ਯੋਗੇਸ਼ਵਰ ਦੱਤ ਇੱਕ ਭਾਰਤੀ ਭਲਵਾਨ ਹੈ। ਇਸ ਭਲਵਾਨ ਨੂੰ ਲਗਾਤਾਰ ਤਿੰਨ ਵਾਰ ਓਲੰਪਿਕ ਪਿੜ ‘ਚ ਜੌਹਰ ਦਿਖਾਉਣ ਦਾ ਮਾਣ ਹਾਸਲ ਹੈ। ਐਤਕੀਂ ਤੀਜੇ ਲੰਡਨ ਓਲੰਪਿਕ ਪਿੜ ਵਿੱਚੋਂ ਇਸ ਪਹਿਲਵਾਨ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਭਰੀ ਹੈ, ਜਿਸ ਨਾਲ ਭਾਰਤੀ ਕੁਸ਼ਤੀ ਦਾ ਕੌਮਾਂਤਰੀ ਪੱਧਰ ‘ਤੇ ਕੱਦ ਹੋਰ ਬੁਲੰਦ ਹੋਇਆ ਹੈ।

ਯੋਗੇਸ਼ਵਰ ਦੱਤ
XIX Commonwealth Games-2010 Delhi Yogeshwar Dutt of India won the gold medal in (Men’s) Wrestling 60Kg Freestyle, at Indira Gandhi Stadium, in New Delhi on October 09, 2010.jpg
XIX ਰਾਸ਼ਟਰਮੰਡਲ ਖੇਡਾਂ -2010 ਦੌਰਾਨ
ਨਿੱਜੀ ਜਾਣਕਾਰੀ
ਛੋਟਾ ਨਾਮਯੋਗੀ
ਰਾਸ਼ਟਰੀਅਤਾਭਾਰਤੀ
ਜਨਮ (1982-11-02) 2 ਨਵੰਬਰ 1982 (ਉਮਰ 40)
ਬੈਂਸਵਾਲ ਕਲਾਂ ਜ਼ਿਲ੍ਹਾ ਸੋਨੀਪਤ, ਹਰਿਆਣਾ
ਕੱਦ5 ft 7 in (1.70 m)
ਖੇਡ
ਦੇਸ਼ ਭਾਰਤ
ਖੇਡਕੁਸ਼ਤੀ
ਟੀਮਭਾਰਤ
ਦੁਆਰਾ ਕੋਚਪੀ.ਆਰ.ਸੋਂਧੀ
ਹੁਣ ਕੋਚਿੰਗਕੌਮੀ ਖੇਡ ਸੰਸਥਾ ਪਟਿਆਲਾ
Medal record
 ਭਾਰਤ ਦਾ/ਦੀ ਖਿਡਾਰੀ
Men's Wrestling
ਓਲੰਪਿਕ ਖੇਡਾਂ
ਕਾਂਸੀ ਦਾ ਤਗਮਾ – ਤੀਜਾ ਸਥਾਨ 2012 ਲੰਡਨ ਓਲੰਪਿਕ 60 ਕਿਲੋ ਕੁਸ਼ਤੀ
ਏਸ਼ੀਆਨ ਖੇਡਾਂ
ਕਾਂਸੀ ਦਾ ਤਗਮਾ – ਤੀਜਾ ਸਥਾਨ 2006 ਏਸ਼ੀਆਨ ਖੇਡਾਂ 60 ਕਿਲੋ ਕੁਸ਼ਤੀ
ਏਸੀਆ ਕੁਸ਼ਤੀ ਮੁਕਾਬਲਾ
ਸੋਨੇ ਦਾ ਤਮਗਾ – ਪਹਿਲਾ ਸਥਾਨ 2012 ਏਸ਼ੀਆਨ ਕੁਸ਼ਤੀ ਮੁਕਾਬਲਾ 60 ਕਿਲੋ ਕੁਸ਼ਤੀ
ਰਾਸ਼ਟਰਮੰਡਲ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 2010 ਰਾਸ਼ਟਰਮੰਡਲ ਖੇਡਾਂ 60 ਕਿਲੋ ਕੁਸ਼ਤੀ
ਰਾਸ਼ਟਰਮੰਡਲ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 2007 ਲੰਡਨ 60 ਕਿਲੋ ਫਰੀਸਟਾਈਲ
ਸੋਨੇ ਦਾ ਤਮਗਾ – ਪਹਿਲਾ ਸਥਾਨ 2005 ਕੇਪ ਟਾਉਨ 60 ਕਿਲੋ ਫਰੀਸਟਾਇਲ
ਸੋਨੇ ਦਾ ਤਮਗਾ – ਪਹਿਲਾ ਸਥਾਨ 2003 ਲੰਡਨ 55 ਕਿਲੋ ਫਰੀਸਟਾਇਲ
ਚਾਂਦੀ ਦਾ ਤਗਮਾ – ਦੂਜਾ ਸਥਾਨ 2007 ਲੰਡਨ 60 ਕਿਲੋ ਗਰੇਕੋ ਰੋਮਨ
ਚਾਂਦੀ ਦਾ ਤਗਮਾ – ਦੂਜਾ ਸਥਾਨ 2005 ਕੇਪ ਟਾਉਨ 60 ਕਿਲੋ ਗਰੇਕੋ ਰੋਮਨ
11 ਅਗਸਤ 2012 ਤੱਕ ਅੱਪਡੇਟ

