ਰੇਡੀਓ ਐਕਟਿਵ ਡਿਕੇ

ਪ੍ਰਕਿਰਿਆ ਜਿਸ ਦੁਆਰਾ ਇੱਕ ਅਸਥਿਰ ਪਰਮਾਣੂ ਰੇਡੀਏਸ਼ਨ ਨੂੰ ਛੱਡਦਾ ਹੈ
(ਰੇਡੀਐਕਟਿਵ ਡਿਕੇ ਤੋਂ ਮੋੜਿਆ ਗਿਆ)

ਰੇਡੀਓ ਐਕਟਿਵ ਡਿਕੇ (ਪ੍ਰਮਾਣੂ ਡਿਕੇ ਜਾ ਫਿਰ ਰੇਡੀਓ ਐਕਟਿਵਿਟੀ) ਇੱਕ ਤਰਾਂ ਦੀ ਕਿਰਿਆ ਹੁੰਦੀ ਹੈ ਜਿਸ ਵਿੱਚ ਇੱਕ ਅਸਥਿਰ ਐਟਮ ਦਾ ਨਿਊਸਲੀਅਸ ਆਪਣੀ ਊਰਜਾ ਨੂੰ ਰੇਡੀਏਸ਼ਨ ਦੇ ਰੂਪ ਵਿਚ ਛੱਡਦਾ ਹੈ ਜਿਸ ਵਿੱਚ ਅਲਫਾ ਕਣ, ਬੀਟਾ ਕਣ, ਗਾਮਾ ਰੇਅ, ਅਤੇ ਤਬਦੀਲੀ ਇੈਕਟ੍ਰੋਨ ਸ਼ਾਮਿਲ ਹੁੰਦੇ ਹਨ। ਕੋਈ ਪਦਾਰਥ ਜੋ ਕਿ ਅਜਿਹੀ ਰੇਡੀਏਸ਼ਨ ਨੂੰ ਲਗਾਤਾਰ ਛੱਡਦਾ ਹੈ ਉਸਨੂੰ ਰੇਡੀਓ ਐਕਟਿਵ ਕਿਹਾ ਜਾਂਦਾ ਹੈ।ਰੇਡੀਓ ਐਕਟਿਵ ਡਿਕੇ ਦੀ ਖੋਜ ਫਰਾਂਸ ਦੇ ਵਿਗਿਆਨੀ ਹੇਨਰੀ ਬੇਕਵੇਰਲ ਨੇ 1896 ਵਿੱਚ ਕੀਤੀ ਸੀ। ਯੂਰੇਨੀਅਮ ਪਹਿਲਾ ਖੋਜਿਆ ਗਿਆ ਕੁਦਰਤੀ ਰੇਡੀਓ ਐਕਟਿਵ ਤੱਤ ਹੈ।[1]ਜਿਹੜਾ ਪਦਾਰਥ ਲਗਾਤਾਰ ਇਹੋ ਵਿਕਰਨਾ ਜਿਸ ਵਿੱਚ ਅਲਫਾ, ਬੀਟਾ ਅਤੇ ਗਾਮਾ ਕਿਰਨਾ ਅਤੇ ਤਬਦੀਲ ਇਲੈਕਟ੍ਰਾਨ ਨਿਕਲਦੀਆਂ ਹਨ ਨੂੰ ਰੇਡੀਓਐਕਟਿਵ ਕਿਹਾ ਜਾਂਦਾ ਹੈ। ਰੇਡੀਓਐਕਟਿਵ ਪਤਨ ਇੱਕ ਤੱਤ ਦੀ ਲਗਾਤਾਰ ਪ੍ਰਤੀਕਿਰੀਆ ਹੈ ਮਿਕਦਾਰ ਮਕੈਨਕੀ ਅਨੁਸਾਰ ਇਹ ਦੱਸਣਾ ਅਸੰਭਵ ਹੈ ਕਿ ਕਿਹੜੇ ਤੱਤ ਦਾ ਪਤਨ ਹੋ ਰਿਹਾ ਹੈ ਇਹਨਾਂ ਦੇ ਪਤਨ ਦੀ ਕਿਰਿਆ ਨੂੰ ਤੱਤ ਦੀ ਅਰਧ ਆਯੂ ਉਮਰ ਨਾਲ ਮਾਪਿਆ ਜਾਂਦਾ ਹੈ। ਰੇਡੀਓਐਕਟਿਵ ਪਤਨ ਬਹੁਤ ਕਿਸਮਾਂ ਦੇ ਹਨ। ਪਹਿਲੀ ਕਿਸਮ ਦੇ ਪਤਨ ਵਿੱਚ ਉਰਜਾ ਦਾ ਘਾਟਾ ਪੈਣ ਨਾਲ ਪਹਿਲੀ ਕਿਸਮ ਦੇ ਨਿਉਕਲੀਅਸ ਦਾ ਦੁਜੇ ਕਿਸਮ ਦੇ ਨਿਉਕਲੀਅਮ ਜਿਸ ਵਿੱਚ ਨਿਊਟਰਾਨ ਅਤੇ ਪ੍ਰੋਟਾਨ ਵੱਖ ਹੁੰਦੇ ਹਨ, ਵਿੱਚ ਬਦਲ ਜਾਂਦਾ ਹੈ। ਇਸ ਵਿੱਚ ਪੈਦਾ ਹੋਇਆ ਤੱਤ ਦੇ ਗੁਣ ਮੁਢਲੇ ਤੱਤ ਨਾਲੋਂ ਬਿਲਕੁਲ ਵੱਖ ਹੁੰਦੇ ਹਨ। ਇਸਤਰ੍ਹਾਂ ਇੱਕ ਨਵੇਂ ਤੱਤ ਦਾ ਪੈਂਦਾ ਹੋਣਾ ਹੈ।

