9 ਜੁਲਾਈ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
9 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 190ਵਾਂ (ਲੀਪ ਸਾਲ ਵਿੱਚ 191ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 175 ਦਿਨ ਬਾਕੀ ਹਨ।
ਵਾਕਿਆ
ਸੋਧੋ- 1789 – ਫ਼ਰਾਂਸ ਵਿੱਚ ਫ਼ਰੈਂਚ ਨੈਸ਼ਨਲ ਅਸੈਂਬਲੀ ਨੇ ਆਪਣੇ ਆਪ ਨੂੰ ‘ਕਾਂਸਟੀਚੂਐਂਟ ਅਸੈਂਬਲੀ’ (ਸੰਵਿਧਾਨ ਸਭਾ) ਐਲਾਨਿਆ ਅਤੇ ਮੁਲਕ ਦਾ ਨਵਾਂ ਸੰਵਿਧਾਨ ਬਣਾਉਣਾ ਸ਼ੁਰੂ ਕੀਤਾ।
- 1886 – ਅਮਰੀਕਾ ਵਿੱਚ ਗ਼ੁਲਾਮਾਂ ਦੇ ਹੱਕਾਂ ਦੀ ਹਿਫ਼ਾਜ਼ਤ ਵਾਸਤੇ ਵਿਧਾਨ ਵਿੱਚ 14ਵੀਂ ਸੋਧ ਕਰ ਕੇ ਇਸ ਨੂੰ ਕਾਨੂੰਨੀ ਬਣਾ ਦਿਤਾ ਗਿਆ।
- 1900 – ਆਸਟਰੇਲੀਆਈ ਟਾਪੂਆਂ ਵਿੱਚ ਬਰਤਾਨੀਆ ਦੇ ਕਬਜ਼ੇ ਹੇਠਲੇ ਇਲਾਕਿਆਂ ਨੂੰ ਇਕੱਠਾ ਕਰ ਕੇ ‘ਕਾਮਨਵੈਲਥ ਆਫ਼ ਆਸਟਰੇਲੀਆ’ ਕਾਇਮ ਕੀਤੀ ਗਈ।
- 1904 – ਚੀਫ਼ ਖਾਲਸਾ ਦੀਵਾਨ ਨੂੰ ਕਾਨੂੰਨ ਹੇਠ ਰਜਿਸਟਰਡ ਕੀਤਾ।
- 1923 – ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹਿਆ।
- 1925 – ਸਿੱਖ ਗੁਰਦੁਆਰਾ ਐਕਟ ਅਸੈਂਬਲੀ ‘ਚ ਪੇਸ਼ ਕੀਤਾ।
- 1955 – 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
- 1975 – ਅਕਾਲੀਆਂ ਨੇ ਐਮਰਜੈਂਸੀ (ਭਾਰਤ) ਵਿਰੁਧ ਮੋਰਚੇ ਵਿੱਚ ਗ੍ਰਿਫ਼ਤਾਰੀਆਂ ਦਿਤੀਆਂ।
- 1997 – ਆਪਣੇ ਮੁਖ਼ਾਲਿਫ਼ ਈਵਾਂਡਰ ਹੋਲੀਫ਼ੀਲਡ ਦੇ ਕੰਨ ‘ਤੇ ਚੱਕ ਮਾਰਨ ਕਰ ਕੇ ਮੁੱਕੇਬਾਜ਼ ਮਾਈਕ ਟਾਈਸਨ ਨੂੰ 30 ਲੱਖ ਡਾਲਰ ਜਰਮਾਨਾ ਕੀਤਾ ਗਿਆ ਅਤੇ ਨਾਲ ਹੀ ਉਸ ਦੇ ਖੇਡਣ ‘ਤੇ ਪਾਬੰਦੀ ਲਾ ਦਿਤੀ ਗਈ।
ਜਨਮ
ਸੋਧੋ- 1819 – ਅਮਰੀਕਾ ਦਾ ਸਿਲਾਈ ਮਸ਼ੀਨ ਦਾ ਖੋਜੀ ਏਲਿਆਸ ਹੋਵੇ ਦਾ ਜਨਮ।
- 1916 – ਸੰਯੁਕਤ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ ਅਤੇ ਅਕਸਰ ਟੈੱਡ ਹੀਥ ਦੇ ਤੌਰ 'ਤੇ ਮਸ਼ਹੂਰ ਐਡਵਰਡ ਹੀਥ ਦਾ ਜਨਮ।
- 1925 – ਪੰਜਾਬੀ ਕਵੀ, ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਅਤੇ ਅਨੁਵਾਦਕ ਸੁਖਬੀਰ ਦਾ ਜਨਮ।
- 1925 – ਭਾਰਤੀ ਫ਼ਿਲਮੀ ਅਦਾਕਾਰ, ਨਿਰਦੇਸ਼ਕ ਗੁਰੂ ਦੱਤ ਦਾ ਜਨਮ।
- 1938 – ਭਾਰਤੀ ਹਿੰਦੀ ਫ਼ਿਲਮਾਂ ਦਾ ਅਦਾਕਾਰ ਸੰਜੀਵ ਕੁਮਾਰ ਦਾ ਜਨਮ।
- 1950 – ਪੰਜਾਬੀ ਦਾ ਜੁਝਾਰਵਾਦੀ ਕਵੀ ਲੋਕਨਾਥ ਦਾ ਜਨਮ।
- 1960 – ਭਾਰਤੀ ਫ਼ਿਲਮੀ ਅਦਾਕਾਰ ਸੰਗੀਤਾ ਬਿਜਲਾਨੀ ਦਾ ਜਨਮ।
- 1962 – ਭਾਰਤੀ ਪੰਜਾਬੀ ਸਿਆਸਤਦਾਨ ਸੁਖਬੀਰ ਸਿੰਘ ਬਾਦਲ ਦਾ ਜਨਮ।
- 1975 – ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਅੰਮ੍ਰਿਤਾ ਸ਼ਿੰਦੇ ਦਾ ਜਨਮ।
ਦਿਹਾਂਤ
ਸੋਧੋ- 1967 – ਪਾਕਿਸਤਾਨ ਦਾ ਡੈਂਟਲ ਸਰਜਨ, ਜੀਵਨੀਕਾਰ, ਨੀਤੀਵੇਤਾ ਫ਼ਾਤਿਮਾ ਜਿੰਨਾਹ ਦਾ ਦਿਹਾਂਤ।
- 2009 – ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲਾ ਲੇਖਕ,ਅਨੁਵਾਦਕ ਅਤੇ ਕਮਿਊਨਿਸਟ ਕਾਰਕੁਨ ਤੇਰਾ ਸਿੰਘ ਚੰਨ ਦਾ ਦਿਹਾਂਤ।
- 2011 – ਅਰਜਨਟੀਨਾ ਦਾ ਗਾਇਕ ਗੀਤਕਾਰ ਅਤੇ ਦਾਰਸ਼ਨਿਕ ਫਾਕੂੰਦੋ ਕਾਬਰਾਲ ਦਾ ਦਿਹਾਂਤ।