ਲੀਨਕਸ ਮਿੰਟ
ਲਿਨਅਕਸ ਮਿੰਟ ਡੈਸਕਟਾਪ ਕੰਪਿਊਟਰਾਂ ਲਈ ਇੱਕ 32- ਅਤੇ 64-ਬਿਟ ਲਿਨਅਕਸ ਤਕਸੀਮ ਹੈ ਜੋ ਉਬੁੰਟੂ ਜਾਂ ਡੈਬੀਅਨ ’ਤੇ ਅਧਾਰਤ ਹੁੰਦੀ ਹੈ।[4] ਇਸ ਦਾ ਬਿਆਨਿਆ ਨਿਸ਼ਾਨਾ ਆਧੁਨਿਕ, ਸੁਚੱਜਾ ਅਤੇ ਆਰਾਮਦੇਹ ਆਪਰੇਟਿੰਗ ਸਿਸਟਮ ਬਣਨਾ ਹੈ ਜੋ ਤਾਕਤਵਰ ਅਤੇ ਵਰਤਣ ਵਿੱਚ ਸੌਖਾ ਹੋਵੇ। ਕੁਝ ਮਲਕੀਅਤੀ ਸਾਫ਼ਟਵੇਅਰ, ਜਿਵੇਂ ਅਡੋਬ ਫ਼ਲੈਸ਼, ਸ਼ਾਮਲ ਕਰ ਕੇ ਇਹ ਗ਼ੈਰ-ਮਾਮੂਲੀ ਮਲਟੀਮੀਡੀਆ ਹਿਮਾਇਤ ਮੁਹੱਈਆ ਕਰਾਉਂਦਾ ਹੈ। ਮਿੰਟ ਦਾ ਮਾਟੋ ਹੈ "ਆਜ਼ਾਦੀ ਤੋਂ ਸੁਚੱਜਤਾ ਵੱਲ"।[5]
ਉੱਨਤਕਾਰ | Clement Lefebvre, Jamie Boo Birse, Kendall Weaver, ਅਤੇ ਭਾਈਚਾਰਾ[1] |
---|---|
ਓਐੱਸ ਪਰਿਵਾਰ | ਯੂਨਿਕਸ-ਵਰਗਾ |
ਕਮਕਾਜੀ ਹਾਲਤ | ਜਾਰੀ |
ਸਰੋਤ ਮਾਡਲ | ਖੁੱਲ੍ਹਾ ਸਰੋਤ |
ਪਹਿਲੀ ਰਿਲੀਜ਼ | 27 ਅਗਸਤ 2006 |
ਵਿੱਚ ਉਪਲਬਧ | ਬਹੁ-ਭਾਸ਼ਾਈ[2] |
ਅੱਪਡੇਟ ਤਰੀਕਾ | APT (+ ਮਿੰਟਅਪਡੇਟ, Synaptic) |
ਪੈਕੇਜ ਮਨੇਜਰ | dpkg |
ਪਲੇਟਫਾਰਮ | IA-32, x86-64 |
ਕਰਨਲ ਕਿਸਮ | ਮੋਨੋਲਿਥਿਕ (ਲਿਨਅਕਸ) |
Userland | ਗਨੂ |
ਡਿਫਲਟ ਵਰਤੋਂਕਾਰ ਇੰਟਰਫ਼ੇਸ | 1.0: ਕੇਡੀਈ 2.0-9: ਜੀਨੋਮ 2 / LXDE (also for some versions) 12: ਜੀਨੋਮ 3, MGSE ਸਮੇਤ 13-17: ਸਿਨੈਮੌਨ/ਮੇਟ/ਕੇਡੀਈ/Xfce[3] |
ਲਸੰਸ | ਮੁੱਖ ਤੌਰ ਤੇ GPL ਅਤੇ ਹੋਰ ਆਜ਼ਾਦ ਸਾਫ਼ਟਵੇਅਰ ਲਸੰਸ, ਮਾਮੂਲੀ ਮਲਕੀਅਤੀ ਵਾਧੇ |
ਅਧਿਕਾਰਤ ਵੈੱਬਸਾਈਟ | linuxmint |
ਉਬੁੰਟੂ-ਅਧਾਰਤ ਲਿਨਅਕਸ ਮਿੰਟ ਦੇ ਨਵੇਂ ਵਰਜਨ ਤਕਰੀਬਨ ਹਰ ਛੇ ਮਹੀਨੇ ਵਿੱਚ ਜਾਰੀ ਹੁੰਦੇ ਹਨ। ਸਭ ਤੋਂ ਪਹਿਲੀ ਰਿਲੀਜ਼, "ਐਡਾ", 2006 ਵਿੱਚ ਜਾਰੀ ਹੋਈ ਸੀ ਅਤੇ 17ਵੀਂ ਰਿਲੀਜ਼, "ਕਿਆਨਾ", 31 ਮਈ 2014 ਨੂੰ ਜਾਰੀ ਹੋਈ। ਪੁਰਾਣੇ ਵਰਜਨਾਂ ਲਈ ਮਦਦ/ਹਿਮਾਇਤ ਨਵਾਂ ਵਰਜਨ ਜਾਰੀ ਹੋਣ ਤੋਂ ਥੋੜਾ ਸਮਾਂ ਬਾਅਦ ਹੀ ਖ਼ਤਮ ਹੋ ਜਾਂਦੀ ਹੇ ਪਰ ਇਸ ਦੇ ਕਈ ਲੰਬਾ-ਸਮਾਂ ਹਿਮਾਇਤ ਵਰਜਨ ਵੀ ਹਨ ਜਿਸ ਵਿੱਚ ਇਸ ਦਾ ਮੌਜੂਦ ਵਰਜਨ, 17.x, ਵੀ ਸ਼ਾਮਲ ਹੈ ਜਿਸ ਨੂੰ ਅਗਲੇ ਪੰਜ ਸਾਲ, ਅਪਰੈਲ 2019 ਤੱਕ ਹਿਮਾਇਤ ਹਾਸਲ ਹੈ।
