ਲੋਕ ਗੀਤਾਂ ਦਾ ਪ੍ਰਵਿਰਤੀ ਮੂਲਕ ਵਰਗੀਕਰਨ

ਲੋਕ ਗੀਤਾਂ ਦਾ ਪ੍ਰਵਿਰਤੀ ਮੂਲਕ ਵਰਗੀਕਰਨ [1]

ਸੋਧੋ
1.ਪਿਆਰ ਗੀਤ-
ਸੋਧੋ

                            ਲੋਕ ਗੀਤਾਂ ਦੀ ਇਸ ਸ਼੍ਰੇਣੀ ਵਿੱਚ ਪ੍ਰੇਮੀ-ਪ੍ਰੇਮਿਕਾ ਦੇ ਸੰਯੋਗ ਵਿਜੋਗ ਦੇ ਗੀਤ ਸ਼ਾਮਲ ਹੁੰਦੇ ਹਨ। ਮਾਹੀਆ, ਟੱਪੇ, ਬੋਲੀਆਂ, ਜਿੰਦੂਆਂ, ਚਿੱਠੀ , ਢੋਲਾਂ, ਦੋਹੜੇ , ਕਾਫ਼ੀ, ਸੱਦਾਂ, ਝੋਕ, ਬਿਰਹੜੇ ਅਤੇ ਬਾਰਾਂਮਾਹ ਇਸੇ ਸ਼੍ਰੇਣੀ ਦੇ ਗੀਤ ਹਨ। ਪਰ ਕਈ ਵਾਰੀ ਇਨ੍ਹਾਂ ਕਾਵਿ-ਰੂਪਾਂ ਨੂੰ ਕਿਸੇ ਹੋਰ ਪ੍ਰਸੰਗ ਵਿੱਚ ਵੀ ਵਰਤ ਲਿਆ ਜਾਂਦਾ ਹੈ। ਪ੍ਰੀਤ ਗਥਾਵਾਂ ਜਾਂ ਪ੍ਰੀਤ ਕਥਾਵਾਂ ਦੇ ਗੀਤ ਵੀ ਇਸੇ ਸ਼੍ਰੇਣੀ ਵਿੱਚ ਸ਼ਾਮਲ ਕਰ ਲਏ ਜਾਂਦੇ ਹਨ।

2.ਸੂਰਮਗਤੀ ਦੇ ਗੀਤ-
ਸੋਧੋ

                                    ਲੋਕ-ਗਾਥਾਵਾਂ, ਵਾਰਾਂ, ਜੰਗਨਾਮੇ ਅਤੇ ਬੋਲੀਆਂ ਜਾਂ ਟੱਪੇ ਇਸ ਰੰਗਤ ਦੇ ਗੀਤ ਅਖਵਾਉਂਦੇ ਹਨ। ਸੂਰਮਗਤੀ ਦੇ ਗੀਤਾਂ ਵਿੱਚ ਬਹਾਦਰੀ ,ਸੂਰਬੀਰਤਾ ਦੀ ਪ੍ਰਸੰਸਾ ਕੀਤੀ ਜਾਂਦੀ ਹੈ। ਅਜਿਹੇ ਗੀਤਾਂ ਵਿੱਚ ਬੀਰ ਰਸ ਪ੍ਰਧਾਨ ਹੁੰਦਾ ਹੈ। ਕੁਝ ਗੀਤ ਰੇਲਾਂ ਅਤੇ ਸਾਕੇ ਨਾਲ਼ ਵੀ ਸਬੰਧ ਰੱਖਦੇ ਹਨ।

3.ਨ੍ਰਿਤ ਗੀਤ-
ਸੋਧੋ

                      ਗਿੱਧੇ , ਭੰਗੜੇ ਜਿਹੇ ਲੋਕ ਨਾਚ ਦੇ ਨਾਲ਼ ਗਾਏ ਜਾਣ ਵਾਲੇ ਗੀਤ ਨ੍ਰਿਤ ਗੀਤ ਅਖਵਾਉਂਦੇ ਹਨ। ਝੂਮਰ, ਧਮਾਲ, ਲੁੱਡੀ ਆਦਿ ਦੀਆਂ ਸਰੀਰਿਕ ਮੁਦਰਾਵਾਂ ਅਨੁਸਾਰ ਗਾਏ ਜਾਣ ਵਾਲੇ ਗੀਤ ਨ੍ਰਿਤ ਗੀਤ ਅਖਵਾਉਂਦੇ ਹਨ।

