'ਹਾਥੀ ਚੋਰ ਗੁਲੇਰ' ਇੱਕ "ਸੁਨਿਆਰੇ" ਦੀ ਕਹਾਣੀ ਹੈ, ਜੋ ਰਾਜੇ ਲਈ ਹਾਥੀ ਬਣਾਉਂਦਾ ਹੈ ਤੇ ਧੋਖੇ ਕਰਕੇ ਉਸਨੂੰ ਸਜ਼ਾ ਮਿਲਦੀ ਹੈ ਪਰ ਉਹ ਆਪਣੀ ਅਕ਼ਲੀਅਤ ਨਾਲ਼ ਬਚ ਜਾਂਦਾ ਹੈ। ਇਹ ਕਹਾਣੀ ਲੋਕਧਾਰਾ ਦੇ ਦਾਇਰੇ 'ਚ ਆਉਂਦੀ ਹੈ।

ਕਹਾਣੀ

ਸੋਧੋ

ਇੱਕ ਰਾਜੇ ਨੇ ਦਸ ਮਣ ਦਾ ਸੋਨੇ ਦਾ ਹਾਥੀ ਬਣਾਉਣ ਲਈ ਇੱਕ ਸੁਨਿਆਰੇ ਨੂੰ ਮਹਿਲ 'ਚ ਕੰਮ ਲਾ ਦਿੱਤਾ ਤੇ ਉਸ ਦੀ ਪੂਰੀ ਨਿਗਰਾਨੀ ਰੱਖੀ। ਸੁਨਿਆਰੇ ਨੇ ਇੱਕ ਪਿੱਤਲ ਦਾ ਦਸ ਮਣ ਦਾ ਹਾਥੀ ਆਪਣੇ ਘਰ ਬਣਾ ਕੇ ਨਾਲ਼ ਵਗਦੀ ਨਦੀ 'ਚ ਲੁਕਾ ਦਿੱਤਾ। ਜਦੋਂ ਮਹਿਲ 'ਚ ਹਾਥੀ ਤਿਆਰ ਹੋ ਗਿਆ ਤਾਂ ਉਹ ਹਾਥੀ ਨੂੰ ਰਾਜੇ ਦੇ ਬੰਦਿਆਂ ਦੀ ਮਦਦ ਨਾਲ਼ ਵਗਦੇ ਪਾਣੀ ਵਿੱਚ ਰਗੜ ਕੇ ਸਾਫ਼ ਕਰਨ ਦੇ ਬਹਾਨੇ ਨਦੀ ਵਿੱਚ ਲੈ ਗਿਆ। ਉਹ ਸੋਨੇ ਦਾ ਹਾਥੀ ਪਿੱਤਲ ਦੇ ਹਾਥੀ ਨਾਲ਼ ਬਦਲ ਕੇ ਮੋੜ ਲਿਆਇਆ। ਕੁਝ ਸਮੇਂ ਪਿੱਛੋਂ ਉਸਦੀ ਬੇਈਮਾਨੀ ਦਾ ਪਤਾ ਲੱਗਣ 'ਤੇ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਹੋਇਆ। ਮਰਨ ਤੋਂ ਪਹਿਲਾਂ ਉਸਨੇ ਆਖ਼ਰੀ ਮੰਗ ਵਿੱਚ ਦਸ ਮੀਟਰ ਰੇਸ਼ਮ ਦੀ ਪੱਗੜੀ ਮੰਗ ਕੇ ਲਈ। ਉਹਦੇ ਵਿੱਚ ਇੱਕ ਕਿੱਲ ਤੇ ਹਥੌੜੀ ਲੁਕਾ ਲਈ। ਰਾਜੇ ਨੇ ਰਵਾਇਤ ਅਨੁਸਾਰ ਉਸਨੂੰ ਬਿਨਾਂ ਕਿਸੇ ਰਾਸ਼ਨ ਪਾਣੀ ਦੇ 'ਗੁਲੇਰ' ਭਾਵ ਇੱਕ ਉੱਚੇ ਮੀਨਾਰ 'ਤੇ ਚਾੜ੍ਹ ਦਿੱਤਾ ਤਾਂ ਜੋ ਉਹ ਉੱਥੇ ਹੀ ਭੁੱਖਾ ਤਿਹਾਇਆ ਮਰ ਜਾਵੇ ਪਰ ਸੁਨਿਆਰੇ ਨੇ ਰਾਤ ਨੂੰ ਲੋਕਾਂ ਦੇ ਜਾਣ ਪਿੱਛੋਂ ਹਥੌੜੀ ਨਾਲ਼ ਕਿੱਲ ਗੱਡ ਕੇ ਉੱਪਰੋਂ ਰੇਸ਼ਮ ਦੀ ਪੱਗੜੀ ਨਾਲ਼ ਉਤਰ ਕੇ ਦੌੜ ਗਿਆ। ਰਾਜੇ ਨੇ ਐਲਾਨ ਕੀਤਾ ਕਿ ਜੇ ਉਹ ਸਿਆਣਾ ਸੁਨਿਆਰ ਆ ਜਾਵੇ ਤਾਂ ਉਹ ਉਸ ਨੂੰ ਵਜ਼ੀਰ ਬਣਾ ਦੇਵੇਗਾ।

ਇਨਾਮ

ਸੋਧੋ

'ਸੁਨਿਆਰੇ' ਨੇ ਆ ਕੇ ਆਪਣੀ ਕਹਾਣੀ ਦੱਸੀ ਤੇ ਰਾਜੇ ਨੇ ਖ਼ੁਸ਼ ਹੋ ਕੇ ਸੁਨਿਆਰੇ ਨੂੰ 'ਵਜ਼ੀਰ' ਬਣਾ ਦਿੱਤਾ।

'ਹੀਰ ਵਾਰਿਸ ਸ਼ਾਹ' 'ਚ ਹਵਾਲਾ

ਸੋਧੋ

ਇਸ ਦਾ ਹਵਾਲਾ ਹੀਰ ਵਾਰਿਸ ਸ਼ਾਹ 'ਚ ਵੀ ਮਿਲਦਾ ਹੈ। ਜਦੋਂ ਰਾਂਝਾ ਰੰਗਪੁਰ ਖੇੜੇ ਨੂੰ ਜਾਂਦਾ ਰਾਹ 'ਚ ਆਜੜੀ(ਭੇਡ-ਬੱਕਰੀਆਂ ਚਾਰਨ ਵਾਲ਼ਾ) ਨਾਲ਼ ਮੁਲਾਕਤ ਕਰਦਾ ਹੈ-

'ਅੱਖੀਂ ਵੇਖ ਕੇ ਮਰਦ ਨੇ ਚੁੱਪ ਕਰਦੇ, ਭਾਵੇਂ ਚੋਰ ਈ ਝੁੱਗੜਾ ਲੁੱਟ ਜਾਏ।'

'ਨਹੀਂ ਦੇਣਾ ਜੇ ਭੇਤ ਵਿੱਚ ਖੇੜਿਆਂ ਦੇ, ਗੱਲ ਖ਼ੁਆਰ ਹੋਵੇ ਕਿ ਖਿੰਡ ਫੁੱਟ ਜਾਏ।'

'ਤੋਦਾ ਖੇੜਿਆਂ ਦੇ ਬੂਹੇ ਅੱਡਿਆਂ ਏ, ਮਤਾਂ ਚਾਂਗ ਨਿਸ਼ਾਨੜਾ ਚੁੱਟ ਜਾਏ।'

'"ਹਾਥੀ ਚੋਰ ਗੁਲੇਰ" ਥੀਂ ਛੁੱਟ ਜਾਂਦੇ, ਏਹਾ ਕੋਣ ਜੋ ਇਸ਼ਕ ਥੀਂ ਛੁੱਟ ਜਾਏ।'[1]

-"ਹੀਰ ਵਾਰਿਸ ਸ਼ਾਹ"

ਹਵਾਲਾ

ਸੋਧੋ

ਲੋਕਧਾਰਾ

  1. ਹੀਰ-ਵਾਰਿਸ ਸ਼ਾਹ, ਸੰਪਾਦਕ-ਡਾ. ਬਖ਼ਸ਼ੀਸ਼ ਸਿੰਘ ਨਿੱਜਰ, ਪੰਨਾ-113, ਬੰਦ-300