ਪੰਜਾਬ ਵਿਧਾਨ ਸਭਾ ਚੋਣਾਂ 1967 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੁਲ 104 ਸੀਟਾਂ ਵਿੱਚੋਂ ਕਾਂਗਰਸ ਨੇ 48 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ 26 ਸੀਟਾਂ ਜਿੱਤੀਆਂ। ਜਨ ਸੰਘ ਨੇ 9, ਸੀ.ਪੀ.ਆਈ. ਨੇ 5, ਸੀ.ਪੀ.ਐੱਮ. ਨੇ 3, ਐੱਸ.ਐੱਸ.ਪੀ.ਨੇ 3, ਪੀ.ਐੱਸ.ਪੀ. ਨੇ ਇੱਕ ਅਤੇ 9 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਨੇ ਕਮਿਊੂਨਿਸਟਸੀ.ਪੀ.ਆਈ. ਅਤੇ ਸੀ.ਪੀ.ਐਮ.ਆਜ਼ਾਦ ਤੇ ਜਨਸੰਘ ਦੇਸਹਿਯੋਗ ਨਾਲ ਸਰਕਾਰ ਬਣਾਈ। ਭਾਸ਼ਾ ਦੇ ਆਧਾਰ ’ਤੇ ਬਣੇ ਪੰਜਾਬੀ ਸੂਬੇ ਦੇ ਚੋਣਾਂ ਜਿੱਤ ਕੇ ਬਣੇ ਮੁੱਖ ਮੰਤਰੀ ਬਣਨ ਦਾ ਸੁਭਾਗ ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ ਨੂੰ ਹਾਸਲ ਹੋਇਆ। 22 ਨਵੰਬਰ ਨੂੰ ਜਸਟਿਸ ਗੁਰਨਾਮ ਸਿੰਘ ਨੇ ਅਸਤੀਫ਼ਾ ਦੇ ਦਿੱਤਾ। ਕਾਂਗਰਸ ਨੇ ਲਛਮਣ ਸਿੰਘ ਗਿੱਲ ਦੀ ਹਮਾਇਤ ਕੀਤੀ ਅਤੇ ਉਹ 25 ਨਵੰਬਰ 1967 ਨੂੰ ਮੁੱਖ ਮੰਤਰੀ ਬਣ ਗਏ ਅਤੇ 23 ਅਗਸਤ 1968 ਤਕ ਅਹੁਦੇ ’ਤੇ ਰਹੇ। 23 ਅਗਸਤ 1968 ਤੋਂ 7 ਫਰਵਰੀ 1969 ਤਕ ਰਾਸ਼ਟਰਪਤੀ ਰਾਜ ਲਾਗੂ ਰਿਹਾ।[1]