ਸ਼ਿਆਮ ਬੈਨੇਗਲ

ਭਾਰਤੀ ਨਿਰਦੇਸ਼ਕ ਅਤੇ ਪਟਕਥਾ ਲੇਖਕ
(ਸਿਆਮ ਬੈਨੇਗਾਲ ਤੋਂ ਮੋੜਿਆ ਗਿਆ)

'ਸ਼ਿਆਮ ਬੈਨੇਗਲ' (14 ਦਸੰਬਰ 1934 – 23 ਦਸੰਬਰ 2024) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਸੀ। ਉਹ ਅਕਸਰ ਪੈਰਲਲ ਸਿਨੇਮਾ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ, ਅਤੇ ਉਸਨੂੰ 1970 ਦੇ ਦਹਾਕੇ ਤੋਂ ਬਾਅਦ ਦੇ ਮਹਾਨ ਫ਼ਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਸ਼ਿਆਮ ਬੈਨੇਗਲ
ਬੈਨੇਗਲ 2010 ਵਿੱਚ
ਜਨਮ(1934-12-14)14 ਦਸੰਬਰ 1934
ਮੌਤ23 ਦਸੰਬਰ 2024(2024-12-23) (ਉਮਰ 90)
ਪੇਸ਼ਾਫ਼ਿਲਮ ਨਿਰਦੇਸ਼ਕ
ਸਕਰੀਨਪਲੇ ਲੇਖਕ
ਪ੍ਰਸਿੱਧ ਕੰਮ= ਅੰਕੁਰ (1973)
ਨਿਸ਼ਾਂਤ (1975)
ਮੰਥਨ (1976)
ਭੂਮਿਕਾ (1977)
ਜੀਵਨ ਸਾਥੀਨੀਰਾ ਬੈਨੇਗਲ
ਬੱਚੇ1
ਰਿਸ਼ਤੇਦਾਰਗੁਰੂ ਦੱਤ (ਕਜ਼ਨ)
ਪੁਰਸਕਾਰ1976 ਪਦਮ ਸ਼੍ਰੀ
1991 ਪਦਮ ਭੂਸ਼ਣ
2005 ਦਾਦਾ ਸਾਹਿਬ ਫਾਲਕੇ ਅਵਾਰਡ
2013 ANR ਨੈਸ਼ਨਲ ਅਵਾਰਡ
ਸ਼ਿਆਮ ਬੈਨੇਗਲ
ਸੰਸਦ ਮੈਂਬਰ, ਰਾਜ ਸਭਾ
ਦਫ਼ਤਰ ਵਿੱਚ
16 ਫ਼ਰਵਰੀ 2006 – 15 ਫ਼ਰਵਰੀ 2012

ਖਾਸ ਕੰਮ

ਸੋਧੋ

ਇਸ ਸਮੇਂ ਦੌਰਾਨ ਉਨ੍ਹਾਂ ਨੇ ਅੰਕੁਰ, ਨਿਸ਼ਾਂਤ (1975), ਮੰਥਨ,(1976) ਅਤੇ ਭੂਮਿਕਾ (1977) ਵਰਗੀਆਂ ਸਫਲ ਫ਼ਿਲਮਾਂ ਹਿੰਦੀ ਸਿਨੇਮਾ ਨੂੰ ਦਿੱਤੀਆਂ। ਪਿਛਲੇ ਸਮੇਂ ਦੌਰਾਨ ਪੂਨੇ ਅਤੇ ਕੋਲਕਾਤਾ ਦੀਆਂ ਸੰਸਥਾਵਾਂ ਤੋਂ ਫ਼ਿਲਮ ਅਤੇ ਟੈਲੀਵਿਜ਼ਨ ਦੇ ਗਰੈਜੂਏਟ ਭਾਰਤੀ ਸਿਨੇਮਾ ’ਚ ਆਧੁਨਿਕਤਾ ਦੀ ਸੁਰ ਭਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਇਨ੍ਹਾਂ ਵੱਲੋਂ ਹਿੰਦੀ ਸਿਨੇਮਾ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਵੀ ਯੋਗਦਾਨ ਦਿੱਤਾ ਗਿਆ। ਗੌਰ- ਕਰਨਯੋਗ ਹੈ ਕਿ ਅੱਜ ਦੀਆਂ ਫ਼ਿਲਮਾਂ ਵਿਚੋਂ ਪੇਂਡੂ ਭਾਰਤ ਗਾਇਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ‘ਦੇਹਲੀ ਬੇਲੀ’ ਤੇ ‘ਸ਼ੰਘਾਈ’ ਵਰਗੀਆਂ ਫ਼ਿਲਮਾਂ ਦੀ ਸ਼ਲਾਘਾ ਕੀਤੀ, ਜੋ ਅਸਲੀਅਤ ਨਾਲ ਭਰਪੂਰ ਹਨ।

