ਮੀਂਹ
ਮੀਂਹ (ਜਾਂ ਵਰਖਾ ਜਾਂ ਬਾਰਸ਼/ਬਰਸਾਤ) ਬੂੰਦਾਂ ਦੇ ਰੂਪ ਵਿੱਚ ਉਹ ਤਰਲ ਪਾਣੀ ਹੁੰਦਾ ਹੈ ਜੋ ਬੱਦਲਾਂ ਦੇ ਸੰਘਣੇ ਹੋਣ ਤੋਂ ਬਾਅਦ ਧਰਤੀ ਉੱਤੇ ਡਿੱਗਦਾ ਹੈ ਭਾਵ ਇਹ ਧਰਤੀ ਦੀ ਖਿੱਚ ਨਾਲ਼ ਹੇਠਾਂ ਆਉਣ ਜੋਗਾ ਭਾਰੀ ਹੋ ਜਾਂਦਾ ਹੈ। ਇਹ ਪਾਣੀ ਚੱਕਰ ਦਾ ਇੱਕ ਮੁੱਖ ਅੰਗ ਹੈ ਅਤੇ ਧਰਤੀ ਉੱਤੇ ਤਾਜ਼ੇ ਪਾਣੀ ਨੂੰ ਲਿਆਉਣ ਲਈ ਜ਼ੁੰਮੇਵਾਰ ਹੁੰਦਾ ਹੈ। ਭਾਰਤ ਦੇ ਸਮੁੰਦਰੀ ਖੇਤਰਾਂ ਵਿੱਚ ਤਾਂ ਲਗਪਗ ਸਾਰਾ ਸਾਲ ਹੀ ਮੀਂਹ ਪੈਂਦਾ ਹੈ ਪਰ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਮੀਂਹ ਜੁਲਾਈ ਅਗਸਤ ਦੇ ਮਹੀਨੇ ਪੈਂਦਾ ਹੈ ਕਿਉਂਕਿ ਇਹ ਮੀਂਹ ਮਾਨਸੂਨ ਪੌਣਾਂ ਦੇ ਆਉਣ ਕਾਰਨ ਪੈਂਦਾ ਹੈ।
ਮੀਂਹ ਤੋਂ ਬਾਅਦ ਸੁਗੰਧ
ਸੋਧੋਆਮ ਤੌਰ ’ਤੇ ਇਹ ਗਰਮੀਆਂ ਦੇ ਮੌਸਮ ਵਿੱਚ ਮੀਂਹ ਪੈਣ ਸਮੇਂ ਜਾਂ ਕੁਝ ਸਮੇਂ ਬਾਅਦ ਹਵਾ ਵਿੱਚੋਂ ਹਲਕੀ ਜਿਹੀ ਸੁਗੰਧ ਆਉਂਦੀ ਹੈ। ਹੇਠ ਲਿਖੇ ਕਾਰਨ ਹਨ:-
- ਬੱਦਲਾਂ ਵਿੱਚ ਅਸਮਾਨੀ ਬਿਜਲੀ ਦਾ ਵਿਸਰਜਨ ਜਾਂ ਬਿਜਲੀ ਦੇ ਚਮਕਣ ਸਮੇਂ ਹਵਾ ਵਿਚਲੇ ਆਕਸੀਜਨ ਦੇ ਅਣੂ ਦੋ ਪ੍ਰਮਾਣੂਆਂ ਵਿੱਚ ਟੁੱਟ ਜਾਂਦੇ ਹਨ। ਆਕਸੀਜਨ ਦਾ ਪ੍ਰਮਾਣੂ ਆਕਸੀਜਨ ਦੇ ਅਣੂ ਨਾਲ ਜੁੜ ਕੇ ਓਜ਼ੋਨ ਬਣਾਉਂਦਾ ਹੈ। ਓਜ਼ੋਨ ਗੈਸ ਦੀ ਖ਼ਾਸ ਗੰਧ ਹੁੰਦੀ ਹੈ।
- ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਧਰਤੀ ’ਤੇ ਮਿੱਟੀ ਵਿੱਚ ਬਹੁਤ ਸਾਰੇ ਬੈਕਟੀਰੀਆ ਰਹਿੰਦੇ ਹਨ। ਗਰਮ ਵਾਤਾਵਰਨ ਵਿੱਚ ਐਕਟਿਨੋ ਬੈਕਟੀਰੀਆ ਕਾਰਬਨਿਕ ਪਦਾਰਥਾਂ ਦਾ ਅਪਘਟਨ ਕਰਦੇ ਹਨ ਜਾਂ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਜਿਸ ਕਾਰਨ ਖ਼ਾਸ ਰਸਾਇਣ ਪੈਦਾ ਹੁੰਦਾ ਹੈ। ਇਸ ਰਸਾਇਣ ਦਾ ਨਾਂ ਕੀਊਸਮਿਨ ਹੈ। ਇਹ ਰਸਾਇਣ ਉੱਡਣਸ਼ੀਲ ਹੈ। ਇਸ ਗੈਸੀ ਪਦਾਰਥ ਦੀ ਖ਼ਾਸ ਸੁਗੰਧ ਹੁੰਦੀ ਹੈ। ਆਮ ਤੌਰ ’ਤੇ ਮੀਂਹ ਪੈਣ ਤੋਂ ਬਾਅਦ ਕੀਊਸਮਿਨ ਰਸਾਇਣ ਦੇ ਕਾਰਨ ਹਵਾ ਵਿੱਚੋਂ ਮਿੱਠੀ ਜਿਹੀ ਸੁਗੰਧ ਆਉਂਦੀ ਹੈ।
