ਸ਼ਕਤੀ ਮੋਹਨ
ਸ਼ਕਤੀ ਮੋਹਨ ਇੱਕ ਭਾਰਤੀ ਨ੍ਰਿਤਕਾ ਅਤੇ ਅਭਿਨੇਤਰੀ ਹੈ। ਉਹ ਜ਼ੀ ਟੀਵੀ ਚੈਨਲ ਦੇ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਸੀਜ਼ਨ 2 ਅਤੇ ਡਾਂਸ ਪਲੱਸ ਦੀ ਕਪਤਾਨ ਅਤੇ ਜੇਤੂ ਸੀ।[1][2] ਉਹ 2014 ਵਿੱਚ 'ਝਲਕ ਦਿਖਲਾ ਜਾ' ਤੇ ਇੱਕ ਮੁਕਾਬਲੇਦਾਰ ਅਤੇ ਫਾਈਨਲਿਸਟ ਬਣ ਗਈ। ਬਾਲੀਵੁੱਡ ਵਿੱਚ ਇੱਕ ਕੋਰਿਓਗ੍ਰਾਫਰ ਦੇ ਤੌਰ 'ਤੇ ਉਸ ਦਾ ਪਹਿਲਾ ਕੰਮ ਪਦਮਾਵਤੀ ਫ਼ਿਲਮ ਦਾ ਗੀਤ 'ਨੈਨੋਵਾਲੇ' ਹੈ।
ਸ਼ਕਤੀ ਮੋਹਨ | |
---|---|
ਜਨਮ | 1987 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਨਚਾਰ, ਅਦਾਕਾਰਾ |
ਸਰਗਰਮੀ ਦੇ ਸਾਲ | 2010–ਹੁਣ ਤੱਕ |
ਢੰਗ | ਭਰਤਨਾਟਿਅਮ, ਬੈਲੇ, ਵੈਕਿੰਗ |
ਰਿਸ਼ਤੇਦਾਰ | ਨੀਤੀ ਮੋਹਨ ਕ੍ਰਿਤੀ ਮੋਹਨ ਮੁਕਤੀ ਮੋਹਨ |
ਵੈੱਬਸਾਈਟ | nrityashakti |
ਨਿੱਜੀ ਜਿੰਦਗੀ
ਸੋਧੋਉਸ ਦੀਆਂ ਤਿੰਨ ਭੈਣਾਂ ਨੀਤੀ ਮੋਹਨ, ਮੁਕਤੀ ਮੋਹਨ ਅਤੇ ਕੀਰਤੀ ਮੋਹਨ ਹਨ। ਮੋਹਨ ਮੂਲ ਰੂਪ ਵਿੱਚ ਦਿੱਲੀ ਤੋਂ ਹੈ ਪਰ 2006 ਤੋਂ ਮੁੰਬਈ ਵਿੱਚ ਰਹਿ ਰਹੀ ਹੈ। ਉਸ ਦੀ ਪੜ੍ਹਾਈ ਬੋਰਡਿੰਗ ਸਕੂਲ ਬਿਰਲਾ ਬਾਲਿਕਾ ਵਿਦਿਆਪੀਠ, ਅਤੇ ਸੇਂਟ ਜੇਵੀਅਰਜ਼ ਕਾਲਜ ਤੋਂ ਹੋਈ। ਮੁੰਬਈ ਤੋਂ ਉਸ ਨੇ ਰਾਜਨੀਤੀ ਵਿਗਿਆਨ ਵਿੱਚ ਐਮ.ਏ. ਦੀ ਪੜ੍ਹਾਈ ਕੀਤੀ ਹੈ। ਡਾਂਸ ਇੰਡੀਆ ਡਾਂਸ ਵਿੱਚ ਆਉਣ ਤੋਂ ਪਹਿਲਾਂ ਉਹ ਆਈ.ਏ.ਐਸ.ਅਫਸਰ ਬਣਨ ਦੀ ਇੱਛਾ ਰੱਖਦੀ ਸੀ। ਉਹ ਇੱਕ ਸਿਖਲਾਈ ਪ੍ਰਾਪਤ ਸਮਕਾਲੀ ਕਲਾਕਾਰ ਹੈ। ਉਸਨੇ 2009 ਵਿੱਚ ਟ੍ਰੇਨਰ ਲੇਵਿਸ ਡਾਂਸ ਫਾਊਂਡੇਸ਼ਨ ਸਕਾਲਰਸ਼ਿਪ ਟਰੱਸਟ ਤੋਂ ਡਾਂਸ ਵਿੱਚ ਇੱਕ ਡਿਪਲੋਮਾ ਪਾਸ ਕੀਤਾ ਸੀ।
ਡਾਂਸ ਕੈਰੀਅਰ
ਸੋਧੋਡਾਂਸ ਇੰਡੀਆ ਡਾਂਸ ਦੇ ਦੂਜੇ ਸੀਜ਼ਨ ਵਿੱਚ ਉਸ ਨੇ ਆਪਣੀ ਜਿੱਤ ਤੋਂ ਬਾਅਦ, 2012 ਅਤੇ 2013 ਲਈ ਡਾਂਸ-ਥੀਮਡ ਕੈਲੰਡਰ ਪੇਸ਼ ਕੀਤੇ।[3] 2012 ਵਿੱਚ ਉਸ ਨੇ ਨਿਊਯਾਰਕ ਵਿੱਚ ਇੱਕ ਬੀਬੀਸੀ ਦੁਆਰਾ ਪ੍ਰੇਰਿਤ ਡਾਂਸ ਪ੍ਰੋਜੈਕਟ 'ਤੇ ਸੰਗੀਤਕਾਰ ਮੁਹੰਮਦ ਫੇਅਰਊਜ਼ ਨਾਲ ਮਿਲ ਕੇ ਕੰਮ ਕੀਤਾ।[4] ਉਸ ਨੇ ਆਪਣੀਆਂ ਭੈਣਾਂ ਨਾਲ ਇੱਕ ਡਾਂਸ ਸੰਗੀਤ ਵੀਡੀਓ ਵੀ ਤਿਆਰ ਕੀਤਾ। 2013 ਵਿੱਚ ਮੋਹਨ ਨੇ ਡਾਂਸ ਨਿਰਦੇਸ਼ ਵਿਡੀਓਜ਼ ਦੇ ਨਾਲ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ। ਪ੍ਰੀਨਿਤੀ ਚੋਪੜਾ ਜੋ 'ਝਲਕ ਦਿਖਲਾ ਜਾ' ਵਿੱਚ ਮਹਿਮਾਨ ਵਜੋਂ ਆਈ ਸੀ ਉਸਨੇ ਮੰਨਿਆ ਕਿ ਉਹ ਸ਼ਕਤੀ ਮੋਹਨ ਦੀ ਪ੍ਰਸ਼ੰਸਕ ਹੈ।[5]