ਅਲਫ਼ਾ ਡਿਕੇ ਵੀ ਇੱਕ ਤਰਾਂ ਦਾ ਰੇਡੀਓ ਐਕਟਿਵ ਡਿਕੇ ਹੈ।

ਕੁੱਝ ਰੇਡੀਓ ਐਕਟਿਵ ਤੱਤ

ਸੋਧੋ
 
ਰੇਡੀਓ ਐਕਟਿਵਿਟੀ ਨੂੰ ਦਰਸ਼ਾਉਂਦਾ ਇੱਕ ਚਿੰਨ

ਇਕਾਈ

ਸੋਧੋ

ਰੇਡੀਓਐਕਟਿਵ ਪਤਨ ਦੀ ਇਕਾਈ ਅੰਤਰਰਾਸਟਰੀ ਇਕਾਈ ਸਿਸਟਮ ਵਿੱਚ ਬੈਕੇਰਲ (Bq) ਹੈ ਇਸ ਨੂੰ ਵਿਗਿਆਨੀ ਹੈਨਰੀ ਬੈਕੇਰਲ ਦੀ ਯਾਦ ਵਿੱਚ ਨਾਮ ਦਿਤਾ ਗਿਆ। ਇੱਕ ਬੈਕੇਰਲ ਪ੍ਰਤੀ ਸੈਕੰਡ ਹੋਣ ਵਾਲੇ ਪਤਨ ਹਨ। ਰੇਡੀਓਐਕਵਿਟ ਦਾ ਪੁਰਾਣੀ ਇਕਾਈ ਕਿਊਰੀ Ci ਸੀ ਜੋ (Ci) = 3.7×1010 Bq ਹੈ।[2]

