ਲੱਛੀ
1949 ਦੀ ਫ਼ਿਲਮ
ਲੱਛੀ 1949 ਦੀ ਇੱਕ ਹਿੱਟ ਪੰਜਾਬੀ ਫ਼ਿਲਮ ਹੈ।[1] ਇਸ ਦਾ ਸੰਗੀਤ ਹੰਸਰਾਜ ਬਹਿਲ ਨੇ ਦਿੱਤਾ[1] ਅਤੇ ਪਿੱਠਵਰਤੀ ਗਾਇਕਾਂ ਵਿੱਚ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ, ਐੱਸ ਬਲਬੀਰ ਅਤੇ ਸਵਿਤਾ ਸੁਮਨ ਸ਼ਾਮਲ ਹਨ। ਮੁਲਕ ਰਾਜ ਭਾਖੜੀ, ਨਜ਼ੀਮ ਪਾਨੀਪਤੀ ਅਤੇ ਮੁਨਸਿਫ਼ ਇਸ ਦੇ ਗੀਤਕਾਰ ਹਨ। ਇਸ ਦੇ ਗੀਤਾਂ ਵਿਚੋਂ ਲਤਾ ਮੰਗੇਸ਼ਕਰ ਦਾ ਗਾਇਆ, "ਨਾਲੇ ਲੰਮੀ ’ਤੇ ਨਾਲੇ ਕਾਲ਼ੀ, ਵੇ ਚੰਨਾ ਰਾਤ ਜੁਦਾਈਆਂ ਵਾਲੀ"[2] ਅਤੇ ਸ਼ਮਸ਼ਾਦ ਬੇਗਮ ਦਾ ਗਾਇਆ, "ਮੇਰੀ ਲੱਗਦੀ ਕਿਸੇ ਨਾ ਵੇਖੀ, ਟੁੱਟਦੀ ਨੂੰ ਜੱਗ ਜਾਣਦਾ"[3] ਹਿੱਟ ਸਾਬਤ ਹੋਏ।[1] ਲਤਾ ਅਤੇ ਰਫ਼ੀ ਦਾ ਗਾਇਆ ਦੋਗਾਣਾ, "ਕਾਲ਼ੀ ਕੰਘੀ ਨਾਲ਼ ਕਾਲ਼ੇ ਵਾਲ਼ ਪਈ ਵਾਹੁਨੀ ਆਂ" ਵੀ ਹਿੱਟ ਹੋਇਆ।
ਲੱਛੀ | |
---|---|
ਸੰਗੀਤਕਾਰ | ਹੰਸਰਾਜ ਬਹਿਲ |
ਰਿਲੀਜ਼ ਮਿਤੀ | 1949 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 1.2 ਔਜਲਾ, ਹਰਜਪ ਸਿੰਘ (ਜੂਨ 30, 2007). "LATA MANGESHKAR GAVE HER BEST UNDER THE MUSIC DIRECTION OF A TRIO OF PUNJABI FILM MUSIC DIRECTORS". ApnaORG.com. Retrieved ਨਵੰਬਰ 28, 2012.
{{cite web}}
: External link in
(help)|publisher=
- ↑ "Nale Lammi Te Nale Kali - Lata Mangeshkar - Music by Hansraj Behl". ਯੂਟਿਊਬ. ਜਨਵਰੀ 4, 2012. Retrieved ਨਵੰਬਰ 28, 2012.
- ↑ "Lachhi (1949)". Raaga.com. Retrieved ਨਵੰਬਰ 28, 2012.
{{cite web}}
: External link in
(help)|publisher=