ਰੋਜ਼ਾ (ਇਸਲਾਮ)

(ਸੌਮ ਤੋਂ ਮੋੜਿਆ ਗਿਆ)

ਰੋਜ਼ਾ ਇਸਲਾਮ ਦੇ 5 ਥੰਮਾਂ ਵਿਚੋਂ ਇੱਕ ਹੈ, ਜਿਸ ਨੂੰ ਅਰਬੀ ਵਿੱਚ ਸੋਮ ਕਹਿੰਦੇ ਹਨ। ਮੁਸਲਮਾਨ ਇਸਲਾਮੀ ਸਾਲ ਦੇ ਮੁਕੱਦਸ ਮਹੀਨੇ ਰਮਜ਼ਾਨ ਅਲ-ਮੁਬਾਰਿਕ ਵਿੱਚ ਰੋਜ਼ੇ ਰੱਖਦੇ। ਰੋਜ਼ੇ ਦੌਰਾਨ ਮੁਸਲਮਾਨ ਸੁਬ੍ਹਾ ਸਾਦਿਕ ਤੋਂ ਸੂਰਜ ਛਿਪਣ ਤੱਕ ਖਾਣੇ ਪੀਣ, ਜਦਕਿ ਮੀਆਂ ਬੀਵੀ ਆਪਸ ਵਿੱਚ ਜਿਨਸੀ ਤਾਅਲੁੱਕ ਤੋਂ ਬਾਜ਼ ਰਹਿੰਦੇ ਹਨ। ਰੋਜ਼ਾ ਰੱਖਣ ਲਈ ਸੁਬ੍ਹਾ ਸਾਦਿਕ ਤੋਂ ਪਹਿਲਾਂ ਖਾਣਾ ਖਾਇਆ ਜਾਂਦਾ ਹੈ ਜਿਸ ਨੂੰ ਸਿਹਰੀ ਕਹਿੰਦੇ ਹਨ, ਜਿਸ ਦੇ ਬਾਦ ਨਮਾਜ਼ ਫ਼ਜਰ ਅਦਾ ਕੀਤੀ ਜਾਂਦੀ ਹੈ। ਸੂਰਜ ਛਿਪਣ ਉੱਪਰੰਤ ਅਜ਼ਾਨ ਮਗ਼ਰਿਬ ਦੇ ਨਾਲ ਰੋਜ਼ਾ ਖੋਲ ਲਿਆ ਜਾਂਦਾ ਹੈ ਜਿਸ ਨੂੰ ਇਫ਼ਤਾਰ ਕਰਨਾ ਕਹਿੰਦੇ ਹਨ।


     ਇਸਲਾਮ     
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

ਇਸਲਾਮ ਵਿੱਚ ਨਮਾਜ਼ ਤੋਂ ਬਾਅਦ ਰੋਜ਼ੇ ਨੂੰ ਅੱਲਾ ਨੇ ਮੁਸਲਮਾਨਾਂ ਲਈ ਫਰਜ਼ ਕਰਾਰ ਦਿੱਤਾ ਹੈ।

ਅਹਿਮੀਅਤ

ਸੋਧੋ
  1. ਰੋਜ਼ਾ ਇਸਲਾਮ ਦੇ 5 ਰੁਕਨਾਂ ਵਿਚੋਂ ਚੌਥਾ ਰੁਕਨ ਹੈ।
  2. ਰੋਜ਼ੇ ਜਿਸਮਾਨੀ ਸਿਹਤ ਨੂੰ ਬਰਕਰਾਰ ਰਖਦੇ ਹਨ ਬਲਕਿ ਇਸ ਨੂੰ ਹੋਰ ਸੁਆਰਦੇ ਹਨ।
  3. ਰੋਜ਼ਿਆਂ ਨਾਲ ਦਿਲ ਦੀ ਪਾਕੀਜ਼ਗੀ, ਰੂਹ ਦੀ ਸਫ਼ਾਈ ਅਤੇ ਨਫ਼ਸ ਦੀ ਤਹਾਰਤ ਹਾਸਲ ਹੁੰਦੀ ਹੈ।
  4. ਰੋਜ਼ੇ, ਦੌਲਤਮੰਦ ਲੋਕਾਂ ਨੂੰ, ਗ਼ਰੀਬਾਂ ਦੀ ਹਾਲਤ ਤੋਂ ਅਮਲੀ ਤੌਰ ਤੇ ਬਾਖ਼ਬਰ ਰਖਦੇ ਹਨ।
  5. ਰੋਜ਼ੇ, ਰੱਜੇ ਪੁੱਜੇ ਅਤੇ ਫ਼ਾਕਾ ਮਸਤਾਂ ਨੂੰ ਇੱਕ ਸਤ੍ਹਾ ਤੇ ਖੜ੍ਹਾ ਕਰ ਕੇ ਬਰਾਬਰੀ ਦੇ ਸਮਾਜਵਾਦੀ ਅਸੂਲ ਨੂੰ ਦ੍ਰਿੜਾਉਂਦੇ ਹਨ।
  6. ਰੋਜ਼ੇ ਰੂਹਾਨੀ ਸ਼ਕਤੀਆਂ ਨੂੰ ਤਕੜਾ ਅਤੇ ਹੈਵਾਨੀ ਸ਼ਕਤੀਆਂ ਨੂੰ ਕਮਜ਼ੋਰ ਕਰਦੇ ਹਨ।
  7. ਰੋਜ਼ੇ ਜਿਸਮ ਨੂੰ ਮੁਸ਼ਕਲਾਂ ਅਤੇ ਸਖ਼ਤੀਆਂ ਦਾ ਆਦੀ ਬਣਾਉਂਦੇ ਹਨ।
  8. ਰੋਜ਼ਿਆਂ ਨਾਲ ਭੁੱਖ ਅਤੇ ਪਿਆਸ ਦੇ ਤਹੱਮੁਲ ਅਤੇ ਸਬਰ ਜ਼ਬਤ ਦੀ ਦੌਲਤ ਮਿਲਦੀ ਹੈ।
  9. ਰੋਜ਼ਿਆਂ ਨਾਲ ਇਨਸਾਨ ਨੂੰ ਦਿਮਾਗ਼ੀ ਅਤੇ ਰੂਹਾਨੀ ਯਕਸੂਈ ਹਾਸਲ ਹੁੰਦੀ ਹੈ।
  10. ਰੋਜ਼ੇ ਬਹੁਤ ਸਾਰੇ ਗੁਨਾਹਾਂ ਤੋਂ ਇਨਸਾਨ ਨੂੰ ਮਹਿਫ਼ੂਜ਼ ਰਖਦੇ ਹਨ।
  11. ਰੋਜ਼ੇ ਨੇਕ ਕੰਮਾਂ ਲਈ ਇਸਲਾਮੀ ਜ਼ੌਕ ਤੇ ਸ਼ੌਕ ਨੂੰ ਉਭਾਰਦੇ ਹਨ।
  12. ਰੋਜ਼ਾ ਇੱਕ ਲੁਕਵੀਂ ਅਤੇ ਖ਼ਾਮੋਸ਼ ਇਬਾਦਤ ਹੈ ਜੋ ਦਿਖਾਵੇ ਤੋਂ ਮੁਕਤ ਹੈ।
  13. ਕੁਦਰਤੀ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਆਫ਼ਤਾਂ ਨੂੰ ਟਾਲਣ ਦੇ ਲਈ ਰੋਜ਼ਾ ਬਿਹਤਰੀਨ ਜ਼ਰੀਆ ਹੈ।