ਰੇ ਅਘਯਾਨ
ਗੋਰਗੇਨ ਰੇ ਅਘਯਾਨ(28 ਜੁਲਾਈ, 1928 – ਅਕਤੂਬਰ 10, 2011) [1] ਇੱਕ ਅਮਰੀਕੀ ਫੈਸ਼ਨ ਡਿਜ਼ਾਈਨਰ ਅਤੇ ਸੰਯੁਕਤ ਰਾਜ ਫ਼ਿਲਮ ਉਦਯੋਗ ਲਈ ਪੋਸ਼ਾਕ ਡਿਜ਼ਾਈਨਰ ਸੀ। ਉਸਨੇ ਇੱਕ ਐਮੀ ਅਵਾਰਡ ਹਾਸਿਲ ਕੀਤਾ ਅਤੇ ਉਸਨੂੰ ਉਸਦੇ ਪਹਿਰਾਵੇ ਦੇ ਡਿਜ਼ਾਈਨ ਲਈ ਅਕੈਡਮੀ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ। 1960 ਦੇ ਦਹਾਕੇ ਦੇ ਸ਼ੁਰੂ ਤੋਂ ਲੈ ਕੇ 2011 ਵਿੱਚ ਉਸਦੀ ਮੌਤ ਤੱਕ, ਅਘਯਾਨ ਦਾ ਸਾਥੀ ਫੈਸ਼ਨ ਡਿਜ਼ਾਈਨਰ ਬੌਬ ਮੈਕੀ ਰਿਹਾ।
Ray Aghayan | |
---|---|
ਜਨਮ | Gorgen Ray Aghayan ਜੁਲਾਈ 28, 1928 |
ਮੌਤ | ਅਕਤੂਬਰ 10, 2011 Los Angeles, California, U.S. | (ਉਮਰ 83)
ਪੇਸ਼ਾ | Costume designer |
ਸਾਥੀ | Bob Mackie |
ਸ਼ੁਰੂਆਤੀ ਜੀਵਨ ਅਤੇ ਸਿੱਖਿਆ
ਸੋਧੋਅਘਯਾਨ ਦਾ ਜਨਮ ਤਹਿਰਾਨ, ਈਰਾਨ ਵਿੱਚ ਇੱਕ ਅਮੀਰ ਈਰਾਨੀ-ਆਰਮੀਨੀਆਈ ਪਰਿਵਾਰ ਵਿੱਚ ਹੋਇਆ ਸੀ।[2] ਅਘਯਾਨ ਦੀ ਮਾਂ ਜਵਾਨੀ ਵਿਚ ਹੀ ਵਿਧਵਾ ਹੋ ਗਈ ਸੀ ਅਤੇ ਪਹਿਲਵੀ ਪਰਿਵਾਰ ਲਈ ਪਹਿਰਾਵਾ ਬਣਾਉਂਦੀ ਸੀ।[1][2] 13 ਸਾਲ ਦੀ ਉਮਰ ਵਿੱਚ ਅਘਯਾਨ ਨੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੇ ਦਰਬਾਰ ਲਈ ਪਹਿਰਾਵਾ ਡਿਜ਼ਾਈਨ ਕਰਨ ਵਿੱਚ ਸਹਾਇਤਾ ਕੀਤੀ।[1][2] ਉਸਦਾ ਪਹਿਲਾ ਪਹਿਰਾਵਾ ਮਿਸਰ ਦੀ ਫੌਜ਼ੀਆ ਫੁਆਦ ਲਈ ਸੀ, ਜੋ ਈਰਾਨ ਦੇ ਆਖ਼ਰੀ ਸ਼ਾਹ ਦੀ ਪਹਿਲੀ ਪਤਨੀ ਸੀ।[2] 1940 ਦੇ ਦਹਾਕੇ ਦੌਰਾਨ ਅਘਯਾਨ ਇੱਕ ਨੌਜਵਾਨ ਦੇ ਰੂਪ ਵਿੱਚ ਕੈਲੀਫੋਰਨੀਆ ਆਇਆ ਸੀ।
ਜੀਵਨੀ
ਸੋਧੋ1950 ਦੇ ਦਹਾਕੇ ਦੌਰਾਨ ਅਘਯਾਨ ਨੇ ਲਾਸ ਏਂਜਲਸ ਵਿੱਚ ਟੈਲੀਵਿਜ਼ਨ ਕਾਸਟਿਊਮਿੰਗ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[2] 1963-64 ਵਿੱਚ ਅਘਯਾਨ ਨੇ ਸੀ.ਬੀ.ਐਸ. 'ਤੇ ਸੰਗੀਤਕ ਵਿਭਿੰਨਤਾ ਦੇ ਸ਼ੋਅ ਲਈ ਜੂਡੀ ਗਰਲੈਂਡ ਲਈ ਪਹਿਰਾਵੇ ਅਤੇ ਪੁਸ਼ਾਕ ਡਿਜ਼ਾਈਨ ਕੀਤੇ।