ਸੰਗੀਤ ਵੀਡੀਓਜ਼
ਸੋਧੋਉਹ 'ਅਖ ਲੜ ਜਾਵੇ ਨ੍ਰਿਤਿਆ ਜਮ' (2018), 'ਕਾਨ੍ਹਾ ਰੇ' (2018), 'ਆਖਰੀ ਬਾਰ' (2019), 'ਦਿ ਚਮੀਆ ਗੀਤ' (2019) ਅਤੇ 'ਸਾਤੋਂ ਜਨਮ' (2020), ਕਮਲੀ (2013) ਸੰਗੀਤ ਵੀਡੀਓਜ਼ ਵਿੱਚ ਨਜ਼ਰ ਆਈ।
ਵੈੱਬ ਸ਼ੋਅ
ਸੋਧੋਸ਼ਕਤੀ ਮੋਹਨ, ਆਪਣੇ ਬ੍ਰਾਂਡ ਨ੍ਰਿਤਿਆਸ਼ਕਤੀ ਦੇ ਨਾਲ, ਯੂਟਿਊਬ 'ਤੇ "ਬ੍ਰੇਕ ਏ ਲੈੱਗ" ਸੀਜ਼ਨ 1 ਅਤੇ 2 ਨਾਮ ਦੇ ਦੋ ਵੈੱਬ ਸ਼ੋਅ ਤਿਆਰ ਕਰ ਚੁੱਕੇ ਹਨ।[6]
== ਫ਼ਿਲਮੋਗ੍ਰਾਫੀ ==
ਸਾਲ | ਫ਼ਿਲਮ/ਐਲਬਮ | ਭੂਮਿਕਾ | ਨੋਟਸ | Ref. |
---|---|---|---|---|
2010 | ਹਾਈ ਸਕੂਲ ਮਿਊਜ਼ੀਕਲ 2 (ਹਿੰਦੀ ਵਰਜਨ) | "ਆਲ ਫਾਰ ਵਨ" ਗੀਤ ਵਿੱਚ ਦਿਖਾਈ ਦਿੱਤੀ | [7] | |
ਤੀਸ ਮਾਰ ਖਾਂ | ਆਈਟਮ ਨੰਬਰ | "ਤੀਸ ਮਾਰ ਖਾਂ" ਗੀਤ ਵਿੱਚ ਦਿਖਾਈ ਦਿੱਤੀ | [8] | |
2012 | Rowdy Rathore | Item Number | Appeared in song "Aa Re Pritam Pyaarre" | |
Sukoon | Item Number | Album by Vaishali Made | [9] | |
2013 | Dhoom 3 | Assistant choreographer | Song – "Kamli" | |
2014 | Kaanchi | Item Number | Appeared in song "Kambal Ke Neeche" | |
Samrat & Co | Item Number | Appeared in song "Tequila Wakila" | ||
2018 | Padmaavat | Choreographer | Song – "Nainowale" | |
Nawabzaade | Appeared in song "Amma Dekh" and also in a cameo role | [10] | ||
2021 | Shamshera | Choreographer | [11] |
ਹਵਾਲੇ
ਸੋਧੋ- ↑ web|url=http://movies.ndtv.com/movie_story.aspx?Section=Movies&ID=ENTEN20100139328 Archived 2012-07-11 at Archive.is |title=Shakti Mohan wins Dance India Dance 2 |publisher=Mov
- ↑ "Shakti Mohan in Tees Maar Khan". Hindustan Times. 28 April 2010. Archived from the original on 25 ਜਨਵਰੀ 2013. Retrieved 9 March 2012.
{{cite web}}
