ਸਾਗਰ ਗੁਪਤਾ
ਸਾਗਰ ਗੁਪਤਾ (ਜਨਮ 4 ਮਾਰਚ 1969) ਇੱਕ ਭਾਰਤੀ ਸਕ੍ਰੀਨ ਲੇਖਕ, ਗੀਤਕਾਰ ਅਤੇ ਫ਼ਿਲਮ ਨਿਰਮਾਤਾ ਹੈ।[1]
ਸਾਗਰ ਗੁਪਤਾ | |
---|---|
ਜਨਮ | 4 ਮਾਰਚ 1969 |
ਪੇਸ਼ਾ | ਸਕ੍ਰੀਨ-ਲੇਖਕ, ਗੀਤਕਾਰ, ਫ਼ਿਲਮ ਨਿਰਮਾਤਾ |
Parent(s) | ਬੁਧਪ੍ਰਕਾਸ਼ ਗੁਪਤਾ, ਸ਼ੈਲ ਗੁਪਤਾ |
ਉਸ ਨੇ ਫ਼ਿਲਮ ਇਵਨਿੰਗ ਸ਼ੈਡੋਜ਼ ਦਾ 'ਸ਼ੁਰਮਈ ਸ਼ਾਮ' ਗੀਤ ਲਿਖੇ ਹਨ, ਜੋ ਸ਼ੁਭਾ ਮੁਦਗਲ ਦੁਆਰਾ ਤਿਆਰ ਕੀਤਾ ਅਤੇ ਗਾਇਆ ਗਿਆ।[2] ਉਸਨੇ ਫ਼ਿਲਮ 68 ਪੇਜਸ ਵਿੱਚ ਇੱਕ ਗਾਣੇ ਦੇ ਬੋਲ ਵੀ ਲਿਖੇ ਹਨ।
ਉਹ ਸ਼੍ਰੀਧਰ ਰੰਗਾਇਨ ਦੇ ਨਾਲ ਸੋਲਾਰਿਸ ਪਿਕਚਰਜ਼ ਦੀ ਕੰਪਨੀ ਵਿੱਚ ਸਹਿਭਾਗੀ ਹੈ ਅਤੇ ਉਸਨੇ ਪਿੰਕ ਮਿਰਰ, ਯੂਅਰ ਇਮੋਸ਼ਨਲੀ, ਬ੍ਰੇਕਿੰਗ ਫ੍ਰੀ, ਇਵਿਨੰਗ ਸ਼ੈਡੋਜ਼ ਵਰਗੀਆਂ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।
ਉਹ ਕਸ਼ੀਸ਼ ਮੁੰਬਈ ਕੁਈਰ ਫ਼ਿਲਮ ਫੈਸਟੀਵਲ ਦਾ ਸੰਸਥਾਪਕ ਟੀਮ ਮੈਂਬਰ ਹੈ ਅਤੇ ਸਾਲ 2010 ਵਿੱਚ ਸ਼ੁਰੂਆਤ ਤੋਂ ਹੀ ਪ੍ਰੋਗਰਾਮਿੰਗ ਡਾਇਰੈਕਟਰ ਰਿਹਾ ਹੈ।[3] [4]
ਸਾਗਰ ਗੁਪਤਾ ਨੇ ਗੋਲਡਨ ਹਾਥੀ ਇੰਟਰਨੈਸ਼ਨਲ ਚਿਲਡਰਨ ਫ਼ਿਲਮ ਫੈਸਟੀਵਲ ਆਫ਼ ਇੰਡੀਆ ਦੇ ਦੋ ਐਡੀਸ਼ਨਾਂ ਲਈ ਚਿਲਡਰਨ ਫ਼ਿਲਮ ਸੋਸਾਇਟੀ ਨਾਲ ਜੂਨੀਅਰ ਫੈਸਟੀਵਲ ਅਫ਼ਸਰ ਵਜੋਂ ਕੰਮ ਕੀਤਾ ਹੈ।[5]
ਫ਼ਿਲਮੋਗ੍ਰਾਫੀ
ਸੋਧੋਲੇਖਕ
ਸੋਧੋ- 1999 ਰਿਸ਼ਤੇ (ਟੀਵੀ ਸੀਰੀਜ਼)
- 1999 ਗੁੱਬਰੇ (ਟੀਵੀ ਸੀਰੀਜ਼)
- 1999 ਕ੍ਰਿਸ਼ਨ ਅਰਜੁਨ (ਟੀਵੀ ਸੀਰੀਜ਼)
- 1999 ਕਾਗਰ (ਟੀਵੀ ਸੀਰੀਜ਼)
- 2004 ਪਿਆਰ ਕੀ ਕਸ਼ਤੀ ਮੇਂ (ਟੀ ਵੀ ਸੀਰੀਜ਼)
- 2006 ਦ ਪਿੰਕ ਮਿਰਰ (ਛੋਟੀ ਫ਼ਿਲਮ)
- 2007 ਯੂਅਰ ਇਮੋਸ਼ਨਲੀ (ਫ਼ੀਚਰ)
- 2007 68 ਪੇਜਸ (ਫ਼ੀਚਰ)
- 2014 ਪਰਪਲ ਸਕਾਈ (ਦਸਤਾਵੇਜ਼ੀ ਫ਼ੀਚਰ)
- 2014 ਆ ਮਸਕੁਰਾ (ਵਿਦਿਅਕ ਫ਼ਿਲਮ)
- 2015 ਬ੍ਰੇਕਿੰਗ ਫ੍ਰੀ (ਦਸਤਾਵੇਜ਼ੀ ਫ਼ੀਚਰ)
- 2018 ਇਵਨਿੰਗ ਸ਼ੈਡੋਜ਼ (ਫ਼ੀਚਰ)
ਅਵਾਰਡ
