ਰਜ਼ੀਆ ਸੁਲਤਾਨ
ਰਜਿਆ ਅਲ - ਦਿਨ (ਸ਼ਾਹੀ ਨਾਮ “ਜਲਾਲਾਤ ਉਦ-ਦੀਨ ਰਜ਼ੀਆ”), ਇਤਹਾਸ ਵਿੱਚ ਜਿਸਨੂੰ ਆਮ ਤੌਰ ਤੇ: “ਰਜ਼ੀਆ ਸੁਲਤਾਨ” ਜਾਂ “ਰਜਿਆ ਸੁਲਤਾਨਾ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰਜ਼ੀਆ ਨੇ 1236 ਵਲੋਂ 1240 ਤੱਕ ਦਿੱਲੀ ਸਲਤਨਤ ਉੱਤੇ ਸ਼ਾਸਨ ਕੀਤਾ[1]। ਤੁਰਕੀ ਮੂਲ ਦੀ ਰਜ਼ੀਆ ਨੂੰ ਹੋਰ ਮੁਸਲਮਾਨ ਰਾਜਕੁਮਾਰੀਆਂ ਦੀ ਤਰ੍ਹਾਂ ਫੌਜ ਦਾ ਅਗਵਾਈ ਅਤੇ ਪ੍ਰਸ਼ਾਸਨ ਦੇ ਕੰਮਾਂ ਵਿੱਚ ਅਭਿਆਸ ਕਰਾਇਆ ਗਿਆ, ਤਾਂ ਕਿ ਜਰੁਰਤ ਪੈਣ ਉੱਤੇ ਉਸਦਾ ਇਸਤੇਮਾਲ ਕੀਤਾ ਜਾ ਸਕੇ। ਰਜ਼ੀਆ ਸੁਲਤਾਨਾ ਮੁਸਲਮਾਨ ਅਤੇ ਤੁਰਕੀ ਇਤਹਾਸ ਦੀ ਪਹਿਲੀ ਔਰਤ ਸ਼ਾਸਕ ਸੀ। ਉਹ ਗ਼ੁਲਾਮ ਖ਼ਾਨਦਾਨ ਤੋਂ ਸੀ। ਇਸਲਾਮਿਕ ਸੱਭਿਅਤਾ ਦੇ ਇਤਿਹਾਸ ਵਿੱਚ ਰਾਜ ਕਰਨ ਵਾਲੀਆਂ ਕੁਝ ਕੁ ਮਹਿਲਾਵਾਂ ਵਿੱਚੋਂ ਰਜ਼ੀਆ ਸੁਲਤਾਨ ਦਾ ਨਾਂ ਸਭ ਤੋਂ ਉਪਰ ਹੈ।
ਰਜ਼ੀਅਤ-ਉਦ-ਦੁਨੀਆ ਵਾ ਉਦ-ਦੀਨ | |||||
---|---|---|---|---|---|
5ਵੀਂ ਦਿੱਲੀ ਦਾ ਸੁਲਤਾਨ | |||||
ਸ਼ਾਸਨ ਕਾਲ | 1236 − 20 April 1240 | ||||
ਪੂਰਵ-ਅਧਿਕਾਰੀ | ਰੁਕਨ-ਉਦ-ਦੀਨ ਫਿਰੋਜ਼ਸ਼ਾਹ | ||||
ਵਾਰਸ | ਮੁਈਜੁੱਦੀਨ ਬਹਿਰਾਮਸ਼ਾਹ | ||||
ਜਨਮ | 1205 ਬਦਾਯੂੰ | ||||
ਮੌਤ | 15 ਅਕਤੂਬਰ 1240 ਕੈਥਲ, ਦਿੱਲੀ ਸਲਤਨਤ | ||||
ਦਫ਼ਨ | ਬੁਲਬੁਲੀ ਖਾਨਾ, ਨੇੜੇ ਤੁਰਕਮਨ ਗੇਟ, ਦਿੱਲੀ | ||||
ਜੀਵਨ-ਸਾਥੀ | ਮਲਿਕ ਅਲਤੂਨੀਆ | ||||
| |||||
ਘਰਾਣਾ | ਗ਼ੁਲਾਮ ਖ਼ਾਨਦਾਨ | ||||
ਪਿਤਾ | ਇਲਤੁਤਮਿਸ਼ | ||||
ਮਾਤਾ | ਤੁਰਕਨ ਖਾਤੂਨ | ||||
ਧਰਮ | ਸੁੰਨੀ ਇਸਲਾਮ |
