ਰਾਜਾ ਭਸੀਨ
ਚੰਦਰ ਹਾਸ ਭਸੀਨ (ਜਨਮ 30 ਜਨਵਰੀ 1961), ਆਪਣੇ ਕਲਮੀ-ਨਾਮ ਰਾਜਾ ਭਸੀਨ ਤੋਂ ਜਾਣਿਆ ਜਾਂਦਾ ਇੱਕ ਲੇਖਕ, ਇਤਿਹਾਸਕਾਰ, ਜਨਤਕ ਬੁਲਾਰਾ, ਅਤੇ ਹਿਮਾਚਲ ਪ੍ਰਦੇਸ਼, ਭਾਰਤ ਤੋਂ ਕਿਊਰੇਟਰ ਹੈ। ਉਸਨੂੰ ਬਸਤੀਵਾਦੀ ਯੁੱਗ ਦੇ ਸ਼ਿਮਲਾ(ਬ੍ਰਿਟਿਸ਼ ਰਾਜ ਦੀ ਗਰਮੀਆਂ ਦੀ ਰਾਜਧਾਨੀ) ਅਤੇ ਹਿਮਾਚਲ ਪ੍ਰਦੇਸ਼ ਰਾਜ ਦੀ ਮੌਜੂਦਾ ਰਾਜਧਾਨੀ ਦੇ ਸੱਭਿਆਚਾਰਕ ਅਤੇ ਆਰਕੀਟੈਕਚਰਲ ਇਤਿਹਾਸ ਬਾਰੇ ਇੱਕ ਅਥਾਰਟੀ ਮੰਨਿਆ ਜਾਂਦਾ ਹੈ। ਭਸੀਨ ਵਿਸ਼ੇਸ਼ ਤੌਰ 'ਤੇ ਸ਼ਿਮਲਾ: ਬ੍ਰਿਟਿਸ਼ ਇੰਡੀਆ ਦੀ ਸਮਰ ਕੈਪੀਟਲ, (ਪਹਿਲੀ ਵਾਰ 1992 ਵਿੱਚ ਪ੍ਰਕਾਸ਼ਿਤ) ਆਪਣੀ ਕਿਤਾਬ ਸਦਕਾ ਚਰਚਿਤ ਨਾਮ ਹੈ। ਉਹ ਕਈ ਪ੍ਰਸਿੱਧ ਯਾਤਰਾ ਅਤੇ ਇਤਿਹਾਸਕ ਦਸਤਾਵੇਜ਼ੀ ਫ਼ਿਲਮਾਂ ਵਿੱਚ ਸ਼ਿਮਲਾ ਦੇ ਇੱਕ ਮਾਹਰ ਦੇ ਤੌਰ ਤੇ ਪੇਸ਼ ਹੋਇਆ ਹੈ, ਜਿਨ੍ਹਾਂ ਵਿੱਚ ਵਿਲੀਅਮ ਡੈਲਰੀਮਪਲ, ਮਾਈਕਲ ਪਾਲਿਨ, ਗੁਰਿੰਦਰ ਚੱਢਾ ਅਤੇ ਐਂਥਨੀ ਬੋਰਡੇਨ ਦੀਆਂ ਬਣਾਈਆਂ ਫ਼ਿਲਮਾਂ ਵੀ ਹਨ। ਭਸੀਨ ਨੂੰ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਪਹਿਲੂਆਂ, ਜਿਸ ਵਿੱਚ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਰਾਸਤ ਵੀ ਸ਼ਾਮਲ ਹੈ, ਦੇ ਇੱਕ ਮਾਹਰ ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਵਿਸ਼ਿਆਂ ਬਾਰੇ ਵੀ ਉਸਨੇ ਵਿਆਪਕ ਤੌਰ 'ਤੇ ਲਿਖਿਆ ਅਤੇ ਲੈਕਚਰ ਦਿੱਤੇ ਹਨ।
ਹਾਜਾ ਭਸੀਨ | |
---|---|
ਜਨਮ | ਚੰਦਰ ਹਾਸ ਭਸੀਨ 30 ਜਨਵਰੀ 1961 ਚੰਡੀਗੜ੍ਹ, ਭਾਰਤ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਬਿਸ਼ਪ ਕਾਟਨ ਸਕੂਲ, ਸ਼ਿਮਲਾ |
ਪੇਸ਼ਾ | ਲੇਖਕ, ਇਤਿਹਾਸਕਾਰ, ਜਨਤਕ ਬੁਲਾਰਾ, ਕਿਊਰੇਟਰ |
ਨਿੱਜੀ ਜੀਵਨ ਅਤੇ ਸਿੱਖਿਆ
ਸੋਧੋਭਸੀਨ ਨੇ ਆਪਣੀ ਸਕੂਲੀ ਸਿੱਖਿਆ ਬਿਸ਼ਪ ਕਾਟਨ ਸਕੂਲ, ਸ਼ਿਮਲਾ ਤੋਂ ਪ੍ਰਾਪਤ ਕੀਤੀ, ਜਿੱਥੋਂ ਉਹ 1976 ਵਿੱਚ ਪੂਰੀ ਕੀਤੀ। [1] ਫਿਰ ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੜ੍ਹਾਈ ਕੀਤੀ, ਜਿੱਥੋਂ ਉਸਨੇ ਇਤਿਹਾਸ ਵਿੱਚ ਬੀਏ ਅਤੇ ਐਮਏ ਕੀਤੀ। [2]