[1] ਉਸਨੇ 1967 ਵਿੱਚ ਆਪਣੇ ਸਾਥੀ ਬੌਬ ਮੈਕੀ ਨਾਲ ਐਲਿਸ ਥ੍ਰੂ ਦ ਲੁਕਿੰਗ ਗਲਾਸ (1966 ਫ਼ਿਲਮ) ਵਿੱਚ ਕੰਮ ਕਰਨ ਲਈ ਇੱਕ ਐਮੀ ਅਵਾਰਡ ਹਾਸਿਲ ਕੀਤਾ। ਅਘਯਾਨ ਨੂੰ 1970 ਵਿੱਚ ਗੇਲੀ, ਗੇਲੀ, 1973 ਵਿੱਚ ਲੇਡੀ ਸਿੰਗਜ਼ ਦ ਬਲੂਜ਼ ਅਤੇ 1976 ਵਿੱਚ ਫਨੀ ਲੇਡੀ ਵਿੱਚ ਆਪਣੇ ਕੰਮ ਲਈ ਤਿੰਨ ਵਾਰ ਸਰਬੋਤਮ ਪੋਸ਼ਾਕ ਡਿਜ਼ਾਈਨ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਲਾਸ ਏਂਜਲਸ ਵਿੱਚ ਆਯੋਜਿਤ 1984 ਦੇ ਸਮਰ ਓਲੰਪਿਕ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਲਈ ਪੋਸ਼ਾਕਾਂ ਨੂੰ ਡਿਜ਼ਾਈਨ ਕਰਨ ਲਈ ਵੀ ਜ਼ਿੰਮੇਵਾਰ ਸੀ।[3]
ਅਘਯਾਨ ਦੀ ਮੌਤ 10 ਅਕਤੂਬਰ 2011 ਨੂੰ ਲਾਸ ਏਂਜਲਸ, ਕੈਲੀਫੋਰਨੀਆ ਵਿੱਚ ਆਪਣੇ ਘਰ ਵਿੱਚ ਮਾਇਓਕਾਰਡੀਅਲ ਇਨਫਾਰਕਸ਼ਨ ਕਾਰਨ ਹੋਈ ਸੀ।[4]
ਨਿੱਜੀ ਜੀਵਨ
ਸੋਧੋਉਸਦੀ ਮਾਂ ਉਸਦੇ ਇਮੀਗ੍ਰੇਸ਼ਨ ਤੋਂ 30 ਸਾਲ ਬਾਅਦ ਅਤੇ ਈਰਾਨੀ ਕ੍ਰਾਂਤੀ ਤੋਂ ਠੀਕ ਪਹਿਲਾਂ ਕੈਲੀਫੋਰਨੀਆ ਵਿੱਚ ਅਘਯਾਨ ਕੋਲ ਆ ਗਈ ਸੀ। ਅਘਯਾਨ ਬਾਅਦ ਵਿੱਚ ਲਗਭਗ 50 ਸਾਲਾਂ ਲਈ ਕਾਸਟਿਊਮ ਡਿਜ਼ਾਈਨਰ ਬੌਬ ਮੈਕੀ ਦਾ ਜੀਵਨ ਭਰ ਦਾ ਸਾਥੀ ਬਣ ਗਿਆ। 1960 ਦੇ ਦਹਾਕੇ ਵਿੱਚ ਬੌਬ ਮੈਕੀ ਦੇ ਕਰੀਅਰ ਦੇ ਸ਼ੁਰੂ ਵਿੱਚ, ਉਹ ਅਘਯਾਨ ਦਾ ਸਹਾਇਕ ਸੀ।[1][2]
ਹਵਾਲੇ
ਸੋਧੋ- ↑ 1.0 1.1 1.2 1.3 1.4 Vitello, Paul (2011-10-15). "Ray Aghayan, Costume Designer, Dies at 83". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2019-03-22.
- ↑ 2.0 2.1 2.2 2.3 2.4 2.5 Horwell, Veronica (2011-10-16). "Ray Aghayan obituary". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 2020-07-06.
Aghayan came from an Armenian family in Tehran
- ↑ Dennis McLellan (October 14, 2011). "Ray Aghayan dies at 83; award-winning costume designer". Los Angeles Times.
- ↑ Lentz, III, Harris M. (2014-01-10). Obituaries in the Performing Arts, 2011 (in ਅੰਗਰੇਜ਼ੀ). McFarland. ISBN 9780786491346.