੧੦ ਜੂਨ
(10 ਜੂਨ ਤੋਂ ਰੀਡਿਰੈਕਟ)
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2021 |
10 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 161ਵਾਂ (ਲੀਪ ਸਾਲ ਵਿੱਚ 162ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 204 ਦਿਨ ਬਾਕੀ ਹਨ।
ਵਾਕਿਆਸੋਧੋ
- 1246– ਸੁਲਤਾਨ ਅਲਾਉ ਦੀਨ ਮਸੂਦ ਨੂੰ ਦਿੱਲੀ ਦੇ ਤਖਤ ਤੋਂ ਹਟਾਇਆ ਗਿਆ। ਨਸਰੂਦੀਨ ਮੁਹੰਮਦ ਸ਼ਾਹ ਪਹਿਲੇ ਨੇ ਤਖਤ ਸੰਭਾਲਿਆ।
- 1605– ਵਾਲਸੇ ਦਮਿਤਰੀ ਰੂਸ 'ਚ ਪਹਿਲੀ ਵਾਰ ਜਾਰ ਬਣੇ।
- 1793– ਪੈਰਿਸ 'ਚ ਪਹਿਲੇ ਚਿੜੀਆਘਰ ਦੀ ਸ਼ੁਰੂਆਤ।
- 1801– ਤ੍ਰਿਪੋਲੀ ਨੇ ਅਮਰੀਕਾ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
- 1847– ਸ਼ਿਕਾਗੋ ਟ੍ਰਿਬਊਨ ਦਾ ਪ੍ਰਕਾਸ਼ਨ ਸ਼ੁਰੂ।
- 1898– ਸਪੇਨ ਅਤੇ ਅਮਰੀਕਾ ਦਰਮਿਆਨ ਯੁੱਧ ਦੌਰਾਨ ਅਮਰੀਕੀ ਜੰਗੀ ਬੇੜੇ ਕਿਊਬਾ ਪੁੱਜੇ।
- 1909– ਐਸ.ਓ.ਐਸ. (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। ਪਹਿਲੀ ਵਾਰ ਸਮੁੰਦਰੀ ਜਹਾਜ਼ ਐਸ.ਐਸ. ਸਲਾਵੋਨੀਆ ਦੇ ਤਬਾਹ ਹੋਣ ‘ਤੇ ਭੇਜਿਆ ਗਿਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
- 1916– ਅਰਬਾਂ ਨੇ ਤੁਰਕਾਂ ਤੋਂ ਇਸਲਾਮ ਦਾ ਪਾਕਿ ਨਗਰ ਮੱਕਾ ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਨ੍ਹਾਂ ਦੀ ਹੀ ਹਕੂਮਤ ਹੈ।
- 1931– ਨਾਰਵੇ ਨੇ ਪੂਰਬੀ ਗ੍ਰੀਨਲੈਂਡ 'ਤੇ ਕਬਜ਼ਾ ਕੀਤਾ।
- 1934– ਸਾਬਕਾ ਸੋਵੀਅਤ ਯੂਨੀਅਨ ਅਤੇ ਰੋਮਾਨੀਆ ਦਰਮਿਆਨ ਦੋ-ਪੱਖੀ ਸੰਬੰਧ ਮੁੜ ਬਹਾਲ।
- 1940– ਦੂਜਾ ਵਿਸ਼ਵ ਯੁੱਧ 'ਚ ਇਟਲੀ ਨੇ ਫਰਾਂਸ ਅਤੇ ਬ੍ਰਿਟੇਨ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
- 1966– ਨਾਸ਼ਿਕ 'ਚ ਹਵਾਈ ਫੌਜ ਦੇ ਜਹਾਜ਼ (ਐੱਮ. ਆਈ. ਜੀ.) ਦਾ ਉਤਪਾਦਨ ਸ਼ੁਰੂ।
- 1971– ਅਮਰੀਕਾ ਨੇ ਚੀਨ ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
- 1972– ਮੁੰਬਈ ਦੇ ਮਝਗਾਓਂ ਬੰਦਰਗਾਹ 'ਤੇ ਪਹਿਲੀ ਵਾਤਾਨੂਕੁਲਿਤ ਲਗਜਰੀ ਕਾਰਗੋ ਵੋਟ ਹਰਸ਼ਵਰਧਨ ਲਾਂਚ ਕੀਤੀ ਗਈ।
- 1978– ਨਿਰੰਕਾਰੀਆਂ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
- 1984– ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
- 1984– ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇੱਕ ਹੋਰ ਮਿਸਾਈਲ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ।
- 2013– ਇਰਾਕ 'ਚ ਸਿਲਸਿਲੇਵਾਰ ਬੰਬ ਧਮਾਕਿਆਂ 'ਚ 70 ਦੀ ਮੌਤ।
ਜਨਮਸੋਧੋ
- 1938– ਭਾਰਤੀ ਉਦਯੋਗਪਤੀ ਅਤੇ ਰਾਜਨੇਤਾ ਰਾਹੁਲ ਬਜਾਜ ਦਾ ਜਨਮ।
ਮੌਤਸੋਧੋ
- 1896– ਸਿੰਘ ਸਭਾ ਲਹਿਰ ਦੇ ਆਗੂ ਅਤਰ ਸਿੰਘ ਭਦੌੜ ਦਾ ਦਿਹਾਂਤ।
- 1917– ਗ਼ਦਰੀ ਆਗੂ ਜਵੰਦ ਸਿੰਘ ਨੰਗਲ ਕਲਾਂ ਨੂੰ ਫ਼ਾਂਸੀ ਦਿਤੀ ਗਈ।
- 1957– ਕਵੀ ਤੇ ਨਾਵਲਿਸਟ ਭਾਈ ਵੀਰ ਸਿੰਘ ਦੀ ਅੰਮ੍ਰਿਤਸਰ ਵਿਖੇ ਮੌਤ ਹੋਈ।
- 1974– ਮਸ਼ਹੂਰ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਗਿਆਨੀ ਕਰਤਾਰ ਸਿੰਘ ਦੀ ਪਟਿਆਲਾ ਵਿਖੇ ਮੌਤ ਹੋਈ।