ਜਨਮ ਅਤੇ ਬਚਪਨ
ਸੋਧੋਨਾਮ ਅਤੇ ਸਿਰਲੇਖ
ਸੋਧੋਰਜ਼ੀਆ ਦਾ ਨਾਮ ਰਾਦੀਆ ਵਜੋਂ ਵੀ ਲਿਪੀਅੰਤਰਿਤ ਕੀਤਾ ਗਿਆ ਹੈ। ਸ਼ਬਦ "ਸੁਲਤਾਨਾ", ਜੋ ਕਿ ਕੁਝ ਆਧੁਨਿਕ ਲੇਖਕਾਂ ਦੁਆਰਾ ਵਰਤਿਆ ਗਿਆ ਹੈ, ਇੱਕ ਗਲਤ ਨਾਮ ਹੈ ਕਿਉਂਕਿ ਇਸ ਦਾ ਅਰਥ "ਮਹਿਲਾ ਸ਼ਾਸਕ" ਦੀ ਬਜਾਏ "ਰਾਜੇ ਦੀ ਪਤਨੀ" ਹੈ। ਰਜ਼ੀਆ ਦੇ ਆਪਣੇ ਸਿੱਕੇ ਉਸ ਨੂੰ ਸੁਲਤਾਨ ਜਲਾਲਤ ਅਲ-ਦੁਨੀਆ ਵਾਲ-ਦੀਨ ਜਾਂ ਅਲ-ਸੁਲਤਾਨ ਅਲ-ਮੁਆਜ਼ਮ ਰਜ਼ੀਅਤ ਅਲ-ਦੀਨ ਬਿੰਤ ਅਲ-ਸੁਲਤਾਨ ਕਹਿੰਦੇ ਹਨ। ਸਲਤਨਤ ਦੇ ਸੰਸਕ੍ਰਿਤ-ਭਾਸ਼ਾ ਦੇ ਸ਼ਿਲਾਲੇਖ ਉਸ ਨੂੰ ਜੱਲਾਲਦੀਨਾ ਕਹਿੰਦੇ ਹਨ, ਜਦੋਂ ਕਿ ਸਮਕਾਲੀ ਇਤਿਹਾਸਕਾਰ ਮਿਨਹਾਜ ਉਸ ਨੂੰ ਸੁਲਤਾਨ ਰਜ਼ੀਅਤ ਅਲ-ਦੁਨੀਆ ਵਾਲ ਦੀਨ ਬਿੰਤ ਅਲ-ਸੁਲਤਾਨ ਕਹਿੰਦੇ ਹਨ। ਰਜ਼ੀਆ ਨੇ ਆਪਣੇ ਵਿਰੋਧੀਆਂ ਨੂੰ ਕੁਚਲ ਦਿੱਤਾ। ਉਸਨੇ ਗੈਰ-ਤੁਰਕ ਰਿਆਸਤਾਂ ਨੂੰ ਉੱਚ ਅਹੁਦਾ ਦਿੱਤਾ।
ਸ਼ੁਰੂਆਤੀ ਜੀਵਨ
ਸੋਧੋਰਜ਼ੀਆ ਦਾ ਜਨਮ ਦਿੱਲੀ ਦੇ ਸੁਲਤਾਨ ਸ਼ਮਸੁਦੀਨ ਇਲਤੁਤਮਿਸ਼ ਦੇ ਘਰ ਹੋਇਆ ਸੀ, ਜੋ ਆਪਣੇ ਪੂਰਵਜ ਕੁਤਬੁੱਦੀਨ ਐਬਕ ਦੇ ਤੁਰਕੀ ਗੁਲਾਮ (ਮਾਮਲੂਕ) ਸੀ। ਰਜ਼ੀਆ ਦੀ ਮਾਂ - ਤੁਰਕਨ ਖਾਤੂਨ ਕੁਤੁਬੁੱਦੀਨ ਐਬਕ ਦੀ ਧੀ ਸੀ, ਅਤੇ ਇਲਤੁਤਮਿਸ਼ ਦੀ ਮੁੱਖ ਪਤਨੀ ਸੀ। ਰਜ਼ੀਆ ਇਲਤੁਤਮਿਸ਼ ਦੀ ਸਭ ਤੋਂ ਵੱਡੀ ਧੀ ਸੀ, ਅਤੇ ਸ਼ਾਇਦ ਉਸਦੀ ਪਹਿਲੀ ਜਨਮੀ ਬੱਚੀ ਸੀ।
ਰਾਜਗੱਦੀ
ਸੋਧੋ13ਵੀਂ ਸਦੀ ਵਿੱਚ ਇਲਤੁਤਮਿਸ਼ ਨੇ ਆਪਣੇ ਪੁੱਤਰਾਂ ’ਚੋਂ ਇੱਕ ਪੁੱਤਰ ਨੂੰ ਆਪਣਾ ਰਾਜ ਭਾਗ ਸੰਭਾਲਣਾ ਸੀ ਪਰ ਉਸ ਨੇ ਆਪਣੇ ਨਾਕਾਬਲ ਪੁੱਤਰਾਂ ਦੀ ਥਾਂ ਆਪਣੀ ਧੀ ਰਜ਼ੀਆ ਨੂੰ ਦਿੱਲੀ ਦੀ ਵਾਗਡੋਰ ਸੰਭਾਲ ਦਿੱਤੀ। ਉੱਚ ਵਰਗ ਦੇ ਮੁਸਲਿਮ ਲੋਕਾਂ ਦਾ ਇਲਤੁਤਮਿਸ਼ ਵੱਲੋਂ ਨਾਮਜ਼ਦ ਕੀਤੀ ਮਹਿਲਾ ਉਤਰਾਧਿਕਾਰੀ ਨੂੰ ਕਬੂਲ ਕਰਨ ਦਾ ਇਰਾਦਾ ਨਹੀਂ ਸੀ। ਇਸ ਲਈ ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਰੁਕਨ-ਉਦ-ਦੀਨ ਫਿਰੋਜ਼ਸ਼ਾਹ ਨੂੰ ਤਖ਼ਤ ’ਤੇ ਬਿਠਾ ਦਿੱਤਾ। ਰੁਕਨ-ਉਦ-ਦੀਨ ਨੇ ਛੇ ਕੁ ਮਹੀਨੇ ਰਾਜ ਕੀਤਾ ਸੀ ਕਿ ਰਜ਼ੀਆ ਲੋਕਾਂ ਦੀ ਸਹਾਇਤਾ ਨਾਲ 1236 ਈ. ਵਿੱਚ ਆਪਣੇ ਭਰਾ ਨੂੰ ਹਰਾ ਕੇ ਦਿੱਲੀ ਸਲਤਨਤ ਦੀ ਸ਼ਾਸਕ ਬਣ ਗਈ ਤੇ ਮਈ 1240 ਤੱਕ ਦਿੱਲੀ ਦੇ ਤਖ਼ਤ ’ਤੇ ਬਿਰਾਜਮਾਨ ਰਹੀ। ਉਸ ਨੂੰ ਰਜ਼ੀਆ ਅਲ-ਦੀਨ ਵੀ ਕਿਹਾ ਜਾਂਦਾ ਸੀ। ਉਸ ਦੇ ਤਖ਼ਤ ਦਾ ਨਾਂ ਜਲਾਲਤ-ਉਦ-ਦੀਨ ਰਜ਼ੀਆ ਸੀ।[2] ਗ਼ੁਲਾਮਸ਼ਾਹੀ (ਮਮਲੂਕ) ਘਰਾਣੇ ਦੇ ਸੁਲਤਾਨ ਸ਼ਮਸੂਦੀਨ ਅਲਤਮਸ਼ ਦੀ ਬੇਟੀ ਰਜ਼ੀਆ ਨੇ ਭਾਵੇਂ 1236 ਤੋਂ 1240 ਤਕ ਦਿੱਲੀ ਦੀ ਸਲਤਨਤ ਉੱਤੇ ਰਾਜ ਕੀਤਾ, ਫਿਰ ਵੀ ਆਮ ਪ੍ਰਭਾਵ ਇਹੋ ਹੈ ਕਿ ਸ਼ਾਹੀ ਔਰਤਾਂ ਦੀ ਭੂਮਿਕਾ ਸਿਰਫ਼ ਜ਼ਨਾਨੇ ਤਕ ਹੀ ਸੀਮਤ ਹੁੰਦੀ ਸੀ, ਰਾਜ ਪ੍ਰਬੰਧ ਵਿੱਚ ਉਨ੍ਹਾਂ ਦਾ ਨਾ ਦਖ਼ਲ ਸੀ ਅਤੇ ਨਾ ਹੀ ਕੋਈ ਰੋਲ ਸੀ। ਅਸਲੀਅਤ ਇਹ ਨਹੀਂ ਸੀ।[3] ਰਜ਼ੀਆ ਸੁਲਤਾਨ ਆਪਣੇ ਸਾਮਰਾਜ ਅਤੇ ਉਸ ਨਾਲ ਸਬੰਧਤ ਮੁੱਦਿਆਂ ਨਾਲ ਸਮਰਪਿਤ ਭਾਵਨਾ ਨਾਲ ਜੁੜੀ ਹੋਈ ਸੀ। ਉਹ ਬੜੀ ਉਦਾਰ ਦਿਲ, ਕਲਿਆਣਕਾਰੀ ਤੇ ਨਿਆਂ ਪਸੰਦ ਸ਼ਾਸਕ ਵਜੋਂ ਮਸ਼ਹੂਰ ਹੋਈ। ਪ੍ਰਸ਼ਾਸਨਿਕ ਮਾਮਲਿਆਂ ਨੂੰ ਨਜਿੱਠਣ ਵਿੱਚ ਉਹ ਬੜੀ ਮਾਹਰ ਸੀ। ਉਹ ਵਧੀਆ ਆਗੂ ਹੀ ਨਹੀਂ ਸਗੋਂ ਲੜਾਕੂ ਵੀ ਸੀ। ਉਸ ਵੇਲੇ ਦੀਆਂ ਹੋਰ ਮੁਸਲਿਮ ਰਾਜਕੁਮਾਰੀਆਂ ਵਾਂਗ ਉਸ ਨੂੰ ਵੀ ਫੌਜਾਂ ਦੀ ਅਗਵਾਈ ਕਰਨ ਅਤੇ ਰਾਜਧਾਨੀ ਦਾ ਪ੍ਰਸ਼ਾਸਨ ਚਲਾਉਣ ਦੀ ਸਿਖਲਾਈ ਪ੍ਰਦਾਨ ਕੀਤੀ ਗਈ।