ਸਨਮਾਨ

ਸੋਧੋ

ਨੈਸ਼ਨਕ ਫ਼ਿਲਮ ਐਵਾਰਡ

ਸੋਧੋ
  1. 2005 ਦਾਦਾ ਸਾਹਿਬ ਫਾਲਕੇ
  2. 1975 ਅੰਕੁਰ ਫ਼ਿਲਮ ਸੈਕਿੰਡ ਬੈਸਟ ਫੀਚਰ ਫ਼ਿਲਮ
  3. 1976 ਨਿਸ਼ਾਂਤ ਵਧੀਆ ਫੀਚਰ ਫ਼ਿਲਮ
  4. 1977 ਮੰਥਨ ਵਧੀਆ ਫੀਚਰ ਫ਼ਿਲਮ
  5. 1978 ਭੂਮਿਕਾ ਵਧੀਆ ਸਕਰੀਨ ਪਲੇ
  6. 1979 ਜੁਨੂਨ ਵਧੀਆ ਹਿੰਦੀ ਫ਼ਿਲਮ
  7. 1982 ਆਰੋਹਨ ਵਧੀਆ ਹਿੰਦੀ ਫ਼ਿਲਮ
  8. 1984 ਨਹਿਰੂ ਵਧੀਆ ਇਤਿਹਾਸਕ ਫ਼ਿਲਮ
  9. 1985 ਵਧੀਆ ਬਾਇਉਗਰਾਫਿਕਲ ਫ਼ਿਲਮ ਸੱਤਿਆਜੀਤ ਰੇਅ
  10. 1986 ਵਧੀਆ ਨਿਰਦੇਸ਼ਕ ਫ਼ਿਲਮ ਤ੍ਰਿਕਾਲ
  11. 1993 ਸੂਰਜ ਕਾ ਸਾਤਵਾਂ ਘੋੜਾ (ਫ਼ਿਲਮ) ਵਧੀਆ ਫੀਚਰ ਫ਼ਿਲਮ
  12. 1995 ਮਾਮੋ ਵਧੀਆ ਹਿੰਦੀ ਫੀਚਰ ਫ਼ਿਲਮ
  13. 1996 ਵਧੀਆ ਅੰਗਰੇਜ਼ੀ ਫ਼ਿਲਮ ਦ ਮੇਕਿੰਗ ਆਫ਼ ਦ ਮਹਾਤਮਾ
  14. 1997 ਵਧੀਆ ਉਰਦੁ ਫੀਚਰ ਫ਼ਿਲਮ ਸਰਦਾਰੀ ਬੇਗ਼ਮ
  15. 1999 ਵਧੀਆ ਫੀਚਰ ਫ਼ਿਲਮ ਸਮਰ
  16. 1999 ਵਧੀਆ ਪਰਵਾਰਿਕ ਫੀਚਰ ਫ਼ਿਲਮ ਹਰੀ ਭਰੀ
  17. 2005 ਵਧੀਆ ਫੀਚਰ ਹਿੰਦੀ ਫ਼ਿਲਮ ਜ਼ੁਬੇਅਦਾ
  18. 2005 ਨਰਗਸ ਦੱਤ ਐਵਾਰਡ ਵਧੀਆ ਫੀਚਰ ਫ਼ਿਲਮ ਨੇਤਾ ਜੀ ਸੁਭਾਸ ਚੰਦਰ ਬੋਸ: ਦ ਫੌਰਗੋਟਨ ਹੀਰੋ।
  19. 2009 ਵਧੀਆ ਫ਼ਿਲਮ ਵੈਲ ਡਨ ਆਬਾ

ਫ਼ਿਲਮਫੇਅਰ

ਸੋਧੋ

1980 ਵਧੀਆ ਨਿਰਦੇਸ਼ਕ ਫ਼ਿਲਮ ਜਨੂਨ

ਕਾਨਜ਼ ਫ਼ਿਲਮ

ਸੋਧੋ

1976 ਗੋਲਡਨ ਪਾਮ ਫ਼ਿਲਮ ਨਿਸ਼ਾਤ ਨਾਮਜ਼ਦਗੀ

ਬਰਲਿਨ ਅੰਤਰਰਾਸ਼ਟਰੀ ਫ਼ਿਲਮ

ਸੋਧੋ

1974 ਗੋਲਡਨ ਬਰਲਿਨ ਬੀਅਰ ਫ਼ਿਲਮ ਅੰਕੁਰ ਨਾਮਜ਼ਦਗੀ

ਮਾਸਕੋ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ

ਸੋਧੋ
  1. 1981 ਗੋਲਡਨ ਸਨਮਾਨ ਫ਼ਿਲਮ ਕਲਯੁਗ
  2. 1997 ਗੋਲਡਨ ਸੰਤ ਜੋਰਜ਼ ਨਾਮਜ਼ਦਗੀ ਫ਼ਿਲਮ ਸਰਦਾਰੀ ਬੇਗ਼ਮ

ਨੰਦੀ ਸਨਮਾਨ

ਸੋਧੋ

ਬੀ. ਐਨ. ਰੈਡੀ ਨੈਸ਼ਨਲ ਐਵਾਰਡ ਹਿੰਦੀ ਸਿਨੇਮਾ ਵਿੱਚ ਯੋਗਦਾਨ

ਹੋਰ ਸਨਮਾਨ

ਸੋਧੋ
  1. 1970 ਹੋਮੀ ਭਾਵਾ ਫੈਲੋਸ਼ਿਪ(1971-72)
  2. 1976 ਪਦਮ ਸ਼੍ਰੀ
  3. 1989 ਸੋਵੀਅਤਲੈਂਡ ਨਹਿਰੂ ਐਵਾਰਡ
  4. 1991 ਪਦਮ ਭੂਸ਼ਨ
  5. 2012 ਡੀ. ਲਿਟ ਯੂਨੀਵਰਸਟੀ ਆਫ਼ ਕੋਲਕਾਤਾ
  1. "Shyam-e-ghazal". The Tribune. 29 January 2006. Archived from the original on 10 December 2021. Retrieved 10 December 2021.