ਮੁੱਢਲਾ ਜੀਵਨਸੋਧੋ

ਆਪ ਦਾ ਜਨਮ ਹਰਿਆਣਾ[1] ਦੇ ਛੋਟੇ ਜਿਹੇ ਪਿੰਡ ਬੈਂਸਵਾਲ ਕਲਾਂ ਵਿੱਚ 2 ਨਵੰਬਰ 1982 ਨੂੰ ਹੋਇਆ। ਇੱਕ ਛੋਟੇ ਜਿਹੇ ਪਿੰਡ ਦੇ ਫੌਲਾਦੀ ਸਰੀਰ ਦੇ ਮਾਲਕ, ਕਣਕਵੰਨੇ ਰੰਗ ਵਾਲਾ ਪੰਜ ਫੁੱਟ ਪੰਜ ਇੰਚ ਕੱਦ ਦਾ ਨੌਜਵਾਨ ਓਲੰਪਿਕ ਪਿੰਡ ਵਿੱਚ ਸਫ਼ਲ ਹੋਣ ‘ਚ ਕਾਮਯਾਬ ਹੋਇਆ ਹੈ।

ਕੌਮੀ ਖੇਡ ਸੰਸਥਾ ਪਟਿਆਲਾਸੋਧੋ

ਯੋਗੇਸ਼ਵਰ ਦੱਤ ਦੇ ਓਲੰਪਿਕ ‘ਚੋਂ ਜਿੱਤੇ ਤਗਮੇ ਨਾਲ ਕੌਮੀ ਖੇਡ ਸੰਸਥਾ ਪਟਿਆਲਾ ਦਾ ਸੀਨਾ ਐਤਕੀਂ ਵੀ ਮਾਣ ਨਾਲ ਚੌੜਾ ਹੋ ਗਿਆ ਹੈ ਇਸ ਖਿਡਾਰੀ ਦੀ 2004 ਵਿੱਚ ਏਥਨਜ਼ ਵਿਖੇ ਹੋਈ ਓਲੰਪਿਕ ਲਈ ਚੋਣ ਹੋਈ ਸੀ। ਮੁੜ ਦੂਜੀ ਵਾਰ ਓਲੰਪਿਕ ‘ਚ ਮਘਣ ਲਈ ਵੀ ਇਸ ਖਿਡਾਰੀ ਨੇ 2008 ਵਿੱਚ ਪੇਇਚਿੰਗ ਓਲੰਪਿਕ ਲਈ ਲਗਾਤਾਰ ਚਾਰ ਸਾਲ ਪਟਿਆਲਾ ਵਿਖੇ ਹੀ ਕੋਚਿੰਗ ਲਈ ਸੀ। ਲੰਡਨ ਓਲੰਪਿਕ ਦੇ ਮੈਦਾਨ ਵਿੱਚ ਇਸ ਖਿਡਾਰੀ ਨੇ ਪਿਛਲੀਆਂ ਸਾਰੀਆਂ ਰੜਕਾਂ ਕੱਢਦਿਆਂ ਦੇਸ਼ ਦੀ ਝੋਲੀ ਤਗਮਾ ਪਾਉਣ ‘ਚ ਕਾਮਯਾਬੀ ਹਾਸਲ ਕਰ ਲਈ। ਭਾਰਤੀ ਕੁਸ਼ਤੀ ਦੇ ਸਾਬਕਾ ਮੁੱਖ ਕੋਚ ਪੀ.ਆਰ.ਸੋਂਧੀ ਜਿਸ ਕੋਲ ਕਈ ਸਾਲ ਐਨ.ਆਈ. ਐਸ.ਪਟਿਆਲਾ ‘ਚ ਯੋਗੇਸ਼ਵਰ ਦੱਤ ਨੇ ਪ੍ਰੈਕਟਿਸ ਕੀਤੀ ਹੈ।