ਇਤਿਹਾਸ
ਸੋਧੋਲਿਨਅਕਸ ਮਿੰਟ ਦੀ ਸ਼ੁਰੂਆਤ ਵਰਜਨ 1.0 ਦੀ ਬੀਟਾ ਰਿਲੀਜ਼ ਨਾਲ਼ 2006 ਵਿੱਚ ਹੋਈ[6] ਜੋ ਕੂਬੁੰਟੂ ’ਤੇ ਅਧਾਰਤ ਸੀ। ਇਸ ਦਾ ਕੋਡ ਨਾਮ "ਐਡਾ" ਸੀ। ਅਗਲੀ ਰਿਲੀਜ਼, ਵਰਜਨ 2.0 "ਬਾਰਬਰਾ" ਉਬੁੰਟੂ ਅਧਾਰਤ ਪਹਿਲਾ ਵਰਜਨ ਸੀ। ਇਹਨਾਂ ਸ਼ੁਰੂਆਤੀ ਰਿਲੀਜ਼ਾਂ ਤੋਂ ਵਰਜਨ 3.0, "ਕੈਸੈਂਡਰਾ", ਦੀ ਰਿਲੀਜ਼ ਤੱਕ ਇਸ ਦੇ ਕੁਝ ਹੀ ਵਰਤੋਂਕਾਰ ਸਨ।[7]
ਵਰਜਨ 2.0 ਉਬੁੰਟੂ 6.10 ’ਤੇ ਅਧਾਰਤ ਸੀ[8] ਇਸਤੋਂ ਬਾਅਦ ਲਿਨਅਕਸ ਮਿੰਟ ਨੇ ਆਪਣੇ ਕੋਡਬੇਸ ਵਰਤਣਾ ਸ਼ੁਰੂ ਕੀਤਾ ਅਤੇ ਹਰੇਕ ਰਿਲੀਜ਼ ਪਿਛਲੀ ਤੋਂ ਬਣਦੀ ਸੀ ਪਰ ਪੈਕੇਜ ਭੰਡਾਰ ਉਬੁੰਟੂ ਦੀ ਹਾਲੀਆ ਰਿਲੀਜ਼ ਵਾਲ਼ੇ ਵਰਤਣੇ ਜਾਰੀ ਰੱਖੇ।
2008 ਵਿੱਚ ਲਿਨਅਕਸ ਮਿੰਟ ਨੇ ਉਬੁੰਟੂ ਵਾਲ਼ਾ ਰਿਲੀਜ਼ ਚੱਕਰ ਅਪਣਾ ਲਿਆ ਅਤੇ ਵਰਜਨ 5 "ਇਲੀਸਾ" ਤੋਂ ਪਹਿਲਾਂ ਆਪਣਾ ਮਾਮੂਲੀ ਵਰਜਨ ਨੰਬਰ ਵਰਤਣਾ ਵੀ ਛੱਡ ਦਿੱਤਾ। ਵਰਜਨ 6 "ਫ਼ੈਲੀਸ਼ੀਆ" ਤੋਂ ਲੈ ਕੇ, ਹੁਣ ਇਸ ਦੀ ਹਰੇਕ ਰਿਲੀਜ਼ ਸਿੱਧੀ ਉਬੁੰਟੂ ਦੀ ਹਾਲੀਆ ਰਿਲੀਜ਼ ’ਤੇ ਅਧਾਰਤ ਹੁੰਦੀ ਹੈ ਜੋ ਉਬੁੰਟੂ ਤੋਂ ਇੱਕ ਮਹੀਨੇ ਬਾਅਦ ਜਾਰੀ ਹੁੰਦੀ ਹੈ।
2010 ਵਿੱਚ ਲਿਨਅਕਸ ਮਿੰਟ ਨੇ ਲਿਨਅਕਸ ਮਿੰਟ ਡੈਬੀਅਨ ਐਡੀਸ਼ਨ ਜਾਰੀ ਕੀਤਾ ਜੋ ਸਿੱਧਾ ਡੈਬੀਅਨ ’ਤੇ ਅਧਾਰਤ ਹੈ।
ਹਵਾਲੇ
ਸੋਧੋ- ↑ "Linux Mint Teams - Linux Mint".
- ↑ "Linux Mint - Official Documentation". Retrieved 19 ਮਈ 2013.
- ↑ "Download - Linux Mint". Linux Mint. Retrieved 29 ਅਕਤੂਬਰ 2013.
- ↑ "Linux Mint". Distrowatch. Retrieved 16 ਅਪਰੈਲ 2014.
- ↑ "Linux Mint - About". Retrieved 2 ਜੂਨ 2013.
- ↑ "Linux Mint 2.0 "Barbara" - Main Edition".
- ↑ "Happy birthday LinuxMint!". 27 ਅਗਸਤ 2007. Retrieved 2 ਜੂਨ 2013.
- ↑ "Linux Mint 1.0 beta "Ada" - Main Edition".