ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਅਪਰੈਲ
- 1814 – ਨੇਪੋਲੀਅਨ ਨੇ ਫਰਾਂਸ ਦੇ ਬਾਦਸ਼ਾਹ ਦਾ ਪਦ ਤਿਆਗ ਕੇ ਆਪਣੇ ਪੁੱਤਰ ਨੂੰ ਬਾਦਸ਼ਾਹ ਬਣਾਇਆ।
- 1858 – ਮਹਾਨ ਸੁਤੰਤਰਤਾ ਸੈਨਾਨੀ ਰਾਣੀ ਲਕਸ਼ਮੀਬਾਈ ਦਾ ਹਊਜ ਰੋਸ ਦੀ ਅਗਵਾਈ ਵਾਲੀ ਬ੍ਰਿਟਿਸ਼ ਸੈਨਾ ਨਾਲ ਭਿਆਨਕ ਲੜਾਈ ਤੋਂ ਬਾਅਦ ਉਹ ਝਾਂਸੀ ਤੋਂ ਕਾਲਪੀ ਗਈ ਅਤੇ ਉਸ ਤੋਂ ਬਾਅਦ ਗਵਾਲੀਅਰ ਵੱਲ ਚੱਲੀ ਗਈ।
- 1910 – ਮਹਾਨ ਸੁਤੰਤਰਤਾ ਸੈਨਾਨੀ ਅਤੇ ਦਾਰਸ਼ਨਿਕ ਸ਼੍ਰੀ ਅਰਵਿੰਦੋ ਘੋਸ਼ ਧਿਆਨ ਕੰਪਲੈਕਸ ਕੇਂਦਰ ਦੀ ਸਥਾਪਨਾ ਲਈ ਪਾਂਡੀਚਰੀ ਪਹੁੰਚੇ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਜਹਾਜ਼ ਹਾਂਗਕਾਂਗ ਤੋਂ ਕੈਨੇਡਾ ਵਾਸਤੇ ਰਵਾਨਾ ਹੋਇਆ।
- 1946 – ਮਾਸਟਰ ਤਾਰਾ ਸਿੰਘ ਅਤੇ ਮੁਹੰਮਦ ਅਲੀ ਜਿਨਾਹ ਵਿਚਕਾਰ ਦਿੱਲੀ ਵਿਚ ਮੁਲਾਕਾਤ।
- 1968 – ਨਾਸਾ ਨੇ ਆਪਣਾ ਅਪੋਲੋ ਨੂੰ ਲਾਂਚ ਕੀਤਾ।
- 1968 – ਇਕ ਨਸਲਵਾਦੀ ਗੌਰੇ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਕਿੰਗ, ਜੂਨੀਅਰ ਦਾ ਕਤਲ ਕਰ ਦਿਤਾ।(ਚਿੱਤਰ ਦੇਖੋ)
- 1979 – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋ ਨੂੰ ਅਪਣੇ ਇਕ ਵਿਰੋਧੀ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ਵਿਚ ਫ਼ਾਂਸੀ ਦਿਤੀ ਗਈ।