[4] ਦੇਸ਼ ’ਤੇ ਹਕੂਮਤ ਕਰਨ ਲਈ ਉਸ ਨੇ ਮਰਦਾਵੀਂ ਦਿੱਖ ਧਾਰਨ ਕੀਤੀ। ਉਹ ਜਦੋਂ ਵੀ ਲੋਕਾਂ ਸਾਹਮਣੇ ਜਾਂਦੀ, ਸ਼ਾਹੀ ਦਰਬਾਰ ਸਜਾਉਂਦੀ ਜਾਂ ਯੁੱਧ ਦੇ ਮੈਦਾਨ ਵਿੱਚ ਜਾਂਦੀ-ਮਰਦਾਂ ਵਾਲੀ ਪੁਸ਼ਾਕ ਪਹਿਨ ਕੇ ਜਾਂਦੀ। ਰਜ਼ੀਆ ਨੇ ਕਿਸੇ ਤੁਰਕ ਦੀ ਥਾਂ ਇਥੋਪੀਅਨ ਗੁਲਾਮ ਜਲਾਲ-ਉਦ-ਦੀਨ ਯਕੂਤ ਨੂੰ ਆਪਣਾ ਨਿੱਜੀ ਸਲਾਹਕਾਰ ਬਣਾ ਲਿਆ ਤੇ ਸਭ ਤੋਂ ਵੱਧ ਉਸ ’ਤੇ ਵਿਸ਼ਵਾਸ ਕਰਨ ਲੱਗੀ। ਉਸ ਨੇ ਯਕੂਤ ਨੂੰ ਸ਼ਾਹੀ ਤਬੇਲਿਆਂ ਦਾ ਨਿਗਰਾਨ ਵੀ ਬਣਾ ਦਿੱਤਾ।
ਵਿਰੋਧਤਾ ਅਤੇ ਮੌਤ
ਸੋਧੋਰਜ਼ੀਆ ਤੁਰਕਾਂ ਦੀ ਸ਼ਕਤੀ ਨੂੰ ਲਲਕਾਰਨ ਲੱਗੀ ਤਾਂ ਉਨ੍ਹਾਂ ਨੇ ਇੱਕ ਔਰਤ ਨੂੰ ਆਪਣੀ ਸ਼ਾਸਕ ਸਵੀਕਾਰਨ ਦੀ ਥਾਂ ਰੋਸ ਪ੍ਰਗਟ ਕਰਨਾ ਸ਼ੁਰੂ ਦਿੱਤਾ। ਉਹ ਉਸ ਦੇ ਵਿਰੁੱਧ ਮਨਸੂਬੇ ਘੜਨ ਲੱਗੇ। 1239 ਵਿੱਚ ਲਾਹੌਰ ਦੇ ਤੁਰਕ ਗਵਰਨਰ ਨੇ ਰਜ਼ੀਆ ਵਿਰੁੱਧ ਬਗ਼ਾਵਤ ਕਰ ਦਿੱਤੀ। ਜਦੋਂ ਰਜ਼ੀਆ ਨੇ ਉਸ ਵਿਰੁੱਧ ਕੂਚ ਕੀਤਾ ਤਾਂ ਪਹਿਲਾਂ ਤਾਂ ਉਹ ਡਰਦਾ ਮਾਰਾ ਭੱਜ ਗਿਆ ਅਤੇ ਫਿਰ ਉਸ ਨੇ ਰਜ਼ੀਆ ਤੋਂ ਮੁਆਫ਼ੀ ਮੰਗ ਲਈ। ਰਜ਼ੀਆ ਦੇ ਬਚਪਨ ਦਾ ਸਾਥੀ ਤੇ ਬਠਿੰਡੇ ਦਾ ਗਵਰਨਰ ਮਲਿਕ ਅਲਤੂਨੀਆ ਉਨ੍ਹਾਂ ਹੋਰ ਪ੍ਰਾਂਤਕ ਗਵਰਨਰਾਂ ਨਾਲ ਰਲ ਕੇ ਵਿਦਰੋਹ ਵਿੱਚ ਸ਼ਾਮਲ ਹੋ ਗਿਆ ਜਿਹੜੇ ਉਸ ਦੇ ਸੱਤਾ-ਅਧਿਕਾਰ ਨੂੰ ਮੰਨਣ ਤੋਂ ਇਨਕਾਰੀ ਸਨ। ਰਜ਼ੀਆ ਨੇ ਬਠਿੰਡੇ ਵਿੱਚ ਹਥਿਆਰਬੰਦ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਸਿੱਟੇ ਵਜੋਂ ਰਜ਼ੀਆ ਤੇ ਅਲਤੂਨੀਆ ਵਿਚਕਾਰ ਜੰਗ ਹੋਈ। ਰਜ਼ੀਆ ਦਾ ਵਫ਼ਾਦਾਰ ਸਲਾਹਕਾਰ ਯਕੂਤ ਮਾਰਿਆ ਗਿਆ। ਉਸ ਨੂੰ ਦਿੱਲੀ ਦੀ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੇ ਭਰਾ ਬਹਿਰਾਮ ਸ਼ਾਹ ਨੂੰ ਸੁਲਤਾਨ ਬਣਾ ਦਿੱਤਾ। ਰਜ਼ੀਆ ਨੂੰ ਕੈਦੀ ਬਣਾ ਲਿਆ। ਮੌਤ ਦੇ ਪੰਜਿਆਂ ਤੋਂ ਬਚਣ ਲਈ ਰਜ਼ੀਆ ਅਲਤੂਨੀਆ ਨਾਲ ਵਿਆਹ ਕਰਾਉਣ ਲਈ ਸਹਿਮਤ ਹੋ ਗਈ। ਰਜ਼ੀਆ ਤੇ ਅਲਤੂਨੀਆ ਦੋਵੇਂ ਇਕ-ਦੂਜੇ ਨੂੰ ਚਾਹੁਣ ਲੱਗ ਪਏ ਸਨ। ਰਜ਼ੀਆ ਤੇ ਅਲਤੂਨੀਆ ਦੋਵਾਂ ਨੇ ਜੰਗ ਰਾਹੀਂ ਬਹਿਰਾਮ ਸ਼ਾਹ ਤੋਂ ਸਲਤਨਤ ਵਾਪਸ ਲੈਣੀ ਚਾਹੀ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਤੁਰਕਾਂ ਨੇ ਉਨ੍ਹਾਂ ਨੂੰ ਮੈਦਾਨ ਛੱਡਣ ਲਈ ਮਜਬੂਰ ਕਰ ਦਿੱਤਾ। ਅਗਲੇ ਦਿਨ ਉਹ ਕੈਥਲ ਪੁੱਜ ਗਏ ਜਿੱਥੇ ਉਨ੍ਹਾਂ ਦੀਆਂ ਬਾਕੀ ਫੌਜਾਂ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ। ਦੋਵੇਂ ਜਾਟਾਂ ਦੇ ਹੱਥਾਂ ਵਿੱਚ ਆ ਗਏ, ਪਹਿਲਾਂ ਠੱਗੇ ਗਏ ਅਤੇ ਫਿਰ 14 ਅਕਤੂਬਰ, 1240 ਨੂੰ ਮਾਰੇ ਗਏ। ਜਿਸ ਕਿਸਾਨ ਨੇ ਉਸ ਨੂੰ ਖਾਣਾ ’ਤੇ ਸੌਣ ਲਈ ਛੱਤ ਪ੍ਰਦਾਨ ਕੀਤੀ, ਉਸੇ ਨੇ ਉਸ ਨੂੰ ਸੁੱਤੀ ਪਈ ਨੂੰ ਮਾਰ ਦਿੱਤਾ ਸੀ। ਉਸ ਦੇ ਭਰਾ ਬਹਿਰਾਮ ਸ਼ਾਹ ਨੂੰ ਵੀ ਅਯੋਗ ਹੋਣ ਕਾਰਨ ਬਾਅਦ ਵਿੱਚ ਗੱਦੀਉਂ ਲਾਹ ਦਿੱਤਾ।
ਕੰਮ
ਸੋਧੋਰਜ਼ੀਆ ਦਾ ਮੰਨਣਾ ਸੀ ਕਿ ਧਰਮ ਦੇ ਅੰਗਾਂ ਨਾਲੋਂ ਧਰਮ ਦੇ ਮੂਲ ਉਦੇਸ਼ ਵਿੱਚ ਵਿਸ਼ਵਾਸ ਰੱਖਣਾ ਜ਼ਿਆਦਾ ਮਹੱਤਵਪੂਰਨ ਹੈ। ਦੱਖਣੀ ਏਸ਼ੀਆ ਦੀ ਪਹਿਲੀ ਮੁਸਲਿਮ ਸੁਲਤਾਨ ਮਹਿਲਾ ਰਜ਼ੀਆ ਨੇ ਕਈ ਸਕੂਲ, ਸਿੱਖਿਆ ਸੰਸਥਾਵਾਂ ਅਤੇ ਪਬਲਿਕ ਲਾਇਬ੍ਰੇਰੀਆਂ ਖੋਲ੍ਹੀਆਂ ਜਿਨ੍ਹਾਂ ਵਿੱਚ ਕੁਰਾਨ ਸਮੇਤ ਉੱਚ ਕੋਟੀ ਦੇ ਦਾਰਸ਼ਨਿਕਾਂ ਦੀਆਂ ਪੁਸਤਕਾਂ ਸ਼ਾਮਲ ਸਨ। ਉਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਵਿਗਿਆਨ, ਦਰਸ਼ਨ, ਪੁਲਾੜ ਅਤੇ ਸਾਹਿਤ ਦੇ ਖੇਤਰ ਵਿੱਚ ਹਿੰਦੂਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਸੀ।
ਹਵਾਲੇ
ਸੋਧੋ- ↑ Service, Tribune News. "ਬਹੁਤ ਗਿਆਨਵਾਨ ਸਨ ਮੁਗ਼ਲ ਸ਼ਹਿਜ਼ਾਦੀਆਂ…". Tribuneindia News Service. Archived from the original on 2022-11-09. Retrieved 2022-05-13.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help) - ↑ "Gloria Steinem (Introduction), Herstory: Women Who Changed the World, eds. Deborah G. Ohrn and Ruth Ashby, Viking, (1995) p. 34-36. ISBN 978-0sex670854349". Archived from the original on 2006-06-19. Retrieved 2014-02-23.
{{cite web}}
: Unknown parameter|dead-url=
ignored (|url-status=
suggested) (help) - ↑ ਸੁਰਿੰਦਰ ਸਿੰਘ ਤੇਜ (2018-08-12). "ਬਹੁਤ ਗਿਆਨਵਾਨ ਸਨ ਮੁਗ਼ਲ ਸ਼ਹਿਜ਼ਾਦੀਆਂ…". ਪੰਜਾਬੀ ਟ੍ਰਿਬਿਊਨ. Retrieved 2018-08-13.
{{cite news}}
: Cite has empty unknown parameter:|dead-url=
(help)[permanent dead link] - ↑ Table of Delhi Kings: Muazzi Slave King The Imperial Gazetteer of India, 1909, v. 2, p. 368..