ਰਾਹਤ ਫ਼ਤਿਹ ਅਲੀ ਖ਼ਾਨ

ਪਾਕਿਸਤਾਨੀ ਸੂਫੀ ਗਾਇਕ ਅਤੇ ਸੰਗੀਤਕਾਰ
(ਰਾਹਤ ਫ਼ਤਹਿ ਅਲੀ ਖ਼ਾਨ ਤੋਂ ਮੋੜਿਆ ਗਿਆ)

ਰਾਹਤ ਫਤਿਹ ਅਲੀ ਖਾਂ (ਜਨਮ 1974) ਇੱਕ ਪਾਕਿਸਤਾਨੀ ਗਾਇਕ ਹੈ। ਇਹ ਉਸਤਾਦ ਨੁਸਰਤ ਫਤਿਹ ਅਲੀ ਖਾਂ ਦਾ ਭਤੀਜਾ ਹੈ। ਇਹ ਬਾਲੀਵੁੱਡ ਅਤੇ ਲਾਲੀਵੁੱਡ ਦਾ ਇੱਕ ਮਸ਼ਹੂਰ ਪਲੇਬੈਕ ਗਾਇਕ ਹੈ।

ਰਾਹਤ ਨੁਸਰਤ ਫਤਿਹ ਅਲੀ ਖਾਂ
ਰਾਹਤ ਫਤਿਹ ਅਲੀ ਖਾਂ
ਰਾਹਤ ਫਤਿਹ ਅਲੀ ਖਾਂ
ਜਾਣਕਾਰੀ
ਜਨਮ ਦਾ ਨਾਮਰਾਹਤ ਫਤਿਹ ਅਲੀ ਖਾਂ
ਜਨਮ (1974-12-09) 9 ਦਸੰਬਰ 1974 (ਉਮਰ 50)
ਫੈਸਲਾਬਾਦ, ਪੰਜਾਬ, ਪਾਕਿਸਤਾਨ
ਮੂਲਪਾਕਿਸਤਾਨ
ਵੰਨਗੀ(ਆਂ)ਕੱਵਾਲੀ
ਕਿੱਤਾਗਾਇਕ, ਸੰਗੀਤਕਾਰ
ਸਾਜ਼ਹਰਮੋਨੀਅਮ
ਸਾਲ ਸਰਗਰਮ1985–ਹੁਣ ਤੱਕ
ਵੈਂਬਸਾਈਟwww.rfak.net

ਮੁਢਲੀ ਜ਼ਿੰਦਗੀ

ਸੋਧੋ

ਰਾਹਤ ਦਾ ਜਨਮ ਫ਼ੈਸਲਾਬਾਦ 1974 ਵਿੱਚ ਰਵਾਇਤੀ ਸੰਗੀਤਕਾਰਾਂ ਦੇ ਇੱਕ ਖ਼ਾਨਦਾਨ ਵਿੱਚ ਹੋਇਆ ਸੀ।[1] ਉਸ ਦੇ ਪਿਤਾ ਦਾ ਨਾਮ ਫ਼ਰਖ਼ ਫ਼ਤਿਹ ਅਲੀ ਖ਼ਾਨ ਸੀ। ਨੁਸਰਤ ਫ਼ਤਿਹ ਅਲੀ ਖ਼ਾਨ ਉਸ ਦਾ ਤਾਇਆ ਅਤੇ ਉਘਾ ਕੱਵਾਲ ਫ਼ਤਿਹ ਅਲੀ ਖ਼ਾਨ ਉਸ ਦਾ ਦਾਦਾ ਸੀ।[1] ਅਤੇ ਉਸਨੇ ਕਲਾਸਿਕੀ ਸੰਗੀਤ ਅਤੇ ਕੱਵਾਲੀ ਦੀ ਕਲਾ ਵਿੱਚ ਆਪਣੇ ਤਾਏ ਨੁਸਰਤ ਫ਼ਤਿਹ ਅਲੀ ਖ਼ਾਨ ਤੋਂ ਤਰਬੀਅਤ ਹਾਸਲ ਕੀਤੀ ਸੀ।