ਜੀਵਨ ਦੀਆਂ ਪ੍ਰਾਪਤੀਆਂਸੋਧੋ

 1. 1995 ਵਿੱਚ ਦਿੱਲੀ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ‘ਚ 32 ਕਿਲੋ ਭਾਰ ਵਰਗ ਵਿੱਚ ਕੁੱਦ ਕੇ ਚਾਂਦੀ ਦਾ ਤਗਮਾ ਫੁੰਡਿਆ।
 2. ਨੈਸ਼ਨਲ ਸਕੂਲ ਖੇਡਾਂ ਵਿੱਚ ਵੀ ਇਸ ਖਿਡਾਰੀ ਦੀ ਧਮਕ ਰਹੀ ਤੇ ਇਸ ਪੜਾਅ ਦੌਰਾਨ ਇਸ ਖਿਡਾਰੀ ਨੇ ਅੱਧੀ ਦਰਜਨ ਸੋਨੇ ਦੇ ਤਗਮੇ ਜਿੱਤਣ ਦਾ ਸੁਭਾਗ ਹਾਸਲ ਕੀਤਾ।
 3. ਦੋ ਵਾਰ ਨੈਸ਼ਨਲ ਜੂਨੀਅਰ ‘ਚੋਂ ਚੈਂਪੀਅਨ ਹੋਣ ਦਾ ਮਾਣ ਰਿਹਾ ਜਦੋਂਕਿ ਇੱਕ ਵਾਰ ਚਾਂਦੀ ਦਾ ਤਗਮਾ ਜਿੱਤਿਆ।
 4. ਸਬ ਜੂਨੀਅਰ ਮੁਕਾਬਲਿਆਂ ‘ਚ ਵੀ ਇਹ ਖਿਡਾਰੀ ਇੱਕ ਸੋਨ ਤੇ ਇੱਕ ਚਾਂਦੀ ਦਾ ਤਗਮਾ ਜਿੱਤ ਚੁੱਕਿਆ ਹੈ।
 5. 2004 ਵਿੱਚ ਨਡਾਨੀ ਵਿਖੇ ਹੋਈ ਸੀਨੀਅਰ ਨੈਸ਼ਨਲ ਵਿੱਚੋਂ ਪਹਿਲੀ ਥਾਂ ਹਾਸਲ ਕਰ ਕੇ ਆਪਣੀ ਜਿੱਤ ਦਾ ਡੰਕਾ ਬਰਕਰਾਰ ਰੱਖਿਆ।
 6. ਨੈਸ਼ਨਲ ਗੇਮਜ਼ ਵਿੱਚੋਂ ਵੀ ਇਹ ਖਿਡਾਰੀ ਇੱਕ ਵਾਰ ਦੂਜੀ ਤੇ ਇੱਕ ਵਾਰ ਤੀਜੀ ਪੁਜੀਸ਼ਨ ਮੱਲਣ ‘ਚ ਕਾਮਯਾਬ ਰਿਹਾ।
 7. ਇਸ ਨੇ ਪੋਲੈਂਡ ਵਿਖੇ ਹੋਈ ਕੈਡਿਟ ਚੈਂਪੀਅਨਸ਼ਿਪ ਵਿੱਚੋਂ ਪਹਿਲੀ ਥਾਂ ਮੱਲੀ
 8. ਈਰਾਨ ਵਿਖੇ ਹੋਈ ਜੂਨੀਅਰ ਚੈਂਪੀਅਨਸ਼ਿਪ ਵਿੱਚੋਂ ਦੂਜੀ ਪੁਜੀਸ਼ਨ ਹਾਸਲ ਕਰ ਕੇ ਚੰਗੇ ਪਹਿਲਵਾਨ ਹੋਣ ਦਾ ਸਬੂਤ ਦਿੱਤਾ।
