੧੯੨੧
(1921 ਤੋਂ ਮੋੜਿਆ ਗਿਆ)
1921 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1890 ਦਾ ਦਹਾਕਾ 1900 ਦਾ ਦਹਾਕਾ 1910 ਦਾ ਦਹਾਕਾ – 1920 ਦਾ ਦਹਾਕਾ – 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ |
ਸਾਲ: | 1918 1919 1920 – 1921 – 1922 1923 1924 |
ਘਟਨਾ
ਸੋਧੋ- 19 ਜਨਵਰੀ – ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਮੋੜੀਆਂ।
- 24 ਜਨਵਰੀ – ਸ਼੍ਰੋਮਣੀ ਅਕਾਲੀ ਦਲ ਬਣਿਆ, ਸੁਰਮੁਖ ਸਿੰਘ ਝਬਾਲ ਪਹਿਲੇ ਪ੍ਰਧਾਨ ਬਣੇ।
- 31 ਜਨਵਰੀ – ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਘੁੱਕੇਵਾਲੀ ਵਿੱਚ ਗੁਰਦਵਾਰਾ ਗੁਰੂ ਕਾ ਬਾਗ਼ 'ਤੇ ਪੰਥਕ ਦਾ ਕਬਜ਼ਾ।
- 20 ਫ਼ਰਵਰੀ – ਨਨਕਾਣਾ ਸਾਹਿਬ ਵਿੱਚ ਮਹੰਤ ਨਾਰਾਇਣ ਦਾਸ ਵਲੋਂ 156 ਸਿੱਖਾਂ ਦਾ ਕਤਲ।
- 20 ਫ਼ਰਵਰੀ – ਰਜ਼ਾ ਖ਼ਾਨ ਪਹਿਲਵੀ ਨੇ ਈਰਾਨ ਦੇ ਤਖ਼ਤ 'ਤੇ ਕਬਜ਼ਾ ਕਰ ਲਿਆ। ਪਹਿਲਵੀ ਹਕੂਮਤ ਸ਼ੁਰੂ ਹੋਈ ਜੋ ਖ਼ੁਮੀਨੀ ਨੇ 1979 ਵਿੱਚ ਖ਼ਤਮ ਕੀਤੀ।
- 22 ਫ਼ਰਵਰੀ – ਪੰਜਾਬ ਦਾ ਗਵਰਨਰ ਮੈਕਲੇਗਨ ਨਾਨਕਾਣੇ ਪੁੱਜਾ ਤੇ ਸਾਕਾ ਨਨਕਾਣਾ ਸਾਹਿਬ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤ।
- 4 ਅਪ੍ਰੈਲ – ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖਾਂ ਰੋਸ ਜਤਾਇਆ।
- 29 ਜੁਲਾਈ – ਐਡੋਲਫ਼ ਹਿਟਲਰ ਨਾਜ਼ੀ ਪਾਰਟੀ ਦਾ ਮੁਖੀ ਬਣਿਆ।
- 1 ਨਵੰਬਰ – ਜ਼ਿਲ੍ਹਾ ਗੁਰਦਾਸਪੁਰ 'ਚ ਗੁਰੂ ਅਰਜਨ ਦੇਵ ਸਾਹਿਬ ਦੀ ਯਾਦ 'ਚ ਓਠੀਆਂ (ਹੋਠੀਆਂ) ਵਿੱਚ ਇੱਕ ਤਵਾਰੀਖ਼ੀ ਗੁਰਦਵਾਰਾ ਜਿਸ ਦਾ ਇੰਤਜ਼ਾਮ ਵੀ ਮਹੰਤਾਂ ਕੋਲ ਸੀ। ਸਿੱਖਾਂ ਸੰਗਤ ਦਾ ਕਬਜ਼ਾ ਹੋ ਗਿਆ।
- 7 ਨਵੰਬਰ – ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ।
- 7 ਨਵੰਬਰ – ਬੇਨੀਤੋ ਮੁਸੋਲੀਨੀ ਨੇ ਆਪਣੇ ਆਪ ਨੂੰ ਇਟਲੀ ਦੀ ਨੈਸ਼ਨਲਿਸਟ ਫ਼ਾਸਿਸਟ ਪਾਰਟੀ ਦਾ ਮੁਖੀ ਐਲਾਨਿਆ।
- 11 ਨਵੰਬਰ – ਸਾਕਾ ਨਨਕਾਣਾ ਸਾਹਿਬ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਨੇ ਪੰਜਾਬ ਕੌਾਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।
ਜਨਮ
ਸੋਧੋ- 8 ਮਾਰਚ – ਸਾਹਿਰ ਲੁਧਿਆਣਵੀ, ਉਰਦੂ ਸ਼ਾਇਰ ਦਾ ਜਨਮ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |