10ਵੀਂ ਏਸ਼ੀਆਈ ਖੇਡਾਂ 20 ਸਤੰਬਰ 1986 ਤੋਂ 5 ਅਕਤੂਬਰ 1986 ਵਿਚਕਾਰ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਵਿੱਚ ਹੋਈਆਂ ਸਨ। ਇਸ ਸ਼ਹਿਰ ਨੂੰ ਪਹਿਲਾ ਵੀ 1970 ਦੀਆਂ ਖੇਡਾਂ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਕੁਝ ਉੱਤਰੀ ਕੋਰੀਆਂ ਨਾਲ ਉਸ ਸਮੇਂ ਇਸ ਦੇਸ਼ ਦੇ ਸੁਰੱਖਿਆ ਸੰਬੰਧੀ ਝਗੜੇ ਚੱਲ ਰਹੇ ਸਨ। ਇਸ ਦੇਸ਼ ਦੇ ਗੁਆਂਢੀ ਦੇਸ਼ ਜਿਵੇੰ ਉੱਤਰੀ ਕੋਰੀਆ, ਮੰਗੋਲੀਆ, ਵੀਅਤਨਾਮ, ਲਾਓਸ, ਕੰਬੋਡੀਆ, ਅਫ਼ਗ਼ਾਨਿਸਤਾਨ ਅਤੇ ਦੱਖਣੀ ਯੇਮਨ ਇਨ੍ਹਾਂ ਖੇਡਾਂ ਦਾ ਬਾਈਕਾਟ ਕਰਨਾ ਚਾਹੁੰਦੇ ਸਨ ਕਿਉਂ ਕਿ ਉਸ ਸਮੇਂ ਇੱਥੋਂ ਦੇ ਦੇਸ਼ਾਂ ਦੀ ਰਾਜਨੀਤਿਕ ਹਾਲਤ ਬਹੁਤ ਮਾੜੀ ਸੀ। ਚੀਨ ਨੇ ਵੀ ਇਨ੍ਹਾਂ ਖੇਡਾਂ ਦੇ ਬਾਈਕਾਟ ਦਾ ਸਮਰਥਨ ਕੀਤਾ ਸੀ।

ਮਾਸਕਟ ਸੋਧੋ

1986 ਏਸ਼ੀਆਈ ਖੇਡਾਂ ਦਾ ਮਾਸਕਟ ਹੋਦੋਰੀ ਸੀ।

ਏਸ਼ੀਆਈ ਖੇਡਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਸੋਧੋ

ਏਸ਼ੀਆਈ ਖੇਡਾਂ ਨੂੰ 'ਏਸ਼ਿਆਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਰ ਇੱਕ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।

ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰ ਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਰਜਤ, ਅਤੇ ਤੀਸਰੇ ਲਈ ਕਾਂਸੀ ਪਦਕ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।

ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਾਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।

ਹੋਰ ਵੇਖੋ ਸੋਧੋ

ਹਵਾਲੇ ਸੋਧੋ