ਪੇਸ਼ਾਵਰਾਨਾ ਜ਼ਿੰਦਗੀ

ਸੋਧੋ

ਰਾਹਤ ਦਾ ਪਹਿਲਾ ਅਵਾਮੀ ਫ਼ਨੀ ਮੁਜ਼ਾਹਰਾ ਦਸ ਗਿਆਰਾਂ ਬਰਸ ਦੀ ਉਮਰ ਵਿੱਚ ਹੋਇਆ ਜਦ ਉਸ ਨੇ ਆਪਣੇ ਚਾਚਾ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਨਾਲ 1985 ਵਿੱਚ ਬਰਤਾਨੀਆ ਦਾ ਦੌਰਾ ਕੀਤਾ, ਅਤੇ ਕੱਵਾਲੀ ਪਾਰਟੀ ਦੇ ਨਾਲ ਗਾਉਣ ਦੇ ਇਲਾਵਾ ਸੋਲੋ ਗਾਣੇ ਭੀ ਗਾਏ।[2] [3] 27 ਜੁਲਾਈ 1985 ਨੂੰ ਬਰਮਿੰਘਮ ਦੀ ਇਕ ਕਨਸਰਟ ਵਿੱਚ ਉਸ ਨੇ ਸੋਲੋ ਗ਼ਜ਼ਲ ਮੁੱਖ ਤੇਰਾ ਸੋਹਣਿਆ ਸ਼ਰਾਬ ਨਾਲੋਂ ਚੰਗਾ ਏ ਗਾਈ। 1985 ਵਿੱਚ ਹਾਇਰੋ ਤਫ਼ਰੀਹੀ ਕੇਂਦਰ ਦੇ ਇਕ ਕਨਸਰਟ ਵਿੱਚ ਉਸ ਨੇ ਇਕ ਸੋਲੋ ਗਾਣਾ ਗਿਣ ਗਿਣ ਤਾਰੇ ਲੰਘ ਗਈਆਂ ਰਾਤਾਂ ਗਾਇਆ।

ਪਾਪ (2004) ਦੇ ਹਿਟ ਗਾਣੇ ਮਨ ਕੀ ਲਗਨ ਨਾਲ ਉਸ ਨੇ ਬਾਲੀਵੁੱਡ ਵਿੱਚ ਪਲੇਬੈਕ ਗਾਇਕ ਦੇ ਤੌਰ ਤੇ ਅਪਣਾ ਨਾਮ ਦਰਜ ਕਰਵਾਇਆ। ਬਾਲੀਵੁੱਡ ਫ਼ਿਲਮਾਂ ਦੇ ਗਾਣਿਆਂ ਦੀ ਵਜ੍ਹਾ ਉਹ ਹਿੰਦੁਸਤਾਨ ਵਿੱਚ ਵੀ ਬਹੁਤ ਮਕਬੂਲ ਹੈ।[4]

2010 ਵਿੱਚ ਉਸ ਨੇ ਬਰਤਾਨੀਆ ਦੇ ਏਸ਼ੀਆਈ ਸੰਗੀਤ ਇਨਾਮਾਂ ਵਿੱਚ "ਬਿਹਤਰੀਨ ਕੌਮਾਂਤਰੀ ਐਕਟ" ਦਾ ਇਨਾਮ ਜਿੱਤਿਆ

ਐਲਬਮਾਂ / ਮਿਊਜ਼ਿਕ ਕਰਿਅਰ

ਸੋਧੋ

ਹਵਾਲੇ

ਸੋਧੋ
  1. 1.0 1.1 "Rahat Fateh Ali Khan Information". Answers.com. Retrieved 4 August 2010.
  2. Introduction to the Nusrat Fateh Ali Khan DVD Live in Concert in the U.K., Vol. 8 (Oriental Star Agencies)
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
  4. Pallavi Jassi (Apr 20, 2008). "Sufi sublime". انڈین ایکسپرییس. Archived from the original on ਦਸੰਬਰ 25, 2018. Retrieved ਅਪ੍ਰੈਲ 15, 2016. {{cite news}}: Check date values in: |access-date= (help); Unknown parameter |dead-url= ignored (|url-status= suggested) (help)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.