4.ਬੱਚਿਆਂ ਦੇ ਗੀਤ-     
ਸੋਧੋ

                               ਲੋਰੀਆਂ ,ਕਿੱਕਲੀ ,ਥਾਲ ਆਦਿ ਬੱਚਿਆਂ ਦੇ ਗੀਤ ਅਖਵਾਉਂਦੇ ਹਨ।

5.ਪੇਸ਼ਾਵਰ ਜਾਤੀਆਂ ਦੇ ਗੀਤ -
ਸੋਧੋ

                                             ਤੇਲੀ , ਆਜੜੀ, ਧੋਬੀ, ਸਪੇਰੇ, ਮਰਾਸੀ, ਭੰਡ, ਸਿਕਲੀਗਰ, ਗੁਜਰ, ਘੁਮਿਆਰ, ਬਾਜ਼ੀਗਰ, ਕੰਜਰ,ਲੱਲੀ ਓਡ , ਖੁਸਰੇ ਆਦਿ ਲੋਕਾਂ ਦੁਆਰਾ ਗਾਏ ਜਾਣ ਵਾਲੇ ਗੀਤ ਪੇਸ਼ਾਵਰ ਜਾਤੀਆਂ ਦੇ ਗੀਤ ਅਖਵਾਉਂਦੇ ਹਨ।

6.ਦਿਨ ਦਿਹਾਰਾਂ ਬਾਰੇ ਗੀਤ -
ਸੋਧੋ

                                         ਦਿਨ-ਦਿਹਾਰ ਲੋਕਧਾਰਾ ਦਾ ਵਿਸ਼ੇਸ਼ ਅੰਗ ਹਨ। ਇਸਦੇ ਅੰਤਰਗਤ ਦੋ ਤਰ੍ਹਾਂ ਦੇ ਵਰਤਾਰੇ ਵਿਚਾਰੇ ਜਾ ਸਕਦੇ ਹਨ ।ਪਹਿਲਾ , ਦਿਨ, ਹਫ਼ਤੇ ਦੇ ਸੱਤਾਂ ਦਿਨਾਂ ਨਾਲ਼ ਜੁੜੇ ਵਿਸ਼ਵਾਸ਼ , ਮਨਾਹੀਆਂ ਅਤੇ ਮਹਾਤਮ ਵਿਚਾਰੇ ਜਾ ਸਕਦੇ ਹਨ। ਜਿਵੇਂ -

          ਬੁੱਧ ਕੰਮ ਸੁੱਧ ।          ਜਾਂ

          ਮੰਗਲ ਬੁੱਧ ਨ ਜਾਈਏ ਪਹਾੜ

          ਜਿੱਤੀ ਬਾਜ਼ੀ ਆਈਏ ਹਾਰ।

          ਬੁੱਧ ਸਨਿੱਚਰ ਕੱਪੜਾ , ਗਹਿਣਾ ਐਤਵਾਰ ।

                                     ਮੰਗਲਵਾਰ , ਵੀਰਵਾਰ ਅਤੇ ਸ਼ਨਿੱਚਰਵਾਰ ਕੇਸੀ ਇਸ਼ਨਾਨ ਕਰਨਾ ਮਨ੍ਹਾ ਹੈ। ਮੰਗਲਵਾਰ ਹਨੂੰਮਾਨ ਦੀ ਮੰਨੀ ਚੜ੍ਹਾਈ ਜਾਂਦੀ ਹੈ। ਸੋਮਵਾਰ  ਸ਼ਿਵ ਭੋਲੇ ਨਾਥ ਦਾ ਵਰਤ ਰੱਖਿਆ ਜਾਂਦਾ ਹੈ। ਇਸੇ ਕਿਸਮ ਦੇ ਗੀਤਾਂ ਦੀ ਵੰਨਗੀ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ।

       

7.ਪੂਜਾ ਅਤੇ ਦੇਵਤਿਆਂ ਬਾਰੇ ਗੀਤ-
ਸੋਧੋ

                                                    ਇਸ ਸ਼੍ਰੇਣੀ ਦੇ ਅੰਤਰਗਤ ਉਹ ਸਾਰੇ ਗੀਤ ਵਿਚਾਰੇ ਜਾਂਦੇ ਹਨ, ਜਿਹੜੇ ਦੇਵੀ, ਦੇਵਤਾ ਜਾਂ ਇਸ਼ਟ ਦੀ ਪੂਜਾ ਸਮੇਂ ਪ੍ਰਯੋਗ ਹੁੰਦੇ ਹਨ। ਦੇਵੀ ਦੀ ਭੇਟ, ਸਾਂਝੀ ਮਾਈ ਦੇ ਗੀਤ, ਗੁੱਗੇ ਪੀਰ ਦੀ ਉਸਤਤਿ , ਸੀਤਲਾ ਮਾਤਾ , ਹਨੂੰਮਾਨ ਚਾਲੀਸਾ,  ਭਜਨ , ਆਰਤੀ, ਜਾਗੇ ਆਦਿ ਨਾਲ਼ ਸਬੰਧਿਤ ਗੀਤ।ਜਿਵੇਂ-

