ ਸਬੰਧਤ ਹੈ ਕਿ ਕਲਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਮਹਿਜ ਵਿਆਖਿਆ ਜਾਂ ਪ੍ਰਤੀਬਿੰਬ ਦੇ ਤੌਰ ਤੇ ਕੰਮ ਕਰਨ ਦੀ ਬਜਾਏ ਸਮਾਜਕ ਤੌਰ ਤੇ ਕੀ ਕਰਨਾ ਚਾਹੀਦਾ ਹੈ।

ਸਾਇੰਸ ਦਾ ਉਦੇਸ਼ ਵੀ ਇੱਕ ਮਾਰਕਸੀ ਸੁਹਜ ਸਾਸ਼ਤਰੀ ਲਈ ਮਹੱਤਵਪੂਰਨ ਹੈ, ਭਾਵੇਂ ਇਹ ਸਾਰੇ ਸਿਧਾਂਤਕਾਰਾਂ ਲਈ ਇੱਕ ਸਪਸ਼ਟ ਟੀਚਾ ਨਾ ਵੀ ਜਾਪਦਾ ਹੋਵੇ, ਪਰ, ਇਸ ਵਿਸ਼ੇ ਦੀਆਂ ਪਦਾਰਥਵਾਦੀ ਆਰਥਿਕ ਅਤੇ ਸਮਾਜਿਕ ਬੁਨਿਆਦਾਂ ਦਾ ਭਾਵ ਹੈ ਕਿ ਵਿਗਿਆਨਕ ਸਮਾਜਵਾਦ ਦੇ ਅਰਥਾਂ ਵਿੱਚ ਸਹੀ ਢੰਗ ਨਾਲ ਮਾਰਕਸੀਅਨ ਹੋਣ ਲਈ ਇਹ ਜ਼ਰੂਰੀ ਹੈ।

ਕੁਝ ਉਘੇ ਮਾਰਕਸਵਾਦੀ ਸੁਹਜ ਸਾਸ਼ਤਰੀਆਂ ਵਿੱਚ ਸ਼ਾਮਲ ਹਨ: ਅਨਾਤੋਲੀ ਲੂਨਾਚਾਰਸਕੀ, ਵਿਲੀਅਮ ਮੌਰਿਸ, ਥੀਓਡਰ ਡਬਲਯੂ ਅਡੋਰਨੋ, ਬਰਤੋਲਤ ਬਰੈਖ਼ਤ, ਹਰਬਰਟ ਮਾਰਕਿਊਜ਼, ਵਾਲਟਰ ਬੈਂਜਾਮਿਨ, ਆਂਤੋਨੀਓ ਗਰਾਮਸ਼ੀ, ਜੌਰਜ ਲੂਕਾਚ, ਟੈਰੀ ਈਗਲਟਨ, ਫਰੈਡਰਿਕ ਜੇਮਸਨ, ਲੂਈ ਅਲਥੂਜ਼ਰ, Jacques Rancière, Maurice Merleau-Ponty ਅਤੇ ਰੇਮੰਡ ਵਿਲੀਅਮਸ. ਰੋਲਾਂ ਬਾਰਥ ਦਾ ਜ਼ਿਕਰ ਵੀ ਇਥੇ ਜਰੂਰੀ ਹੈ।

ਇਹ ਸਾਰੇ ਸਿਰਫ਼ ਸੁਹਜ ਸਾਸ਼ਤਰ ਨਾਲ ਸਬੰਧਤ ਨਹੀਂ ਹਨ - ਬਹੁਤ ਸਾਰੇ ਮਾਮਲਿਆਂ ਵਿੱਚ, ਤੁਸੀਂ ਸ਼ਬਦ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹੋ, ਇਸ ਅਧਾਰ ਤੇ ਮਾਰਕਸਵਾਦੀ ਸੁਹਜ ਸਾਸ਼ਤਰ ਉਨ੍ਹਾਂ ਦੇ ਕੰਮ ਦਾ ਸਿਰਫ ਇੱਕ ਮਹੱਤਵਪੂਰਨ ਉਪ ਭਾਗ ਬਣਦਾ ਹੈ; ਮਿਸਾਲ ਲਈ, ਬਰੈਖਤ ਸੰਬੰਧੀ ਕਿਹਾ ਜਾ ਸਕਦਾ ਹੈ ਕਿ ਉਸਦਾ ਇੱਕ ਮਾਰਕਸਵਾਦੀ ਸੁਹਜ ਸਾਸ਼ਤਰ  ਹਾਂ ਜਿਸਨੂੰ ਉਹ ਆਪਣੇ ਕਲਾਤਮਕ ਕੰਮ ਦੁਆਰਾ ਪ੍ਰਗਟ ਕਰਦਾ ਹੈ, ਪਰ ਉਸ ਦਾ ਸੁਹਜ ਸਾਸ਼ਤਰੀ ਸਿਧਾਂਤ ਕੁਝ ਵੱਖਰਾ ਹੀ ਹੈ ਅਤੇ ਉਸ ਦੇ ਆਪਣੇ ਹੀ ਕਲਾਤਮਕ ਉਤਪਾਦਨ ਬਾਰੇ, ਆਮ ਰੂਪ ਵਿੱਚ ਕਲਾ ਦੇ ਬਾਰੇ ਵਿੱਚ ਅਤੇ ਰਸ ਸੁਆਦ ਅਤੇ ਸਮਾਜ ਵਿੱਚ ਇਸ ਦੀ ਭੂਮਿਕਾ ਬਾਰੇ  ਉਸਦੇ ਸਿਧਾਂਤ ਦੇ ਤੌਰ ਤੇ ਸਾਹਮਣੇ ਆਉਂਦਾ ਹੈ।