- ਕੁਝ ਪੌਦੇ ਖ਼ੁਸ਼ਕ ਸਮੇਂ ਵਿੱਚ ਤੇਲ ਪੈਦਾ ਕਰਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਤੇਲ ਹਵਾ ਵਿੱਚ ਰਲ ਜਾਂਦੇ ਹਨ। ਇਨ੍ਹਾਂ ਤੇਲਾਂ ਦੀ ਆਪਣੀ ਖ਼ਾਸ ਸੁਗੰਧ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਮੀਂਹ ਪੈਣ ਤੋਂ ਬਾਅਦ ਹਲਕੀ ਜਿਹੀ ਮਿੱਠੀ ਸਗੰਧ ਆਉਂਦੀ ਹੈ। .
a
ਸੋਧੋਮਹਾਦੀਪ | ਸਭ ਤੋਂ ਜ਼ਿਆਦਾ ਔਸਤ | ਸਥਾਨ | ਉਚਾਈ | ਸਾਲਾਂ ਦਾ ਰਿਕਾਰਡ | ||
---|---|---|---|---|---|---|
ਇੰਚ | ਐਮਐਮ | ਫੁੱਟ | ਮੀਟਰ | |||
ਦੱਖਣੀ ਅਮਰੀਕਾ | 523.6 | 13,299 | ਲਲੋਰੋ, ਕੋਲੰਬੀਆ (ਅਨੁਮਾਨਿਤ)[a][b] | 520 | 158[c] | 29 |
ਏਸ਼ੀਆ | 467.4 | 11,872 | ਮੌਸਿਨਰਾਮ, ਭਾਰਤ[a][d] | 4,597 | 1,401 | 39 |
ਓਸ਼ੇਨੀਆ | 460.0 | 11,684 | ਵੈਅਲੀਅਲੇ ਚੋਟੀ, ਕੋਆਈ, ਹਵਾਈ ਟਾਪੂ[a] | 5,148 | 1,569 | 30 |
ਅਫਰੀਕਾ | 405.0 | 10,287 | ਡੇਬੁੰਡਸਚਾ, ਕੈਮਰੂਨ | 30 | 9.1 | 32 |
ਦੱਖਣੀ ਅਮਰੀਕਾ | 354.0 | 8,992 | ਕੁਆਬਡੋ, ਕੋਲੰਬੀਆ | 120 | 36.6 | 16 |
ਆਸਟਰੇਲੀਆ | 340.0 | 8,636 | ਬੇਲੰਡੇਨ ਕੇਰ ਚੋਟੀ, ਕਵੀਨਜ਼ਲੈਂਡ | 5,102 | 1,555 | 9 |
ਉੱਤਰੀ ਅਮਰੀਕਾ | 256.0 | 6,502 | ਹੇਨਡਰਸਨ ਝੀਲ, ਬ੍ਰਿਟਿਸ਼ ਕੋਲੰਬੀਆ | 12 | 3.66 | 14 |
ਯੂਰਪ | 183.0 | 4,648 | ਕਰਕਵਾਈਸ, ਮੋਂਟੇਨੇਗਰੋ | 3,337 | 1,017 | 22 |
Source (without conversions): Global Measured Extremes of Temperature and Precipitation, National Climatic Data Center. August 9, 2004.[1] |