           ਜਿੰਦ ਰਾਮ ਦੀ ਵੈਰਾਗਣ ਹੋਈ ,

           ਭਾਉਂਦੀ ਫਿਰੇ ਤੀਰਥਾਂ ਤੇ।

           ਨਾਮਦੇਵ ਤੋਂ ਗੁਆਂਢਣ ਪੁੱਛਦੀ ,

           ਕਿੱਥੋਂ ਤੈਂ ਬੰਨਾਈ ਛੱਪਰੀ।

           ਨਾਮਦੇਵ ਦੀ ਬਣਾਈ ਛੱਪਰੀ,

           ਧੰਨੇ ਦੀਆਂ ਗਊਆਂ ਚਾਰੀਆਂ ।

           ਕੋਈ ਲੈ ਗਿਆ ਭਗਤ ਚੁਰਾ ਕੇ ,

           ਬ੍ਰਹਮਾ ਦੇ ਵੇਦਾਂ ਨੂੰ।

8.ਕਾਰਜਗਤ ਗੀਤ-
ਸੋਧੋ

                                ਇਸ ਸ਼੍ਰੇਣੀ ਵਿੱਚ ਉਹ ਲੋਕ-ਗੀਤ ਸ਼ਾਮਿਲ ਕੀਤੇ ਜਾਂਦੇ ਹਨ, ਜਿਹੜੇ ਕੰਮ-ਕਾਜ ਕਰਦੇ ਸਮੇਂ ਗਾਏ ਜਾਂਦੇ ਹਨ।  ਕਾਰ-ਵਿਹਾਰ ਦੇ ਗੀਤ ਹੀ ਕਾਰਜਗਤ ਗੀਤ ਹੁੰਦੇ ਹਨ। ਤ੍ਰਿੰਝਣਾਂ ਦੇ ਗੀਤ, ਪਨਘਟ ਦੇ ਗੀਤ , ਦੁੱਧ ਰਿੜਕਣ ਜਾਂ ਚੱਕੀ ਪੀਹਣ ਸਮੇਂ ਜਿਹੜੇ ਗੀਤ ਗਾਏ ਜਾਂਦੇ ਹਨ,ਉਹ ਕਾਰਜਗਤ ਗੀਤ ਹਨ। ਇਨ੍ਹਾਂ ਨੂੰ ਸ਼੍ਰਰਮ ਗੀਤ ਵੀ ਕਿਹਾ ਜਾਂਦਾ ਹੈ-

     ਚਰਖਾ ਮੈਂ ਆਪਣਾ ਕੱਤਾਂ, ਤੰਦ ਤੇਰਿਆਂ ਦੁੱਖਾਂ ਦੇ ਪਾਵਾਂ ।

     ਅੱਗ ਬਾਲ ਕੇ ਧੂੰਏ ਦੇ ਪੱਜ ਰੋਵਾਂ, ਵਿਛੋੜਾ ਬੁਰਾ ਸੱਜਣਾਂ ਦਾ।

ਸਿੱਟਾ-
ਸੋਧੋ

            ਲੋਕ-ਕਾਵਿ ਬਾਰੇ ਉਪਰੋਕਤ ਚਰਚਾ ਇਹ ਸਪੱਸ਼ਟ ਕਰਦੀ ਹੈ ਕਿ ਲੋਕ-ਕਾਵਿ ਲੋਕ-ਸਾਹਿਤ ਦਾ ਸਭ ਤੋਂ ਪ੍ਰਾਚੀਨ , ਵਡਮੁੱਲਾ ਤੇ ਵਿਸ਼ਾਲ ਖੇਤਰ ਵਾਲਾ ਪੱਖ ਹੈ। ਲੋਕ-ਗੀਤ ਹੀ ਲੋਕ ਮਨਾਂ ਦੀ ਠੀਕ ਤਰਜਮਾਨੀ ਕਰ ਸਕਦੇ ਹਨ। ਕਿਉਂਕਿ ਬਹੁਗਿਣਤੀ ਲੋਕ ਭਾਵੁਕ ਬਿਰਤੀ ਦੇ ਧਾਰਨੀ ਹਨ। ਜਜ਼ਬੇ ਜਾਂ ਭਾਵਨਾਂ ਦੀ ਠੀਕ ਪੇਸ਼ਕਾਰੀ ਲੋਕ-ਕਾਵਿ ਵਿੱਚ ਹੀ ਸੰਭਵ ਹੈ।ਇਹ ਜੀਵਨ ਦਾ ਸੱਚਾ ਸੁੱਚਾ ਦਰਪਣ ਹੁੰਦੇ ਹਨ। ਇਨ੍ਹਾਂ ਦਾ ਸੁਭਾਅ ਪਰੰਪਰਾ ਮੁਖੀ ਹੁੰਦਾ ਹੈ। ਇਹ ਸ਼ੁੱਧ ਲੋਕ-ਮਾਨਸਿਕਤਾ ਦੀ ਪੈਦਾਵਾਰ ਹੁੰਦੇ ਹਨ। ਸੰਗੀਤਕ ਧੁਨਾਂ ਨਾਲ਼ ਸਪੰਨ , ਸਰਲਤਾ, ਸਹਿਜਤਾ, ਸਪਸ਼ਟਤਾ, ਸੁਭਾਵਿਕਤਾ ਅਤੇ ਮਧੁਰਤਾ ਵਰਗੇ ਗੁਣ ਲੋਕ-ਕਾਵਿ ਨੂੰ ਸਦੀਵਤਾ ਪ੍ਰਦਾਨ ਕਰਦੇ ਹਨ।

  1. ਜੋਸ਼ੀ, ਡਾ. ਜੀਤ ਸਿੰਘ (2004). ਸਭਿਆਚਾਰ ਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. 239–241.