ਲੂਈ ਬਰੇਲ
ਲੂਈ ਬਰੇਲ (4 ਜਨਵਰੀ, 1809-6 ਜਨਵਰੀ, 1852) ਉਸਦਾ ਜਨਮ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਕੁਝ ਦੂਰ ਕੁਰਵੇ ਨਾਂ ਦੇ ਇੱਕ ਕਸਬੇ ਵਿੱਚ ਹੋਇਆ ਸੀ। ਇਨ੍ਹਾਂ ਦੇ ਪਿਤਾ ਸਾਈਮਨ ਰੇਨੇ ਘੋੜਿਆਂ ਦੀਆਂ ਲਗਾਮਾਂ ਤੇ ਜੀਨ ਬਣਾਉਣ ਦਾ ਕੰਮ ਕਰਦੇ ਸਨ। ਨੇਤਰਹੀਣਾਂ ਦੀ ਇਸ ਲਿਪੀ ਨੂੰ ਲੂਈ ਬਰੇਲ ਨੇ ਤਿਆਰ ਕੀਤਾ ਸੀ|
ਲੂਈ ਬਰੇਲ | ||
![]() | ||
ਲੂਈ ਬਰੇਲ | ||
ਆਮ ਜਾਣਕਾਰੀ | ||
ਪੂਰਾ ਨਾਂ | ਲੂਈ ਬਰੇਲ | |
ਜਨਮ | 4 ਜਨਵਰੀ, 1809 ਕੁਰਵੇ ਫਰਾਂਸ | |
ਮੌਤ | 6 ਜਨਵਰੀ, 1852 | |
ਮੌਤ ਦਾ ਕਾਰਨ | ਵੀ ਬੀ | |
ਕੌਮੀਅਤ | ਫਰਾਂਸੀਸੀ | |
ਪੇਸ਼ਾ | ਅਧਿਆਪਨ | |
ਪਛਾਣੇ ਕੰਮ | ਬਰੇਲ ਲਿੱਪੀ ਦਾ ਖੋਜੀ |

ਨੇਤਰਹੀਣਸੋਧੋ
ਜਦੋਂ ਲੂਈ ਬਰੇਲ ਚਾਰ ਸਾਲ ਦੇ ਕਰੀਬ ਹੋਇਆ ਤਾਂ ਪਿਤਾ ਦੀ ਵਰਕਸ਼ਾਪ ਵਿੱਚ ਚਮੜੇ ਨੂੰ ਸਿਊਣ ਵਾਲਾ ਸੂਆ ਤਿਲਕ ਕੇ ਇਸ ਦੀ ਅੱਖ ਵਿੱਚ ਜਾ ਵੱਜਿਆ। ਅੱਖ ’ਚੋਂ ਖ਼ੂਨ ਵਗਣ ਲੱਗ ਪਿਆ ਜਿਸ ਕਾਰਨ ਇਨ੍ਹਾਂ ਦੀ ਇੱਕ ਅੱਖ ਦੀ ਨਜ਼ਰ ਘੱਟ ਗਈ। ਹੌਲੀ-ਹੌਲੀ ਇਸ ਦਾ ਅਸਰ ਦੂਜੀ ਅੱਖ ’ਤੇ ਵੀ ਹੋਇਆ ਤੇ ਉਹ ਵੀ ਖਰਾਬ ਹੋ ਗਈ। ਛੇ ਸਾਲ ਦੀ ਉਮਰ ਤੋਂ ਪਹਿਲਾਂ ਹੀ ਲੂਈ ਨੇਤਰਹੀਣ ਹੋ ਗਿਆ।
ਸਕੂਲਸੋਧੋ
ਲੂਈ ਬਰੇਲ ਨੂੰ ਪਿੰਡ ਦੇ ਆਮ ਬੱਚਿਆਂ ਦੇ ਸਕੂਲ ਵਿੱਚ ਪੜ੍ਹਨ ਪਾਇਆ ਗਿਆ। ਲੂਈ ਬਰੇਲ ਬਹੁਤ ਹੀ ਹੁਸ਼ਿਆਰ ਲੜਕਾ ਸੀ। ਉਸ ਨੇ ਸੰਗੀਤ ਪ੍ਰੋਗਰਾਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। 