: Unknown parameter|dead-url=
ignored (|url-status=
suggested) (help) - ↑ Pandey, Chulbuli (18 December 2012). "Dance reality show winner Shakti Mohan launches her own calendar". Mid-Day.
- ↑ "BBC World News Collaborative Culture (Collaboration Culture) Shakti Mohan". U’th Time. 10 July 2012. Archived from the original on 24 ਸਤੰਬਰ 2014. Retrieved 5 ਅਗਸਤ 2018.
{{cite web}}
: Unknown parameter|dead-url=
ignored (|url-status=
suggested) (help) - ↑ http://timesofindia.indiatimes.com/entertainment/hindi/bollywood/news/Parineeti-Chopra-is-a-fan-of-Shakti-Mohan/articleshow/40990019.cms
- ↑ "PLAYLIST: Shakti Mohan's Break A Leg Season 2 episodes". The Indian Express (in ਅੰਗਰੇਜ਼ੀ). 10 April 2020. Retrieved 2 March 2021.
- ↑ "Five youth shows we miss on television". The Indian Express (in ਅੰਗਰੇਜ਼ੀ). 12 January 2021. Retrieved 7 August 2021.
- ↑ "Dance India Dance: Where are the winners now?". The Indian Express (in ਅੰਗਰੇਜ਼ੀ). 5 May 2020. Retrieved 7 August 2021.
- ↑ "Shakti Mohan biography in hindi, history, information: शक्ति मोहन का जीवन परिचय, पति, परिवार के बारे में जानकारी". दा इंडियन वायर (in ਹਿੰਦੀ). 31 October 2019. Retrieved 7 August 2021.
{{cite web}}
: CS1 maint: url-status (link) - ↑ "'Nawabzaade' song 'Amma Dekh': Brace yourselves for the new zingy dance number featuring Shakti Mohan - Times of India ►". The Times of India (in ਅੰਗਰੇਜ਼ੀ). Retrieved 7 August 2021.
- ↑ "Shakti Mohan On Choreographing Ranbir Kapoor In Shamshera: 'Wish Came True'". NDTV.com. Retrieved 7 August 2021.