ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਜੂਨ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 10 ਤੋਂ ਮੋੜਿਆ ਗਿਆ)
- 1246– ਸੁਲਤਾਨ ਅਲਾਉ ਦੀਨ ਮਸੂਦ ਨੂੰ ਦਿੱਲੀ ਦੇ ਤਖਤ ਤੋਂ ਹਟਾਇਆ ਗਿਆ। ਨਸੀਰੂਦੀਨ ਮਹਿਮੂਦ ਨੇ ਤਖਤ ਸੰਭਾਲਿਆ।
- 1909– ਐਸ.ਓ.ਐਸ. (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
- 1917– ਗ਼ਦਰੀ ਆਗੂ ਜਵੰਦ ਸਿੰਘ ਨੰਗਲ ਕਲਾਂ ਨੂੰ ਫ਼ਾਂਸੀ ਦਿਤੀ ਗਈ।
- 1957– ਕਵੀ ਤੇ ਨਾਵਲਿਸਟ ਭਾਈ ਵੀਰ ਸਿੰਘ ਦੀ ਅੰਮ੍ਰਿਤਸਰ ਵਿਖੇ ਮੌਤ ਹੋਈ।
- 1972– ਮੁੰਬਈ ਦੇ ਮਝਗਾਓਂ ਬੰਦਰਗਾਹ 'ਤੇ ਪਹਿਲੀ ਵਾਤਾਨੂਕੁਲਿਤ ਲਗਜਰੀ ਕਾਰਗੋ ਵੋਟ ਹਰਸ਼ਵਰਧਨ ਲਾਂਚ ਕੀਤੀ ਗਈ।
- 1974– ਮਸ਼ਹੂਰ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਗਿਆਨੀ ਕਰਤਾਰ ਸਿੰਘ ਦੀ ਪਟਿਆਲਾ ਵਿਖੇ ਮੌਤ ਹੋਈ।
- 1984– ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
- 1984– ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇਕ ਹੋਰ ਮਿਸਾਈਲ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ।