ਰਾਹਤ ਫ਼ਤਿਹ ਅਲੀ ਖ਼ਾਨ
ਰਾਹਤ ਫਤਿਹ ਅਲੀ ਖਾਂ (ਜਨਮ 1974) ਇੱਕ ਪਾਕਿਸਤਾਨੀ ਗਾਇਕ ਹੈ। ਇਹ ਉਸਤਾਦ ਨੁਸਰਤ ਫਤਿਹ ਅਲੀ ਖਾਂ ਦਾ ਭਤੀਜਾ ਹੈ। ਇਹ ਬਾਲੀਵੁੱਡ ਅਤੇ ਲਾਲੀਵੁੱਡ ਦਾ ਇੱਕ ਮਸ਼ਹੂਰ ਪਲੇਬੈਕ ਗਾਇਕ ਹੈ।
ਰਾਹਤ ਨੁਸਰਤ ਫਤਿਹ ਅਲੀ ਖਾਂ | |
---|---|
ਜਾਣਕਾਰੀ | |
ਜਨਮ ਦਾ ਨਾਮ | ਰਾਹਤ ਫਤਿਹ ਅਲੀ ਖਾਂ |
ਜਨਮ | ਫੈਸਲਾਬਾਦ, ਪੰਜਾਬ, ਪਾਕਿਸਤਾਨ | 9 ਦਸੰਬਰ 1974
ਮੂਲ | ਪਾਕਿਸਤਾਨ |
ਵੰਨਗੀ(ਆਂ) | ਕੱਵਾਲੀ |
ਕਿੱਤਾ | ਗਾਇਕ, ਸੰਗੀਤਕਾਰ |
ਸਾਜ਼ | ਹਰਮੋਨੀਅਮ |
ਸਾਲ ਸਰਗਰਮ | 1985–ਹੁਣ ਤੱਕ |
ਵੈਂਬਸਾਈਟ | www.rfak.net |
ਮੁਢਲੀ ਜ਼ਿੰਦਗੀ
ਸੋਧੋਰਾਹਤ ਦਾ ਜਨਮ ਫ਼ੈਸਲਾਬਾਦ 1974 ਵਿੱਚ ਰਵਾਇਤੀ ਸੰਗੀਤਕਾਰਾਂ ਦੇ ਇੱਕ ਖ਼ਾਨਦਾਨ ਵਿੱਚ ਹੋਇਆ ਸੀ।[1] ਉਸ ਦੇ ਪਿਤਾ ਦਾ ਨਾਮ ਫ਼ਰਖ਼ ਫ਼ਤਿਹ ਅਲੀ ਖ਼ਾਨ ਸੀ। ਨੁਸਰਤ ਫ਼ਤਿਹ ਅਲੀ ਖ਼ਾਨ ਉਸ ਦਾ ਤਾਇਆ ਅਤੇ ਉਘਾ ਕੱਵਾਲ ਫ਼ਤਿਹ ਅਲੀ ਖ਼ਾਨ ਉਸ ਦਾ ਦਾਦਾ ਸੀ।[1] ਅਤੇ ਉਸਨੇ ਕਲਾਸਿਕੀ ਸੰਗੀਤ ਅਤੇ ਕੱਵਾਲੀ ਦੀ ਕਲਾ ਵਿੱਚ ਆਪਣੇ ਤਾਏ ਨੁਸਰਤ ਫ਼ਤਿਹ ਅਲੀ ਖ਼ਾਨ ਤੋਂ ਤਰਬੀਅਤ ਹਾਸਲ ਕੀਤੀ ਸੀ।
ਪੇਸ਼ਾਵਰਾਨਾ ਜ਼ਿੰਦਗੀ
ਸੋਧੋਰਾਹਤ ਦਾ ਪਹਿਲਾ ਅਵਾਮੀ ਫ਼ਨੀ ਮੁਜ਼ਾਹਰਾ ਦਸ ਗਿਆਰਾਂ ਬਰਸ ਦੀ ਉਮਰ ਵਿੱਚ ਹੋਇਆ ਜਦ ਉਸ ਨੇ ਆਪਣੇ ਚਾਚਾ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਨਾਲ 1985 ਵਿੱਚ ਬਰਤਾਨੀਆ ਦਾ ਦੌਰਾ ਕੀਤਾ, ਅਤੇ ਕੱਵਾਲੀ ਪਾਰਟੀ ਦੇ ਨਾਲ ਗਾਉਣ ਦੇ ਇਲਾਵਾ ਸੋਲੋ ਗਾਣੇ ਭੀ ਗਾਏ।