ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/11 ਮਾਰਚ
- 1302–ਦੁਨੀਆਂ ਭਰ ਦੇ ਪ੍ਰੇਮੀਆਂ ਦੀ ਮਸ਼ਹੂਰ ਜੋੜੀ, ਰੋਮੀਓ ਤੇ ਜੂਲੀਅਟ, ਦਾ ਵਿਆਹ ਹੋਇਆ (ਸ਼ੈਕਸਪੀਅਰ ਦੀ ਲਿਖਤ ਮੁਤਾਬਕ)।
- 1689–ਮਰਾਠਾ ਛੱਤਰਪਤੀ ਸ਼ਿਵਾ ਜੀ ਦੇ ਪੁੱਤਰ ਸ਼ੰਭਾਜੀ ਦੀ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੱਥੋਂ ਤਸੀਹੇ ਕਾਰਨ ਮੌਤ ਹੋਈ।
- 1748–ਅਹਿਮਦ ਸ਼ਾਹ ਦੁਰਾਨੀ, ਮੀਰ ਮੰਨੂ ਹੱਥੋਂ ਮਨੂਪੁਰ ਵਿੱਚ ਹਾਰਿਆ:
- 1783–ਸਿੱਖਾਂ ਨੇ ਲਾਲ ਕਿਲ੍ਹਾ ਉੱਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ।
- 1838–'ਟਾਈਮਜ਼ ਆਫ਼ ਇੰਡੀਆ' ਅਖ਼ਬਾਰ ਦਾ ਪਹਿਲਾ ਐਡੀਸ਼ਨ 'ਬੰਬਈ ਟਾਈਮਜ਼ ਐਂਡ ਜਰਨਲ ਆਫ਼ ਕਾਮਰਸ' ਦੇ ਨਾਂ ਹੇਠ ਦੇ ਦਿਨ ਬੰਬਈ ਵਿੱਚ ਛਪਣਾ ਸ਼ੁਰੂ ਹੋਇਆ।(ਚਿੱਤਰ ਦੇਖੋ)
- 1881–ਪੱਛਮੀ ਬੰਗਾਲ ਦੇ ਮੋਹਰੀ ਸਮਾਜਸੇਵੀ ਰਾਮਨਾਥ ਟੈਗੋ ਦੀ ਇੱਕ ਭਾਰਤੀ ਦੇ ਰੂਪ 'ਚ ਪਹਿਲੀ ਮੂਰਤੀ ਉਸ ਸਮੇਂ ਕੱਲਕਤਾ ਦੇ ਟਾਊਨਹਾਲ 'ਚ ਸਥਾਪਤ ਕੀਤੀ ਗਈ।
- 1921–ਪੁਲਿਸ ਦੀ ਇੱਕ ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦਵਾਰਿਆਂ ਨੂੰ ਘੇਰਾ ਪਾ ਲਿਆ। ਉਥੇ ਕਰਤਾਰ ਸਿੰਘ ਝੱਬਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
- 1948– ਭਾਰਤ ਦੇ ਪਹਿਲੇ ਆਧੁਨਿਕ ਜਹਾਜ਼ ਜਾਲਾ ਉਸ਼ਾ ਨੂੰ ਵਿਸ਼ਾਖਾਪਟਨਮ 'ਚ ਲਾਂਚ ਕੀਤਾ ਗਿਆ।