ਮਹਾਦੀਪ | ਸਥਾਨ | ਵੱਧ ਤੋਂ ਵੱਧ ਮੀਂਹ | ||
---|---|---|---|---|
ਇੰਚ | ਐਮਐਮ | |||
ਸਲਾਨਾ ਔਸ਼ਤ ਵੱਧ ਤੋਂ ਵੱਧ ਮੀਂਹ | ਏਸ਼ੀਆ | ਮੌਸੀਨਰਾਮ, ਭਾਰਤ | 467.4 | 11,870 |
ਇੱਕ ਸਾਲ 'ਚ ਵੱਧ ਤੋਂ ਵੱਧ ਮੀਂਹ[2] | ਏਸ਼ੀਆ | ਚਿਰਾਪੂਜੀ, ਭਾਰਤ | 1,042 | 26,470 |
ਇਸ ਸਾਲ 'ਚ ਵੱਧ ਤੋਂ ਵੱਧ ਮੀਂਹ[3] | ਏਸ਼ੀਆ | ਚਿਰਾਪੂਜੀ, ਭਾਰਤ | 366 | 9,296 |
24 ਘੰਟਿਆ 'ਚ ਵੱਧ ਤੋਂ ਵੱਧ ਮੀਂਹ | ਹਿੰਦ ਮਹਾਸਾਗਰ | ਫੋਕ, ਫੋਕ, Foc Foc, ਰੇਊਨੀਓਂ | 71.8 | 1,820 |
12 ਘੰਟਿਆ 'ਚ ਵੱਧ ਤੋਂ ਵੱਧ ਮੀਂਹ | ਹਿੰਦ ਮਹਾਸਾਗਰ | ਫੋਕ, ਫੋਕ, ਰੇਊਨੀਓਂ | 45.0 | 1,140 |
ਇੱਕ ਮਿੰਟ 'ਚ ਵੱਧ ਤੋਂ ਵੱਧ ਮੀਂਹ | ਉਤਰੀ ਅਮਰੀਕਾ | ਯੂਨੀਅਨਵਿਲਾ, ਮੈਰੀਲੈਂਡ ਅਮਰੀਕਾ | 1.23 | 31.2 |
ਵਿਕੀਮੀਡੀਆ ਕਾਮਨਜ਼ ਉੱਤੇ ਮੀਂਹ ਨਾਲ ਸਬੰਧਤ ਮੀਡੀਆ ਹੈ।
- ↑ "Global Measured Extremes of Temperature and Precipitation#Highest Average Annual Precipitation Extremes". National Climatic Data Center. August 9, 2004. Archived from the original on ਮਈ 25, 2012. Retrieved ਅਕਤੂਬਰ 26, 2017.
{{cite web}}
: Unknown parameter|dead-url=
ignored (|url-status=
suggested) (help) - ↑ "Global Weather & Climate Extremes". World Meteorological Organization. Retrieved 2013-04-18.
- ↑ "World Rainfall Extremes". Members.iinet.net.au. 2004-03-02. Retrieved 2011-12-26.