 9. ਦੱਖਣੀ ਅਫਰੀਕਾ ਅਤੇ ਕੈਨੇਡਾ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ‘ਚੋਂ ਸੋਨ ਦੇ ਤਗਮੇ ਜਿੱਤੇ।
 10. ਦੱਖਣੀ ਅਫਰੀਕਾ ਦੀਆਂ ਸੈਫ਼ ਗੇਮਜ਼ ‘ਚ ਵੀ ਇਸ ਨੂੰ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਹੈ।
 11. ਅਮਰੀਕਾ ਕੱਪ ਵਿੱਚ ਇਸ ਦਾ ਬਿਹਤਰੀਨ ਪ੍ਰਦਰਸ਼ਨ ਰਿਹਾ।
 12. ਦੱਖਣੀ ਅਫਰੀਕਾ ਕੱਪ ‘ਚੋਂ ਇਸ ਨੇ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦੀ ਝੋਲੀ ਤਗਮਿਆਂ ਨਾਲ ਹੋਰ ਭਰਪੂਰ ਕੀਤੀ।
 13. ਸਾਲ 2008 ‘ਚ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਦੱਖਣੀ ਕੋਰੀਆ ਵਿਖੇ ਹੋਈ ਵਿੱਚੋਂ ਵੀ ਯੋਗੇਸ਼ਵਰ ਸੋਨੇ ਦਾ ਤਗਮਾ ਜਿੱਤਣ ‘ਚ ਕਾਮਯਾਬ ਰਿਹਾ। ਇਸ ਤਗਮੇ ਦੀ ਖ਼ਾਸੀਅਤ ਇਹ ਸੀ ਕਿ ਭਾਰਤ ਦੀ 21 ਸਾਲਾਂ ਬਾਅਦ ਸੋਨੇ ਦੇ ਤਗਮੇ ਤਕ ਪਹੁੰਚ ਬਣੀ ਸੀ।
 14. ਲੰਡਨ ਓਲੰਪਿਕ ਵਿੱਚ ਕੁਸ਼ਤੀ ਵਿੱਚੋਂ ਵੀ ਦੇਸ਼ ਦੀ ਝੋਲੀ ਇੱਕ ਹੋਰ ਕਾਂਸੀ ਦਾ ਤਗਮਾ ਜੁੜ ਗਿਆ।

ਸਨਮਾਨਸੋਧੋ

ਹਵਾਲੇਸੋਧੋ

 1. The Pioneer. Dailypioneer.com (1 January 1970).
 2. "Padma Awards". pib. 27 January 2013. Retrieved 27 January 2013.