ਅਮੀਰ ਖੁਸ਼ਰੋ
ਅਮੀਰ ਖੁਸ਼ਰੋ

ਅਬੁਲ ਹਸਨ ਯਾਮੀਨੁੱਦੀਨ ਖੁਸਰੋ ਇੱਕ ਭਾਰਤੀ ਸੰਗੀਤਕਾਰ, ਵਿਦਵਾਨ ਅਤੇ ਕਵੀ ਸੀ। ਭਾਰਤੀ ਉਪਮਹਾਂਦੀਪ ਦੇ ਸਭਿਆਚਾਰਕ ਇਤਿਹਾਸ ਵਿੱਚ ਇਸ ਦਾ ਖਾਸਾ ਯੋਗਦਾਨ ਹੈ। ਮੰਨਿਆ ਜਾਂਦਾ ਹੈ ਕਿ ਇਸਨੇ ਸਿਤਾਰ ਅਤੇ ਤਬਲਾ ਸਾਜ਼ਾਂ ਦੀ ਕਾਢ ਕਢੀ। ਇਹ ਇੱਕ ਸੂਫੀ ਰਹੱਸਵਾਦੀ ਸੀ ਅਤੇ ਦਿੱਲੀ ਦੇ ਨਿਜ਼ਾਮੁੱਦੀਨ ਔਲੀਆ ਦਾ ਰੂਹਾਨੀ ਚੇਲਾ ਸੀ। ਇਸਨੇ ਮੁੱਖ ਤੌਰ ਤੇ ਫ਼ਾਰਸੀ ਵਿੱਚ ਕਵਿਤਾਵਾਂ ਲਿੱਖੀਆਂ ਪਰ ਹਿੰਦਵੀ ਵਿੱਚ ਵੀ ਲਿੱਖੀਆਂ ਹਨ। ਇਸਨੂੰ ਕਵਾੱਲੀ ਦਾ ਪਿਤਾ ਮੰਨਿਆ ਜਾਂਦਾ ਹੈ। ਇਸਨੂੰ ਭਾਰਤ ਵਿੱਚ ਗਜ਼ਲ ਦੀ ਸਿਨਫ ਨਾਲ ਪਛਾਣ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਅੱਜ ਵੀ ਭਾਰਤ ਅਤੇ ਪਾਕਿਸਤਾਨ ਵਿੱਚ ਬਹੁਤ ਮਕ਼ਬੂਲ ਹੈ। ਮਧ ਏਸ਼ੀਆ ਦੀ ਲਾਚਨ ਜਾਤੀ ਦੇ ਤੁਰਕ ਸੈਫੁੱਦੀਨ ਦੇ ਪੁੱਤਰ ਅਮੀਰ ਖੁਸਰੋ ਦਾ ਜਨਮ 652 ਹਿਜਰੀ ਵਿੱਚ ਏਟਾ (ਉੱਤਰ ਪ੍ਰਦੇਸ਼) ਦੇ ਪਟਿਆਲੀ ਨਾਮਕ ਕਸਬੇ ਵਿੱਚ ਹੋਇਆ ਸੀ। ਲਾਚਨ ਜਾਤੀ ਦੇ ਤੁਰਕ ਚੰਗੇਜ ਖਾਂ ਦੇ ਹਮਲਿਆਂ ਤੋਂ ਪੀੜਤ ਹੋਕੇ ਬਲਵਨ (1266 - 1286) ਦੇ ਰਾਜਕਾਲ ਵਿੱਚ ‘’ਸ਼ਰਨਾਰਥੀ ਦੇ ਰੂਪ ਵਿੱਚ ਭਾਰਤ ਵਿੱਚ ਆ ਬਸੇ ਸਨ। ਖੁਸਰੋ ਦੀ ਮਾਂ ਬਲਬਨ ਦੇ ਯੁੱਧਮੰਤਰੀ ਇਮਾਦੁਤੁਲ ਮਲਕ ਦੀ ਕੁੜੀ, ਇੱਕ ਭਾਰਤੀ ਮੁਸਲਮਾਨ ਔਰਤ ਸੀ। ਸੱਤ ਸਾਲ ਦੀ ਉਮਰ ਵਿੱਚ ਖੁਸਰੋ ਦੇ ਪਿਤਾ ਦਾ ਦੇਹਾਂਤ ਹੋ ਗਿਆ। ਜਵਾਨੀ ਵਿੱਚ ਉਨ੍ਹਾਂ ਨੇ ਕਵਿਤਾ ਲਿਖਣਾ ਸ਼ੁਰੂ ਕੀਤੀ ਅਤੇ 20 ਸਾਲ ਦੇ ਹੁੰਦੇ ਹੁੰਦੇ ਉਹ ਕਵੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ। ਖੁਸਰੋ ਵਿੱਚ ਵਿਵਹਾਰਕ ਬੁੱਧੀ ਦੀ ਕਮੀ ਨਹੀਂ ਸੀ। ਸਾਮਾਜਕ ਜੀਵਨ ਦੀ ਖੁਸਰੋ ਨੇ ਕਦੇ ਅਵਹੇਲਨਾ ਨਹੀਂ ਕੀਤੀ। ਬਾਦਸ਼ਾਹ ਜਹਾਂਗੀਰ ਨੇ ਅਮੀਰ ਖ਼ੁਸਰੋ ਨੂੰ 27 ਅਪਰੈਲ, 1606 ਨੂੰ ਗਿਰਫਤਾਰ ਕੀਤਾ।