10 ਸਾਲ ਦੀ ਉਮਰ ਵਿੱਚ ਇਸ ਨੂੰ ਪੈਰਿਸ ਦੇ ਨੇਤਰਹੀਣਾਂ ਦੇ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਇਸ ਨੇ ਲਗਨ ਅਤੇ ਸਖ਼ਤ ਮਿਹਨਤ ਨਾਲ ਅਧਿਆਪਕ ਤੇ ਮੁੱਖ ਅਧਿਆਪਕ ਨੂੰ ਕਾਫ਼ੀ ਪ੍ਰਭਾਵਤ ਕੀਤਾ।
ਚਾਰਲਸ ਬਾਰਬਰੀਅਰ ਅਤੇ ਬਰੇਲਸੋਧੋ
ਫਰਾਂਸੀਸੀ ਤੋਪਖਾਨੇ ਦੇ ਜਨਰਲ ਮੇਜਰ ਚਾਰਲਸ ਬਾਰਬਰੀਅਰ ਨੇ ਸਕੂਲ ਦਾ ਸਰਵੇਖਣ ਕਰ ਕੇ ਰਾਤ ਲੇਖਣ ਪ੍ਰਣਾਲੀ ਦੀ ਖੋਜ ਕੀਤੀ, ਜਿਸ ਨੂੰ ਬਰੇਲ ਦਾ ਨਾਂ ਦਿੱਤਾ ਜਾਂਦਾ ਸੀ, ਪਰ ਉਹ ਲਿਪੀ 12 ਬਿੰਦੂਆਂ ’ਤੇ ਅਧਾਰਿਤ ਸੀ, ਜੋ ਕੁਝ ਨਿਸ਼ਚਿਤ ਆਵਾਜ਼ਾਂ ’ਤੇ ਅਧਾਰਿਤ ਸਨ। ਇਸ ਵਿੱਚ ਵਿਸ਼ਰਾਮ ਚਿੰਨ੍ਹ ਦੀ ਵਿਵਸਥਾ ਨਹੀਂ ਸੀ ਤੇ ਉਹ ਉਂਗਲ ਦੇ ਪੋਟਿਆਂ ਦੇ ਥੱਲ੍ਹੇ ਵੀ ਨਹੀਂ ਆਉਂਦੇ ਸਨ। ਲੂਈ ਨੇ ਇਸ ਲਿੱਪੀ ਨੂੰ ਆਧਾਰ ਬਣਾ ਕੇ 1829 ਵਿੱਚ ਛੇ ਬਿੰਦੂਆਂ ਨੂੰ ਵੱਖ-ਵੱਖ ਤਿੰਨ-ਤਿੰਨ ਦੀਆਂ ਦੋ ਲਾਈਨਾਂ ਵਿੱਚ ਜੋੜ ਕੇ ਲਿਖਿਆ। ਇਨ੍ਹਾਂ ਛੇ ਬਿੰਦੂਆਂ ਨੂੰ ਵੱਖ-ਵੱਖ ਰੂਪਾਂ ਤੇ ਸਥਿਤੀਆਂ ਵਿੱਚ ਰੱਖ ਕੇ 63 ਕਲਾ ਤਿਆਰ ਕੀਤੀਆਂ ਅਤੇ ਵਾਕ ਬਣਤਰਾਂ ਬਣਾਈਆਂ। ਇਸ ਵਿੱਚ ਵੱਖ-ਵੱਖ ਅੱਖਰਾਂ ਲਈ ਵਿਸ਼ੇਸ਼ ਚਿੰਨ੍ਹ ਵੀ ਮਿਲਦੇ ਸਨ। ਇਹ ਉਸ ਨੇ ਆਪਣੇ ਦੋਸਤਾਂ ਨੂੰ ਦਿਖਾਈ। ਇਸ ਤਰ੍ਹਾਂ ਸਾਰੇ ਬੱਚੇ ਇਸ ਨੂੰ ਲਿਖਣ ਤੇ ਪੜ੍ਹਨ ਲੱਗ ਪਏ। ਲੂਈ ਦੀ ਇਹ ਲਿਪੀ ਬੱਚਿਆਂ ਵਿੱਚ ਬਹੁਤ ਹਰਮਨਪਿਆਰੀ ਹੋ ਗਈ।
ਸਵਰ ਲਿਪੀਸੋਧੋ