ਮਾਰਕਸਵਾਦੀ ਸੁਹਜ ਸਾਸ਼ਤਰ ਦਾ ਇੱਕ ਮੁੱਖ ਸਰੋਕਾਰ ਮਾਰਕਸ ਅਤੇ ਐਂਗਲਜ਼ ਦੀ ਸਮਾਜਿਕ ਅਤੇ ਆਰਥਿਕ ਥਿਊਰੀ, ਜਾਂ ਸਮਾਜਿਕ ਅਧਾਰ ਦੀ ਥਿਊਰੀ ਨੂੰ ਕਲਾ ਅਤੇ ਸਭਿਆਚਾਰ ਦੇ ਡੋਮੇਨ, ਸੁਪਰ-ਸਟ੍ਰਕਚਰ ਨਾਲ ਇਕਸਾਰ ਜੋੜਨਾ ਹੈ (ਸਮਾਜ ਦਾ ਅਧਾਰ ਅਤੇ ਸੁਪਰ-ਸਟ੍ਰਕਚਰ ਘੱਟੋ-ਘੱਟ ਮਾਰਕਸ ਦੀ ਜਰਮਨ ਵਿਚਾਰਧਾਰਾ ਦੇ ਬਾਅਦ ਇੱਕ ਅਹਿਮ ਮਾਰਕਸਵਾਦੀ ਧਾਰਨਾ ਹੈ)। ਮਾਰਕਸ ਦੀ ਇਸ ਤੋਂ ਪਹਿਲੀ ਰਚਨਾ, 1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ ਨੂੰ ਇੰਦਰਿਆਵੀਅਤਾ ਅਤੇ ਬੇਗਾਨਗੀ ਦੇ ਥੀਮ ਹੋਣ ਕਰਕੇ ਹਮੇਸ਼ਾ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਦਾ ਦੇਰ ਨਾਲ ਪ੍ਰਕਾਸ਼ਨ (1846 ਵਿੱਚ ਪ੍ਰਕਾਸ਼ਨ ਨੂੰ ਰੱਦ ਕਰਨ ਦੇ ਫੈਸਲੇ ਕਾਰਨ, ਪਾਠ ਪਹਿਲੀ ਵਾਰ 1932 ਵਿੱਚ ਸਾਹਮਣੇ ਆਇਆ, ਅੰਗਰੇਜ਼ੀ ਅਨੁਵਾਦ 1959 ਵਿੱਚ ਉਪਲੱਬਧ ਹੋਇਆ[1][2]) ਹੋਣ ਦਾ ਮਤਲਬ ਇਹ, ਇਸ ਸਮੇਂ ਦੌਰਾਨ ਇਹ ਕਲਾ-ਸਿਧਾਂਤਕਾਰਾਂ ਨੂੰ ਉਪਲਭਧ ਨਹੀਂ ਸੀ, ਮਿਸਾਲ ਲਈ ਮੁਢਲੇ ਸੋਵੀਅਤ ਯੂਨੀਅਨ ਵਿੱਚ ਰਚਨਾਵਾਦੀ ਐਵਾਂ ਗਾਰਦ ਅਤੇ ਸਮਾਜਵਾਦੀ ਯਥਾਰਥਵਾਦ ਦੇ ਹਾਮੀਆਂ ਵਿਚਕਾਰ ਅਕਸਰ ਟਕਰਾਵੀਆਂ ਬਹਿਸਾਂ ਸਮੇਂ, ਨਤੀਜੇ ਵਜੋਂ ਬੜਾ ਕੁਝ ਦਾਅ ਤੇ ਲੱਗਿਆ ਸੀ ; 1844 ਖਰੜੇ ਦੇ ਮੂਲ ਦਸਤਾਵੇਜ਼ਾਂ ਨਾਲ ਮਾਰਕਸ ਦੇ ਸਿਰਜੇ unusual design ਬਾਰੇ ਵਾਦ ਵਿਵਾਦ ਇਸਨੂੰ ਇੱਕ ਹੋਰ ਮੋੜ ਦੇ ਦਿੰਦਾ ਹੈ (ਨੋਟ ਦੇਖੋ, ਮਾਰਗਰੇਟ ਫੇਅ, ਗੈਰੀ ਟੈਡਮੈਨ)।

ਇਹ ਵੀ ਦੇਖੋ 

ਸੋਧੋ

ਹਵਾਲੇ

ਸੋਧੋ
  1. Tedman, Gary. (2004) "Marx's 1844 manuscripts as a work of art: A hypertextual reinterpretation."
  2. Fay, Margaret, "The Influence of Adam Smith on Marx's Theory of Alienation", Science & Society Vol. 47, No. 2 (Summer, 1983), pp. 129-151, S&S Quarterly, Inc.

ਪੁਸਤਕ ਸੂਚੀ 

ਸੋਧੋ