[2] [3] 27 ਜੁਲਾਈ 1985 ਨੂੰ ਬਰਮਿੰਘਮ ਦੀ ਇਕ ਕਨਸਰਟ ਵਿੱਚ ਉਸ ਨੇ ਸੋਲੋ ਗ਼ਜ਼ਲ ਮੁੱਖ ਤੇਰਾ ਸੋਹਣਿਆ ਸ਼ਰਾਬ ਨਾਲੋਂ ਚੰਗਾ ਏ ਗਾਈ। 1985 ਵਿੱਚ ਹਾਇਰੋ ਤਫ਼ਰੀਹੀ ਕੇਂਦਰ ਦੇ ਇਕ ਕਨਸਰਟ ਵਿੱਚ ਉਸ ਨੇ ਇਕ ਸੋਲੋ ਗਾਣਾ ਗਿਣ ਗਿਣ ਤਾਰੇ ਲੰਘ ਗਈਆਂ ਰਾਤਾਂ ਗਾਇਆ।
ਪਾਪ (2004) ਦੇ ਹਿਟ ਗਾਣੇ ਮਨ ਕੀ ਲਗਨ ਨਾਲ ਉਸ ਨੇ ਬਾਲੀਵੁੱਡ ਵਿੱਚ ਪਲੇਬੈਕ ਗਾਇਕ ਦੇ ਤੌਰ ਤੇ ਅਪਣਾ ਨਾਮ ਦਰਜ ਕਰਵਾਇਆ। ਬਾਲੀਵੁੱਡ ਫ਼ਿਲਮਾਂ ਦੇ ਗਾਣਿਆਂ ਦੀ ਵਜ੍ਹਾ ਉਹ ਹਿੰਦੁਸਤਾਨ ਵਿੱਚ ਵੀ ਬਹੁਤ ਮਕਬੂਲ ਹੈ।[4]
2010 ਵਿੱਚ ਉਸ ਨੇ ਬਰਤਾਨੀਆ ਦੇ ਏਸ਼ੀਆਈ ਸੰਗੀਤ ਇਨਾਮਾਂ ਵਿੱਚ "ਬਿਹਤਰੀਨ ਕੌਮਾਂਤਰੀ ਐਕਟ" ਦਾ ਇਨਾਮ ਜਿੱਤਿਆ
ਐਲਬਮਾਂ / ਮਿਊਜ਼ਿਕ ਕਰਿਅਰ
ਸੋਧੋਹਵਾਲੇ
ਸੋਧੋ- ↑ 1.0 1.1 "Rahat Fateh Ali Khan Information". Answers.com. Retrieved 4 August 2010.
- ↑ Introduction to the Nusrat Fateh Ali Khan DVD Live in Concert in the U.K., Vol. 8 (Oriental Star Agencies)
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Pallavi Jassi (Apr 20, 2008). "Sufi sublime". انڈین ایکسپرییس. Archived from the original on ਦਸੰਬਰ 25, 2018. Retrieved ਅਪ੍ਰੈਲ 15, 2016.
{{cite news}}
: Check date values in:|access-date=
(help); Unknown parameter|dead-url=
ignored (|url-status=
suggested) (help)