ਸ਼ਫ਼ਕਤ ਤਨਵੀਰ ਮਿਰਜ਼ਾ

ਸ਼ਫ਼ਕਤ ਤਨਵੀਰ ਮਿਰਜ਼ਾ –ਆਮ ਤੌਰ ਤੇ ਐੱਸ ਟੀ ਐਮ ਕਿਹਾ ਜਾਂਦਾ ਹੈ– (1932 - 2013) ਇੱਕ ਪਾਕਿਸਤਾਨੀ ਲੇਖਕ ਅਤੇ ਪੱਤਰਕਾਰ ਸੀ ਜਿਸਨੇ ਪੰਜਾਬੀ ਬੋਲੀ ਤੇ ਸਾਹਿਤ ਤੇ ਕਈ ਕਿਤਾਬਾਂ ਲਿਖੀਆਂ ਹਨ।

ਉਹ ਪੱਤਰਕਾਰਾਂ ਦੀ ਯੂਨੀਅਨ ਦਾ ਵੀ ਆਗੂ ਸੀ ਜਿਸ ਵਿੱਚ ਸਰਗਰਮੀਆਂ ਕਾਰਨ ਉਸਨੂੰ ਦੋ ਵਾਰ ਜੇਲ ਯਾਤਰਾ ਕਰਨੀ ਪਈ।[1]

ਜੀਵਨ

ਸੋਧੋ

ਉਸਦਾ ਜਨਮ ਪਾਕਿਸਤਾਨੀ ਪੰਜਾਬ ਦੇ ਦੋਮੇਲੀ ਪਿੰਡ ਵਿੱਚ ਹੋਇਆ, ਅਤੇ ਚਕਵਾਲ, ਖੁਸਹਾਬ, ਵਜੀਰਾਬਾਦ, ਅਟਕ, ਬਹਾਵਲਨਗਰ ਅਤੇ ਗੋਰਡਨ ਕਾਲਜ, ਰਾਵਲਪਿੰਡੀ ਵਿਖੇ ਪੜ੍ਹਾਈ ਕੀਤੀ। ਮਿਰਜ਼ਾ ਨੇ ਰਾਵਲਪਿੰਡੀ ਵਿੱਚ ਅਖ਼ਬਾਰ ਤਾਮੀਰ ਦੀ ਪੱਤਰਕਾਰੀ ਤੋਂ ਆਪਣੀ ਕਾਮਾ ਜ਼ਿੰਦਗੀ ਦਾ ਮੁੱਢ ਰੱਖਿਆ। ਉਥੇ ਉਹ ਹਿਲਾਲ, ਅਤੇ ਰੇਡੀਓ ਪਾਕਿਸਤਾਨ ਵਿੱਚ ਵੀ ਕੰਮ ਕੀਤਾ। ਅਯੂਬ ਦੇ ਮਾਰਸ਼ਲ ਲਾ ਦੇ ਖ਼ਿਲਾਫ਼ ਬੋਲਣ ਤੇ ਉਸ ਨੂੰ ਰੇਡੀਓ ਪਾਕਿਸਤਾਨ ਤੋਂ ਕੱਢ ਦਿੱਤਾ ਗਿਆ ਸੀ। ਸਿਵਲ ਐਂਡ ਮਿਲਟਰੀ ਗਜ਼ਟ ਤੇ ਇਮਰੋਜ਼ ਅਖ਼ਬਾਰ ਵਿੱਚ ਵੀ ਕੰਮ ਕੀਤਾ। 1970 ਵਿੱਚ ਉਸਨੇ ਹਨੀਫ਼ ਰਾਮੇ ਤੇ ਮਨੋ ਭਾਈ ਨਾਲ਼ ਰਲ਼ ਕੇ ਡੇਲ੍ਹੀ ਮੁਸਾਵਾਤ ਅਖ਼ਬਾਰ ਦੀ ਨੀਂਹ ਰੱਖੀ। ਬਾਅਦ ਵਿੱਚ ਉਹ ਡੇਲ੍ਹੀ ਇਮਰੋਜ਼ ਵਿੱਚ ਚਲਿਆ ਗਿਆ ਅਤੇ ਉਹਦਾ ਸੰਪਾਦਕ ਬਣਿਆ। 1990ਵਿਆਂ ਵਿੱਚ, ਸ਼ਫ਼ਕਤ ਤਨਵੀਰ ਮਿਰਜ਼ਾ ਨੇ ਅੰਗਰੇਜ਼ੀ ਅਖ਼ਬਾਰ ਡਾਨ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਬਾਕਾਇਦਗੀ ਨਾਲ ਕਾਲਮ ਲਿਖਣੇ ਸ਼ੁਰੂ ਕੀਤੇ।[2] ਪਾਕਿਸਤਾਨ ਵਿੱਚ ਲਿਖਣ ਬੋਲਣ ਦੀ ਅਜ਼ਾਦੀ ਲਈ ਜਦੋਜਹਿਦ ਵਿੱਚ ਉਸ ਦਾ ਕੰਮ ਜ਼ਿਕਰਯੋਗ ਹੈ।

ਇੱਕ ਲੇਖਕ ਅਤੇ ਅਨੁਵਾਦਕ ਦੇ ਤੌਰ ਤੇ ਸਰਗਰਮੀ

ਸੋਧੋ

ਸ਼ਫਕਤ ਤਨਵੀਰ ਮਿਰਜ਼ਾ, ਨੇ ਕਈ ਕਿਤਾਬਾਂ ਦਾ ਅਨੁਵਾਦ ਕੀਤਾ। ਉਹ ਲੇਖਕ ਦੇ ਤੌਰ ਤੇ ਵੀ ਸਰਗਰਮ ਸੀ। ਉਸਨੇ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਿਆ।

ਹਵਾਲੇ

ਸੋਧੋ