2014 ਦੀ ਇੱਕ ਇੰਟਰਵਿਊ ਵਿੱਚ, ਭਸੀਨ ਨੇ ਅਨੁਭਵੀ ਭਾਰਤੀ ਪੱਤਰਕਾਰ ਅਤੇ ਲੇਖਕ ਖੁਸ਼ਵੰਤ ਸਿੰਘ ਨੂੰ ਇੱਕ ਲੇਖਕ ਵਜੋਂ ਆਪਣੇ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਪ੍ਰੇਰਨਾ ਸਰੋਤ ਦੱਸਿਆ। [3]
ਭਸੀਨ ਸ਼ਿਮਲਾ ਵਿੱਚ ਰਹਿੰਦਾ ਹੈ ਅਤੇ ਸਾਲ ਵਿੱਚ ਕਈ ਮਹੀਨੇ ਨਵੀਂ ਦਿੱਲੀ ਵਿੱਚ ਆਪਣੇ ਦੂਜੇ ਘਰ ਵਿੱਚ ਬਿਤਾਉਂਦਾ ਹੈ। [4] ਉਹ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਪੁੱਤਰ ਹਨ। [5] ਉਹ ਐਮੇਚਿਓਰ ਡਰਾਮੇਟਿਕਸ ਕਲੱਬ, ਸ਼ਿਮਲਾ, ਅਤੇ ਓਲਡ ਕਾਟੋਨੀਅਨਜ਼ ਐਸੋਸੀਏਸ਼ਨ, ਸ਼ਿਮਲਾ ਦਾ ਮੈਂਬਰ ਹੈ। [6] [7]
ਹਵਾਲੇ
ਸੋਧੋ- ↑ "School days of writer Ruskin Bond in Shimla evoke old Cottonian nostalgia". Hindustan Times (in ਅੰਗਰੇਜ਼ੀ). 2017-07-08. Retrieved 2023-01-21.
- ↑ Dutt, Nirupama; Garewal, Naveen S. (3 October 2005). "Regional Briefs - 'King' of the hills". www.tribuneindia.com. Retrieved 2023-01-21.
- ↑ "He inspired me to write, says historian Raaja Bhasin". Hindustan Times (in ਅੰਗਰੇਜ਼ੀ). 2014-03-21. Retrieved 2023-01-18.
- ↑ "Indian Summer". www.martinrandall.com. Retrieved 2023-01-18.
- ↑ Bhasin, Raaja. "Midnight's children look back". Tribuneindia News Service (in ਅੰਗਰੇਜ਼ੀ). Retrieved 2023-01-18.
- ↑ "Shimla Amateur Dramatics Club". adcshimla1837.com. Retrieved 2023-01-18.
- ↑ "Raaja Bhasin". Old Cottonians Association (in ਅੰਗਰੇਜ਼ੀ (ਅਮਰੀਕੀ)). 12 September 2020. Retrieved 2023-01-20.