ਸ਼ੈਲੀ ਓਬਰਾਏ (ਅੰਗ੍ਰੇਜ਼ੀ: Shelly Oberoi) ਇੱਕ ਭਾਰਤੀ ਸਿਆਸਤਦਾਨ ਹੈ, ਜੋ 2022 ਤੋਂ ਦਿੱਲੀ ਨਗਰ ਨਿਗਮ ਦੇ ਮੇਅਰ ਵਜੋਂ ਸੇਵਾ ਨਿਭਾ ਰਹੀ ਹੈ।[1]

ਸ਼ੈਲੀ ਓਬਰਾਏ
ਦਿੱਲੀ ਦੇ 26ਵੇਂ ਮੇਅਰ
ਦਫ਼ਤਰ ਸੰਭਾਲਿਆ
22 ਫਰਵਰੀ 2023
ਉਪਆਲੀਆ ਮੁਹੰਮਦ ਇਕਬਾਲ
ਹਲਕਾਈਸਟ ਪਟੇਲ ਨਗਰ (ਵਾਰਡ ਨੰ. 86)
ਨਿੱਜੀ ਜਾਣਕਾਰੀ
ਜਨਮ1983 (ਉਮਰ 39-40)
ਦਿੱਲੀ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਕਿੱਤਾਪ੍ਰੋਫੈਸਰ, ਸਿਆਸਤਦਾਨ

ਓਬਰਾਏ ਉੱਤਰੀ, ਦੱਖਣੀ ਅਤੇ ਪੂਰਬੀ ਦਿੱਲੀ ਦੇ ਨਗਰ ਨਿਗਮ ਨੂੰ ਦਿੱਲੀ ਦੀ ਏਕੀਕ੍ਰਿਤ ਨਗਰ ਨਿਗਮ ਵਿੱਚ ਮੁੜ-ਏਕੀਕਰਨ ਤੋਂ ਬਾਅਦ ਚੁਣੇ ਗਏ ਪਹਿਲੇ ਮੇਅਰ ਬਣੇ।

ਸ਼ੁਰੂਆਤੀ ਜੀਵਨ ਅਤੇ ਕਰੀਅਰ ਸੋਧੋ

ਸ਼ੈਲੀ ਓਬਰਾਏ ਦਾ ਜਨਮ 1983 ਵਿੱਚ ਹੋਇਆ ਸੀ। ਉਸਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਪ੍ਰਬੰਧਨ ਵਿੱਚ ਪੀਐਚਡੀ ਕੀਤੀ ਹੈ,[2] ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਕੋਝੀਕੋਡ ਤੋਂ ਪ੍ਰਬੰਧਨ ਦੀ ਪੜ੍ਹਾਈ ਕੀਤੀ ਹੈ,[3] ਜਾਨਕੀ ਦੇਵੀ ਮੈਮੋਰੀਅਲ ਕਾਲਜ[4] ਤੋਂ ਕਾਮਰਸ ਦੀ ਬੈਚਲਰ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਮਾਸਟਰ ਆਫ਼ ਕਾਮਰਸ ਦੀ ਪੜ੍ਹਾਈ ਕੀਤੀ ਹੈ।[5] ਉਸਨੇ ਦਿੱਲੀ ਯੂਨੀਵਰਸਿਟੀ ਵਿੱਚ ਸਹਾਇਕ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾ ਨਿਭਾਈ ਹੈ।[6]

ਸਿਆਸੀ ਕੈਰੀਅਰ ਸੋਧੋ

ਓਬਰਾਏ 2013 ਵਿੱਚ ਆਮ ਆਦਮੀ ਪਾਰਟੀ, ਦਿੱਲੀ ਵਿੱਚ ਸ਼ਾਮਲ ਹੋਏ ਅਤੇ 2021 ਵਿੱਚ ਇਸਦੇ ਮਹਿਲਾ ਵਿੰਗ ਦੀ ਉਪ ਪ੍ਰਧਾਨ ਬਣੀ।[7] ਉਸਨੇ ਪਟੇਲ ਨਗਰ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਵਾਰਡ 86 ਤੋਂ 2022 ਦੀ ਦਿੱਲੀ ਨਗਰ ਨਿਗਮ ਚੋਣ ਜਿੱਤੀ।[8] 23 ਦਸੰਬਰ 2023 ਨੂੰ, ਉਹ ਮੇਅਰ ਦੀ ਉਮੀਦਵਾਰ ਬਣੀ।[9] ਉਹ 22 ਫਰਵਰੀ, 2023 ਨੂੰ ਭਾਜਪਾ ਉਮੀਦਵਾਰ ਰੇਖਾ ਗੁਪਤਾ ਦੇ ਵਿਰੁੱਧ 34 ਵੋਟਾਂ ਨਾਲ ਜਿੱਤ ਕੇ ਦਿੱਲੀ ਦੀ ਮੇਅਰ ਚੁਣੀ ਗਈ ਸੀ।

ਹਵਾਲੇ ਸੋਧੋ

  1. Prakash, Karam. "AAP wins Delhi mayoral poll; Shelly Oberoi elected mayor". The Tribune India.
  2. Roy, Snehashish (2022-12-23). "AAP's Shelly Oberoi is new Delhi mayor. 5 things to know about her". Hindustan Times (in ਅੰਗਰੇਜ਼ੀ). Retrieved 2023-02-22.
  3. Chaturvedi, Amit. "Shelly Oberoi: 5 Points On AAP Leader Elected Delhi Mayor". NDTV. Retrieved 2023-02-22.
  4. Paliwal, Aishwarya (2023-02-22). "कौन हैं AAP की शैली ओबेरॉय? MCD में 15 साल से काबिज BJP को किया बाहर". Aaj Tak (in ਹਿੰਦੀ). Retrieved 2023-02-22.
  5. Teotia, Riya. "Who is Shelly Oberoi? New mayor of Delhi who won the MCD elections from Aam Aadmi Party". WION News. Retrieved 2023-02-22.
  6. Pathak, Analiza. "AAP's Shelly Oberoi Is The New Mayor Of Delhi; Who Is She?". Zee Media (in ਅੰਗਰੇਜ਼ੀ). Retrieved 2023-02-22.
  7. Singh, Rakesh (2023-02-22). "दिल्ली की मेयर शैली ओबरॉय कौन हैं? पढ़ाई-लिखाई से सियासी लड़ाई तक, जानें 'कुंडली'". News18 India (in ਹਿੰਦੀ). Retrieved 2023-02-22.
  8. Basnet, Radha (2023-02-22). "Meet Shelly Oberoi, The Professor-Turned-Politician, Elected As Delhi's New Mayor". Dainik Jagran (in ਅੰਗਰੇਜ਼ੀ). Retrieved 2023-02-22.
  9. Jain, Pankaj. "Shelly Oberoi named Delhi Mayor candidate of AAP". India Today (in ਅੰਗਰੇਜ਼ੀ). Retrieved 2023-02-22.