ਲੂਈ ਨੂੰ ਛੂਤ ਦੀ ਬਿਮਾਰੀ ਸੀ। ਇਹ ਲੱਛਣ ਭਾਵੇਂ 1835 ਵਿੱਚ ਦਿਖਾਈ ਦਿੱਤੇ ਸਨ ਪਰ ਉਸ ਨੇ ਪਰਵਾਹ ਨਾ ਕਰਦੇ ਹੋਏ ਆਪਣੇ ਕੰਮ ਨੂੰ ਨਿਰਵਿਘਨ ਜਾਰੀ ਰੱਖਿਆ ਹੋਇਆ ਸੀ। ਲੂਈ ਬਰੇਲ ਨੇ 1837 ਵਿੱਚ ਸਵਰ ਲਿਪੀ ਨੂੰ ਪ੍ਰਕਾਸ਼ਿਤ ਕੀਤਾ। ਬਰੇਲ ਸੰਗੀਤ ਵਿੱਚ ਵੀ ਬਹੁਤ ਮਾਹਰ ਸੀ ਅਤੇ ਵਾਇਲਨ ਵਜਾਉਣ ’ਚ ਵੀ ਨਿਪੁੰਨ ਸਨ। ਉਸ ਨੇ ਰੈਫੀਗ੍ਰਾਫੀ ਦੀ ਵੀ ਖੋਜ ਕੀਤੀ।
a/1 | b/2 | c/3 | d/4 | e/5 | f/6 | g/7 | h/8 | i/9 | j/0 |
k | l | m | n | o | p | q | r | s | t |
u | v | x | y | z | w |
ਮੌਤਸੋਧੋ
1844 ਵਿੱਚ ਲੂਈ ਦੀ ਹਾਲਤ ਬਹੁਤ ਤੇਜ਼ੀ ਨਾਲ ਖਰਾਬ ਹੋ ਗਈ ਅਤੇ ਉਨ੍ਹਾਂ ਅਧਿਆਪਕ ਦਾ ਕੰਮ ਛੱਡ ਦਿੱਤਾ। ਨੌਕਰੀ ਛੱਡਣ ਉਪਰੰਤ ਉਹ ਕਦੇ-ਕਦਾਈਂ ਪਿਆਨੋ ਸਿਖਾਇਆ ਕਰਦਾ ਸੀ। ਲੂਈ ਬਰੇਲ ਦੀ ਮੌਤ 6 ਜਨਵਰੀ, 1852 ਨੂੰ ਹੋਈ। ਉਸ ਦੀ ਮੌਤ ਤੋਂ ਬਾਅਦ ਹੀ ਇਸ ਲਿਪੀ ਦਾ ਨਾਂ ‘ਬਰੇਲ ਲਿੱਪੀ’ ਪੈ ਗਿਆ।
ਬਰੇਲ ਲਿਪੀਸੋਧੋ
ਨੇਤਰਹੀਣ ਵਿਦਿਆਰਥੀ ਆਪਣੀ ਪੜ੍ਹਾਈ ਇੱਕ ਲਿਪੀ ਰਾਹੀਂ ਕਰਦੇ ਹਨ ਜਿਸ ਨੂੰ ਬਰੇਲ ਲਿਪੀ ਕਿਹਾ ਜਾਂਦਾ ਹੈ। ਇਹ ਲਿੱਪੀ ਛੇ ਬਿੰਦੂਆਂ ’ਤੇ ਅਧਾਰਿਤ ਹੈ। ਨੇਤਰਹੀਣ ਵਿਦਿਆਰਥੀ ਬਰੇਲ ਸਲੇਟ ’ਤੇ ਗਾਈਡ ਅਤੇ ਕਲਿੱਪ ਵਿੱਚ ਮੋਟਾ ਕਾਗਜ਼ ਟੰਗ ਕੇ ਪਲਾਸਟਿਕ ਦੀ ਕਲਮ ’ਤੇ ਲੱਗੀ ਲੋਹੇ ਦੀ ਸੂਈ ਨਾਲ ਸੁਰਾਖ਼ ਕਰਦੇ ਹਨ ਤੇ ਇਨ੍ਹਾਂ ਬਿੰਦੂਆਂ ਨੂੰ ਉਂਗਲ ਨਾਲ ਛੂਹ ਕੇ ਅੱਖਰ ਬਣਾਉਂਦੇ ਹਨ। ਇਨ੍ਹਾਂ ਛੇ ਨੁਕਤਿਆਂ ਵਾਲੇ ਸੁਰਾਖਾਂ, ਛੇਕਾਂ ਨੂੰ ਅੱਗੇ ਪਿੱਛੇ ਕਰਕੇ ਹੀ ਵੱਖ-ਵੱਖ ਭਾਸ਼ਾਵਾਂ ਦੇ ਅੱਖਰ ਬਣਾਏ ਜਾਂਦੇ ਹਨ।