ਕਿਸਮਾਂ

ਸੋਧੋ
ਪਤਨ ਦਾ ਮਾਡਲ ਮੁੱਖ ਕਣ ਉਤਪਨ ਕਣ
ਨਿਊਕਲੀਆਨ ਦੇ ਉਤਪਨ ਵਾਲ ਪਤਨ
ਅਲਫਾ ਪਤਨ ਨਿਊਕਲੀਅਸ ਵਿੱਚ ਅਲਫਾ ਕਣ (A = 4, Z = 2) ਦਾ ਉਤਪਨ ਹੋਣਾ (A − 4, Z − 2)
ਪ੍ਰੋਟਾਨ ਨਿਕਾਸੀ ਨਿਊਕਲੀਅਸ ਵਿੱਚ ਪ੍ਰੋਟਾਨ ਦੀ ਨਿਕਾਸੀ (A − 1, Z − 1)
ਨਿਊਟਰਾਨ ਨਿਕਾਸੀ ਨਿਊਕਲੀਅਸ ਵਿੱਚ ਇੱਕ ਨਿਊਟਰਾਨ ਦੀ ਨਿਕਾਸੀ (A − 1, Z)
ਦੁਹਰਾ ਪ੍ਰੋਟਾਨ ਨਿਕਾਸੀ ਇਕੋ ਸਮੇਂ ਦੋ ਪ੍ਰੋਟ੍ਰਾਨ ਦੀ ਨਿਕਾਸੀ (A − 2, Z − 2)
ਨਿਊਕਲੀ ਫੱਟ ਨਿਊਕਲੀਅਸ ਦਾ ਦੋ ਜਾਂ ਜ਼ਿਆਦਾ ਨਿਊਕਲੀਅਸ ਅਤੇ ਹੋਰ ਕਣਾਂ ਵਿੱਚ ਫੱਟ ਜਾਣਾ।
ਕਲੱਸਟਰ ਪਤਨ ਨਿਊਕਲੀਅਸ ਦਾ ਸਪੇਸਲ ਕਿਸਮ ਦੇ ਛੋਟੇ ਨਿਊਕਲੀਅਸ ਵਿੱਚ ਫੱਟ ਜਾਣਾ (A1, Z1) ਇਹ ਸਾਰੇ ਅਲਫਾ ਕਣਾਂ ਨਾਲੋਂ ਵੱਡੇ ਹੋਣ (A − A1, Z − Z1) + (A1, Z1)
ਬੀਟਾ ਪਤਨ ਦੇ ਵੱਖ ਵੱਖ ਮੋਡਜ਼:
&ਬੀਟਾ; ਪਤਨ ਨਿਊਕਲੀਅਸ, ਇੱਕ ਇਲੈਕਟਰਾਨ ਅਤੇ ਇਲੈਕਟਰਾਨ ਐਟੀਨਿਊਟ੍ਰੀਨੋ ਪੈਦਾ ਕਰਦਾ ਹੈ (A, Z + 1)
ਪਾਜ਼ੀਟਰਾਨ ਨਿਕਾਸੀ (&ਬੀਟਾ;+ ਪਤਨ) ਨਿਊਕਲੀਅਸ, ਪਾਜ਼ੀਟਰਾਨ ਅਤੇ ਇੱਕ ਇਲੈਕਟਰਾਨ ਨਿਊਟ੍ਰੀਨੋ ਪੈਦਾ ਕਰਦਾ ਹੈ। (A, Z − 1)
ਇਲੈਕਟਰਾਨ ਫੜਨਾ ਇੱਕ ਨਿਊਕਲੀਅਸ ਦਾ ਇੱਕ ਇਲੈਕਟਰਾਨ ਨੂੰ ਫੜਨਾ ਤੇ ਨਿਊਟ੍ਰੀਨੋ ਪੈਦਾ ਕਰਨਾ ਅਤੇ ਇਸ ਨੂੰ ਉਤਸ਼ਾਹਿਤ ਅਸਥਿਰ ਹਾਲਤ ਵਿੱਚ ਛੱਡਣਾ। (A, Z − 1)
ਬੰਧਨ ਅਵਸਥ ਵਾਲ ਬੀਟਾ ਪਤਨ ਇੱਕ ਫਰੀ ਨਿਊਟਰਾਨ ਜਾਂ ਨਿਊਕਲੀਅਸ ਵਾ ਇਲੈਕਟਰਾਨ ਜਾਂ ਐਟੀਨਿਊਟ੍ਰੀਨੋ ਵਿੱਚ ਪਤਨ, ਪਰ ਇਲੈਕਟਰਾਨ ਉਤਪਨ ਨਹੀਂ ਹੁੰਦਾ ਪ੍ਰੰਤੂ ਇਸ ਨੂੰ ਖਾਲੀ K-ਸੈੱਲ ਫੜ ਲੈਂਦਾ ਹੈ ਅਤੇ ਨਿਊਕਲੀਅਸ ਅਸਥਿਰ ਰਹਿ ਜਾਂਦਾ ਹੈ। (A, Z + 1)
ਡਬਲ ਬੀਟਾ ਪਤਨ ਇੱਕ ਨਿਊਕਲੀਅਸ ਦੋ ਇਲੈਕਟਰਾਨ ਅਤੇ ਦੋ ਐਂਟੀਨਿਊਟ੍ਰੋਨੋ ਪੈਦਾ ਕਰਦਾ ਹੈ। (A, Z + 2)
ਡਬਲ ਇਲੈਕਟਰਾਨ ਫੜਨਾ ਨਿਊਕਲੀਅਸ ਦੋ ਆਰਬਿਟਲ ਇਲੈਕਟਰਾਨ ਨੂੰ ਸੋਖ ਲੈਂਦਾ ਹੈ ਅਤੇ ਦੋ ਨਿਊਟ੍ਰੀਨੀ ਪੈਂਦਾ ਕਰਦਾ ਹੈ – ਪੈਂਦਾ ਨਿਊਕਲੀਅਸ ਅਸਥਿਰ ਹਾਲਤ ਵਿੱਚ ਹੁੰਦਾ ਹੈ। (A, Z − 2)
ਪੋਜ਼ੀਟਰਾਨ ਨਿਕਾਸ ਨਾਲ ਇਲੈਕਟਰਾਨ ਫੜਨਾ ਨਿਊਕਲੀਅਸ ਇੱਕ ਇਲੈਕਟਰਾਨ ਨੂੰ ਸੋਖ ਕੇ ਇੱਕ ਪਾਜ਼ਿਟਰਾਨ ਅਤੇ ਇੱਕ ਨਿਊਟ੍ਰੀਨੀ ਪੈਂਦਾ ਕਰਨਾ (A, Z − 2)
ਡਬਲ ਪਾਜ਼ੀਟਰਾਨ ਨਿਕਾਸੀ ਨਿਊਕਲੀਅਸ ਦੋ ਪਾਜ਼ੀਟਰਾਨ ਅਤੇ ਦੋ ਨਿਊਟ੍ਰੀਨੋ ਪੈਦਾ ਕਰਨਾ (A, Z − 2)
ਇਕੋ ਨਿਊਕਲੀਅਸ ਵਿੱਚ ਹਾਲਤਾ ਦਾ ਬਦਲਾ:
ਆਈਸੋਮੇਰਿਕ ਬਦਲਾਅ ਉਤਸ਼ਾਹਿਤ ਨਿਊਕਲੀਅਸ ਦਾ ਉਚ-ਉਰਜਾ ਫੋਟਾਨ (ਗਾਮਾ ਕਿਰਨ) (A, Z)
ਅੰਦਰੂਨੀ ਬਦਲਾਅ ਜੋ ਤੱਤ ਤੋਂ ਇਲੈਕਟਰਾਨ ਵੱਖ ਹੋਇਆ ਹੈ ਉਸ ਨੂਮ ਉਰਜਾ ਦਾ ਬਦਲਾਅ (A, Z)

ਹਵਾਲੇ

ਸੋਧੋ
  1. [[1]]
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).