ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 8
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਦਸੰਬਰ ਤੋਂ ਮੋੜਿਆ ਗਿਆ)
- 1660 – ਵਿਲੀਅਮ ਸ਼ੈਕਸਪੀਅਰ ਦੇ ਮਸ਼ਹੂਰ ਨਾਟਕ ਉਥੈਲੋ ਵਿੱਚ ਪਾਤਰ ਦੇਸਦੇਮੋਨਾ ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।
- 1705 – ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗ੍ਰਿਫ਼ਤਾਰ।
- 1705 – ਹਾਥੀ ਦਾ ਮੁਕਾਬਲਾ ਕਰਨ ਵਾਲਾ ਭਾਈ ਬਚਿੱਤਰ ਸਿੰਘ ਦਾ ਦਿਹਾਂਤ।
- 1900 – ਭਾਰਤੀ ਨਾਚਾ ਅਤੇ ਨਾਚ-ਨਿਰਦੇਸ਼ਕ ਉਦੇ ਸ਼ੰਕਰ ਦਾ ਜਨਮ।
- 1927 – ਪੰਜਾਬ ਦੇ ਸਿਆਸਤਦਾਨ ਅਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਜਨਮ।
- 1935 – ਭਾਰਤੀ ਫ਼ਿਲਮ ਅਦਾਕਾਰ ਧਰਮਿੰਦਰ ਦਾ ਜਨਮ।
- 1946 – ਹਿੰਦੀ ਅਤੇ ਬੰਗਾਲੀ ਸਿਨੇਮਾ ਦੀ ਅਭਿਨੇਤਰੀ ਸ਼ਰਮੀਲਾ ਟੈਗੋਰ ਦਾ ਜਨਮ।
- 1962 – ਭਾਰਤ-ਚੀਨ ਜੰਗ: ਚੀਨੀ ਸੈਨਾ ਨੇ ਨਾਰਥ ਈਸਟ ਫਰੰਟੀਅਰ ਏਜੰਸੀ (ਨੇਫਾ) ਅਰੁਣਾਚਲ ਪ੍ਰਦੇਸ਼ ਨੂੰ ਪਾਰ ਕੀਤਾ।
- 1970 – ਪੰਜਾਬੀ ਕਵੀ, ਪੱਤਰਕਾਰ, ਸੰਪਾਦਕ ਸ਼ਮੀਲ ਦਾ ਜਨਮ।