ਸੋਧੋਨਿਰਮਾਤਾ ਦੇ ਤੌਰ 'ਤੇ ਸਾਗਰ ਗੁਪਤਾ ਦੀਆਂ ਫ਼ਿਲਮਾਂ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਦੋਵੇਂ ਅਨੇਕਾਂ ਅਵਾਰਡ ਜਿੱਤੇ ਹਨ, ਜੋ ਹੇਠ ਲਿਖੇ ਅਨੁਸਾਰ ਹਨ:
- ਕੀਯੂਫਲਿਕਸ ਫਿਲਡੇਲਫੀਆ 2016, ਯੂ.ਐਸ.ਏ. ਵਿੱਚ ਬਾਰਬਰਾ ਗਿੱਟਿੰਗਜ਼ ਹਿਊਮਨ ਰਾਈਟਸ ਅਵਾਰਡ (ਫ਼ਿਲਮ 'ਬ੍ਰੇਕਿੰਗ ਫ੍ਰੀ' ਲਈ)[6]
- ਨਿਊਯਾਰਕ ਸ਼ਹਿਰ ("ਗੁਲਾਬੀ ਆਈਨਾ " ਲਈ) ਫਾਇਰ ਆਈਲੈਂਡ ਫ਼ਿਲਮ ਫੈਸਟੀਵਲ 2004 ਵਿਖੇ ਸਰਵਉੱਤਮ ਫ਼ਿਲਮ ਲਈ ਜੂਰੀ ਐਵਾਰਡ
- ਬੇਸਟ ਫ਼ਿਲਮ ਆਫ ਦ ਫੈਸਟੀਵਲ ਅਵਾਰਡ, ਕਵਾਸ਼ਨ ਡੀ ਜਾਨਰ ਫ਼ਿਲਮ ਫੈਸਟੀਵਲ- 2003, ਲਿੱਲੀ, ਫਰਾਂਸ ਵਿਖੇ (ਫ਼ਿਲਮ "ਗੁਲਾਬੀ ਆਇਨਾ" ਲਈ)
- ਬੈਸਟ ਕਾਮੇਡੀ ਐਪੀਸੋਡ, 1999 ਲਈ ਰੇਪਾ ਐਵਾਰਡ ("ਪੀਆ ਕਾ ਘਰ" - ਗੁੱਬਰੇ, ਜ਼ੀ ਟੀ ਵੀ ਲਈ)
- ਬੈਸਟ ਟੈਲੀਫ਼ਿਲਮ, 2000 ਲਈ ਰਾਪਾ ਅਵਾਰਡ ("ਖਮੋਸ਼ੀਆਂ" ਲਈ - ਰਿਸ਼ਤੇ, ਜ਼ੀ ਟੀ.ਵੀ.)
ਹਵਾਲੇ
ਸੋਧੋ- ↑ "Shubha Mudgal's song for film Evening Shadows". Dailyhunt. 9 Jan 2019. Retrieved 9 Jan 2019.
- ↑ "Shubha Mudgal: I Don't Specialise In Playback Singing". MidDay. 27 Feb 2018. Retrieved 27 Feb 2018.
- ↑ "International Queer Film Festival returns to Mumbai in May 2020". TimesOfIndia. 19 Nov 2019. Retrieved 19 Nov 2019.
- ↑ "With 31 in tow, India leads list of films to be screened at KASHISH 2019". DNA. 27 May 2019. Retrieved 27 May 2019.
- ↑ "Lesbian, Bisexual & Trans Narratives in Indian Cinema – A Microview". SWAindia.org. 3 September 2019. Retrieved 3 September 2019.
- ↑ "Breaking Free wins big". MidDay. 20 July 2016. Retrieved 20 July 2016.