ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਜੁਲਾਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੁਲਾਈ 9 ਤੋਂ ਮੋੜਿਆ ਗਿਆ)
- 1819 – ਅਮਰੀਕਾ ਦਾ ਸਿਲਾਈ ਮਸ਼ੀਨ ਦਾ ਖੋਜੀ ਏਲਿਆਸ ਹੋਵੇ ਦਾ ਜਨਮ।
- 1886 – ਅਮਰੀਕਾ ਵਿਚ ਗ਼ੁਲਾਮਾਂ ਦੇ ਹੱਕਾਂ ਦੀ ਹਿਫ਼ਾਜ਼ਤ ਵਾਸਤੇ ਵਿਧਾਨ ਵਿਚ 14ਵੀਂ ਸੋਧ ਕਰ ਕੇ ਇਸ ਨੂੰ ਕਾਨੂੰਨੀ ਬਣਾ ਦਿਤਾ ਗਿਆ।
- 1904 – ਚੀਫ਼ ਖਾਲਸਾ ਦੀਵਾਨ ਨੂੰ ਕਾਨੂੰਨ ਹੇਠ ਰਜਿਸਟਰਡ ਕੀਤਾ।
- 1923 – ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹਿਆ।
- 1925 – ਸਿੱਖ ਗੁਰਦੁਆਰਾ ਐਕਟ ਅਸੈਂਬਲੀ ‘ਚ ਪੇਸ਼ ਕੀਤਾ।
- 1925 – ਪੰਜਾਬੀ ਕਵੀ, ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਅਤੇ ਅਨੁਵਾਦਕ ਸੁਖਬੀਰ ਦਾ ਜਨਮ।
- 1925 – ਭਾਰਤੀ ਫ਼ਿਲਮੀ ਅਦਾਕਾਰ, ਨਿਰਦੇਸ਼ਕ ਗੁਰੂ ਦੱਤ ਦਾ ਜਨਮ।
- 1938 – ਭਾਰਤੀ ਹਿੰਦੀ ਫ਼ਿਲਮਾਂ ਦਾ ਅਦਾਕਾਰ ਸੰਜੀਵ ਕੁਮਾਰ ਦਾ ਜਨਮ।
- 1950 – ਪੰਜਾਬੀ ਦਾ ਜੁਝਾਰਵਾਦੀ ਕਵੀ ਲੋਕਨਾਥ ਦਾ ਜਨਮ।
- 2009 – ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲਾ ਲੇਖਕ,ਅਨੁਵਾਦਕ ਅਤੇ ਕਮਿਊਨਿਸਟ ਕਾਰਕੁਨ ਤੇਰਾ ਸਿੰਘ ਚੰਨ ਦਾ ਦਿਹਾਂਤ।